ਸ਼੍ਰੀ ਦਸਮ ਗ੍ਰੰਥ

ਅੰਗ - 752


ਸੁਕਬਿ ਸਭੈ ਚਿਤ ਮਾਝ ਸੁ ਸਾਚ ਬਿਚਾਰੀਯੋ ॥

ਸਾਰੇ ਕਵੀ ਚਿਤ ਵਿਚ (ਇਹ ਗੱਲ) ਸਚ ਮੰਨ ਲਵੋ।

ਹੋ ਨਾਮ ਤੁਪਕ ਕੇ ਸਕਲ ਨਿਸੰਕ ਉਚਾਰੀਯੋ ॥੭੧੮॥

(ਇਸ ਨੂੰ) ਤੁਪਕ ਦੇ ਨਾਮ ਵਜੋਂ ਸਾਰੇ ਨਿਸੰਗ ਹੋ ਕੇ ਉਚਾਰਨ ਕਰੋ ॥੭੧੮॥

ਤਰੁਜ ਬਾਸਨੀ ਆਦਿ ਸੁ ਸਬਦ ਬਖਾਨੀਐ ॥

ਸ਼ੁਰੂ ਵਿਚ 'ਤਰੁਜ ਬਾਸਨੀ' ਸ਼ਬਦ ਕਹੋ।

ਨਾਮ ਤੁਪਕ ਕੇ ਸਕਲ ਸੁਕਬਿ ਮਨ ਮਾਨੀਐ ॥

(ਇਹ) ਨਾਮ ਤੁਪਕ ਦਾ ਹੈ, ਸਾਰੇ ਕਵੀ ਮਨ ਵਿਚ ਧਾਰਨ ਕਰ ਲਵੋ।

ਯਾ ਮੈ ਸੰਕ ਨ ਕਛੂ ਹ੍ਰਿਦੈ ਮੈ ਕੀਜੀਐ ॥

ਇਸ ਬਾਰੇ ਮਨ ਵਿਚ ਕੋਈ ਸ਼ੰਕਾ ਨਾ ਰਖੋ।

ਹੋ ਜਹਾ ਜਹਾ ਇਹ ਨਾਮ ਚਹੋ ਤਹ ਦੀਜੀਐ ॥੭੧੯॥

ਜਿਥੇ ਚਾਹੋ, ਇਸ ਨਾਮ ਦਾ ਪ੍ਰਯੋਗ ਕਰ ਦਿਓ ॥੭੧੯॥

ਚੌਪਈ ॥

ਚੌਪਈ:

ਭੂਮਿ ਸਬਦ ਕੋ ਆਦਿ ਉਚਾਰੋ ॥

ਪਹਿਲਾਂ 'ਭੂਮਿ' ਸ਼ਬਦ ਕਹੋ।

ਜਾ ਪਦ ਤਿਹ ਪਾਛੇ ਦੈ ਡਾਰੋ ॥

ਫਿਰ 'ਜਾ' ਪਦ ਬਾਦ ਵਿਚ ਜੋੜੋ।

ਨਾਮ ਤੁਪਕ ਕੇ ਸਭ ਜੀਅ ਜਾਨੋ ॥

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਮਨ ਵਿਚ ਵਸਾਓ।

ਯਾ ਮੈ ਕਛੂ ਭੇਦ ਨਹੀ ਮਾਨੋ ॥੭੨੦॥

ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੭੨੦॥

ਪ੍ਰਿਥੀ ਸਬਦ ਕੋ ਆਦਿ ਉਚਾਰੋ ॥

ਪਹਿਲਾਂ 'ਪ੍ਰਿਥੀ' ਸ਼ਬਦ ਦਾ ਉਚਾਰਨ ਕਰੋ।

ਤਾ ਪਾਛੇ ਜਾ ਪਦ ਦੈ ਡਾਰੋ ॥

ਇਸ ਪਿਛੋਂ 'ਜਾ' ਪਦ ਜੋੜੋ।

ਨਾਮ ਤੁਫੰਗ ਜਾਨ ਜੀਯ ਲੀਜੈ ॥

(ਇਹ) ਨਾਮ ਤੁਫੰਗ ਦਾ ਮਨ ਵਿਚ ਧਾਰਨ ਕਰੋ।

ਚਹੀਐ ਜਹਾ ਤਹੀ ਪਦ ਦੀਜੈ ॥੭੨੧॥

ਜਿਥੇ ਚਾਹੋ, ਉਥੇ ਵਰਤ ਲਵੋ ॥੭੨੧॥

ਬਸੁਧਾ ਸਬਦ ਸੁ ਆਦਿ ਬਖਾਨਹੁ ॥

'ਬਸੁਧਾ' (ਧਰਤੀ) ਸ਼ਬਦ ਸ਼ੁਰੂ ਵਿਚ ਰਖੋ।

ਤਾ ਪਾਛੇ ਜਾ ਪਦ ਕਹੁ ਠਾਨਹੁ ॥

ਇਸ ਪਿਛੇ 'ਜਾ' ਪਦ ਜੋੜੋ।

ਨਾਮ ਤੁਪਕ ਕੇ ਸਭ ਜੀਅ ਜਾਨੋ ॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨੋ ॥੭੨੨॥

ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੭੨੨॥

ਪ੍ਰਥਮ ਬਸੁੰਧ੍ਰਾ ਸਬਦ ਉਚਰੀਐ ॥

ਪਹਿਲਾਂ 'ਬਸੁੰਧ੍ਰਾ' (ਧਰਤੀ) ਸ਼ਬਦ ਉਚਾਰੋ।

ਤਾ ਪਾਛੇ ਜਾ ਪਦ ਦੈ ਡਰੀਐ ॥

ਇਸ ਪਿਛੋਂ 'ਜਾ' ਪਦ ਜੋੜੋ।

ਨਾਮ ਤੁਪਕ ਕੇ ਸਭਿ ਜੀਅ ਲਹੀਐ ॥

ਸਭ ਇਸ ਨੂੰ ਮਨ ਵਿਚ ਤੁਪਕ ਦਾ ਨਾਮ ਸਮਝੋ।

ਚਹੀਐ ਜਹਾ ਤਹੀ ਪਦ ਕਹੀਐ ॥੭੨੩॥

ਜਿਥੇ ਚਾਹੋ, ਉਥੇ ਵਰਤ ਲਵੋ ॥੭੨੩॥

ਤਰਨੀ ਪਦ ਕੋ ਆਦਿ ਬਖਾਨੋ ॥

ਪਹਿਲਾਂ 'ਤਰਨੀ' (ਨਦੀ) ਸ਼ਬਦ ਨੂੰ ਵਰਤੋ।

ਤਾ ਪਾਛੇ ਜਾ ਪਦ ਕੋ ਠਾਨੋ ॥

ਫਿਰ 'ਜਾ' ਪਦ ਨੂੰ ਜੋੜੋ।

ਨਾਮ ਤੁਪਕ ਕੇ ਸਭ ਹੀ ਲਹੀਐ ॥

ਸਭ ਇਸ ਨੂੰ ਤੁਪਕ ਦਾ ਨਾਮ ਸਮਝੋ।

ਚਹੀਐ ਜਹਾ ਤਹੀ ਪਦ ਕਹੀਐ ॥੭੨੪॥

ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੭੨੪॥

ਛੰਦ ॥

ਛੰਦ:

ਬਲੀਸ ਆਦਿ ਬਖਾਨ ॥

ਪਹਿਲਾਂ 'ਬਲੀਸ' (ਬੇਲਾਂ ਦਾ ਸੁਆਮੀ) ਬਖਾਨ ਕਰੋ।

ਬਾਸਨੀ ਪੁਨਿ ਪਦ ਠਾਨ ॥

ਫਿਰ 'ਬਾਸਨੀ' ਸ਼ਬਦ ਜੋੜੋ।

ਨਾਮੈ ਤੁਪਕ ਸਭ ਹੋਇ ॥

ਇਹ ਤੁਪਕ ਦਾ ਨਾਮ ਹੋਵੇਗਾ।

ਨਹੀ ਭੇਦ ਯਾ ਮਹਿ ਕੋਇ ॥੭੨੫॥

ਇਸ ਵਿਚ ਕੋਈ ਸੰਦੇਹ ਵਾਲੀ ਗੱਲ ਨਹੀਂ ॥੭੨੫॥

ਚੌਪਈ ॥

ਚੌਪਈ:

ਸਿੰਘ ਸਬਦ ਕੋ ਆਦਿ ਬਖਾਨ ॥

ਪਹਿਲਾਂ 'ਸਿੰਘ' ਸ਼ਬਦ ਕਹੋ।

ਤਾ ਪਾਛੇ ਅਰਿ ਸਬਦ ਸੁ ਠਾਨ ॥

ਫਿਰ 'ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਪਛਾਨਹੁ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨਹੁ ॥੭੨੬॥

ਇਸ ਵਿਚ ਕੋਈ ਸੰਸਾ ਨਾ ਰਖੋ ॥੭੨੬॥

ਪੁੰਡਰੀਕ ਪਦ ਆਦਿ ਉਚਾਰੋ ॥

ਪਹਿਲਾਂ 'ਪੁੰਡਰੀਕ' (ਸ਼ੇਰ) ਪਦ ਉਚਾਰੋ।

ਤਾ ਪਾਛੇ ਅਰਿ ਪਦ ਦੈ ਡਾਰੋ ॥

ਇਸ ਪਿਛੋਂ 'ਅਰਿ' ਸ਼ਬਦ ਰਖੋ।

ਨਾਮ ਤੁਪਕ ਕੇ ਸਭ ਲਹਿ ਲੀਜੈ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਲਵੋ।

ਯਾ ਮੈ ਕਛੂ ਭੇਦ ਨਹੀ ਕੀਜੈ ॥੭੨੭॥

ਇਸ ਵਿਚ ਕੋਈ ਭੇਦ ਨਾ ਸਮਝੋ ॥੭੨੭॥

ਆਦਿ ਸਬਦ ਹਰ ਜਛ ਉਚਾਰੋ ॥

ਪਹਿਲਾਂ 'ਹਰ ਜਛ' (ਪੀਲੀਆਂ ਅੱਖਾਂ ਵਾਲਾ ਸ਼ੇਰ) ਸ਼ਬਦ ਉਚਾਰੋ।

ਤਾ ਪਾਛੇ ਅਰਿ ਪਦ ਦੈ ਡਾਰੋ ॥

ਇਸ ਪਿਛੋਂ 'ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਜੀਅ ਲਹੀਯੋ ॥

(ਇਸ ਨੂੰ) ਸਾਰੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।

ਚਹੀਐ ਨਾਮ ਜਹਾ ਤਹ ਕਹੀਯੋ ॥੭੨੮॥

ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੭੨੮॥

ਛੰਦ ॥

ਛੰਦ:

ਮ੍ਰਿਗਰਾਜ ਆਦਿ ਉਚਾਰ ॥

ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ।

ਅਰਿ ਸਬਦ ਬਹੁਰਿ ਸੁ ਧਾਰ ॥

ਫਿਰ 'ਅਰਿ' ਸ਼ਬਦ ਕਥਨ ਕਰੋ।