ਅਤੇ ਅਗੇ ਵੱਧ ਕੇ ਪਤੀ ਨੂੰ ਇਸ ਤਰ੍ਹਾਂ ਕਿਹਾ ॥੬॥
ਚੌਪਈ:
(ਹੇ ਰਾਜਨ!) ਲਗਦਾ ਹੈ, ਤੁਸੀਂ ਬਹੁਤ ਬਿਰਧ ਹੋ ਗਏ ਹੋ।
ਹੁਣ ਸ਼ਿਕਾਰ ਖੇਡਣੋ ਵੀ ਰਹਿ ਗਏ ਹੋ।
ਤੁਹਾਨੂੰ ਬੁਢਾਪੇ ਨੇ ਆਣ ਘੇਰਿਆ ਹੈ।
ਇਸ ਕਰ ਕੇ ਤੁਸੀਂ ਸਭ ਕੁਝ ਤਿਆਗ ਦਿੱਤਾ ਹੈ ॥੭॥
(ਰਾਜੇ ਨੇ ਕਿਹਾ) ਹੇ ਰਾਣੀ! ਸੁਣ, ਮੈਂ ਬਿਰਧ ਨਹੀਂ ਹੋਇਆ
ਅਤੇ ਨਾ ਹੀ ਬੁਢਾਪੇ ਨੇ (ਮੈਨੂੰ) ਘੇਰਿਆ ਹੈ।
ਜੇ ਕਹੇਂ ਤਾਂ ਮੈਂ ਹੁਣ ਹੀ ਸ਼ਿਕਾਰ ਖੇਡਣ ਲਈ ਚਲਾ ਜਾਵਾਂ
ਅਤੇ ਰਿਛ, ਰੋਜ ਅਤੇ ਬਾਰਾਸਿੰਘੇ ਮਾਰ ਕੇ (ਲੈ ਆਵਾਂ) ॥੮॥
ਇਹ ਗੱਲ ਕਹਿ (ਰਾਜਾ) ਸ਼ਿਕਾਰ ਲਈ ਚਲਾ ਗਿਆ
ਅਤੇ ਰਾਣੀ ਨੇ ਯਾਰ ਨੂੰ ਭੇਜ ਦਿੱਤਾ।
ਰਾਤ ਹੋਣ ਤੇ (ਰਾਜਾ) ਸ਼ਿਕਾਰ ਖੇਡ ਕੇ ਪਰਤਿਆ।
(ਉਸ) ਮੂਰਖ ਨੇ ਭੇਦ ਅਭੇਦ ਕੁਝ ਵੀ ਨਾ ਸਮਝਿਆ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੨॥੪੩੭੪॥ ਚਲਦਾ॥
ਦੋਹਰਾ:
ਬਿਚਛਨ ਪੁਰ ਵਿਚ ਇਕ ਬਿਚਛਨ ਸਿੰਘ ਨਾਂ ਦਾ ਰਾਜਾ ਸੀ।
ਬਿਚਛਨ ਮਤੀ (ਉਸ ਦੀ) ਇਸਤਰੀ ਸੀ, ਜਿਸ ਦਾ ਸ਼ਰੀਰ ਸੁੰਦਰ ਸੀ ॥੧॥
ਚੌਪਈ:
ਜਿਥੇ ਸਰੋਵਰ, ਖੂਹ ਅਤੇ ਫੁਲਵਾੜੀ ਸੀ
ਅਤੇ ਸੁਖਦਾਇਕ ਪੌਣ ਹੌਲੀ ਹੌਲੀ (ਚਲਦੀ ਸੀ)।
ਨੇੜੇ ਹੀ ਨਰਬਦਾ ਨਦੀ ਵਗਦੀ ਸੀ।
(ਉਸ) ਸੁੰਦਰਤਾ ਨੂੰ ਵੇਖ ਵੇਖ ਕੇ ਇੰਦਰ ਵੀ ਥਕ ਜਾਂਦਾ ਸੀ ॥੨॥
ਸਵੈਯਾ:
ਬ੍ਰਿਖਭਾਨ ਕਲਾ ਨਾਂ ਦੀ ਇਕ ਇਸਤਰੀ ਸੀ ਜਿਸ ਦੀ ਬਹੁਤ ਅਧਿਕ ਸੁੰਦਰਤਾ (ਸਾਰੇ) ਜਗ ਵਿਚ ਪਸਰੀ ਹੋਈ ਸੀ।
ਸ਼ਿਕਾਰ ਖੇਡ ਕੇ ਆਉਂਦੇ ਹੋਏ ਇਸ ਰਾਜੇ ਨੇ ਉਸ ਇਸਤਰੀ ਨੂੰ ਵੇਖ ਲਿਆ।
ਉਸ ਦੀ ਬਾਂਹ ਖਿਚ ਕੇ (ਉਸ ਨੂੰ) ਵਰ ਲਿਆ। ਇਹ ਗੱਲ ਰਾਜ ਦੁਲਾਰੀ (ਰਾਣੀ) ਨੇ ਸੁਣ ਲਈ।
ਉਹ ਕ੍ਰੋਧ ਨਾਲ ਭਰ ਗਈ ਅਤੇ ਬਿਨਾ ਅੱਗ ਤੋਂ ਸੜ ਬਲ ਗਈ। ਮੂੰਹ ਨੀਵਾਂ ਕਰ ਕੇ ਬੈਠ ਗਈ ਅਤੇ ਗਰਦਨ ਉੱਚੀ ਨਾ ਕੀਤੀ ॥੩॥
ਚੌਪਈ:
ਜਦ ਰਾਜੇ ਨੇ ਉਸ ਨਾਲ ਵਿਆਹ ਕਰ ਲਿਆ
(ਤਦ) ਤਰ੍ਹਾਂ ਤਰ੍ਹਾਂ ਨਾਲ ਉਸ ਨੂੰ ਮਾਣਿਆ।
ਰਾਤ ਦਿਨ (ਉਸ) ਇਸਤਰੀ ਦੇ ਘਰ ਹੀ ਵਿਚਰਦਾ
ਅਤੇ ਹੋਰਨਾਂ ਰਾਣੀਆਂ ਵਲ ਨਾ ਤਕਦਾ ॥੪॥
ਦੋਹਰਾ:
ਤਦ ਰਾਣੀ ਬਿਚਛਨ ਮਤੀ ਨੇ ਮਨ ਵਿਚ ਬਹੁਤ ਕ੍ਰੋਧ ਭਰ ਲਿਆ।
(ਉਸ ਦੇ) ਸ਼ਰੀਰ ਦਾ ਰੰਗ ਪੀਲਾ ਪੈ ਗਿਆ ਅਤੇ ਪਾਨ ਚਬਾਣਾ ਵੀ ਛੱਡ ਦਿੱਤਾ ॥੫॥
ਚੌਪਈ:
(ਉਸ ਨੇ ਆਪਣੇ ਮਨ ਵਿਚ ਸੋਚਿਆ ਕਿ) ਅਜ ਰਾਜੇ ਸਮੇਤ (ਉਸ ਨੂੰ) ਮਾਰ ਦਿਆਂਗੀ
ਅਤੇ (ਉਸ ਨੂੰ) ਪਤੀ ਜਾਣ ਕੇ ਮਨ ਵਿਚ ਜ਼ਰਾ ਜਿੰਨੀ ਵੀ ਨਹੀਂ ਟਲਾਂਗੀ।
ਇਨ੍ਹਾਂ ਦੋਹਾਂ ਨੂੰ ਮਾਰ ਕੇ ਪੁੱਤਰ ਨੂੰ ਰਾਜਾ ਬਣਾਵਾਂਗੀ।
ਪਾਣੀ ਤੇ ਪਾਨ ਤਦ ਹੀ ਮੂੰਹ ਵਿਚ ਪਾਵਾਂਗੀ ॥੬॥
ਅੜਿਲ:
(ਰਾਣੀ ਨੇ) ਗੁਡੀਆਂ ਬਣਾ ਕੇ ਮੰਜੀ ਹੇਠਾਂ ਦਬ ਦਿੱਤੀਆਂ।
ਆਪਣੇ ਪਤੀ ਨੂੰ ਭੋਜਨ ਵਿਚ ਮਕੜੀ ਖਵਾ ਦਿੱਤੀ।
ਉਹ ਰਿਝ ਰਿਝ (ਤੜਪ ਤੜਪ) ਕੇ ਮਰ ਗਿਆ। ਤਦ ਇਸਤਰੀ ਨੇ ਇੰਜ ਕੀਤਾ
ਕਿ ਪਤੀ ਨੂੰ ਸਾੜ ਬਾਲ ਕੇ (ਫਿਰ) ਸੌਂਕਣ ਨੂੰ ਪਕੜ ਲਿਆ ॥੭॥
ਇਸ (ਸੌਂਕਣ) ਨੇ ਗੁਡੀਆਂ ਬਣਾ ਕੇ ਰਾਜੇ ਉਤੇ (ਟੂਣਾ) ਕੀਤਾ ਹੈ।
ਇਸ ਕਰ ਕੇ ਮੇਰਾ ਪਤੀ ਬਹੁਤ ਦੁਖ ਪਾ ਕੇ ਮਰਿਆ ਹੈ।