ਕਿ ਸਖੀ ਸਹਿਤ ਉਸ ਮੂਰਖ ਨੂੰ ਹੁਣੇ ਹੀ ਉਡਾ ਦਿਓ ॥੧੩॥
ਚੌਪਈ:
ਤੋਪਖ਼ਾਨੇ ਨੂੰ ਆਦੇਸ਼ ਦਿੱਤਾ
ਕਿ ਇਸ ਘਰ ਉਤੇ ਗੋਲੀਆਂ ਵਰ੍ਹਾਓ।
ਹੁਣੇ ਹੀ ਇਸ ਨੂੰ ਉਡਾ ਦਿਓ।
ਫਿਰ ਮੈਨੂੰ ਆ ਕੇ ਮੂੰਹ ਵਿਖਾਓ ॥੧੪॥
ਦੋਹਰਾ:
ਰਾਜੇ ਦੇ ਬਚਨ ਸੁਣ ਕੇ ਨੌਕਰ ਉਥੇ ਜਾ ਪਹੁੰਚੇ।
(ਰਾਜੇ ਨੇ) ਇਸਤਰੀ ਚਰਿਤ੍ਰ ਨੂੰ ਨਾ ਸਮਝਿਆ ਅਤੇ ਭਰਾ ਨੂੰ ਉਡਵਾ ਦਿੱਤਾ ॥੧੫॥
ਚੌਪਈ:
ਇਸਤਰੀ ਦਾ ਚਰਿਤ੍ਰ ਕੋਈ ਵੀ ਸਮਝ ਨਹੀਂ ਸਕਿਆ।
ਵਿਧਾਤਾ ਵੀ (ਇਸਤਰੀ ਨੂੰ) ਸਿਰਜ ਕੇ ਫਿਰ ਪਛਤਾਵਾ ਕਰਨਾ ਪਿਆ।
ਸ਼ਿਵ ਘਰ ਛਡ ਕੇ ਬਨ ਨੂੰ ਚਲਾ ਗਿਆ
ਪਰ ਤਾਂ ਵੀ ਇਸਤਰੀ ਦਾ ਭੇਦ ਨਾ ਪਾ ਸਕਿਆ ॥੧੬॥
ਦੋਹਰਾ:
ਇਸ ਛਲ ਨਾਲ ਰਾਜੇ ਨੂੰ ਛਲ ਲਿਆ ਅਤੇ ਜੁਧਕਰਨ ਨੂੰ ਮਾਰ ਦਿੱਤਾ।
ਮੂਰਖ (ਰਾਜਾ) ਇਸਤਰੀ ਦੇ ਭੇਦ ਨੂੰ ਕੁਝ ਵੀ ਸਮਝ ਨਾ ਸਕਿਆ ॥੧੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੩ਵੇਂ ਚਰਿਤ੍ਰ ਦੀ ਸਮਾਪਤੀ ਸਭ ਸ਼ੁਭ ਹੈ ॥੨੬੩॥੪੯੬੮॥ ਚਲਦਾ॥
ਦੋਹਰਾ:
ਦੱਖਣ ਦੇਸ ਵਿਚ ਬਿਚਛਨ ਸੈਨ ਨਾਂ ਦਾ ਇਕ ਰਾਜਾ ਰਹਿੰਦਾ ਸੀ।
ਉਸ ਦੀ ਇਸਤਰੀ ਦਾ ਨਾਂ ਸੁਲੱਛਨਿ ਮਤੀ ਸੀ ਅਤੇ ਉਸ ਦੇ ਧਨ ਨਾਲ ਭੰਡਾਰ ਭਰੇ ਰਹਿੰਦੇ ਸਨ ॥੧॥
ਚੌਪਈ:
ਬਿਰਹ ਕੁਵਰਿ ਉਸ ਦੀ ਇਕ ਧੀ ਸੀ।
ਉਸ ਨੇ ਵਿਆਕਰਨ, ਕੋਕ ਅਤੇ ਅਨੇਕ ਸ਼ਾਸਤ੍ਰ ਪੜ੍ਹੇ ਹੋਏ ਸਨ।
(ਉਸ ਨੇ) ਕਈ ਤਰ੍ਹਾਂ ਦੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ।
ਉਸ ਦੀ ਪੰਡਿਤ ਲੋਕ ਬਹੁਤ ਸ਼ਲਾਘਾ ਕਰਦੇ ਸਨ ॥੨॥
ਦੋਹਰਾ:
ਉਸ ਰਾਜ ਕੁਮਾਰੀ ਦਾ ਬ੍ਰਹਮਾ (ਅਥਵਾ ਪ੍ਰਭੂ) ਨੇ ਆਪ ਬਹੁਤ ਸੁੰਦਰ ਰੂਪ ਬਣਾਇਆ ਸੀ।
ਉਸ ਵਰਗੀ ਸੁੰਦਰੀ ਬਣਾ ਕੇ ਹੋਰ ਕੋਈ ਦੂਜੀ ਨਾ ਬਣਾ ਸਕਿਆ ॥੩॥
ਪਰੀ, ਪਦਮਨੀ ਅਤੇ ਨਾਗ ਇਸਤਰੀ ਉਸ ਵਰਗੀ ਹੋਰ ਕੋਈ ਨਹੀਂ ਸੀ।
ਨਰੀ, ਨਟੀ ਅਤੇ ਨਚਣ ਵਾਲੀ ਉਸ ਵਰਗੀ ਕੋਈ ਦੂਜੀ ਨਹੀਂ ਸੀ ॥੪॥
ਸੰਸਾਰ ਵਿਚ ਜਿਤਨੀਆਂ ਵੀ ਹਿੰਦੂ, ਮੁਗ਼ਲ, ਸੁਰੀ ਅਤੇ ਆਸੁਰੀ (ਇਸਤਰੀਆਂ) ਸਨ,
ਉਨ੍ਹਾਂ ਨੂੰ ਖੋਜਣ ਤੇ ਇਸ ਪ੍ਰਕਾਰ ਦੀ ਦੂਜੀ ਇਸਤਰੀ ਨਹੀਂ ਲਭਦੀ ਸੀ ॥੫॥
ਇੰਦਰ ਲੋਕ ਦੀਆਂ ਅਪੱਛਰਾਵਾਂ ਉਸ ਨੂੰ ਵੇਖਣ ਜਾਂਦੀਆਂ ਸਨ।
ਉਸ ਦਾ ਰੂਪ ਵੇਖ ਕੇ ਰਜਦੀਆਂ ਨਹੀਂ ਸਨ ਅਤੇ ਭੁਲ ਕੇ ਵੀ ਪਲਕ ਨਹੀਂ ਝਮਕਾਉਂਦੀਆਂ ਸਨ ॥੬॥
ਚੌਪਈ:
ਅਪੱਛਰਾਵਾਂ ਉਸ ਨੂੰ ਵੇਖ ਕੇ ਹਸਦੀਆਂ ਸਨ
ਅਤੇ ਸਖੀਆਂ ਵਿਚ ਇੰਜ ਕਹਿੰਦੀਆਂ ਸਨ
ਕਿ ਜਿਹੋ ਜਿਹੀ ਇਹ ਜਗਤ ਵਿਚ ਹੈ
ਇਹੋ ਜਿਹੀ ਹੋਰ ਕੋਈ ਕੁਮਾਰੀ ਨਹੀਂ ਹੈ ॥੭॥
ਸ਼ਾਹ ਪਰੀ ਨੇ ਕਿਹਾ:
ਅੜਿਲ:
ਜਿਸ ਤਰ੍ਹਾਂ ਦੀ ਇਹ ਸੁੰਦਰੀ ਹੈ, ਹੋਰ ਕੋਈ ਸੁੰਦਰੀ ਜਗਤ ਵਿਚ ਨਹੀਂ ਹੈ।
ਜਿਸ ਦਾ ਰੂਪ ਵੇਖ ਕੇ ਸਭ ਜੜ ਚੇਤਨ ਰਾਹ ਵਿਚ (ਖੜੇ ਖੜੇ) ਥਕ ਜਾਂਦੇ ਸਨ।
ਇਸ ਵਰਗਾ ਜੇ ਕਿਤੇ ਕੋਈ ਕੁੰਵਰ ਮਿਲ ਜਾਵੇ,
ਤਾਂ ਬਹੁਤ ਯਤਨ ਕਰ ਕੇ (ਉਸ ਨੂੰ ਇਥੇ ਲੈ ਆਈਏ ਅਤੇ) ਇਸ ਨੂੰ ਪ੍ਰਸੰਨ ਕਰੀਏ ॥੮॥
ਦੋਹਰਾ:
ਸ਼ਾਹ ਪਰੀ ਦੇ ਅਜਿਹੇ ਬਚਨ ਸੁਣ ਕੇ ਸਭ ਨੇ ਸਿਰ ਨੀਵਾਂ ਕਰ ਕੇ ਕਿਹਾ