ਸ਼੍ਰੀ ਦਸਮ ਗ੍ਰੰਥ

ਅੰਗ - 1211


ਬਿਨੁ ਬੂਝੇ ਅਸਿ ਕੋਪ ਪ੍ਰਮਾਨਾ ॥

ਅਤੇ ਬਿਨਾ ਵਿਚਾਰੇ ਕ੍ਰੋਧਿਤ ਹੋ ਕੇ ਤਲਵਾਰ ਖਿਚ ਲਈ।

ਪ੍ਰਥਮਹਿ ਬਾਤ ਜਾਨਿਯੈ ਯਾ ਕੀ ॥

ਪਹਿਲਾਂ ਇਸ ਦੀ (ਸਾਰੀ) ਗੱਲ ਜਾਣੋ,

ਬਹੁਰੌ ਸੁਧਿ ਲੀਜੈ ਕਛੁ ਤਾ ਕੀ ॥੬॥

ਫਿਰ ਉਸ ਦੀ ਕੁਝ ਖ਼ਬਰ ਸਾਰ ਲਵੋ ॥੬॥

ਇਹ ਹੈ ਮਿਤ੍ਰ ਮਛਿੰਦਰ ਰਾਜਾ ॥

ਹੇ ਰਾਜਨ! ਇਹ ਤਾ ਮਿਤਰ ਮਛਿੰਦ੍ਰ ਨਾਥ ਹੈ

ਆਯੋ ਨ੍ਯਾਇ ਲਹਨ ਤਵ ਕਾਜਾ ॥

ਅਤੇ ਤੁਹਾਡਾ ਨਿਆਂ ਵੇਖਣ ਦੇ ਕੰਮ ਆਇਆ ਹੈ।

ਤਪਸ੍ਯਾ ਬਲ ਆਯੋ ਇਹ ਠੌਰਾ ॥

ਇਹ ਤਪਸਿਆ ਦੇ ਬਲ ਨਾਲ ਇਥੇ ਆਇਆ ਹੈ।

ਹੈ ਸਭ ਤਪਸਿਨ ਕਾ ਸਿਰਮੌਰਾ ॥੭॥

ਇਹ ਸਾਰਿਆਂ ਤਪਸਵੀਆਂ ਦਾ ਸ਼ਿਰੋਮਣੀ ਹੈ ॥੭॥

ਯਾ ਸੰਗ ਮਿਤ੍ਰਾਚਾਰ ਕਰੀਜੈ ॥

ਇਸ ਨਾਲ ਮਿਤਰਾਂ ਵਾਲਾ ਵਿਵਹਾਰ ਕਰੋ।

ਭੁਗਤਿ ਜੁਗਤਿ ਬਹੁ ਬਿਧਿ ਤਿਹ ਦੀਜੈ ॥

ਇਸ ਨੂੰ ਬਹੁਤ ਤਰ੍ਹਾਂ ਨਾਲ ਖਾਣ ਪੀਣ ਦੀਆਂ ਵਸਤੂਆਂ ਦਿਓ।

ਭਲੀ ਭਲੀ ਤੁਹਿ ਕ੍ਰਿਯਾ ਸਿਖੈਹੈ ॥

ਇਹ ਤੁਹਾਨੂੰ ਚੰਗੀ ਤਰ੍ਹਾਂ (ਯੋਗ ਦੀਆਂ) ਵਿਧੀਆਂ ਦਸਣਗੇ

ਰਾਜ ਜੋਗ ਬੈਠੋ ਗ੍ਰਿਹ ਪੈਹੈ ॥੮॥

ਅਤੇ ਘਰ ਬੈਠਿਆਂ ਹੀ ਰਾਜ ਜੋਗ ਪ੍ਰਾਪਤ ਕਰੋਗੇ ॥੮॥

ਨ੍ਰਿਪ ਏ ਬਚਨ ਸੁਨਤ ਪਗ ਪਰਾ ॥

ਰਾਜਾ ਇਹ ਬੋਲ ਸੁਣ ਕੇ (ਮਛਿੰਦ੍ਰ ਜੋਗੀ ਬਣੇ ਵਿਅਕਤੀ ਦੇ) ਪੈਰੀਂ ਪੈ ਗਿਆ

ਮਿਤ੍ਰਾਚਾਰ ਤਵਨ ਸੰਗ ਕਰਾ ॥

ਅਤੇ ਉਸ ਨਾਲ ਮਿਤਰਾਂ ਵਾਲਾ ਸਲੂਕ ਕੀਤਾ।

ਤਾਹਿ ਮਛਿੰਦ੍ਰਾ ਨਾਥ ਪਛਾਨ੍ਯੋ ॥

ਉਸ ਨੂੰ ਮਛਿੰਦ੍ਰ ਨਾਥ ਵਜੋਂ ਸਮਝ ਲਿਆ।

ਮੂਰਖ ਭੇਵ ਅਭੇਵ ਨ ਜਾਨ੍ਯੋ ॥੯॥

(ਉਸ) ਮੂਰਖ ਨੇ ਭੇਦ ਅਭੇਦ ਨਾ ਸਮਝਿਆ ॥੯॥

ਬਹੁ ਬਿਧਿ ਤਨ ਪੂਜਾ ਤਿਹ ਕਰੈ ॥

ਉਸ ਦੀ ਬਹੁਤ ਢੰਗਾਂ ਨਾਲ ਪੂਜਾ ਕਰਨ ਲਗਾ

ਬਾਰੰਬਾਰ ਪਾਇ ਪਸੁ ਪਰੈ ॥

ਅਤੇ ਮੂਰਖ ਬਾਰ ਬਾਰ ਉਸ ਦੇ ਪੈਰੀਂ ਪੈਣ ਲਗਾ।

ਤਾਹਿ ਸਹੀ ਰਿਖਿਰਾਜ ਪਛਾਨਾ ॥

ਉਸ ਨੂੰ ਸਹੀ ਰਿਖੀ ਰਾਜ (ਮਛਿੰਦ੍ਰ) ਵਜੋਂ ਪਛਾਣਿਆ

ਸਤਿ ਬਚਨ ਤ੍ਰਿਯ ਕੌ ਕਰਿ ਜਾਨਾ ॥੧੦॥

ਅਤੇ ਰਾਣੀ ਦੇ ਬਚਨ ਨੂੰ ਸਚ ਕਰ ਕੇ ਜਾਣ ਲਿਆ ॥੧੦॥

ਤਾਹਿ ਮਛਿੰਦਰ ਕਰਿ ਠਹਰਾਯੋ ॥

(ਰਾਜਾ ਨੇ) ਉਸ ਨੂੰ ਮਛਿੰਦ੍ਰ ਮੰਨ ਲਿਆ

ਤ੍ਰਿਯ ਕਹ ਸੌਪਿ ਤਾਹਿ ਉਠਿ ਆਯੋ ॥

ਅਤੇ ਆਪਣੀ ਇਸਤਰੀ ਉਸ ਨੂੰ ਸੌਂਪ ਕੇ ਆ ਗਿਆ।

ਵਹ ਤਾ ਸੌ ਨਿਤਿ ਭੋਗ ਕਮਾਵੈ ॥

ਉਹ ਰਾਣੀ ਨਾਲ ਨਿੱਤ ਭੋਗ ਕਰਦਾ,

ਮੂਰਖ ਬਾਤ ਨ ਰਾਜਾ ਪਾਵੈ ॥੧੧॥

ਪਰ ਮੂਰਖ ਰਾਜਾ (ਅਸਲੀ) ਗੱਲ ਨੂੰ ਸਮਝ ਨਾ ਸਕਿਆ ॥੧੧॥

ਇਹ ਛਲ ਸਾਥ ਜਾਰ ਭਜਿ ਗਯੋ ॥

ਇਹ ਛਲ ਕਰ ਕੇ ਯਾਰ (ਮਛਿੰਦ੍ਰ) ਭਜ ਗਿਆ।

ਅਤਿ ਬਿਸਮੈ ਰਾਜਾ ਕੌ ਭਯੋ ॥

ਰਾਜੇ ਨੂੰ ਬਹੁਤ ਹੈਰਾਨੀ ਹੋਈ।

ਤਬ ਰਾਨੀ ਰਾਜਾ ਢਿਗ ਆਈ ॥

ਤਦ ਰਾਣੀ ਰਾਜੇ ਕੋਲ ਆਈ।

ਜੋਰਿ ਹਾਥ ਅਸ ਬਿਨੈ ਸੁਨਾਈ ॥੧੨॥

ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕਰਨ ਲਗੀ ॥੧੨॥

ਜਿਨ ਨ੍ਰਿਪ ਰਾਜ ਆਪਨਾ ਤ੍ਯਾਗਾ ॥

ਜਿਸ ਰਾਜੇ ਨੇ ਯੋਗ ਸਾਧਨਾ ਵਿਚ ਪੂਰੀ ਤਰ੍ਹਾਂ ਮਗਨ ਹੋਣ ਲਈ

ਜੋਗ ਕਰਨ ਕੇ ਰਸ ਅਨੁਰਾਗਾ ॥

ਆਪਣਾ ਰਾਜ ਤਿਆਗ ਦਿੱਤਾ,

ਸੋ ਤੇਰੀ ਪਰਵਾਹਿ ਨ ਰਾਖੈ ॥

ਉਹ ਤੇਰੀ ਪਰਵਾਹ ਨਹੀਂ ਰਖਦਾ।

ਇਮਿ ਰਾਨੀ ਰਾਜਾ ਤਨ ਭਾਖੈ ॥੧੩॥

ਇਸ ਤਰ੍ਹਾਂ ਰਾਣੀ ਨੇ ਰਾਜੇ ਨੂੰ ਕਿਹਾ ॥੧੩॥

ਸਤਿ ਸਤਿ ਤਬ ਰਾਜ ਬਖਾਨਾ ॥

ਤਦ ਰਾਜੇ ਨੇ 'ਸਤਿ ਸਤਿ' ਕਿਹਾ

ਤਾ ਕੋ ਦਰਸ ਸਫਲ ਕਰਿ ਮਾਨਾ ॥

ਅਤੇ ਉਸ ਦੇ ਦਰਸ਼ਨ ਨੂੰ ਸਫਲਾ ਸਮਝਿਆ।

ਭੇਦ ਅਭੇਦ ਜੜ ਕਛੂ ਨ ਪਾਯੋ ॥

ਉਸ ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ

ਤ੍ਰਿਯ ਸੰਗ ਚੌਗੁਨ ਨੇਹ ਬਢਾਯੋ ॥੧੪॥੧॥

ਅਤੇ ਇਸਤਰੀ (ਰਾਣੀ) ਨਾਲ ਚਾਰ ਗੁਣਾਂ ਅਧਿਕ ਪਿਆਰ ਕਰਨ ਲਗਾ ॥੧੪॥੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੫॥੫੩੧੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੫॥੫੩੧੬॥ ਚਲਦਾ॥

ਚੌਪਈ ॥

ਚੌਪਈ:

ਸੰਕ੍ਰਾਵਤੀ ਨਗਰ ਇਕ ਰਾਜਤ ॥

ਸੰਕ੍ਰਾਵਤੀ ਨਾਂ ਦਾ ਇਕ ਨਗਰ ਸੀ,

ਜਨੁ ਸੰਕਰ ਕੇ ਲੋਕ ਬਿਰਾਜਤ ॥

ਮਾਨੋ ਸ਼ੰਕਰ ਦਾ ਹੀ ਲੋਕ ਸ਼ੋਭਦਾ ਹੋਵੇ।

ਸੰਕਰ ਸੈਨ ਤਹਾ ਕੋ ਰਾਜਾ ॥

ਸੰਕਰ ਸੈਨ ਉਥੋਂ ਦਾ ਰਾਜਾ ਸੀ

ਜਾ ਸਮ ਦੁਤਿਯ ਨ ਬਿਧਨਾ ਸਾਜਾ ॥੧॥

ਜਿਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਸਿਰਜਿਆ ਸੀ ॥੧॥

ਸੰਕਰ ਦੇ ਤਾ ਕੀ ਬਰ ਨਾਰੀ ॥

ਸੰਕਰ ਦੇ (ਦੇਈ) ਉਸ ਦੀ ਸੁੰਦਰ ਇਸਤਰੀ ਸੀ,

ਜਨੁਕ ਆਪੁ ਜਗਦੀਸ ਸਵਾਰੀ ॥

ਮਾਨੋ ਜਗਦੀਸ਼ ਨੇ ਆਪ ਸੰਵਾਰੀ ਹੋਵੇ।

ਰੁਦ੍ਰ ਮਤੀ ਦੁਹਿਤਾ ਤਿਹ ਸੋਹੈ ॥

ਰੁਦ੍ਰ ਮਤੀ ਨਾਂ ਦੀ ਉਨ੍ਹਾਂ ਦੀ ਪੁੱਤਰੀ ਸੀ,

ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

ਜੋ ਦੇਵਤਿਆਂ, ਦੈਂਤਾਂ, ਮਨੁੱਖਾਂ ਅਤੇ ਨਾਗਾਂ ਦਾ ਮਨ ਮੋਹੰਦੀ ਸੀ ॥੨॥

ਤਹਾ ਛਬੀਲ ਦਾਸ ਥੋ ਛਤ੍ਰੀ ॥

ਉਥੇ (ਇਕ) ਛਬੀਲ ਦਾਸ ਨਾਂ ਦਾ ਛਤ੍ਰੀ ਰਹਿੰਦਾ ਸੀ

ਰੂਪਵਾਨ ਛਬਿ ਮਾਨ ਅਤਿ ਅਤ੍ਰੀ ॥

ਜੋ ਬਹੁਤ ਰੂਪਵਾਨ ਅਤੇ ਸੁੰਦਰ ਛਬੀ ਵਾਲਾ ਅਸਤ੍ਰਧਾਰੀ ਸੀ।

ਤਾ ਪਰ ਅਟਕ ਕੁਅਰਿ ਕੀ ਭਈ ॥

ਉਸ ਉਤੇ ਰਾਜ ਕੁਮਾਰੀ ਮੋਹਿਤ ਹੋ ਗਈ