ਸ਼੍ਰੀ ਦਸਮ ਗ੍ਰੰਥ

ਅੰਗ - 895


ਤੁਰਹੁ ਤਹਾ ਤੇ ਕਾਢ ਮੰਗੈਯੈ ॥

ਉਥੋਂ ਤੁਰਤ ਕਢ ਕੇ ਮੰਗਵਾ ਲਵੋ

ਆਨਿ ਤ੍ਰਿਯਾ ਕੇ ਬਕ੍ਰ ਲਗੈਯੈ ॥੧੧॥

ਅਤੇ ਲਿਆ ਕੇ (ਆਪਣੀ) ਇਸਤਰੀ ਦੇ ਮੂੰਹ ਉਤੇ ਲਗਾ ਦਿਓ ॥੧੧॥

ਦੋਹਰਾ ॥

ਦੋਹਰਾ:

ਤਬ ਰਾਜੈ ਸੋਈ ਕਿਯੋ ਸਿਵ ਕੋ ਬਚਨ ਪਛਾਨਿ ॥

ਤਦ ਰਾਜੇ ਨੇ ਉਸ ਨੂੰ ਸ਼ਿਵ ਦੀ ਆਗਿਆ ਸਮਝ ਕੇ ਉਹੀ ਕੀਤਾ

ਤਾ ਕੇ ਮੁਖ ਸੋ ਕਾਢ ਹੈ ਨਾਕ ਲਗਾਯੋ ਆਨਿ ॥੧੨॥

ਅਤੇ ਨਕ ਨੂੰ ਉਸ (ਚੋਰ) ਦੇ ਮੂੰਹ ਤੋਂ ਕਢ ਕੇ ਉਸ (ਰਾਣੀ) ਦੇ ਮੂੰਹ ਉਤੇ ਲਗਾ ਦਿੱਤਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਹਤਰੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੯॥੧੨੩੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੬੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੯॥੧੨੩੪॥ ਚਲਦਾ॥

ਚੌਪਈ ॥

ਚੌਪਈ:

ਏਕ ਲਹੌਰ ਸੁਨਾਰੋ ਰਹੈ ॥

ਲਾਹੌਰ ਵਿਚ ਇਕ ਸੁਨਿਆਰਾ ਰਹਿੰਦਾ ਸੀ।

ਅਤਿ ਤਸਕਰ ਤਾ ਕੋ ਜਗ ਕਹੈ ॥

ਉਸ ਨੂੰ ਸਾਰੇ ਵੱਡਾ ਚੋਰ ਕਹਿੰਦੇ ਸਨ।

ਸਾਹੁ ਤ੍ਰਿਯਾ ਤਾ ਕੋ ਸੁਨਿ ਪਾਯੋ ॥

ਇਹ (ਗੱਲ) ਸ਼ਾਹ ਦੀ ਵਹੁਟੀ ਨੇ ਸੁਣ ਲਈ।

ਘਾਟ ਗੜਨ ਹਿਤ ਤਾਹਿ ਬੁਲਾਯੋ ॥੧॥

ਉਸ ਨੂੰ (ਗਹਿਣਿਆਂ ਦੀ) ਘਾੜਤ ਘੜਨ ਲਈ ਬੁਲਾ ਲਿਆ ॥੧॥

ਦੋਹਰਾ ॥

ਦੋਹਰਾ:

ਚਿਤ੍ਰ ਪ੍ਰਭਾ ਤ੍ਰਿਯ ਸਾਹੁ ਕੀ ਜੈਮਲ ਨਾਮ ਸੁਨਾਰ ॥

ਸ਼ਾਹ ਦੀ ਇਸਤਰੀ ਦਾ ਨਾਂ ਚਿਤ੍ਰ ਪ੍ਰਭਾ ਸੀ ਅਤੇ ਸੁਨਿਆਰੇ ਦਾ ਨਾਂ ਜੈਮਲ ਸੀ।

ਘਾਟ ਘੜਤ ਭਯੋ ਸ੍ਵਰਨ ਕੋ ਤਵਨ ਤ੍ਰਿਯਾ ਕੇ ਦ੍ਵਾਰ ॥੨॥

ਸੋਨੇ ਦੇ ਗਹਿਣੇ ਘੜਨ ਲਈ (ਉਹ) ਉਸ ਇਸਤਰੀ ਦੇ ਦੁਆਰ ਉਤੇ ਆਇਆ ॥੨॥

ਚੌਪਈ ॥

ਚੌਪਈ:

ਜੌਨ ਸੁਨਾਰੋ ਘਾਤ ਲਗਾਵੈ ॥

ਜਦੋਂ ਵੀ ਸੁਨਿਆਰਾ (ਚੋਰੀ ਕਰਨ ਲਈ) ਦਾਓ ਲਗਾਂਦਾ,

ਤਵਨੈ ਘਾਤ ਤ੍ਰਿਯਾ ਲਖਿ ਜਾਵੈ ॥

ਤਾਂ ਉਸ ਦਾਓ ਨੂੰ ਇਸਤਰੀ ਜਾਣ ਜਾਂਦੀ।

ਏਕ ਉਪਾਇ ਚਲਨ ਨਹਿ ਦੇਈ ॥

ਉਸ ਦਾ ਇਕ ਦਾਓ ਵੀ ਚਲਣ ਨਾ ਦਿੰਦੀ,

ਗ੍ਰਿਹ ਕੋ ਧਨ ਮਮ ਹਰ ਨਹਿ ਲੇਈ ॥੩॥

ਤਾਂ ਜੋ ਉਹ ਉਸ ਦੇ ਘਰ ਦਾ ਧਨ ਹਰ ਨਾ ਲਵੇ ॥੩॥

ਦੋਹਰਾ ॥

ਦੋਹਰਾ:

ਕੋਰਿ ਜਤਨ ਸਠ ਕਰ ਰਹਿਯੋ ਕਛੂ ਨ ਚਲਿਯੋ ਉਪਾਇ ॥

(ਉਹ) ਨੀਚ ਪੁਰਸ਼ ਬਹੁਤ ਸਾਰੇ ਯਤਨ ਕਰ ਥਕਿਆ, ਪਰ ਕੋਈ ਵੀ ਉਪਾ ਨਾ ਚਲਿਆ।

ਆਪਨ ਸੁਤ ਕੋ ਨਾਮ ਲੈ ਰੋਦਨੁ ਕਿਯੋ ਬਨਾਇ ॥੪॥

(ਤਦ) ਉਹ ਆਪਣੇ ਪੁੱਤਰ ਦਾ ਨਾਂ ਲੈ ਕੇ ਰੋਣ ਲਗ ਪਿਆ ॥੪॥

ਚੌਪਈ ॥

ਚੌਪਈ:

ਬੰਦਨ ਨਾਮ ਪੁਤ੍ਰ ਹੌਂ ਮਰਿਯੋ ॥

(ਮੇਰਾ) ਬੰਦਨ ਨਾਂ ਦਾ ਪੁੱਤਰ ਹੋ ਕੇ ਮਰ ਗਿਆ ਹੈ।

ਮੇਰੇ ਸਕਲੋ ਸੁਖ ਬਿਧਿ ਹਰਿਯੋ ॥

ਵਿਧਾਤਾ ਨੇ ਮੇਰੇ ਸਾਰੇ ਸੁਖ ਹਰ ਲਏ ਹਨ।

ਜੋ ਕਹਿ ਮੂੰਡ ਧਰਨਿ ਪਰ ਮਾਰਿਯੋ ॥

ਇਹ ਕਹਿ ਕੇ ਉਸ ਨੇ ਸਿਰ ਧਰਤੀ ਉਤੇ ਪਟਕਿਆ

ਭਾਤਿ ਭਾਤਿ ਹਿਯ ਦੁਖਤ ਪੁਕਾਰਿਯੋ ॥੫॥

ਅਤੇ ਹਿਰਦੇ ਦੇ ਦੁਖਾਂ ਦਾ ਭਾਂਤ ਭਾਂਤ ਨਾਲ ਵਿਰਲਾਪ ਕੀਤਾ ॥੫॥

ਏਕ ਪੁਤ੍ਰ ਤਾਹੂ ਕੋ ਮਾਰਿਯੋ ॥

(ਰੱਬ ਨੇ) ਉਸ ਦਾ ਇਕਲੌਤਾ ਪੁੱਤਰ ਵੀ ਮਾਰ ਦਿੱਤਾ।

ਸੋ ਚਿਤਾਰਿ ਤਿਨ ਰੋਦਨ ਕਰਿਯੋ ॥

ਉਸ ਨੂੰ ਯਾਦ ਕਰ ਕੇ ਉਹ (ਇਸਤਰੀ) ਵੀ ਰੋਣ ਲਗ ਗਈ।

ਤਬ ਹੀ ਘਾਤ ਸੁਨਾਰੇ ਪਾਯੋ ॥

ਤਦ ਹੀ ਸੁਨਿਆਰੇ ਨੂੰ ਮੌਕਾ ਮਿਲ ਗਿਆ।

ਨਾਲ ਬੀਚ ਕਰ ਸ੍ਵਰਨ ਚੁਰਾਯੋ ॥੬॥

(ਫੂਕ ਮਾਰਨ ਵਾਲੀ) ਨਲੀ ਰਾਹੀਂ ਸੋਨਾ ਚੁਰਾ ਲਿਆ ॥੬॥

ਤਪਤ ਸਲਾਕ ਡਾਰਿ ਛਿਤ ਦਈ ॥

ਉਸ ਨੇ (ਸੋਨੇ ਦੀ) ਗਰਮ ਸਲਾਖ਼ ਨੂੰ ਧਰਤੀ ਉਤੇ ਸੁਟ ਦਿੱਤਾ

ਸੋਨਹਿ ਮਾਟੀ ਸੋ ਮਿਲਿ ਗਈ ॥

ਅਤੇ (ਇਸ ਤਰ੍ਹਾਂ) ਸੋਨਾ ਮਿਟੀ ਵਿਚ ਮਿਲ ਗਿਆ।

ਕਹਿਯੋ ਨ ਸੁਤ ਗ੍ਰਿਹ ਭਯੋ ਹਮਾਰੈ ॥

ਕਹਿਣ ਲਗਾ ਕਿ ਮੇਰੇ ਘਰ (ਕੋਈ) ਪੁੱਤਰ ਨਹੀਂ ਹੈ

ਪਾਛੇ ਮੂੰਠੀ ਛਾਰ ਕੀ ਡਾਰੈ ॥੭॥

ਜੋ ਮੇਰੇ ਪਿਛੋਂ ਸੁਆਹ ਦੀ ਮੁਠ ਵੀ ਪਾਏ ॥੭॥

ਜਬ ਸੁਨਾਰ ਤ੍ਰਿਯ ਸੋ ਸੁਨਿ ਪਾਈ ॥

ਜਦ ਇਸਤਰੀ ਨੇ ਸੁਨਿਆਰੇ ਦੀ (ਗੱਲ) ਸੁਣੀ

ਬਹੁ ਮੂੰਠੀ ਭਰਿ ਰਾਖਿ ਉਡਾਈ ॥

ਤਾਂ ਸੁਆਹ ਦੀਆਂ ਬਹੁਤ ਸਾਰੀਆਂ ਮੁਠੀਆਂ ਭਰ ਕੇ ਉਡਾਈਆਂ।

ਸੁਨ ਸੁਨਾਰ ਤੇਰੇ ਸਿਰ ਮਾਹੀ ॥

ਹੇ ਸੁਨਿਆਰੇ! ਸੁਣੋ, ਇਹ ਸੁਆਹ ਤੇਰੇ ਸਿਰ ਵਿਚ ਹੈ

ਜਾ ਕੇ ਏਕ ਪੁਤ੍ਰ ਗ੍ਰਿਹ ਨਾਹੀ ॥੮॥

ਜਿਸ ਦੇ ਘਰ ਇਕ ਪੁੱਤਰ ਵੀ ਨਹੀਂ ਹੈ ॥੮॥

ਦੋਹਰਾ ॥

ਦੋਹਰਾ:

ਪੂਤਨ ਸੋ ਪਤ ਪਾਈਯੈ ਪੂਤ ਭਿਰਤ ਰਨ ਜਾਇ ॥

ਪੁੱਤਰਾਂ ਤੋਂ ਹੀ ਪ੍ਰਤਿਸ਼ਠਾ ਪਾਈਦੀ ਹੈ ਅਤੇ ਪੁੱਤਰ ਹੀ ਯੁੱਧ ਵਿਚ ਜਾ ਕੇ ਲੜਦੇ ਹਨ।

ਇਹ ਮਿਸ ਰਾਖਿ ਉਡਾਇ ਕੈ ਲਈ ਸਲਾਕ ਛਪਾਇ ॥੯॥

ਇਸ ਤਰ੍ਹਾਂ ਸੁਆਹ ਉਡਾਣ ਦੇ ਬਹਾਨੇ (ਸੋਨੇ ਦੀ) ਸਲਾਖ਼ ਛੁਪਾ ਲਈ ॥੯॥

ਚੌਪਈ ॥

ਚੌਪਈ:

ਤਬ ਐਸੋ ਤ੍ਰਿਯ ਬਚਨ ਉਚਾਰੇ ॥

ਤਦ ਇਸਤਰੀ ਨੇ ਇਸ ਤਰ੍ਹਾਂ ਕਿਹਾ

ਮੋਰੇ ਪਤਿ ਪਰਦੇਸ ਪਧਾਰੇ ॥

ਕਿ ਮੇਰਾ ਪਤੀ ਪਰਦੇਸ ਗਿਆ ਹੋਇਆ ਹੈ।

ਤਾ ਤੇ ਮੈ ਔਸੀ ਕੋ ਡਾਰੋ ॥

ਇਸ ਲਈ ਮੈਂ ਔਸੀਂ (ਲਕੀਰਾਂ) ਪਾਂਦੀ ਹਾਂ

ਐਹੈ ਨ ਐਹੈ ਨਾਥ ਬਿਚਾਰੋ ॥੧੦॥

ਅਤੇ ਵਿਚਾਰਦੀ ਹਾਂ ਕਿ ਮੇਰੇ ਪਤੀ ਆਉਣਗੇ ਕਿ ਨਹੀਂ ਆਉਣਗੇ ॥੧੦॥

ਦੋਹਰਾ ॥

ਦੋਹਰਾ:


Flag Counter