ਸ਼੍ਰੀ ਦਸਮ ਗ੍ਰੰਥ

ਅੰਗ - 653


ਸੰਨਯਾਸ ਦੇਵ ॥

(ਉਹ) ਸੰਨਿਆਸ ਦੇਵ ਗੁਣਾਂ ਦਾ ਸਮੂਹ

ਗੁਨ ਗਨ ਅਭੇਵ ॥

ਅਤੇ ਭੇਦ ਰਹਿਤ ਹੈ।

ਅਬਿਯਕਤ ਰੂਪ ॥

ਉਸ ਦਾ ਸਰੂਪ ਅਵਿਅਕਤ ਹੈ।

ਮਹਿਮਾ ਅਨੂਪ ॥੨੧੭॥

(ਉਸ ਦੀ) ਮਹਿਮਾ ਅਨੂਪਮ ਹੈ ॥੨੧੭॥

ਸਭ ਸੁਭ ਸੁਭਾਵ ॥

(ਉਸ ਦੇ) ਸਾਰੇ ਸੁਭਾ ਸ਼ੁਭ ਹਨ,

ਅਤਿਭੁਤ ਪ੍ਰਭਾਵ ॥

ਪ੍ਰਭਾਵ ਅਦਭੁਤ ਹੈ,

ਮਹਿਮਾ ਅਪਾਰ ॥

ਅਪਾਰ ਮਹਿਮਾ ਵਾਲਾ ਹੈ,

ਗੁਨ ਗਨ ਉਦਾਰ ॥੨੧੮॥

ਉਦਾਰ ਗੁਣਾਂ ਦਾ ਸਮੁੱਚ ਹੈ ॥੨੧੮॥

ਤਹ ਸੁਰਥ ਰਾਜ ॥

ਉਥੇ ਇਕ ਸੁਰਥ ਨਾਂ ਦਾ ਰਾਜਾ ਸੀ,

ਸੰਪਤਿ ਸਮਾਜ ॥

(ਜੋ) ਸੰਪੱਤੀ ਅਤੇ ਸਮਾਜ ਵਾਲਾ ਸੀ

ਪੂਜੰਤ ਚੰਡਿ ॥

ਅਤੇ ਚੰਡੀ ਨੂੰ ਪੂਜਦਾ ਸੀ

ਨਿਸਿ ਦਿਨ ਅਖੰਡ ॥੨੧੯॥

ਰਾਤ ਦਿਨ ਨਿਰੰਤਰ ॥੨੧੯॥

ਨ੍ਰਿਪ ਅਤਿ ਪ੍ਰਚੰਡ ॥

(ਉਹ) ਅਤਿ ਪ੍ਰਚੰਡ (ਤੇਜ ਵਾਲਾ) ਰਾਜਾ ਸੀ।

ਸਭ ਬਿਧਿ ਅਖੰਡ ॥

(ਉਸ ਦਾ) ਸਰੂਪ ਸਭ ਢੰਗਾਂ ਨਾਲ ਅਖੰਡ ਸੀ।

ਸਿਲਸਿਤ ਪ੍ਰਬੀਨ ॥

ਸ਼ਸਤ੍ਰ ਵਿਦਿਆ ਵਿਚ ਪ੍ਰਬੀਨ ਸੀ

ਦੇਵੀ ਅਧੀਨ ॥੨੨੦॥

ਅਤੇ ਦੇਵੀ ਦੇ ਅਧੀਨ ਸੀ ॥੨੨੦॥

ਨਿਸਦਿਨ ਭਵਾਨਿ ॥

ਰਾਤ ਦਿਨ ਮਹਾਨ ਰੂਪ ਵਾਲੀ

ਸੇਵਤ ਨਿਧਾਨ ॥

ਚੰਡੀ ਦੀ ਸੇਵਾ ਕਰਦਾ ਸੀ।

ਕਰਿ ਏਕ ਆਸ ॥

(ਉਹ ਉਸ) ਇਕ ਦੀ ਆਸ ਰਖਦਾ ਸੀ

ਨਿਸਿ ਦਿਨ ਉਦਾਸ ॥੨੨੧॥

ਅਤੇ ਰਾਤ ਦਿਨ ਉਦਾਸ ਰਹਿੰਦਾ ਸੀ ॥੨੨੧॥

ਦੁਰਗਾ ਪੁਜੰਤ ॥

(ਉਹ) ਨਿੱਤ-ਪ੍ਰਤਿ ਸ੍ਰੇਸ਼ਠ ਪੁਜਾਰੀ ਵਾਂਗ

ਨਿਤਪ੍ਰਤਿ ਮਹੰਤ ॥

ਦੁਰਗਾ ਨੂੰ ਪੂਜਦਾ ਸੀ।

ਬਹੁ ਬਿਧਿ ਪ੍ਰਕਾਰ ॥

ਬਹੁਤ ਤਰ੍ਹਾਂ ਨਾਲ

ਸੇਵਤ ਸਵਾਰ ॥੨੨੨॥

ਚੰਗੀ ਸੇਵਾ ਕਰਦਾ ਰਹਿੰਦਾ ਸੀ ॥੨੨੨॥

ਅਤਿ ਗੁਨ ਨਿਧਾਨ ॥

ਉਹ ਬਹੁਤ ਗੁਣਾਂ ਦਾ ਖ਼ਜ਼ਾਨਾ ਸੀ,

ਮਹਿਮਾ ਮਹਾਨ ॥

(ਉਸ ਦੀ) ਮਹਾਨ ਮਹਿਮਾ ਸੀ।

ਅਤਿ ਬਿਮਲ ਅੰਗ ॥

(ਉਸ ਦਾ) ਸ਼ਰੀਰ ਬਹੁਤ ਨਿਰਮਲ ਸੀ।

ਲਖਿ ਲਜਤ ਗੰਗ ॥੨੨੩॥

(ਜਿਸ ਦੀ ਨਿਰਮਲਤਾ ਨੂੰ) ਵੇਖ ਕੇ ਗੰਗਾ ਵੀ ਲਜਾਉਂਦੀ ਸੀ ॥੨੨੩॥

ਤਿਹ ਨਿਰਖ ਦਤ ॥

ਉਸ ਨੂੰ ਦੱਤ ਨੇ ਵੇਖਿਆ

ਅਤਿ ਬਿਮਲ ਮਤਿ ॥

(ਜੋ) ਬਹੁਤ ਨਿਰਮਲ ਬੁੱਧੀ ਵਾਲਾ ਸੀ।

ਅਨਖੰਡ ਜੋਤਿ ॥

(ਉਸ ਦੀ) ਜੋਤਿ ਅਖੰਡ ਸੀ,

ਜਨੁ ਭਿਓ ਉਦੋਤ ॥੨੨੪॥

ਮਾਨੋ (ਜੋਤਿ) ਪ੍ਰਗਟ ਹੋਈ ਹੋਵੇ ॥੨੨੪॥

ਝਮਕੰਤ ਅੰਗ ॥

(ਉਸ ਦੇ) ਅੰਗ ਚਮਕਦੇ ਸਨ

ਲਖਿ ਲਜਤ ਗੰਗ ॥

(ਜਿਸ ਚਮਕ ਨੂੰ ਵੇਖ ਕੇ) ਗੰਗਾ ਸ਼ਰਮਾਉਂਦੀ ਸੀ।

ਅਤਿ ਗੁਨ ਨਿਧਾਨ ॥

(ਉਹ) ਗੁਣਾਂ ਦਾ ਖ਼ਜ਼ਾਨਾ

ਮਹਿਮਾ ਮਹਾਨ ॥੨੨੫॥

ਅਤੇ ਮਹਾਨ ਮਹਿਮਾ ਵਾਲਾ ਸੀ ॥੨੨੫॥

ਅਨਭਵ ਪ੍ਰਕਾਸ ॥

(ਉਸ ਨੂੰ) ਅਨੁਭਵ ਦਾ ਪ੍ਰਕਾਸ਼ ਸੀ,

ਨਿਸ ਦਿਨ ਉਦਾਸ ॥

ਰਾਤ ਦਿਨ ਉਦਾਸ (ਵਿਰਕਤ) ਰਹਿੰਦਾ ਸੀ।

ਅਤਿਭੁਤ ਸੁਭਾਵ ॥

ਉਸ ਦਾ ਅਦਭੁਤ ਸੁਭਾ ਸੀ,

ਸੰਨ੍ਯਾਸ ਰਾਵ ॥੨੨੬॥

(ਉਹ) ਸੰਨਿਆਸ ਰਾਜ ਸੀ ॥੨੨੬॥

ਲਖਿ ਤਾਸੁ ਸੇਵ ॥

ਉਸ ਦੀ ਸੇਵਾ ਨੂੰ ਵੇਖ ਕੇ ਸੰਨਿਆਸ ਦੇਵ (ਦੱਤ)

ਸੰਨ੍ਯਾਸ ਦੇਵ ॥

ਮਨ ਵਿਚ ਬਹੁਤ ਰੀਝਿਆ

ਅਤਿ ਚਿਤ ਰੀਝ ॥

ਅਤੇ (ਉਸ ਦੀ ਸੇਵਾ ਭਗਤੀ ਨੂੰ ਵੇਖ ਕੇ)

ਤਿਹ ਫਾਸਿ ਬੀਝ ॥੨੨੭॥

ਮੋਹ ਦੀ ਫਾਹੀ ਵਿਚ ਫਸ ਗਿਆ ॥੨੨੭॥

ਸ੍ਰੀ ਭਗਵਤੀ ਛੰਦ ॥

ਸ੍ਰੀ ਭਗਵਤੀ ਛੰਦ:

ਕਿ ਦਿਖਿਓਤ ਦਤੰ ॥

ਦੱਤ ਨੇ ਵੇਖਿਆ

ਕਿ ਪਰਮੰਤਿ ਮਤੰ ॥

ਕਿ (ਉਹ ਰਾਜਾ) ਪਰਮ ਪਵਿਤ੍ਰ ਮੱਤ ਵਾਲਾ ਹੈ।

ਸੁ ਸਰਬਤ੍ਰ ਸਾਜਾ ॥

ਉਹ ਸਾਰਿਆਂ ਸਾਜਾਂ ਸਹਿਤ


Flag Counter