ਸ਼੍ਰੀ ਦਸਮ ਗ੍ਰੰਥ

ਅੰਗ - 185


ਲੈ ਲੈ ਬਾਣਿ ਪਾਣਿ ਹਥੀਯਾਰਨ ॥

ਹੱਥਾਂ ਵਿਚ ਧਨੁਸ਼, ਬਾਣ ਅਤੇ ਸ਼ਸਤ੍ਰ ਲੈ ਕੇ

ਧਾਇ ਧਾਇ ਅਰਿ ਕਰਤ ਪ੍ਰਹਾਰਾ ॥

ਭਜ ਭਜ ਕੇ ਵੈਰੀ ਉਪਰ (ਇਸ ਤਰ੍ਹਾਂ) ਵਾਰ ਕਰਦੇ ਸਨ

ਜਨ ਕਰ ਚੋਟ ਪਰਤ ਘਰੀਯਾਰਾ ॥੨੯॥

ਮਾਨੋ ਘੜਿਆਲ ਉਤੇ ਚੋਟਾਂ ਪੈਂਦੀਆਂ ਹੋਣ ॥੨੯॥

ਖੰਡ ਖੰਡ ਰਣਿ ਗਿਰੇ ਅਖੰਡਾ ॥

ਨ ਖੰਡਿਤ ਹੋਣ ਵਾਲੇ ਸੂਰਮੇ ਟੋਟੇ-ਟੋਟੇ ਹੋ ਕੇ ਰਣ-ਭੂਮੀ ਵਿਚ ਡਿਗ ਪਏ,

ਕਾਪਿਯੋ ਖੰਡ ਨਵੇ ਬ੍ਰਹਮੰਡਾ ॥

ਨੌਂ ਖੰਡਾਂ ਵਾਲਾ ਬ੍ਰਹਿਮੰਡ ਕੰਬਣ ਲਗਿਆ

ਛਾਡਿ ਛਾਡਿ ਅਸਿ ਗਿਰੇ ਨਰੇਸਾ ॥

ਅਤੇ ਤਲਵਾਰਾਂ ਛਡ ਛਡ ਕੇ ਰਾਜੇ ਡਿਗ ਪਏ।

ਮਚਿਯੋ ਜੁਧੁ ਸੁਯੰਬਰ ਜੈਸਾ ॥੩੦॥

ਸੁਅੰਬਰ ਵਰਗਾ ਜੰਗ ਦਾ ਦ੍ਰਿਸ਼ ਪੇਸ਼ ਹੋ ਗਿਆ ॥੩੦॥

ਨਰਾਜ ਛੰਦ ॥

ਨਰਾਜ ਛੰਦ:

ਅਰੁਝੇ ਕਿਕਾਣੀ ॥

ਘੋੜ ਚੜ੍ਹੇ ਸੂਰਮੇ (ਆਪਸ ਵਿਚ) ਉਲਝੇ ਹੋਏ ਸਨ।

ਧਰੇ ਸਸਤ੍ਰ ਪਾਣੀ ॥

ਉਨ੍ਹਾਂ ਦੇ ਹੱਥਾਂ ਵਿਚ ਸ਼ਸਤ੍ਰ ਫੜੇ ਹੋਏ ਸਨ।

ਪਰੀ ਮਾਰ ਬਾਣੀ ॥

ਇਕ ਦੂਜੇ ਨੂੰ ਤੀਰਾਂ ਦੀ ਮਾਰ ਪੈ ਰਹੀ ਸੀ

ਕੜਕੇ ਕਮਾਣੀ ॥੩੧॥

ਅਤੇ ਕਮਾਨਾਂ ਕੜਕ ਰਹੀਆਂ ਸਨ ॥੩੧॥

ਝੜਕੇ ਕ੍ਰਿਪਾਣੀ ॥

ਯੋਧੇ ਇਕ ਦੂਜੇ ਉਤੇ ਕ੍ਰਿਪਾਨਾਂ ਝਾੜਦੇ ਸਨ,

ਧਰੇ ਧੂਲ ਧਾਣੀ ॥

ਧਰਤੀ ਉਤੇ ਧੂੜ ਛਾ ਗਈ ਸੀ।

ਚੜੇ ਬਾਨ ਸਾਣੀ ॥

ਸਾਣਾਂ ਉਤੇ ਚੜ੍ਹਾ (ਕੇ ਤੇਜ਼ ਕੀਤੇ) ਬਾਣ (ਚਲਦੇ ਸਨ)।

ਰਟੈ ਏਕ ਪਾਣੀ ॥੩੨॥

(ਕਈ ਇਕ ਘਾਇਲ) ਪਾਣੀ ਮੰਗ ਰਹੇ ਸਨ ॥੩੨॥

ਚਵੀ ਚਾਵਡਾਣੀ ॥

ਚੁੜੇਲਾਂ ਬੋਲਦੀਆਂ ਸਨ,

ਜੁਟੇ ਹਾਣੁ ਹਾਣੀ ॥

ਹਾਣੀ ਨਾਲ ਹਾਣ ਜੁਟਿਆ ਹੋਇਆ ਸੀ।

ਹਸੀ ਦੇਵ ਰਾਣੀ ॥

ਦੇਵ ਰਾਣੀਆਂ (ਅਪੱਛਰਾਵਾਂ) ਹਸਦੀਆਂ ਸਨ

ਝਮਕੇ ਕ੍ਰਿਪਾਣੀ ॥੩੩॥

ਅਤੇ ਕ੍ਰਿਪਾਨਾਂ ਝਮਕਦੀਆਂ ਸਨ ॥੩੩॥

ਬ੍ਰਿਧ ਨਰਾਜ ਛੰਦ ॥

ਬ੍ਰਿਧ ਨਰਾਜ ਛੰਦ:

ਸੁ ਮਾਰੁ ਮਾਰ ਸੂਰਮਾ ਪੁਕਾਰ ਮਾਰ ਕੇ ਚਲੇ ॥

ਮਾਰੋ ਮਾਰੋ ਕਹਿੰਦੇ ਹੋਏ ਸੂਰਮੇ ਵੈਰੀ ਨੂੰ ਮਾਰਨ ਲਈ ਚਲਦੇ ਸਨ।

ਅਨੰਤ ਰੁਦ੍ਰ ਕੇ ਗਣੋ ਬਿਅੰਤ ਬੀਰਹਾ ਦਲੇ ॥

ਰੁਦਰ ਦੇ ਅਨੰਤ ਗਣਾਂ ਨੇ ਬੇਅੰਤ ਸੂਰਮਿਆਂ ਨੂੰ ਦਲ ਦਿੱਤਾ ਸੀ।

ਘਮੰਡ ਘੋਰ ਸਾਵਣੀ ਅਘੋਰ ਜਿਉ ਘਟਾ ਉਠੀ ॥

ਸ਼ਿਵ ਦੇ ਗਣਾਂ ਦਾ ਵੱਡਾ ਭਾਰਾ ਦਲ (ਇੰਜ ਸੀ) ਜਿਵੇਂ ਸਾਵਣ ਦੀ ਘਨਘੋਰ ਘਟਾ ਚੜ੍ਹਦੀ ਹੈ।

ਅਨੰਤ ਬੂੰਦ ਬਾਣ ਧਾਰ ਸੁਧ ਕ੍ਰੁਧ ਕੈ ਬੁਠੀ ॥੩੪॥

ਪੂਰੇ ਕ੍ਰੋਧ ਨਾਲ ਚਲੇ ਬਾਣ ਅਨੰਤ ਬੂੰਦਾਂ ਦੀ ਝੜੀ ਵਾਂਗ ਵਰ੍ਹ ਰਹੇ ਸਨ ॥੩੪॥

ਨਰਾਜ ਛੰਦ ॥

ਨਰਾਜ ਛੰਦ:

ਬਿਅੰਤ ਸੂਰ ਧਾਵਹੀ ॥

ਬੇਅੰਤ ਸੂਰਮੇ ਭਜ ਰਹੇ ਸਨ

ਸੁ ਮਾਰੁ ਮਾਰੁ ਘਾਵਹੀ ॥

ਅਤੇ 'ਮਾਰੋ' 'ਮਾਰੋ' ਬੋਲ ਰਹੇ ਸਨ।

ਅਘਾਇ ਘਾਇ ਉਠ ਹੀ ॥

ਜ਼ਖ਼ਮ ਖਾ ਕੇ ਅਤ੍ਰਿਪਤ ਯੋਧੇ (ਫਿਰ) ਉਠ ਖਲੋਂਦੇ ਸਨ

ਅਨੇਕ ਬਾਣ ਬੁਠਹੀ ॥੩੫॥

ਅਤੇ ਅਨੇਕਾਂ ਬਾਣਾਂ ਦੀ ਵਰਖਾ ਕਰਦੇ ਸਨ ॥੩੫॥

ਅਨੰਤ ਅਸਤ੍ਰ ਸਜ ਕੈ ॥

ਅਸਤ੍ਰਾਂ ਨਾਲ ਸਜ ਕੇ

ਚਲੈ ਸੁ ਬੀਰ ਗਜ ਕੈ ॥

ਅਤੇ ਗਜ ਵਜ ਕੇ ਅਨੰਤ ਸੂਰਮੇ ਜੰਗ ਨੂੰ ਚਲ ਰਹੇ ਸਨ।

ਨਿਰਭੈ ਹਥਿਯਾਰ ਝਾਰ ਹੀ ॥

ਭੈ ਤੋਂ ਰਹਿਤ ਹੋ ਕੇ ਸ਼ਸਤ੍ਰ ਚਲਾਉਂਦੇ ਸਨ

ਸੁ ਮਾਰੁ ਮਾਰ ਉਚਾਰਹੀ ॥੩੬॥

ਅਤੇ ਮੂੰਹੋਂ 'ਮਾਰੋ' 'ਮਾਰੋ' ਬੋਲਦੇ ਸਨ ॥੩੬॥

ਘਮੰਡ ਘੋਰ ਜਿਉ ਘਟਾ ॥

ਸਾਵਣ ਦੀ ਘਨਘੋਰ ਘਟਾ ਵਾਂਗ

ਚਲੇ ਬਨਾਹਿ ਤਿਉ ਥਟਾ ॥

(ਯੋਧੇ) ਠਾਠ ਬਣਾ ਕੇ ਚਲੇ ਸਨ।

ਸੁ ਸਸਤ੍ਰ ਸੂਰ ਸੋਭਹੀ ॥

ਸੂਰਮੇ ਸ਼ਸਤ੍ਰਾਂ ਨਾਲ ਸੋਭ ਰਹੇ ਸਨ।

ਸੁਤਾ ਸੁਰਾਨ ਲੋਭਹੀ ॥੩੭॥

ਉਨ੍ਹਾਂ ਨੂੰ ਵੇਖ ਕੇ ਦੇਵ-ਕੰਨਿਆਵਾਂ ਲੋਭਾਇਮਾਨ ਹੋ ਰਹੀਆਂ ਸਨ ॥੩੭॥

ਸੁ ਬੀਰ ਬੀਨ ਕੈ ਬਰੈ ॥

ਉਹ ਸੂਰਮਿਆਂ ਨੂੰ ਚੁਣ ਚੁਣ ਕੇ ਵਰ ਰਹੀਆਂ ਸਨ

ਸੁਰੇਸ ਲੋਗਿ ਬਿਚਰੈ ॥

ਅਤੇ ਇੰਦਰ ਲੋਕ ਵਿਚ ਖੁਸ਼ੀ ਨਾਲ ਵਿਚਰਦੀਆਂ ਸਨ।

ਸੁ ਤ੍ਰਾਸ ਭੂਪ ਜੇ ਭਜੇ ॥

ਡਰ ਨਾਲ ਜਿਹੜੇ ਰਾਜੇ ਜੰਗ ਤੋਂ ਭਜ ਗਏ ਸਨ,

ਸੁ ਦੇਵ ਪੁਤ੍ਰਕਾ ਤਜੇ ॥੩੮॥

ਉਨ੍ਹਾਂ ਨੂੰ ਦੇਵ ਕੰਨਿਆਵਾਂ ਨੇ ਤਿਆਗ ਦਿੱਤਾ ਸੀ ॥੩੮॥

ਬ੍ਰਿਧ ਨਰਾਜ ਛੰਦ ॥

ਬ੍ਰਿਧ ਨਰਾਜ ਛੰਦ:

ਸੁ ਸਸਤ੍ਰ ਅਸਤ੍ਰ ਸਜ ਕੈ ਪਰੇ ਹੁਕਾਰ ਕੈ ਹਠੀ ॥

ਹਠੀਲੇ ਸੂਰਮੇ ਅਸਤ੍ਰ ਸ਼ਸਤ੍ਰ ਸਜਾ ਕੇ ਅਤੇ ਲਲਕਾਰਦੇ ਹੋਏ ਪੈਂਦੇ ਸਨ,

ਬਿਲੋਕਿ ਰੁਦ੍ਰ ਰੁਦ੍ਰ ਕੋ ਬਨਾਇ ਸੈਣ ਏਕਠੀ ॥

ਸ਼ਿਵ ਦੇ ਭਿਆਨਕ ਰੂਪ ਨੂੰ ਵੇਖ ਕੇ ਰਾਜਿਆਂ ਨੇ ਸੈਨਾ ਇਕੱਠੀ ਕਰ ਲਈ ਸੀ।

ਅਨੰਤ ਘੋਰ ਸਾਵਣੀ ਦੁਰੰਤ ਜਿਯੋ ਉਠੀ ਘਟਾ ॥

ਸਾਵਣ ਦੀ ਘਨਘੋਰ ਘਟਾ ਵਾਂਗ ਅਨੰਤ ਸੈਨਾ ਦੀ ਪ੍ਰਚੰਡ ਘਟਾ ਚੜ੍ਹ ਆਈ ਸੀ।

ਸੁ ਸੋਭ ਸੂਰਮਾ ਨਚੈ ਸੁ ਛੀਨਿ ਛਤ੍ਰ ਕੀ ਛਟਾ ॥੩੯॥

ਸੂਰਮੇ ਨਚਦੇ ਹੋਏ ਇੰਜ ਸ਼ੋਭ ਰਹੇ ਸਨ, ਮਾਨੋ (ਉਨ੍ਹਾਂ ਨੇ) ਛੱਤਰ ਦੀ ਸ਼ੋਭਾ ਖੋਹ ਲਈ ਹੋਵੇ ॥੩੯॥

ਕੰਪਾਇ ਖਗ ਪਾਣ ਮੋ ਤ੍ਰਪਾਇ ਤਾਜੀਯਨ ਤਹਾ ॥

ਹੱਥ ਵਿਚ ਖੜਗ ਨੂੰ ਘੁਮਾ ਕੇ ਅਤੇ ਘੋੜਿਆਂ ਨੂੰ ਕੁਦਾ ਕੇ


Flag Counter