ਸ਼੍ਰੀ ਦਸਮ ਗ੍ਰੰਥ

ਅੰਗ - 1272


ਯਹ ਭੋਜਨ ਤੁਮ ਤਾ ਕਹ ਖ੍ਵਾਰਹੁ ॥੧੮॥

ਅਤੇ ਇਹ ਭੋਜਨ ਉਸ ਨੂੰ ਖਵਾਓ ॥੧੮॥

ਜਿਹ ਤਿਹ ਬਿਧਿ ਤਾ ਕੋ ਸੁ ਨਿਕਾਰਿਯੋ ॥

(ਰਾਜੇ ਨੇ) ਜਿਵੇਂ ਕਿਵੇਂ ਕਰ ਕੇ ਉਸ ਨੂੰ ਕਢਿਆ

ਬਹੁਰਿ ਸੁਤਾ ਸੌ ਬਚਨ ਉਚਾਰਿਯੋ ॥

ਅਤੇ ਫਿਰ ਪੁੱਤਰੀ ਨੂੰ ਕਿਹਾ,

ਤੀਨ ਥਾਰ ਅਗੇ ਤਿਹ ਰਾਖੇ ॥

ਇਨ੍ਹਾਂ ਦੇ ਅਗੇ ਤਿੰਨੋ ਥਾਲ ਰਖੇ

ਤੀਨੋ ਭਖਹੁ ਯਾਹਿ ਬਿਧਿ ਭਾਖੇ ॥੧੯॥

ਅਤੇ ਤਿੰਨੋ (ਇਸ ਭੋਜਨ ਨੂੰ) ਖਾਓ, ਇਸ ਤਰ੍ਹਾਂ ਕਿਹਾ ॥੧੯॥

ਦੁਹਕਰ ਕਰਮ ਲਖਿਯੋ ਪਿਤ ਕੋ ਜਬ ॥

ਜਦ ਆਪਣੇ ਪਿਤਾ ਦੇ ਇਸ ਔਖੇ ਕੰਮ ਨੂੰ ਵੇਖਿਆ,

ਚਕ੍ਰਿਤ ਭਈ ਚਿਤ ਮਾਝ ਕੁਅਰਿ ਤਬ ॥

ਤਦ ਰਾਜ ਕੁਮਾਰੀ (ਆਪਣੇ) ਮਨ ਵਿਚ ਬਹੁਤ ਹੈਰਾਨ ਹੋਈ।

ਜਾਰ ਸਹਿਤ ਵਹ ਬੀਰ ਬੁਲਾਯੋ ॥

ਉਸ ਨੇ ਯਾਰ ਸਮੇਤ ਉਸ ਬੀਰ ਨੂੰ ਬੁਲਾਇਆ

ਆਪਨ ਸਹਿਤ ਭੋਜ ਵਹ ਖਾਯੋ ॥੨੦॥

ਅਤੇ ਆਪਣੇ ਸਮੇਤ ਉਹ ਭੋਜਨ ਖਾਇਆ ॥੨੦॥

ਤ੍ਰਾਸ ਚਿਤ ਮੈ ਅਧਿਕ ਬਿਚਾਰਾ ॥

ਉਸ ਨੇ ਮਨ ਵਿਚ ਬਹੁਤ ਡਰ ਮੰਨਿਆ

ਇਨ ਰਾਜੈ ਸਭ ਚਰਿਤ ਨਿਹਾਰਾ ॥

ਕਿ ਰਾਜੇ ਨੇ ਇਸ ਸਾਰੇ ਚਰਿਤ੍ਰ ਨੂੰ ਵੇਖ ਲਿਆ ਹੈ।

ਕਵਨ ਉਪਾਇ ਆਜੁ ਹ੍ਯਾਂ ਕਰਿਯੈ ॥

ਇਥੇ ਅਜ ਕਿਹੜਾ ਉਪਾ ਕੀਤਾ ਜਾਏ।

ਕਛੁਕ ਖੇਲਿ ਕਰਿ ਚਰਿਤ ਨਿਕਰਿਯੈ ॥੨੧॥

ਕੋਈ ਚਰਿਤ੍ਰ ਖੇਡ ਕੇ (ਛਲ ਨਾਲ) ਨਿਕਲ ਚਲੀਏ ॥੨੧॥

ਬੀਰ ਹਾਕਿ ਅਸ ਮੰਤ੍ਰ ਉਚਾਰਾ ॥

(ਉਸ ਨੇ) ਬੀਰ ਨੂੰ ਬੁਲਾ ਕੇ ਇਹ ਸਲਾਹ ਕੀਤੀ

ਪਿਤ ਜੁਤ ਅੰਧ ਤਿਨੈ ਕਰਿ ਡਾਰਾ ॥

ਅਤੇ ਪਿਤਾ ਸਹਿਤ ਉਸ ਨੂੰ ਅੰਨ੍ਹਾ ਕਰ ਦਿੱਤਾ।

ਗਈ ਮਿਤ੍ਰ ਕੇ ਸਾਥ ਨਿਕਰਿ ਕਰਿ ॥

(ਉਹ) ਆਪਣੇ ਮਿਤਰ ਨਾਲ ਨਿਕਲ ਗਈ।

ਭੇਦ ਸਕਾ ਨਹਿ ਕਿਨੂੰ ਬਿਚਰਿ ਕਰਿ ॥੨੨॥

ਇਸ ਭੇਦ ਨੂੰ ਕੋਈ ਵੀ ਵਿਚਾਰ ਨਾ ਸਕਿਆ ॥੨੨॥

ਅੰਧ ਭਏ ਤੇ ਲੋਗ ਸਭੈ ਜਬ ॥

ਜਦ ਉਹ ਸਾਰੇ ਲੋਕ ਅੰਨ੍ਹੇ ਹੋ ਗਏ,

ਇਹ ਬਿਧਿ ਬਚਨ ਬਖਾਨਾ ਨ੍ਰਿਪ ਤਬ ॥

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ,

ਆਛਿ ਬੈਦ ਕੋਊ ਲੇਹੁ ਬੁਲਾਇ ॥

ਕਿਸੇ ਚੰਗੇ ਵੈਦ ਨੂੰ ਬੁਲਾ ਲਵੋ

ਜੋ ਆਖਿਨ ਕੋ ਕਰੇ ਉਪਾਇ ॥੨੩॥

ਜੋ ਅੱਖਾਂ ਦਾ ਇਲਾਜ ਕਰੇ ॥੨੩॥

ਦੁਹਿਤਾ ਬੈਦ ਭੇਸ ਤਹ ਧਰਿ ਕੈ ॥

(ਤਦ) ਰਾਜ ਕੁਮਾਰੀ ਨੇ ਆਪ ਹੀ ਵੈਦ ਦਾ ਭੇਸ ਧਾਰਨ ਕੀਤਾ

ਰੋਗ ਨ੍ਰਿਪਤਿ ਅਖਿਅਨ ਕੌ ਹਰਿ ਕੈ ॥

ਅਤੇ ਪਿਤਾ ਦੀਆਂ ਅੱਖੀਆਂ ਦਾ ਰੋਗ ਦੂਰ ਕੀਤਾ।

ਮਾਗਿ ਲਯੋ ਪਿਤ ਤੇ ਸੋਈ ਪਤਿ ॥

(ਪਿਤਾ ਦੇ ਪ੍ਰਸੰਨ ਹੋਣ ਤੇ) ਪਿਤਾ ਪਾਸੋਂ ਉਹੀ ਪਤੀ ਮੰਗ ਲਿਆ,

ਖਚਿਤ ਹੁਤੀ ਜਾ ਕੇ ਭੀਤਰ ਮਤਿ ॥੨੪॥

ਜਿਸ ਵਿਚ ਉਸ ਦੀ ਬੁੱਧੀ ਮਗਨ ਸੀ ॥੨੪॥

ਇਹ ਛਲ ਬਰਿਯੋ ਬਾਲ ਪਤਿ ਤੌਨੇ ॥

ਇਸ ਛਲ ਨਾਲ ਕੁਮਾਰੀ ਨੇ (ਉਹ) ਪਤੀ ਪ੍ਰਾਪਤ ਕਰ ਲਿਆ

ਮਨ ਮਹਿ ਚੁਭਿਯੋ ਚਤੁਰਿ ਕੈ ਜੌਨੇ ॥

ਜੋ ਉਸ ਚਤੁਰਾ ਦੇ ਮਨ ਵਿਚ ਚੁਭਿਆ ਹੋਇਆ ਸੀ।

ਇਨ ਇਸਤ੍ਰਿਨ ਕੇ ਚਰਿਤ ਅਪਾਰਾ ॥

ਇਨ੍ਹਾਂ ਇਸਤਰੀਆਂ ਦੇ ਚਰਿਤ੍ਰ ਅਪਾਰ ਹਨ।

ਸਜਿ ਪਛੁਤਾਨ੍ਰਯੋ ਇਨ ਕਰਤਾਰਾ ॥੨੫॥

ਇਨ੍ਹਾਂ ਨੂੰ ਸਿਰਜ ਕੇ ਕਰਤਾਰ (ਵਿਧਾਤਾ) ਵੀ ਪਛਤਾਇਆ ਹੈ ॥੨੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੨॥੬੦੮੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੨॥੬੦੮੪॥ ਚਲਦਾ॥

ਚੌਪਈ ॥

ਚੌਪਈ:

ਭਦ੍ਰ ਸੈਨ ਰਾਜਾ ਇਕ ਅਤਿ ਬਲ ॥

ਭਦ੍ਰ ਸੈਨ ਨਾਂ ਦਾ ਇਕ ਬਲਵਾਨ ਰਾਜਾ ਸੀ

ਅਰਿ ਅਨੇਕ ਜੀਤੇ ਜਿਨ ਦਲਮਲਿ ॥

ਜਿਸ ਨੇ ਅਨੇਕ ਵੈਰੀ ਮਿਧ ਕੇ ਜਿਤ ਲਏ ਸਨ।

ਸਹਿਰ ਭੇਹਰਾ ਮੈ ਅਸਥਾਨਾ ॥

ਉਸ ਦਾ ਸਥਾਨ ਭੇਹਰਾ ਸ਼ਹਿਰ ਵਿਚ ਸੀ

ਜਿਨ ਕੌ ਭਰਤ ਦੰਡ ਨ੍ਰਿਪ ਨਾਨਾ ॥੧॥

ਅਤੇ ਉਸ ਨੂੰ ਅਨੇਕ ਰਾਜੇ ਕਰ ਦਿੰਦੇ ਸਨ ॥੧॥

ਕੁਮਦਨਿ ਦੇ ਤਾ ਕੇ ਘਰ ਨਾਰੀ ॥

ਕੁਮਦਨਿ ਦੇ (ਦੇਈ) ਨਾਂ ਦੀ ਉਸ ਦੇ ਘਰ ਇਸਤਰੀ ਸੀ।

ਆਪੁ ਜਨਕੁ ਜਗਦੀਸ ਸਵਾਰੀ ॥

ਮਾਨੋ ਉਸ ਨੂੰ ਜਗਦੀਸ਼ ਨੇ ਆਪ ਸੰਵਾਰਿਆ ਹੋਵੇ।

ਤਾ ਕੀ ਜਾਤ ਨ ਪ੍ਰਭਾ ਉਚਾਰੀ ॥

ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਫੂਲ ਰਹੀ ਜਨੁ ਕਰਿ ਫੁਲਵਾਰੀ ॥੨॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਫੁਲਵਾੜੀ ਖਿੜੀ ਹੋਵੇ ॥੨॥

ਪ੍ਰਮੁਦ ਸੈਨ ਸੁਤ ਗ੍ਰਿਹ ਅਵਤਰਿਯੋ ॥

(ਉਨ੍ਹਾਂ ਦੇ) ਘਰ ਪ੍ਰਮੁਦ ਸੈਨ ਨਾਂ ਦਾ ਪੁੱਤਰ ਪੈਦਾ ਹੋਇਆ।

ਮਦਨ ਰੂਪ ਦੂਸਰ ਜਨੁ ਧਰਿਯੋ ॥

(ਲਗਦਾ ਸੀ ਕਿ) ਕਾਮ ਦੇਵ ਨੇ ਹੀ ਦੂਜਾ ਰੂਪ ਧਾਰਨ ਕੀਤਾ ਹੋਵੇ।

ਜਾ ਕੀ ਜਾਤ ਨ ਪ੍ਰਭਾ ਬਖਾਨੀ ॥

ਉਸ ਦੀ ਖ਼ੂਬਸੂਰਤੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਅਟਿਕ ਰਹਤ ਲਖਿ ਰੰਕ ਰੁ ਰਾਨੀ ॥੩॥

(ਉਸ ਨੂੰ) ਵੇਖ ਕੇ ਰੰਕ ਅਤੇ ਰਾਜ ਇਸਤਰੀਆਂ ਮੋਹਿਤ ਹੋ ਜਾਂਦੀਆਂ ਸਨ ॥੩॥

ਜਬ ਵਹ ਤਰੁਨ ਕੁਅਰ ਅਤਿ ਭਯੋ ॥

ਜਦ ਉਹ ਰਾਜ ਕੁਮਾਰ ਭਰ ਜਵਾਨ ਹੋ ਗਿਆ

ਠੌਰਹਿ ਠੌਰ ਅਵਰ ਹ੍ਵੈ ਗਯੇ ॥

ਤਾਂ ਵੇਖਦਿਆਂ ਵੇਖਦਿਆਂ ਹੋਰ ਦਾ ਹੋਰ ਹੋ ਗਿਆ।

ਬਾਲਪਨੇ ਕਿ ਤਗੀਰੀ ਆਈ ॥

ਬਚਪਨ ਤੋਂ ਤਬਦੀਲੀ ਆ ਗਈ।

ਅੰਗ ਅੰਗ ਫਿਰੀ ਅਨੰਗ ਦੁਹਾਈ ॥੪॥

ਅੰਗ ਅੰਗ ਵਿਚ ਕਾਮ ਦੇਵ ਨੇ ਦੁਹਾਈ ਫਿਰਾ ਦਿੱਤੀ ॥੪॥

ਤਹ ਇਕ ਸੁਤਾ ਸਾਹ ਕੀ ਅਹੀ ॥

ਉਥੇ ਇਕ ਸ਼ਾਹ ਦੀ ਪੁੱਤਰੀ ਸੀ।