ਸ਼੍ਰੀ ਦਸਮ ਗ੍ਰੰਥ

ਅੰਗ - 442


ਅਉਰ ਕਿਤੇ ਬਲਬੰਡ ਹੁਤੇ ਕਬਿ ਸ੍ਯਾਮ ਜਿਤੇ ਨ੍ਰਿਪ ਕੋਪਿ ਪਛਾਰੇ ॥

ਕਵੀ ਸ਼ਿਆਮ ਕਹਿੰਦੇ ਹਨ, ਹੋਰ ਕਿਤਨੇ ਹੀ ਸੂਰਵੀਰ ਸਨ ਜਿਨ੍ਹਾਂ ਨੂੰ ਰਾਜੇ ਨੇ ਕ੍ਰੋਧ ਕਰ ਕੇ ਪਛਾੜ ਸੁਟਿਆ ਹੈ।

ਜੁਧ ਪ੍ਰਬੀਨ ਸੁ ਬੀਰ ਬਡੇ ਰਿਸਿ ਸਾਥ ਸੋਊ ਛਿਨ ਮਾਹਿ ਸੰਘਾਰੇ ॥

(ਹੋਰ ਵੀ) ਯੁੱਧ ਵਿਚ (ਜੋ) ਬਹੁਤ ਪ੍ਰਬੀਨ ਸਨ, ਉਨ੍ਹਾਂ ਨੂੰ ਕ੍ਰੋਧ ਕਰ ਕੇ ਛਿਣ ਵਿਚ ਨਸ਼ਟ ਕਰ ਦਿੱਤਾ ਹੈ।

ਸ੍ਯੰਦਨ ਕਾਟਿ ਦਏ ਤਿਨ ਕੇ ਗਜ ਬਾਜ ਘਨੇ ਸੰਗਿ ਬਾਨਨ ਮਾਰੇ ॥

(ਰਾਜੇ ਨੇ) ਉਨ੍ਹਾਂ ਦੇ ਰਥ ਤੋੜ ਦਿੱਤੇ ਹਨ ਅਤੇ ਬਾਣਾਂ ਨਾਲ ਬਹੁਤ ਸਾਰੇ ਹਾਥੀ ਅਤੇ ਘੋੜੇ ਖ਼ਤਮ ਕਰ ਦਿੱਤੇ ਹਨ।

ਰੁਦ੍ਰ ਕੋ ਖੇਲੁ ਕੀਯੋ ਰਨ ਮੈ ਜੇਊ ਜੀਵਤ ਤੇ ਤਜਿ ਜੁਧੁ ਪਧਾਰੇ ॥੧੪੫੨॥

ਰਣਭੂਮੀ ਵਿਚ 'ਰੁਦਰ' ਵਾਲੀ ਖੇਡ ਖੇਡੀ ਗਈ ਹੈ। (ਉਥੇ) ਜੋ ਜੀਉਂਦੇ ਬਚੇ ਹਨ, ਉਹ ਯੁੱਧ ਨੂੰ ਛਡ ਕੇ ਭਜ ਗਏ ਹਨ ॥੧੪੫੨॥

ਸੈਨ ਭਜਾਇ ਕੈ ਧਾਇ ਕੈ ਆਇ ਕੈ ਰਾਮ ਅਉ ਸ੍ਯਾਮ ਕੇ ਸਾਥ ਅਰਿਓ ਹੈ ॥

(ਰਾਜਾ ਯਾਦਵਾਂ ਦੀ) ਸੈਨਾ ਨੂੰ ਭਜਾ ਕੇ ਅਤੇ ਧਾਵਾ ਕਰ ਕੇ ਬਲਰਾਮ ਅਤੇ ਕ੍ਰਿਸ਼ਨ ਨਾਲ ਅੜ ਖੜੋਤਾ ਹੈ।

ਲੈ ਬਰਛਾ ਜਮਧਾਰ ਗਦਾ ਅਸਿ ਕ੍ਰੁਧ ਹ੍ਵੈ ਜੁਧ ਨਿਸੰਗ ਕਰਿਓ ਹੈ ॥

(ਉਸ ਨੇ) ਬਰਛਾ, ਜਮਧਾੜ, ਗਦਾ ਅਤੇ ਤਲਵਾਰ ਲੈ ਕੇ ਅਤੇ ਕ੍ਰੋਧਿਤ ਹੋ ਕੇ ਨਿਸੰਗ ਯੁੱਧ ਕੀਤਾ ਹੈ।

ਤਉ ਬਹੁਰੋ ਕਬਿ ਸ੍ਯਾਮ ਭਨੈ ਧਨੁ ਬਾਨ ਸੰਭਾਰ ਕੈ ਪਾਨਿ ਧਰਿਓ ਹੈ ॥

ਕਵੀ ਸਿਆਮ ਕਹਿੰਦੇ ਹਨ, ਤਦ (ਰਾਜੇ ਨੇ) ਫਿਰ ਧਨੁਸ਼ ਬਾਣ ਸੰਭਾਲ ਕੇ ਹੱਥ ਵਿਚ ਧਾਰਨ ਕਰ ਲਿਆ ਹੈ।

ਜਿਉ ਘਨ ਬੂੰਦਨ ਤਿਉ ਸਰ ਸਿਉ ਕਮਲਾਪਤਿ ਕੋ ਤਨ ਤਾਲ ਭਰਿਓ ਹੈ ॥੧੪੫੩॥

ਜਿਸ ਤਰ੍ਹਾਂ ਬਦਲ ਦੀਆਂ ਬੂੰਦਾਂ ਹੁੰਦੀਆਂ ਹਨ, ਉਸ ਤਰ੍ਹਾਂ ਤੀਰਾਂ ਨਾਲ ਸ੍ਰੀ ਕ੍ਰਿਸ਼ਨ ਦੇ ਤਨ ਰੂਪ ਤਾਲਾਬ ਨੂੰ ਭਰ ਦਿੱਤਾ ਹੈ ॥੧੪੫੩॥

ਦੋਹਰਾ ॥

ਦੋਹਰਾ:

ਬੇਧਿਓ ਜਬ ਤਨ ਕ੍ਰਿਸਨ ਰਿਸਿ ਇੰਦ੍ਰਾਸਤ੍ਰ ਸੰਧਾਨ ॥

ਜਦੋਂ ਕ੍ਰਿਸ਼ਨ ਦਾ ਸ਼ਰੀਰ (ਤੀਰਾਂ ਨਾਲ) ਵਿੰਨ੍ਹਿਆ ਗਿਆ (ਤਾਂ) ਉਸ ਨੇ ਇੰਦਰ ਅਸਤ੍ਰ ਦਾ ਨਿਸ਼ਾਨਾ ਸਾਧ ਲਿਆ

ਮੰਤ੍ਰਨ ਸਿਉ ਅਭਿਮੰਤ੍ਰ ਕਰਿ ਗਹਿ ਧਨੁ ਛਾਡਿਓ ਬਾਨ ॥੧੪੫੪॥

ਅਤੇ ਮੰਤਰਾਂ ਨਾਲ ਮੰਦਰ ਕੇ, ਧਨੁਸ਼ ਨੂੰ ਫੜਿਆ ਅਤੇ ਤੀਰ ਛਡ ਦਿੱਤਾ ਹੈ ॥੧੪੫੪॥

ਸਵੈਯਾ ॥

ਸਵੈਯਾ:

ਇੰਦ੍ਰ ਤੇ ਆਦਿਕ ਬੀਰ ਜਿਤੇ ਤਬ ਹੀ ਸਰ ਛੂਟਤ ਭੂ ਪਰ ਆਏ ॥

ਇੰਦਰ ਆਦਿ ਜਿਤਨੇ ਵੀ ਸ਼ੂਰਵੀਰ ਸਨ, ਬਾਣ ਦੇ ਛੁਟਦਿਆਂ ਹੀ ਉਸੇ ਵੇਲੇ ਧਰਤੀ ਉਤੇ ਆ ਗਏ।

ਰਾਮ ਭਨੈ ਅਗਨਾਯੁਧ ਲੈ ਨ੍ਰਿਪ ਕੋ ਲਖ ਕੈ ਕਰਿ ਕੋਪ ਚਲਾਏ ॥

ਰਾਮ (ਕਵੀ) ਕਹਿੰਦੇ ਹਨ, (ਉਹ ਸਾਰੇ) ਹੱਥ ਵਿਚ ਅਗਨ-ਅਸਤ੍ਰ (ਭਾਵ ਬੰਦੂਕਾਂ) ਲੈ ਕੇ, ਰਾਜੇ ਨੂੰ ਵੇਖ ਕੇ ਕ੍ਰੋਧ ਨਾਲ ਚਲਾਉਂਦੇ ਹਨ।

ਭੂਪ ਸਰਾਸਨ ਲੈ ਸੁ ਕਟੇ ਅਪਨੇ ਸਰ ਲੈ ਸੁਰ ਕੇ ਤਨ ਲਾਏ ॥

(ਉਨ੍ਹਾਂ ਅਸਤ੍ਰਾਂ ਨੂੰ) ਰਾਜਾ (ਖੜਗ ਸਿੰਘ) ਨੇ ਧਨੁਸ਼ ਬਾਣ ਲੈ ਕੇ ਕਟ ਦਿੱਤਾ ਹੈ ਅਤੇ ਆਪਣੇ ਤੀਰ ਦੇਵਤਿਆਂ ਦੇ ਸ਼ਰੀਰ ਵਿਚ ਮਾਰੇ ਹਨ।

ਘਾਇਲ ਸ੍ਰਉਨ ਭਰੇ ਲਖਿ ਕੈ ਸੁਰ ਰਾਜ ਡਰੇ ਮਿਲਿ ਕੈ ਸਬ ਧਾਏ ॥੧੪੫੫॥

(ਆਪਣੇ ਆਪ ਨੂੰ) ਘਾਇਲ ਅਤੇ ਲਹੂ ਲੁਹਾਨ ਵੇਖ ਕੇ ਇੰਦਰ ਡਰ ਗਿਆ ਹੈ ਅਤੇ ਸਾਰੇ (ਦੇਵਤਿਆਂ ਨੇ) ਇੱਕਠਿਆਂ ਹੋ ਕੇ ਧਾਵਾ ਬੋਲ ਦਿੱਤਾ ਹੈ ॥੧੪੫੫॥

ਦੇਵ ਰਵਾਦਿਕ ਬੀਰ ਘਨੇ ਕਬਿ ਸ੍ਯਾਮ ਭਨੇ ਅਤਿ ਕੋਪ ਤਏ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਸੂਰਜ ਆਦਿ ਬਹੁਤ ਸਾਰੇ ਦੇਵਤੇ ਸੂਰਮੇ ਕ੍ਰੋਧ ਨਾਲ ਤਪ ਗਏ ਹਨ।

ਲੈ ਬਰਛੀ ਕਰਵਾਰ ਗਦਾ ਸੁ ਸਬੈ ਰਿਸਿ ਭੂਪ ਸੋ ਆਇ ਖਏ ਹੈ ॥

(ਹੱਥਾਂ ਵਿਚ) ਬਰਛੀਆਂ, ਤਲਵਾਰਾਂ ਅਤੇ ਗਦਾ ਲੈ ਕੇ ਸਾਰੇ ਰਾਜੇ (ਖੜਗ ਸਿੰਘ) ਨਾਲ ਖਹਿਣ ਲਗੇ ਹਨ।

ਆਨਿ ਇਕਤ੍ਰ ਭਏ ਰਨ ਮੈ ਜਸੁ ਤਾ ਛਬਿ ਕੇ ਕਬਿ ਭਾਖ ਦਏ ਹੈ ॥

ਸਾਰੇ ਰਣ-ਭੂਮੀ ਵਿਚ ਇਕੱਠੇ ਹੋ ਗਏ ਹਨ। ਉਸ ਦ੍ਰਿਸ਼ ਦਾ ਯਸ਼ ਕਵੀ ਨੇ ਇਸ ਤਰ੍ਹਾਂ ਦਸਿਆ ਹੈ,

ਭੂਪ ਕੇ ਬਾਨ ਸੁਗੰਧਿ ਕੇ ਲੈਬੇ ਕਉ ਭਉਰ ਮਨੋ ਇਕ ਠਉਰ ਭਏ ਹੈ ॥੧੪੫੬॥

ਮਾਨੋ ਰਾਜੇ ਦੇ ਬਾਣਾਂ ਰੂਪ ਫੁਲਾਂ ਦੀ ਸੁਗੰਧ ਲੈਣ ਲਈ ਦੇਵਤੇ ਰੂਪ ਭੌਰੇ ਇਕ ਥਾਂ ਉਤੇ ਇਕਤਰ ਹੋ ਗਏ ਹੋਣ ॥੧੪੫੬॥

ਦੋਹਰਾ ॥

ਦੋਹਰਾ:

ਦੇਵਨ ਮਿਲਿ ਖੜਗੇਸ ਕਉ ਘੇਰਿ ਚਹੂੰ ਦਿਸਿ ਲੀਨ ॥

ਦੇਵਤਿਆਂ ਨੇ ਇਕੱਠੇ ਹੋ ਕੇ ਖੜਗ ਸਿੰਘ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ਹੈ।

ਤਬ ਭੂਪਤਿ ਧਨੁ ਬਾਨ ਲੈ ਕਹੋ ਜੁ ਪਉਰਖ ਕੀਨ ॥੧੪੫੭॥

ਤਦ ਰਾਜੇ ਨੇ (ਹੱਥ ਵਿਚ) ਧਨੁਸ਼ ਬਾਣ ਲੈ ਕੇ ਜੋ ਸੂਰਵੀਰਤਾ ਵਿਖਾਈ ਹੈ, ਉਸ ਦਾ ਵਰਣਨ ਕਰਦੇ ਹਾਂ ॥੧੪੫੭॥

ਕਬਿਯੋ ਬਾਚ ॥

ਕਵੀ ਕਹਿੰਦਾ ਹੈ:

ਸਵੈਯਾ ॥

ਸਵੈਯਾ:

ਸੂਰ ਕੋ ਦ੍ਵਾਦਸ ਬਾਨਨ ਬੇਧਿ ਕੈ ਅਉ ਸਸਿ ਕੋ ਦਸ ਬਾਨ ਲਗਾਏ ॥

(ਖੜਗ ਸਿੰਘ ਨੇ) ਬਾਰ੍ਹਾਂ ਤੀਰਾਂ ਨਾਲ ਸੂਰਜ ਨੂੰ ਵਿੰਨ੍ਹ ਕੇ ਫਿਰ ਚੰਦ੍ਰਮਾ ਨੂੰ ਦਸ ਤੀਰ ਮਾਰੇ ਹਨ।

ਔਰ ਸਚੀਪਤਿ ਕਉ ਸਰ ਸਉ ਸੁ ਲਗੇ ਤਨ ਭੇਦ ਕੈ ਪਾਰ ਪਰਾਏ ॥

ਅਤੇ ਇੰਦਰ ਨੂੰ ਇਕ ਸੌ ਤੀਰ ਮਾਰੇ ਹਨ ਜੋ (ਉਸ ਦਾ) ਸ਼ਰੀਰ ਪਾੜ ਕੇ ਦੂਜੇ ਪਾਸੇ ਨਿਕਲ ਗਏ ਹਨ।

ਜਛ ਜਿਤੇ ਸੁਰ ਕਿੰਨਰ ਗੰਧ੍ਰਬ ਤੇ ਸਬ ਤੀਰਨ ਸੋ ਨ੍ਰਿਪ ਘਾਏ ॥

ਯਕਸ਼, ਕਿੰਨਰ ਅਤੇ ਗੰਧਰਬ ਆਦਿ ਜਿਤਨੇ ਵੀ ਦੇਵਤੇ ਸਨ, ਉਨ੍ਹਾਂ ਸਾਰਿਆਂ ਨੂੰ ਰਾਜੇ ਨੇ ਤੀਰਾਂ ਨਾਲ ਜ਼ਖ਼ਮੀ ਕਰ ਦਿੱਤਾ ਹੈ।

ਕੇਤਕ ਭਾਜਿ ਗਏ ਰਨ ਤੇ ਡਰਿ ਕੇਤਕਿ ਤਉ ਰਨ ਮੈ ਠਹਰਾਏ ॥੧੪੫੮॥

(ਉਨ੍ਹਾਂ ਵਿਚੋਂ) ਕਿਤਨੇ ਡਰ ਦੇ ਮਾਰੇ ਰਣ-ਭੂਮੀ ਵਿਚੋਂ ਭਜ ਗਏ ਹਨ ਅਤੇ ਕਿਤਨੇ ਹੀ ਰਣ ਵਿਚ ਖੜੋਤੇ ਹਨ ॥੧੪੫੮॥

ਜੁਧੁ ਭਯੋ ਸੁ ਘਨੋ ਜਬ ਹੀ ਤਬ ਇੰਦ੍ਰ ਰਿਸੇ ਕਰਿ ਸਾਗ ਲਈ ਹੈ ॥

ਜਦ ਤਕੜਾ ਯੁੱਧ ਹੋਣ ਲਗ ਗਿਆ ਤਦ ਇੰਦਰ ਨੇ ਕ੍ਰੋਧਿਤ ਹੋ ਕੇ ਹੱਥ ਵਿਚ ਸਾਂਗ ਪਕੜ ਲਈ।

ਸ੍ਯਾਮ ਭਨੈ ਬਲ ਕੋ ਕਰਿ ਕੈ ਤਿਹ ਭੂਪ ਕੈ ਊਪਰਿ ਡਾਰ ਦਈ ਹੈ ॥

ਸ਼ਿਆਮ (ਕਵੀ) ਕਹਿੰਦੇ ਹਨ, ਉਸ ਨੇ (ਸਾਂਗ ਨੂੰ) ਬਲ ਪੂਰਵਕ ਰਾਜੇ (ਖੜਗ ਸਿੰਘ) ਦੇ ਉਪਰ ਚਲਾਇਆ।

ਸ੍ਰੀ ਖੜਗੇਸ ਸਰਾਸਨ ਲੈ ਸਰ ਕਾਟਿ ਦਈ ਉਪਮਾ ਸੁ ਭਈ ਹੈ ॥

(ਅਗੋਂ) ਖੜਗ ਸਿੰਘ ਨੇ ਧਨੁਸ਼ ਲੈ ਕੇ ਬਾਣ ਨਾਲ (ਸਾਂਗ ਨੂੰ) ਕਟ ਦਿੱਤਾ। ਉਸ ਦੀ ਉਪਮਾ ਇਸ ਤਰ੍ਹਾਂ ਦੀ ਹੈ

ਬਾਨ ਭਯੋ ਖਗਰਾਜ ਮਨੋ ਬਰਛੀ ਜਨੋ ਨਾਗਨਿ ਭਛ ਗਈ ਹੈ ॥੧੪੫੯॥

ਕਿ (ਰਾਜੇ ਦਾ) ਬਾਣ ਮਾਨੋ ਗਰੁੜ ਹੋਵੇ ਅਤੇ ਉਸ ਨੇ ਬਰਛੀ ਰੂਪ ਨਾਗਨ ਨੂੰ ਖਾ ਲਿਆ ਹੋਵੇ ॥੧੪੫੯॥

ਪੀੜਤ ਕੈ ਸਬ ਬਾਨਨ ਸੋ ਪੁਨਿ ਇੰਦ੍ਰ ਤੇ ਆਦਿਕ ਬੀਰ ਭਜਾਏ ॥

(ਰਾਜੇ ਦੇ) ਬਾਣਾਂ ਨਾਲ ਸਾਰੇ ਪੀੜਿਤ ਹੋ ਗਏ ਹਨ ਅਤੇ ਇੰਦਰ ਆਦਿ ਸਾਰੇ ਸ਼ੂਰਵੀਰ ਭਜਾ ਦਿੱਤੇ ਗਏ ਹਨ।

ਸੂਰ ਸਸੀ ਰਨ ਤ੍ਯਾਗਿ ਭਜੈ ਅਪਨੇ ਮਨ ਮੈ ਅਤਿ ਤ੍ਰਾਸ ਬਢਾਏ ॥

ਸੂਰਜ ਅਤੇ ਚੰਦ੍ਰਮਾ ਆਪਣੇ ਮਨ ਵਿਚ ਬਹੁਤ ਡਰ ਮੰਨ ਕੇ ਰਣ-ਭੂਮੀ ਨੂੰ ਛਡ ਕੇ ਭਜ ਗਏ ਹਨ।

ਖਾਇ ਕੈ ਘਾਇ ਘਨੇ ਤਨ ਮੈ ਭਜ ਗੇ ਸਬ ਹੀ ਨ ਕੋਊ ਠਹਰਾਏ ॥

(ਆਪਣੇ) ਸ਼ਰੀਰਾਂ ਉਤੇ ਬਹੁਤ ਸਾਰੇ ਘਾਉ ਖਾ ਕੇ ਸਾਰੇ ਹੀ ਭਜ ਗਏ ਹਨ ਅਤੇ ਕੋਈ ਵੀ ਠਹਿਰਿਆ ਨਹੀਂ ਹੈ।

ਜਾਇ ਬਸੇ ਅਪੁਨੇ ਪੁਰ ਮੈ ਸੁਰ ਸੋਕ ਭਰੇ ਸਬ ਲਾਜ ਲਜਾਏ ॥੧੪੬੦॥

ਸਾਰੇ ਦੇਵਤੇ ਸੋਗ ਦੇ ਭਰੇ ਹੋਏ ਅਤੇ ਲਜਿਤ ਹੋਏ ਆਪਣੇ ਨਗਰਾਂ (ਪੁਰੀਆਂ) ਵਿਚ ਜਾ ਵਸੇ ਹਨ ॥੧੪੬੦॥

ਦੋਹਰਾ ॥

ਦੋਹਰਾ:

ਜਬੈ ਸਕਲ ਸੁਰ ਭਜਿ ਗਏ ਤਬ ਨ੍ਰਿਪ ਕੀਨੋ ਮਾਨ ॥

ਜਦ ਸਾਰੇ ਦੇਵਤੇ ਭੇਜ ਗਏ ਤਾਂ ਰਾਜੇ (ਖੜਗ ਸਿੰਘ) ਨੂੰ ਅਭਿਮਾਨ ਹੋ ਗਿਆ

ਧਨੁਖ ਤਾਨਿ ਕਰ ਮੈ ਪ੍ਰਬਲ ਹਰਿ ਪਰ ਮਾਰੇ ਬਾਨ ॥੧੪੬੧॥

ਅਤੇ ਹੱਥ ਵਿਚ ਕਠੋਰ ਧਨੁਸ਼ ਧਾਰਨ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਬਾਣ ਚਲਾਉਣ ਲਗ ਗਿਆ ॥੧੪੬੧॥

ਤਬ ਹਰਿ ਰਿਸਿ ਕੈ ਕਰਿ ਲਯੋ ਰਾਛਸ ਅਸਤ੍ਰ ਸੰਧਾਨ ॥

ਤਦ ਸ੍ਰੀ ਕ੍ਰਿਸ਼ਨ ਨੇ ਕ੍ਰੋਧਵਾਨ ਹੋ ਕੇ ਹੱਥ ਵਿਚ 'ਰਾਛਸ ਅਸਤ੍ਰ' ਸਾਧ ਲਿਆ

ਮੰਤ੍ਰਨ ਸਿਉ ਅਭਿਮੰਤ੍ਰ ਕਰਿ ਛਾਡਿਓ ਅਦਭੁਤ ਬਾਨ ॥੧੪੬੨॥

ਅਤੇ ਮੰਤਰਾਂ ਨਾਲ ਮੰਦਰ ਕੇ (ਉਹ) ਅਦਭੁਤ ਬਾਣ ਛਡ ਦਿੱਤਾ ॥੧੪੬੨॥

ਸਵੈਯਾ ॥

ਸਵੈਯਾ:

ਦੈਤ ਅਨੇਕ ਭਏ ਤਿਹ ਤੇ ਬਲਵੰਡ ਕੁਰੂਪ ਭਯਾਨਕ ਕੀਨੇ ॥

ਉਸ (ਤੀਰ) ਤੋਂ ਅਨੇਕ ਦੈਂਤ ਪੈਦਾ ਹੋ ਗਏ ਜੋ ਬਹੁਤ ਹੀ ਭਿਆਨਕ, ਕੁਰੂਪ ਅਤੇ ਬਲਵਾਨ ਰੂਪ ਵਾਲੇ ਸਨ।

ਚਕ੍ਰ ਧਰੇ ਜਮਦਾਰ ਛੁਰੀ ਅਸਿ ਢਾਲ ਗਦਾ ਬਰਛੀ ਕਰਿ ਲੀਨੇ ॥

(ਉਨ੍ਹਾਂ ਨੇ) ਹੱਥਾਂ ਵਿਚ ਚੱਕਰ, ਜਮਧਾੜ, ਛੁਰੀ, ਤਲਵਾਰ, ਢਾਲ, ਗਦਾ ਅਤੇ ਬਰਛੀ (ਆਦਿਕ ਸ਼ਸਤ੍ਰ) ਪਕੜੇ ਹੋਏ ਸਨ।

ਮੂਸਲ ਔਰ ਪਹਾਰ ਉਖਾਰਿ ਲੀਏ ਕਰ ਮੈ ਦ੍ਰੁਮ ਪਾਤਿ ਬਿਹੀਨੇ ॥

(ਉਨ੍ਹਾਂ ਨੇ) ਮੂਸਲ, ਪਰਬਤ ਅਤੇ ਪੱਤਰਾਂ ਤੋਂ ਸਖਣੇ ਬ੍ਰਿਛ ਹੱਥਾਂ ਵਿਚ ਚੁਕੇ ਹੋਏ ਸਨ।

ਦਾਤਿ ਬਢਾਇ ਕੈ ਨੈਨ ਤਚਾਇ ਕੈ ਆਇ ਕੈ ਭੂਪਤਿ ਕੋ ਭਯ ਦੀਨੇ ॥੧੪੬੩॥

(ਉਹ ਸਾਰੇ) ਦੰਦਾਂ ਨੂੰ ਕਢ ਕੇ ਅਤੇ ਅੱਖਾਂ ਤ੍ਰੇੜ ਕੇ ਰਾਜੇ ਪਾਸ ਆ ਕੇ ਉਸ ਨੂੰ ਭੈਭੀਤ ਕਰਦੇ ਹਨ ॥੧੪੬੩॥

ਕੇਸ ਬਡੇ ਸਿਰਿ ਬੇਸ ਬੁਰੇ ਅਰੁ ਦੇਹ ਮੈ ਰੋਮ ਬਡੇ ਜਿਨ ਕੇ ॥

(ਜਿਨ੍ਹਾਂ ਦੇ) ਸਿਰਾਂ ਉਤੇ ਬਹੁਤ ਵਾਲ ਹਨ, ਮਾੜੇ ਭੇਸ ਹਨ ਅਤੇ ਦੇਹ ਉਤੇ ਵੱਡੇ ਵੱਡੇ ਰੋਮ ਹਨ।


Flag Counter