ਸ਼੍ਰੀ ਦਸਮ ਗ੍ਰੰਥ

ਅੰਗ - 783


ਅਹੰਕਾਰਨੀ ਆਦਿ ਉਚਾਰੋ ॥

ਪਹਿਲਾਂ 'ਅਹੰਕਾਰਨੀ' (ਸ਼ਬਦ) ਦਾ ਉਚਾਰਨ ਕਰੋ।

ਸੁਤ ਚਰ ਕਹਿ ਪਤਿ ਪਦ ਕਹੁ ਡਾਰੋ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੧੦੪੪॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੪੪॥

ਪੀਅਣੀਣਿ ਆਦਿ ਉਚਾਰਣ ਕੀਜੈ ॥

ਪਹਿਲਾਂ 'ਪੀਅਣੀਣਿ' (ਨਦੀ ਵਾਲੀ ਧਰਤੀ) (ਸ਼ਬਦ) ਦਾ ਉਚਾਰਨ ਕਰੋ।

ਸੁਤ ਚਰ ਕਹਿ ਪਤਿ ਸਬਦ ਭਣੀਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਰਿਪੁ ਪਦ ਤਾ ਕੇ ਅੰਤਿ ਬਖਾਣਹੁ ॥

ਉਸ ਦੇ ਅੰਤ ਉਤੇ 'ਰਿਪੁ' ਪਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਣਹੁ ॥੧੦੪੫॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੪੫॥

ਦੋਹਰਾ ॥

ਦੋਹਰਾ:

ਧਿਖਣੀ ਆਦਿ ਬਖਾਨ ਕੈ ਰਿਪੁ ਪਦ ਅੰਤਿ ਉਚਾਰ ॥

ਪਹਿਲਾਂ 'ਧਿਖਣੀ' (ਸੈਨਾ) ਕਥਨ ਕਰਕੇ (ਫਿਰ) ਅੰਤ ਉਤੇ 'ਰਿਪੁ' ਪਦ ਉਚਾਰੋ।

ਸਭ ਸ੍ਰੀ ਨਾਮ ਤੁਫੰਗ ਕੇ ਲੀਜਹੁ ਸੁਕਬਿ ਸੁ ਧਾਰ ॥੧੦੪੬॥

(ਇਸ ਨੂੰ) ਸਭ ਕਵੀ ਤੁਫੰਗ ਦਾ ਨਾਮ ਸਮਝੋ ॥੧੦੪੬॥

ਮੇਧਣਿ ਆਦਿ ਉਚਾਰਿ ਕੈ ਰਿਪੁ ਪਦ ਕਹੀਐ ਅੰਤਿ ॥

ਪਹਿਲਾਂ 'ਮੇਧਣਿ' (ਸੈਨਾ) (ਸ਼ਬਦ) ਉਚਾਰ ਕੇ ਅੰਤ ਉਤੇ 'ਰਿਪੁ' ਪਦ ਕਹੋ।

ਸਭ ਸ੍ਰੀ ਨਾਮ ਤੁਫੰਗ ਕੇ ਨਿਕਸਤ ਚਲੈ ਅਨੰਤ ॥੧੦੪੭॥

(ਇਹ) ਸਭ ਤੁਫੰਗ ਦੇ ਅਨੰਤ ਨਾਮ ਬਣਦੇ ਜਾਣਗੇ ॥੧੦੪੭॥

ਸੇਮੁਖਿਨੀ ਸਬਦਾਦਿ ਕਹਿ ਅਰਿ ਪਦ ਅੰਤਿ ਬਖਾਨ ॥

ਪਹਿਲਾਂ 'ਸੇਮੁਖਿਨੀ' ਸ਼ਬਦ ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਏ ਲਹਿ ਲੀਜੋ ਬੁਧਿਵਾਨ ॥੧੦੪੮॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲਵੋ ॥੧੦੪੮॥

ਆਦਿ ਮਨੀਖਨਿ ਸਬਦ ਕਹਿ ਰਿਪੁ ਪਦ ਬਹੁਰਿ ਉਚਾਰ ॥

ਪਹਿਲਾਂ 'ਮਨੀਖਨਿ' (ਸੈਨਾ) ਸ਼ਬਦ ਕਹਿ ਕੇ ਮਗਰੋਂ 'ਰਿਪੁ' ਪਦ ਨੂੰ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੧੦੪੯॥

(ਇਸ ਤਰ੍ਹਾਂ) ਤੁਪਕ ਦਾ ਨਾਮ ਹੁੰਦਾ ਹੈ। ਕਵੀਓ! ਧਾਰਨ ਕਰ ਲਵੋ ॥੧੦੪੯॥

ਬੁਧਨੀ ਆਦਿ ਬਖਾਨ ਕੈ ਅੰਤਿ ਸਬਦ ਅਰਿ ਦੇਹੁ ॥

ਪਹਿਲਾਂ 'ਬੁਧਨੀ' (ਸੈਨਾ) (ਸ਼ਬਦ) ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੧੦੫੦॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਸਮਝ ਲੈਣ ॥੧੦੫੦॥

ਚੌਪਈ ॥

ਚੌਪਈ:

ਭਾਨੀ ਆਦਿ ਬਖਾਨਨ ਕੀਜੈ ॥

ਪਹਿਲਾਂ 'ਭਾਨੀ' (ਸੈਨਾ) (ਸ਼ਬਦ) ਦਾ ਬਖਾਨ ਕਰੋ।

ਰਿਪੁ ਪਦ ਤਾ ਕੇ ਅੰਤਿ ਭਣੀਜੈ ॥

(ਫਿਰ) ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਕਛੂ ਨਹਿ ਮਾਨਹੁ ॥੧੦੫੧॥

ਇਸ ਵਿਚ ਕੋਈ ਭੇਦ ਨਾ ਸਮਝੋ ॥੧੦੫੧॥

ਦੋਹਰਾ ॥

ਦੋਹਰਾ:

ਆਦਿ ਆਭਾਨੀ ਸਬਦ ਕਹਿ ਰਿਪੁ ਪਦ ਅੰਤਿ ਬਖਾਨ ॥

ਪਹਿਲਾ 'ਭਾਨੀ' (ਸੈਨਾ) ਸ਼ਬਦ ਕਹਿ ਕੇ ਫਿਰ ਅੰਤ ਉਤੇ 'ਰਿਪੁ' ਪਦ ਦਾ ਬਖਾਨ ਕਰੋ।

ਨਾਮ ਸਕਲ ਸ੍ਰੀ ਤੁਪਕ ਕੇ ਲੀਜਹੁ ਸੁਕਬਿ ਪਛਾਨ ॥੧੦੫੨॥

(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ ॥੧੦੫੨॥

ਅੜਿਲ ॥

ਅੜਿਲ:

ਆਦਿ ਸੋਭਨੀ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਸੋਭਨੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਭਣੀਜੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਭ ਚਤੁਰ ਤੁਪਕ ਦਾ ਨਾਮ ਸਮਝਣ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੦੫੩॥

ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਸਮਝੋ ॥੧੦੫੩॥

ਪ੍ਰਭਾ ਧਰਨਿ ਮੁਖ ਤੇ ਸਬਦਾਦਿ ਬਖਾਨੀਐ ॥

ਪਹਿਲਾਂ ਮੂੰਹ ਤੋਂ 'ਪ੍ਰਭਾ ਧਰਨਿ' (ਸੈਨਾ) ਸ਼ਬਦ ਬਖਾਨ ਕਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਪ੍ਰਮਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਤਾ ਤੇ ਉਤਰ ਤੁਪਕ ਕੋ ਨਾਮ ਭਨੀਜੀਐ ॥

ਉਸ ਦਾ ਉਤਰ ਤੁਪਕ ਦਾ ਨਾਮ ਬਣ ਜਾਂਦਾ ਹੈ।

ਹੋ ਯਾ ਕੇ ਭੀਤਰ ਭੇਦ ਜਾਨ ਨਹੀ ਲੀਜੀਐ ॥੧੦੫੪॥

ਇਸ ਵਿਚ ਕੋਈ ਭੇਦ ਨਾ ਸਮਝਿਆ ਜਾਵੇ ॥੧੦੫੪॥

ਸੁਖਮਨਿ ਪਦ ਕੋ ਮੁਖ ਤੇ ਆਦਿ ਉਚਾਰੀਐ ॥

ਪਹਿਲਾਂ ਮੁਖ ਤੋਂ 'ਸੁਖਮਨਿ' (ਸੈਨਾ) ਸ਼ਬਦ ਉਚਾਰਿਆ ਜਾਵੇ।

ਸਤ੍ਰੁ ਸਬਦ ਕੋ ਤਾ ਕੇ ਅੰਤਹਿ ਡਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜਿਆ ਜਾਵੇ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਕੀਜੀਐ ॥੧੦੫੫॥

ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੦੫੫॥

ਚੌਪਈ ॥

ਚੌਪਈ:

ਧੀਮਨਿ ਪਦ ਕੋ ਆਦਿ ਬਖਾਨਹੁ ॥

ਪਹਿਲਾਂ 'ਧੀਮਨਿ' (ਸੈਨਾ) ਪਦ ਕਥਨ ਕਰੋ।

ਤਾ ਕੇ ਅੰਤਿ ਸਤ੍ਰੁ ਪਦ ਠਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਸਰਬ ਤੁਪਕ ਕੇ ਨਾਮ ਲਹੀਜੈ ॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਨੈਕੁ ਨਹੀ ਕੀਜੈ ॥੧੦੫੬॥

ਇਸ ਵਿਚ ਕੋਈ ਭੇਦ ਨਾ ਸਮਝੋ ॥੧੦੫੬॥

ਆਦਿ ਕ੍ਰਾਤਨੀ ਸਬਦ ਉਚਾਰੋ ॥

ਪਹਿਲਾਂ 'ਕ੍ਰਾਂਤਨੀ' (ਸੈਨਾ) ਸ਼ਬਦ ਉਚਾਰੋ।

ਤਾ ਕੇ ਅੰਤਿ ਸਤ੍ਰੁ ਪਦ ਡਾਰੋ ॥

ਉਸ ਦੇ ਅੰਤ ਵਿਚ 'ਸਤ੍ਰੁ' ਪਦ ਨੂੰ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।


Flag Counter