ਸ਼੍ਰੀ ਦਸਮ ਗ੍ਰੰਥ

ਅੰਗ - 223


ਅਭਿੰਨ ਭਿੰਨੇ ਅਡੰਡ ਡਾਡੇ ॥

ਨ ਭੇਦੇ ਜਾ ਸਕਣ ਵਾਲਿਆਂ ਨੂੰ ਭੇਦ ਦਿੱਤਾ, ਨ ਡੰਡੇ ਜਾ ਸਕਣ ਵਾਲਿਆਂ ਨੂੰ ਡੰਡ ਦਿੱਤਾ,

ਅਕਿਤ ਕਿਤੇ ਅਮੁੰਡ ਮਾਡੇ ॥੨੨੭॥

ਨ ਕੀਤੇ ਜਾ ਸਕਣ ਵਾਲਿਆਂ ਨੂੰ ਕਰ ਦਿੱਤਾ, ਨ ਮੰਡੇ ਜਾ ਸਕਣ ਵਾਲਿਆਂ ਨੂੰ ਮੰਡ ਦਿੱਤਾ ॥੨੨੭॥

ਅਛਿਦ ਛਿਦੇ ਅਦਗ ਦਾਗੇ ॥

ਨ ਛੇਦੇ ਜਾ ਸਕਣ ਵਾਲਿਆਂ ਨੂੰ ਛੇਦ ਦਿੱਤਾ, ਨ ਦਾਗੇ ਜਾ ਸਕਣ ਵਾਲਿਆਂ ਨੂੰ ਦਾਗ ਦਿੱਤਾ,

ਅਚੋਰ ਚੋਰੇ ਅਠਗ ਠਾਗੇ ॥

ਨ ਚੁਰਾਏ ਜਾ ਸਕਣ ਵਾਲਿਆਂ ਨੂੰ ਚੁਰਾ ਲਿਆ, ਨ ਠੱਗੇ ਜਾ ਸਕਣ ਵਾਲਿਆਂ ਨੂੰ ਠੱਗ ਲਿਆ,

ਅਭਿਦ ਭਿਦੇ ਅਫੋੜ ਫੋੜੇ ॥

ਨ ਵੱਖ ਕੀਤੇ ਜਾ ਸਕਣ ਵਾਲਿਆਂ ਨੂੰ ਵੱਖ ਕਰ ਦਿੱਤਾ, ਨ ਫੁੱਟਣ ਵਾਲਿਆਂ ਨੂੰ ਫੋੜ ਦਿੱਤਾ,

ਅਕਜ ਕਜੇ ਅਜੋੜ ਜੋੜੇ ॥੨੨੮॥

ਨ ਕੰਜੇ ਜਾ ਸਕਣ ਵਾਲਿਆਂ ਨੂੰ ਕੱਜ ਦਿੱਤਾ, ਨ ਜੋੜੇ ਜਾ ਸਕਣ ਵਾਲਿਆਂ ਨੂੰ ਜੋੜ ਦਿੱਤਾ ॥੨੨੮॥

ਅਦਗ ਦਗੇ ਅਮੋੜ ਮੋੜੇ ॥

ਇਸੇ ਤਰ੍ਹਾਂ ਨ ਦਾਗੇ ਜਾ ਸਕਣ ਵਾਲਿਆਂ ਨੂੰ ਦਾਗ ਦਿੱਤਾ, ਨ ਮੋੜੇ ਜਾ ਸਕਣ ਵਾਲਿਆਂ ਨੂੰ ਮੋੜ ਦਿੱਤਾ,

ਅਖਿਚ ਖਿਚੇ ਅਜੋੜ ਜੋੜੇ ॥

ਨ ਖਿੱਚੇ ਜਾ ਸਕਣ ਵਾਲਿਆਂ ਨੂੰ ਖਿੱਚ ਲਿਆ, ਨ ਜੁੜ ਸਕਣ ਵਾਲਿਆਂ ਨੂੰ ਜੋੜ ਦਿੱਤਾ,

ਅਕਢ ਕਢੇ ਅਸਾਧ ਸਾਧੇ ॥

ਨ ਕੱਢੇ ਜਾ ਸਕਣ ਵਾਲਿਆਂ ਨੂੰ ਕੱਢ ਦਿੱਤਾ, ਨ ਸਾਧੇ ਜਾ ਸਕਣ ਵਾਲਿਆਂ ਨੂੰ ਸਾਧ ਲਿਆ,

ਅਫਟ ਫਟੇ ਅਫਾਧ ਫਾਧੇ ॥੨੨੯॥

ਨਾ ਫਟ ਸਕਣ ਵਾਲਿਆਂ ਨੂੰ ਫਾੜ ਦਿੱਤਾ, ਨ ਫਸਣ ਵਾਲਿਆਂ ਨੂੰ ਫਸਾ ਲਿਆ ॥੨੨੯॥

ਅਧੰਧ ਧੰਧੇ ਅਕਜ ਕਜੇ ॥

ਧੰਧੇ ਤੋਂ ਰਹਿਤਾਂ ਨੂੰ ਧੰਧੇ ਲਾਇਆ ਹੈ, ਨ ਕੱਜੇ ਜਾਣ ਵਾਲਿਆਂ ਨੂੰ ਕੱਜਿਆ ਹੈ,

ਅਭਿੰਨ ਭਿੰਨੇ ਅਭਜ ਭਜੇ ॥

ਨ ਵੱਖ ਹੋਣ ਵਾਲਿਆਂ ਨੂੰ ਵੱਖ ਕਰ ਦਿੱਤਾ ਹੈ, ਨ ਭੱਜਣ ਵਾਲਿਆਂ ਨੂੰ ਲੱਭ ਲਿਆ,

ਅਛੇੜ ਛੇੜੇ ਅਲਧ ਲਧੇ ॥

ਨ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਲਿਆ,

ਅਜਿਤ ਜਿਤੇ ਅਬਧ ਬਧੇ ॥੨੩੦॥

ਨ ਬੰਨ੍ਹੇ ਜਾ ਸਕਣ ਵਾਲਿਆਂ ਨੂੰ ਬੰਨ੍ਹ ਦਿੱਤਾ ॥੨੩੦॥

ਅਚੀਰ ਚੀਰ ਅਤੋੜ ਤਾੜੇ ॥

ਨ ਚੀਰੇ ਜਾ ਸਕਣ ਵਾਲਿਆਂ ਨੂੰ ਚੀਰ ਦਿੱਤਾ, ਨ ਤਾੜੇ ਜਾ ਸਕਣ ਵਾਲਿਆਂ ਨੂੰ ਤਾੜ ਦਿੱਤਾ,

ਅਠਟ ਠਟੇ ਅਪਾੜ ਪਾੜੇ ॥

ਸਥਾਪਨਾ-ਹੀਣਾਂ ਨੂੰ ਸਥਾਪਿਤ ਕਰ ਦਿੱਤਾ, ਨ ਪਾਟਣ ਵਾਲਿਆਂ ਨੂੰ ਪਾੜ ਦਿੱਤਾ,

ਅਧਕ ਧਕੇ ਅਪੰਗ ਪੰਗੇ ॥

ਨ ਧੱਕੇ ਜਾ ਸਕਣ ਵਾਲਿਆਂ ਨੂੰ ਧੱਕ ਦਿੱਤਾ, ਅਪੰਗ ਨੂੰ ਪੰਗੂ ਬਣਾ ਦਿੱਤਾ,

ਅਜੁਧ ਜੁਧੇ ਅਜੰਗ ਜੰਗੇ ॥੨੩੧॥

ਯੁੱਧ ਤੋਂ ਹੀਣਾਂ ਨੂੰ ਯੁੱਧ ਵਿੱਚ ਰੁਝਾ ਦਿੱਤਾ, ਜੰਗ ਨ ਕਰਨ ਵਾਲਿਆਂ ਨੂੰ ਜੰਗ ਵਿੱਚ ਰੁਝਾ ਦਿੱਤਾ ॥੨੩੧॥

ਅਕੁਟ ਕੁਟੇ ਅਘੁਟ ਘਾਏ ॥

ਨ ਕੁੱਟੇ ਜਾ ਸਕਣ ਵਾਲਿਆਂ ਨੂੰ ਕੁਟਿਆ ਨ ਘੁੱਟੇ ਜਾ ਸਕਣ ਵਾਲਿਆਂ ਨੂੰ ਘੁੱਟਿਆ,

ਅਚੂਰ ਚੂਰੇ ਅਦਾਵ ਦਾਏ ॥

ਨ ਚੂਰਨ ਹੋਣ ਵਾਲਿਆਂ ਨੂੰ ਚੂਰ-ਚੂਰ ਕਰ ਦਿੱਤਾ, ਦਾਓ ਵਿੱਚ ਨ ਫਸਣ ਵਾਲਿਆਂ ਨੂੰ ਫਸਾ ਦਿੱਤਾ,

ਅਭੀਰ ਭੀਰੇ ਅਭੰਗ ਭੰਗੇ ॥

ਅਭੀਰੂਆਂ ਨੂੰ ਭੀਰੂ ਬਣਾ ਦਿੱਤਾ, ਅਭੰਗਾਂ ਨੂੰ ਭੰਨ ਦਿੱਤਾ,

ਅਟੁਕ ਟੁਕੇ ਅਕੰਗ ਕੰਗੇ ॥੨੩੨॥

ਨ ਟੁੱਕੇ ਜਾ ਸਕਣ ਵਾਲਿਆਂ ਨੂੰ ਟੁੱਕ ਦਿੱਤਾ, ਬਿਨਾਂ ਕਵਚ ਵਾਲਿਆਂ ਨੂੰ ਕਵਚਾਂ ਵਾਲਾ ਕਰ ਦਿੱਤਾ ॥੨੩੨॥

ਅਖਿਦ ਖੇਦੇ ਅਢਾਹ ਢਾਹੇ ॥

ਨਾ ਦੁਖੀ ਹੋਣ ਵਾਲਿਆਂ ਨੂੰ ਦੁਖੀ ਕਰ ਦਿੱਤਾ, ਨ ਢਹਿ ਸਕਣ ਵਾਲਿਆਂ ਨੂੰ ਢਾਹ ਦਿੱਤਾ

ਅਗੰਜ ਗੰਜੇ ਅਬਾਹ ਬਾਹੇ ॥

ਨ ਗੰਜੇ ਜਾ ਸਕਣ ਵਾਲਿਆਂ ਨੂੰ ਗੰਜ ਦਿੱਤਾ ਨਾ ਪਕੜੇ ਜਾਣ ਵਾਲਿਆਂ ਨੂੰ ਪਕੜ ਲਿਆ,


Flag Counter