ਹੇ ਮਹਾਰਾਜ! (ਮੈਨੂੰ ਅਜ) ਪ੍ਰਾਣਾਂ ਦਾ ਦਾਨ ਦਿਓ ॥੧੫॥
ਹੇ ਪਿਆਰੇ! ਇਸਤਰੀ ਸਾਰੀ ਤੇਰੇ ਰੂਪ ਉਤੇ ਮੋਹਿਤ ਹੋ ਗਈ ਹੈ।
ਹੇ ਪ੍ਰਾਨ ਪਿਆਰੇ! ਅਜ ਆ ਕੇ ਮੈਨੂੰ ਮਿਲੋ।
ਹੇ ਮਾਨ ਵਿਚ ਮਤੇ ਹੋਏ! ਆਕੜ ਆਕੜ ਕੇ ਕਿਉਂ ਫਿਰਦੇ ਹੋ।
(ਤੁਸੀਂ) ਮੇਰਾ ਚਿਤ ਚੁਰਾ ਕੇ ਕਿਥੇ ਬੈਠੇ ਹੋ ॥੧੬॥
ਹਾਰ ਸ਼ਿੰਗਾਰ ਕਰੋ, ਸੋਹਣੇ ਬਸਤ੍ਰ ਸਜਾਓ
ਅਤੇ ਚਿਤ ਵਿਚ ਖ਼ੁਸ਼ ਹੋ ਕੇ ਪਾਨ ਦਾ ਬੀੜਾ ਚਬਾਓ।
ਜਲਦੀ ਉਠੋ, ਮੇਰੇ ਪ੍ਰਾਣ ਪਿਆਰੇ! ਕਿਥੇ ਬੈਠੇ ਹੋ।
ਮੇਰੇ ਨੈਣ ਤੁਹਾਡੇ ਨਾਲ ਲਗੇ ਹਨ, ਚਲ ਕੇ (ਇਨ੍ਹਾਂ ਦੇ) ਕੋਨਿਆਂ ('ਕੁੰਜ') (ਵਿਚ ਵਸੋ) ॥੧੭॥
ਦੋਹਰਾ:
ਕੁਮਾਰੀ ਦੇ (ਇਹ) ਵਿਕ ਜਾਣ ਵਾਲੇ ਬਚਨ ਕੁਮਾਰ ਨੂੰ ਕਹੇ ਗਏ।
ਪਰ ਉਸ ਮੂਰਖ ਨੇ ਇਕ ਨਾ ਮੰਨੀ (ਭਾਵੇਂ) ਰਸ ਦੀਆਂ ਤਰੰਗਾਂ ਉਮਡੀਆਂ ਹੋਈਆਂ ਸਨ ॥੧੮॥
ਚੌਪਈ:
ਉਸ ਮੂਰਖ ਨੇ 'ਨਾਂਹ ਨਾਂਹ' ਹੀ ਕਹੀ।
(ਉਸ) ਬੁੱਧੀਹੀਨ ਨੇ ਚੰਗੀ ਮਾੜੀ ਕੁਝ ਵੀ ਨਾ ਸੋਚੀ।
ਗੱਲ ਮੰਨ ਕੇ ਉਸ ਦੇ ਘਰ ਨਾ ਗਿਆ
ਅਤੇ ਸ਼ਾਹ ਦੀ ਪੁੱਤਰੀ ਨਾਲ ਸੰਯੋਗ ਨਾ ਕੀਤਾ ॥੧੯॥
ਕਵੀ ਕਹਿੰਦਾ ਹੈ:
ਅੜਿਲ:
ਜੋ ਇਸਤਰੀ ਕਾਮ ਨਾਲ ਆਤੁਰ ਹੋ ਕੇ ਪੁਰਸ਼ ਕੋਲ ਆਉਂਦੀ ਹੈ,
ਜੋ ਉਸ ਨੂੰ ਰਤੀ ਦਾਨ ਨਹੀਂ ਦਿੰਦਾ, ਉਹ (ਪੁਰਸ਼) ਭਿਆਨਕ ਨਰਕਾਂ ਵਿਚ ਪੈਂਦਾ ਹੈ।
ਜੋ ਪਰ-ਇਸਤਰੀ ਦੇ (ਘਰ) ਜਾ ਕੇ ਪਰਾਈ ਸੇਜ ਉਤੇ ਭੋਗਦਾ ਹੈ,
ਉਹ ਵੀ ਪਾਪ ਦੇ ਕੁੰਡ ਵਿਚ ਜਾ ਡਿਗਦਾ ਹੈ ॥੨੦॥
ਫਿਰ ਵੀ ਉਹ ਕੁੰਵਰ 'ਨਾਂਹ ਨਾਂਹ' ਕਹਿੰਦਾ ਰਿਹਾ,
ਪਰ ਬਣ ਠਣ ਕੇ ਅਤੇ ਸ਼ਿੰਗਾਰ ਕਰ ਕੇ (ਉਸ) ਇਸਤਰੀ ਦੇ ਘਰ ਚਲਾ ਗਿਆ।
ਤਾਂ ਕ੍ਰੋਧ ਨਾਲ ਭਰੀ ਹੋਈ ਇਸਤਰੀ ਨੇ ਇਕ ਚਰਿਤ੍ਰ ਸੋਚਿਆ
ਅਤੇ ਮਾਤਾ ਪਿਤਾ ਸਮੇਤ ਮਿਤਰ ਨੂੰ ਮਾਰ ਦਿੱਤਾ ॥੨੧॥
ਕਵੀ ਕਹਿੰਦਾ ਹੈ:
ਦੋਹਰਾ:
ਕਾਮ ਆਤੁਰ ਹੋਈ ਜੋ ਇਸਤਰੀ 'ਮੇਰੇ ਨਾਲ ਭੋਗ ਕਰ' ਦੀ ਗੱਲ ਕਹੇ,
ਤਾਂ ਉਸ ਨੂੰ ਜੋ ਵਿਅਕਤੀ ਰਤੀਦਾਨ ਨਹੀਂ ਦਿੰਦਾ, ਉਹ ਫਿਰ ਨਰਕ ਵਿਚ ਪੈਂਦਾ ਹੈ ॥੨੨॥
ਅੜਿਲ:
ਕੁਮਾਰੀ ਨੇ ਕਟਾਰ ਕਢ ਕੇ ਹੱਥ ਵਿਚ ਲੈ ਲਈ
ਅਤੇ ਪਿਤਾ ਦੀ ਛਾਤੀ ਵਿਚ ਮਾਰੀ। (ਫਿਰ ਉਥੋਂ) ਕਢ ਕੇ ਮਾਤਾ ਦੀ ਛਾਤੀ ਵਿਚ ਮਾਰ ਦਿੱਤੀ
ਅਤੇ ਆਪਣੇ ਹੱਥ ਨਾਲ ਪਿਤਾ ਦੇ ਬਹੁਤ ਸਾਰੇ ਟੋਟੇ ਕਰ ਦਿੱਤੇ।
ਉਨ੍ਹਾਂ ਨੂੰ ਦੀਵਾਰ ਦੇ ਹੇਠਾਂ ਗਡ ਕੇ ਫਿਰ ਕੁਮਾਰ ਪਾਸ ਗਈ ॥੨੩॥
ਉਹ ਭਗਵੇ ਕਪੜੇ ਪਾ ਕੇ ਰਾਜੇ ਕੋਲ ਗਈ।
ਉਸ ਨੂੰ ਪੁੱਤਰ ਦੀ ਗੱਲ ਇਸ ਢੰਗ ਨਾਲ ਕਹੀ।
ਹੇ ਰਾਜਨ! ਮੇਰਾ ਰੂਪ ਵੇਖ ਕੇ ਤੇਰਾ ਪੁੱਤਰ ਲਲਚਾ ਗਿਆ ਹੈ।
ਇਸ ਲਈ ਮੇਰੇ ਪਿਓ ਨੂੰ ਬੰਨ੍ਹ ਕੇ ਮਾਰ ਦਿੱਤਾ ਹੈ ॥੨੪॥
ਉਸ ਨੂੰ ਖੰਡ ਖੰਡ ਕਰ ਕੇ ਦੀਵਾਰ ਹੇਠਾਂ ਰਖ ਦਿੱਤਾ ਹੈ।
(ਫਿਰ) ਰਾਜੇ ਨੂੰ ਅਚਾਨਕ ਇਸ ਢੰਗ ਨਾਲ ਕਿਹਾ,
ਹੇ ਰਾਜਨ! ਨਿਆਂ ਕਰੋ, ਚਲ ਕੇ ਆਪ ਵੇਖੋ।
ਜੇ (ਪਿਤਾ ਦਾ ਸ਼ਰੀਰ) ਨਿਕਲ ਆਵੇ, ਤਾਂ ਉਸ ਨੂੰ ਮਾਰੋ, ਨਹੀਂ ਤਾਂ ਮੈਨੂੰ ਮਾਰ ਦਿਓ ॥੨੫॥
ਦੋਹਰਾ:
ਪਤੀ ਦੇ ਮਾਰੇ ਜਾਣ ਦੀ ਗੱਲ ਜਦ ਮੇਰੀ ਮਾਂ ਨੇ ਕੰਨਾਂ ਨਾਲ ਸੁਣੀ,
ਤਾਂ ਉਸੇ ਵੇਲੇ ਜਮਧਾੜ ਮਾਰ ਕੇ ਮਰ ਗਈ ਅਤੇ ਸਵਰਗ ਨੂੰ ਚਲੀ ਗਈ ॥੨੬॥
ਰਾਜਾ ਇਹ ਬਚਨ ਸੁਣ ਕੇ ਵਿਆਕੁਲ ਹੋ ਗਿਆ ਅਤੇ ਕ੍ਰੋਧਿਤ ਹੋ ਕੇ ਉਠਿਆ