ਸ਼੍ਰੀ ਦਸਮ ਗ੍ਰੰਥ

ਅੰਗ - 171


ਭਈ ਇੰਦ੍ਰ ਕੀ ਰਾਜਧਾਨੀ ਬਿਨਾਸੰ ॥

ਇੰਦਰ ਦੀ ਰਾਜਧਾਨੀ ਨਸ਼ਟ ਹੋ ਗਈ ਸੀ।

ਕਰੀ ਜੋਗ ਅਰਾਧਨਾ ਸਰਬ ਦੇਵੰ ॥

ਸਾਰਿਆਂ ਦੇਵਤਿਆਂ ਨੇ ਯੋਗ ਆਰਾਧਨਾ ਕੀਤੀ

ਪ੍ਰਸੰਨੰ ਭਏ ਕਾਲ ਪੁਰਖੰ ਅਭੇਵੰ ॥੨॥

(ਜਿਸ ਦੇ ਫਲਸਰੂਪ) ਅਭੇਵ ਰੂਪ ਵਾਲੇ 'ਕਾਲ ਪੁਰਖ' ਪ੍ਰਸੰਨ ਹੋਏ ॥੨॥

ਦੀਯੋ ਆਇਸੰ ਕਾਲਪੁਰਖੰ ਅਪਾਰੰ ॥

ਅਪਾਰ 'ਕਾਲ ਪੁਰਖ' ਨੇ ਵਿਸ਼ਣੂ ਨੂੰ ਅਗਿਆ ਦਿੱਤੀ

ਧਰੋ ਬਾਵਨਾ ਬਿਸਨੁ ਅਸਟਮ ਵਤਾਰੰ ॥

ਕਿ ਉਹ ਹੁਣ ਅੱਠਵਾਂ ਅਵਤਾਰ ਧਾਰਨ ਕਰੇ।

ਲਈ ਬਿਸਨੁ ਆਗਿਆ ਚਲਿਯੋ ਧਾਇ ਐਸੇ ॥

ਵਿਸ਼ਣੂ ਆਗਿਆ ਲੈ ਕੇ ਇੰਜ ਧਾਈ ਕਰ ਕੇ ਚਲਿਆ

ਲਹਿਯੋ ਦਾਰਦੀ ਭੂਪ ਭੰਡਾਰ ਜੈਸੇ ॥੩॥

ਜਿਵੇਂ ਕੰਗਲੇ ਨੂੰ ਸ਼ਾਹੀ ਖ਼ਜ਼ਾਨਾ ਮਿਲ ਗਿਆ ਹੁੰਦਾ ਹੈ ॥੩॥

ਨਰਾਜ ਛੰਦ ॥

ਨਰਾਜ ਛੰਦ:

ਸਰੂਪ ਛੋਟ ਧਾਰਿ ਕੈ ॥

(ਵਿਸ਼ਣੂ ਬ੍ਰਾਹਮਣ ਦਾ) ਛੋਟਾ ਜਿਹਾ ਰੂਪ ਧਾਰ ਕੇ

ਚਲਿਯੋ ਤਹਾ ਬਿਚਾਰਿ ਕੈ ॥

ਵਿਚਾਰ-ਪੂਰਵਕ ਉਥੋਂ ਚਲਿਆ।

ਸਭਾ ਨਰੇਸ ਜਾਨ੍ਯੋ ॥

ਰਾਜੇ ਦੇ ਦਰਬਾਰ ਨੂੰ ਜਾਣਨ ਉਪਰੰਤ

ਤਹੀ ਸੁ ਪਾਵ ਠਾਨ੍ਰਯੋ ॥੪॥

ਉਥੇ ਪੈਰ ਗਡ ਦਿੱਤੇ ॥੪॥

ਸੁ ਬੇਦ ਚਾਰ ਉਚਾਰ ਕੈ ॥

(ਉਸ ਬ੍ਰਾਹਮਣ ਨੇ) ਚੌਹਾਂ ਵੇਦਾਂ ਨੂੰ ਚੰਗੀ ਤਰ੍ਹਾਂ ਉਚਾਰ ਕੇ

ਸੁਣ੍ਯੋ ਨ੍ਰਿਪੰ ਸੁਧਾਰ ਕੈ ॥

ਰਾਜੇ ਨੂੰ ਸੁਣਾਇਆ।

ਬੁਲਾਇ ਬਿਪੁ ਕੋ ਲਯੋ ॥

(ਰਾਜੇ ਨੇ) ਬ੍ਰਾਹਮਣ ਨੂੰ (ਆਪਣੇ ਕੋਲ) ਬੁਲਾ ਲਿਆ

ਮਲਯਾਗਰ ਮੂੜਕਾ ਦਯੋ ॥੫॥

ਅਤੇ ਚੰਦਨ ਦੀ ਲਕੜੀ ਦੀ ਬਣੀ ਪੀੜ੍ਹੀ (ਬੈਠਣ ਨੂੰ) ਦਿੱਤੀ ॥੫॥

ਪਦਾਰਘ ਦੀਪ ਦਾਨ ਦੈ ॥

(ਰਾਜੇ ਨੇ ਬ੍ਰਾਹਮਣ ਦੇ) ਪੈਰ ਧੋਤੇ ਅਤੇ ਆਰਤੀ ਉਤਾਰੀ

ਪ੍ਰਦਛਨਾ ਅਨੇਕ ਕੈ ॥

ਤੇ ਅਨੇਕ ਵਾਰ ਪ੍ਰਦਖਣਾ ਕੀਤੀ।

ਕਰੋਰਿ ਦਛਨਾ ਦਈ ॥

(ਫਿਰ) ਕਰੋੜਾਂ ਦੱਛਣਾ ਦਿੱਤੀਆਂ

ਨ ਹਾਥਿ ਬਿਪ ਨੈ ਲਈ ॥੬॥

(ਪਰ) ਬ੍ਰਾਹਮਣ ਨੇ (ਕਿਸੇ ਨੂੰ) ਹੱਥ ਤਕ ਨਾ ਲਾਇਆ ॥੬॥

ਕਹਿਯੋ ਨ ਮੋਰ ਕਾਜ ਹੈ ॥

(ਬ੍ਰਾਹਮਣ ਨੇ) ਕਿਹਾ ਕਿ ਇਹ ਮੇਰੇ ਕਿਸੇ ਕੰਮ ਨਹੀਂ।

ਮਿਥ੍ਯਾ ਇਹ ਤੋਰ ਸਾਜ ਹੈ ॥

ਇਹ ਤੇਰੇ (ਸਾਰੇ) ਸਾਜ ਮਿਥਿਆ ਹਨ।

ਅਢਾਇ ਪਾਵ ਭੂਮਿ ਦੈ ॥

(ਮੈਨੂੰ) ਢਾਈ ਕਦਮ ਭੂਮੀ ਪ੍ਰਦਾਨ ਕਰ।

ਬਸੇਖ ਪੂਰ ਕੀਰਤਿ ਲੈ ॥੭॥

ਉਸ (ਦੇ ਫਲ ਵਜੋਂ) ਹੇ ਰਾਜਨ! ਵਿਸ਼ੇਸ਼ ਯਸ਼ ਅਰਜਿਤ ਕਰ ॥੭॥

ਚੌਪਈ ॥

ਚੌਪਈ:

ਜਬ ਦਿਜ ਐਸ ਬਖਾਨੀ ਬਾਨੀ ॥

ਜਦੋਂ ਬ੍ਰਾਹਮਣ ਨੇ ਇਸ ਤਰ੍ਹਾਂ ਗੱਲ ਕਹੀ,

ਭੂਪਤਿ ਸਹਤ ਨ ਜਾਨ੍ਯੋ ਰਾਨੀ ॥

(ਤਾਂ) ਰਾਣੀ ਸਮੇਤ ਰਾਜੇ ਨੇ (ਇਸ ਦੇ ਭੇਦ ਨੂੰ) ਨਾ ਸਮਝਿਆ।

ਪੈਰ ਅਢਾਇ ਭੂੰਮਿ ਦੇ ਕਹੀ ॥

(ਸ੍ਰੇਸ਼ਠ ਬ੍ਰਾਹਮਣ ਨੇ) ਢਾਈ ਕਦਮ ਦੇਣ ਲਈ ਕਿਹਾ

ਦ੍ਰਿੜ ਕਰਿ ਬਾਤ ਦਿਜੋਤਮ ਗਹੀ ॥੮॥

(ਉਸ ਗੱਲ ਨੂੰ) ਦ੍ਰਿੜ੍ਹਤਾ ਪੂਰਵਕ ਫੜ ਲਿਆ ॥੮॥

ਦਿਜਬਰ ਸੁਕ੍ਰ ਹੁਤੋ ਨ੍ਰਿਪ ਤੀਰਾ ॥

ਉਸ ਵੇਲੇ ਰਾਜ-ਪੁਰੋਹਿਤ ਸ਼ੁਕ੍ਰਾਚਾਰਯ ਰਾਜੇ ਕੋਲ ਸੀ।

ਜਾਨ ਗਯੋ ਸਭ ਭੇਦੁ ਵਜੀਰਾ ॥

(ਉਹ ਵਜ਼ੀਰ ਰੂਪ ਪੁਰੋਹਿਤ) ਸਾਰਾ ਭੇਦ ਸਮਝ ਗਿਆ।

ਜਿਯੋ ਜਿਯੋ ਦੇਨ ਪ੍ਰਿਥਵੀ ਨ੍ਰਿਪ ਕਹੈ ॥

ਜਿਵੇਂ ਜਿਵੇਂ ਰਾਜਾ ਪ੍ਰਿਥਵੀ ਦੇਣ ਦੀ ਗੱਲ ਕਹਿੰਦਾ,

ਤਿਮੁ ਤਿਮੁ ਨਾਹਿ ਪੁਰੋਹਿਤ ਗਹੈ ॥੯॥

ਤਿਵੇਂ ਤਿਵੇਂ ਪੁਰੋਹਿਤ ਨਾਂਹ ਨਾਂਹ ਕਹੀ ਜਾਂਦਾ ॥੯॥

ਜਬ ਨ੍ਰਿਪ ਦੇਨ ਧਰਾ ਮਨੁ ਕੀਨਾ ॥

ਜਦੋਂ ਰਾਜੇ ਨੇ ਧਰਤੀ ਦੇਣ ਦਾ ਮਨ ਬਣਾਇਆ,

ਤਬ ਹੀ ਉਤਰ ਸੁਕ੍ਰ ਇਮ ਦੀਨਾ ॥

ਤਦੋਂ ਸ਼ੁਕ੍ਰਾਚਾਰਯ ਨੇ ਇੰਜ ਉੱਤਰ ਦਿੱਤਾ,

ਲਘੁ ਦਿਜ ਯਾਹਿ ਨ ਭੂਪ ਪਛਾਨੋ ॥

"ਹੇ ਰਾਜਨ! ਇਸ ਨੂੰ ਨਿੱਕਾ ਜਿਹਾ ਬ੍ਰਾਹਮਣ ਨਾ ਸਮਝੋ,

ਬਿਸਨੁ ਅਵਤਾਰ ਇਸੀ ਕਰਿ ਮਾਨੋ ॥੧੦॥

ਇਸ ਨੂੰ ਵਿਸ਼ਣੂ ਦਾ ਅਵਤਾਰ ਕਰ ਕੇ ਮੰਨੋ" ॥੧੦॥

ਸੁਨਤ ਬਚਨ ਦਾਨਵ ਸਭ ਹਸੇ ॥

(ਸ਼ੁਕ੍ਰਾਚਾਰਯ ਦੀ ਗੱਲ ਸੁਣ ਕੇ) ਸਾਰੇ ਦੈਂਤ ਹਸਣ ਲਗ ਪਏ

ਉਚਰਤ ਸੁਕ੍ਰ ਕਹਾ ਘਰਿ ਬਸੇ ॥

ਅਤੇ ਕਹਿਣ ਲਗੇ, ਸ਼ੁਕ੍ਰ ਜੀ! (ਤੁਹਾਡੀ ਸੁਰਤ) ਕਿਸ ਥਾਂ ਟਿਕੀ ਹੈ।

ਸਸਿਕ ਸਮਾਨ ਨ ਦਿਜ ਮਹਿ ਮਾਸਾ ॥

ਇਸ ਬ੍ਰਾਹਮਣ ਵਿਚ ਸਹੇ ਜਿੰਨਾ ਵੀ ਮਾਸ ਨਹੀਂ ਹੈ।

ਕਸ ਕਰਹੈ ਇਹ ਜਗ ਬਿਨਾਸਾ ॥੧੧॥

ਇਹ ਕਿਸ ਤਰ੍ਹਾਂ ਯੱਗ ਦਾ ਨਾਸ਼ ਕਰ ਦੇਵੇਗਾ ॥੧੧॥

ਦੋਹਰਾ ॥

ਦੋਹਰਾ:

ਸੁਕ੍ਰੋਬਾਚ ॥

ਸ਼ੁਕ੍ਰ ਨੇ ਕਿਹਾ:

ਜਿਮ ਚਿਨਗਾਰੀ ਅਗਨਿ ਕੀ ਗਿਰਤ ਸਘਨ ਬਨ ਮਾਹਿ ॥

ਹੇ ਰਾਜਨ! ਜਿਵੇਂ ਅਗਨੀ ਦੀ ਨਿੱਕੀ ਜਿਹੀ ਚਿੰਗਾਰੀ ਸੰਘਣੇ ਬਨ ਵਿਚ ਡਿਗ ਪਏ,

ਅਧਿਕ ਤਨਿਕ ਤੇ ਹੋਤ ਹੈ ਤਿਮ ਦਿਜਬਰ ਨਰ ਨਾਹਿ ॥੧੨॥

ਉਹ ਥੋੜੀ ਤੋਂ ਜ਼ਿਆਦਾ ਹੋ ਜਾਂਦੀ ਹੈ, ਉਸੇ ਤਰ੍ਹਾਂ (ਦੀ ਸਥਿਤੀ) ਇਸ ਬ੍ਰਾਹਮਣ ਦੀ ਹੈ ॥੧੨॥

ਚੌਪਈ ॥

ਚੌਪਈ:

ਹਸਿ ਭੂਪਤਿ ਇਹ ਬਾਤ ਬਖਾਨੀ ॥

ਬਲੀ ਰਾਜੇ ਨੇ ਹਸ ਕੇ ਇਹ ਗੱਲ ਕਹੀ,

ਸੁਨਹੋ ਸੁਕ੍ਰ ਤੁਮ ਬਾਤ ਨ ਜਾਨੀ ॥

"ਹੇ ਸ਼ੁਕ੍ਰ! ਸੁਣ, ਤੂੰ ਇਸ ਗੱਲ ਦਾ ਭੇਦ ਨਹੀਂ ਪਾਇਆ।


Flag Counter