ਸ਼੍ਰੀ ਦਸਮ ਗ੍ਰੰਥ

ਅੰਗ - 1191


ਰਾਜਾ ਕੀ ਜਾਘੈ ਗਹਿ ਲੀਨੀ ॥

(ਗ਼ਲਤੀ ਨਾਲ ਉਸ ਨੇ) ਰਾਜੇ ਦੀਆਂ ਟੰਗਾਂ ਪਕੜ ਲਈਆਂ

ਬਲ ਸੋ ਐਂਚਿ ਆਪੁ ਤਰ ਕੀਨੀ ॥੧੪॥

ਅਤੇ ਜ਼ੋਰ ਨਾਲ ਖਿਚ ਕੇ ਆਪਣੇ ਹੇਠਾਂ ਕਰ ਲਈਆਂ ॥੧੪॥

ਤਬ ਨ੍ਰਿਪ ਜਗਾ ਕੋਪ ਕਰਿ ਭਾਰਾ ॥

ਤਦ ਰਾਜਾ ਬਹੁਤ ਰੋਹ ਵਿਚ ਆ ਕੇ ਜਾਗ ਪਿਆ

ਚੋਰ ਚੋਰ ਕਹਿ ਖੜਗ ਸੰਭਾਰਾ ॥

ਅਤੇ ਚੋਰ ਚੋਰ ਕਰ ਕੇ (ਆਪਣੀ) ਤਲਵਾਰ ਸੰਭਾਲ ਲਈ।

ਰਾਨੀ ਜਗੀ ਹਾਥ ਗਹਿ ਲੀਨਾ ॥

ਰਾਣੀ ਵੀ ਜਾਗ ਗਈ ਅਤੇ (ਉਸ ਨੇ ਰਾਜੇ ਦਾ) ਹੱਥ ਪਕੜ ਲਿਆ।

ਯੌ ਜੜ ਕੌ ਪ੍ਰਤਿ ਉਤਰ ਦੀਨਾ ॥੧੫॥

ਉਸ ਮੂਰਖ (ਰਾਜੇ) ਨੂੰ ਇਸ ਤਰ੍ਹਾਂ ਉੱਤਰ ਦਿੱਤਾ ॥੧੫॥

ਦੋਹਰਾ ॥

ਦੋਹਰਾ:

ਤੀਰਥ ਨਿਮਿਤ ਆਯੋ ਹੁਤੋ ਯਹ ਢਾਕਾ ਕੋ ਰਾਇ ॥

ਇਹ ਢਾਕਾ ਦਾ ਰਾਜਾ ਤੀਰਥ-ਯਾਤ੍ਰਾ ਲਈ ਆਇਆ ਹੋਇਆ ਸੀ।

ਕਹਾ ਪ੍ਰਥਮ ਨ੍ਰਿਪ ਪਦ ਪਰਸਿ ਬਹੁਰਿ ਅਨੈਹੋ ਜਾਇ ॥੧੬॥

ਕਹਿੰਦਾ ਸੀ ਕਿ ਪਹਿਲਾਂ ਰਾਜੇ ਦੇ ਪੈਰ ਛੋਹ ਕੇ ਫਿਰ ਨਹਾਣ ਲਈ ਜਾਵਾਂਗਾ ॥੧੬॥

ਚੌਪਈ ॥

ਚੌਪਈ:

ਤੁਮਰੇ ਪਗ ਪਰਸਨ ਕੇ ਕਾਜਾ ॥

ਹੇ ਰਾਜਨ! ਉਹ ਤਾ ਤੁਹਾਡੇ ਚਰਨਾਂ ਨੂੰ

ਇਹ ਕਾਰਨ ਆਯੋ ਇਹ ਰਾਜਾ ॥

ਛੋਹਣ ਲਈ ਹੀ ਇਥੇ ਆਇਆ ਸੀ।

ਤਿਹ ਨ ਹਨੋ ਇਹ ਬਹੁ ਧਨ ਦੀਜੈ ॥

ਇਸ ਨੂੰ ਮਾਰੋ ਨ, ਸਗੋਂ ਬਹੁਤ ਸਾਰਾ ਧਨ ਦਿਓ

ਚਰਨ ਲਗਾ ਪਤਿ ਬਿਦਾ ਕਰੀਜੈ ॥੧੭॥

ਅਤੇ ਹੇ ਪਤੀ ਦੇਵ! ਚਰਨਾਂ ਨੂੰ ਛੋਹਾ ਕੇ ਵਿਦਾ ਕਰ ਦਿਓ ॥੧੭॥

ਦੋਹਰਾ ॥

ਦੋਹਰਾ:

ਬਿਦਾ ਕਿਯਾ ਨ੍ਰਿਪ ਦਰਬ ਦੈ ਤਾ ਕੋ ਚਰਨ ਲਗਾਇ ॥

ਰਾਜੇ ਨੇ ਉਸ ਨੂੰ ਆਪਣੇ ਚਰਨਾਂ ਨਾਲ ਲਗਾ ਕੇ ਬਹੁਤ ਧਨ ਦੇ ਕੇ ਵਿਦਾ ਕੀਤਾ।

ਇਹ ਛਲ ਸੌ ਮੂਰਖ ਛਲਾ ਸਕਾ ਨ ਛਲ ਕੋ ਪਾਇ ॥੧੮॥

ਇਸ ਛਲ ਨਾਲ (ਰਾਣੀ ਨੇ) ਮੂਰਖ ਰਾਜੇ ਨੂੰ ਛਲ ਲਿਆ, (ਪਰ ਉਹ) ਛਲ ਨੂੰ ਨਾ ਸਮਝ ਸਕਿਆ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੫॥੫੦੭੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੫॥੫੦੭੦॥ ਚਲਦਾ॥

ਚੌਪਈ ॥

ਚੌਪਈ:

ਸੁਮਤਿ ਸੈਨ ਇਕ ਨ੍ਰਿਪਤਿ ਸੁਨਾ ਬਰ ॥

ਸੁਮਤਿ ਸੈਨ ਨਾਂ ਦਾ ਇਕ ਮਹਾਨ ਰਾਜਾ ਸੁਣੀਂਦਾ ਸੀ।

ਦੁਤਿਯ ਦਿਵਾਕਰ ਕਿਧੌ ਕਿਰਨਿਧਰ ॥

(ਇੰਜ ਪ੍ਰਤੀਤ ਹੁੰਦਾ ਸੀ) ਕਿਤੇ ਦੂਜਾ ਸੂਰਜ ਜਾਂ ਚੰਦ੍ਰਮਾ ਹੋਵੇ।

ਸਮਰ ਮਤੀ ਰਾਨੀ ਗ੍ਰਿਹ ਤਾ ਕੇ ॥

ਉਸ ਦੇ ਘਰ ਸਮਰ ਮਤੀ ਨਾਂ ਦੀ ਰਾਣੀ ਸੀ

ਸੁਰੀ ਆਸੁਰੀ ਸਮ ਨਹਿ ਜਾ ਕੇ ॥੧॥

ਜਿਸ ਵਰਗੀਆਂ ਦੇਵ ਇਸਤਰੀਆਂ ਤੇ ਮਨੁੱਖ ਇਸਤਰੀਆਂ ਨਹੀਂ ਸਨ ॥੧॥

ਸ੍ਰੀ ਰਨਖੰਭ ਕਲਾ ਦੁਹਿਤਾ ਤਿਹ ॥

ਉਨ੍ਹਾਂ ਦੀ ਰਨਖੰਭ ਕਲਾ (ਨਾਂ ਦੀ ਇਕ) ਧੀ ਸੀ

ਜੀਤਿ ਲਈ ਸਸਿ ਅੰਸ ਕਲਾ ਜਿਹ ॥

ਜਿਸ ਨੇ ਚੰਦ੍ਰਮਾ ਦੀਆਂ ਕਲਾਵਾਂ ਨੂੰ ਜਿਤ ਲਿਆ ਸੀ।

ਨਿਰਖਿ ਭਾਨ ਜਿਹ ਪ੍ਰਭਾ ਰਹਤ ਦਬਿ ॥

ਜਿਸ ਦੀ ਸੁੰਦਰਤਾ ਨੂੰ ਵੇਖ ਕੇ ਸੂਰਜ ਵੀ ਦਬਿਆ ਦਬਿਆ ਰਹਿੰਦਾ ਸੀ।

ਸੁਰੀ ਆਸੁਰਿਨ ਕੀ ਨਹਿ ਸਮ ਛਬਿ ॥੨॥

ਦੇਵ ਇਸਤਰੀਆਂ ਅਤੇ ਦੈਂਤ ਇਸਤਰੀਆਂ ਦੀ ਸੁੰਦਰਤਾ ਵੀ (ਉਸ ਦੇ) ਸਮਾਨ ਨਹੀਂ ਸੀ ॥੨॥

ਦੋਹਰਾ ॥

ਦੋਹਰਾ:

ਤਰੁਨਿ ਭਈ ਤਰੁਨੀ ਜਬੈ ਅਧਿਕ ਸੁਖਨ ਕੇ ਸੰਗ ॥

ਜਦ ਰਾਜ ਕੁਮਾਰੀ ਬਹੁਤ ਸੁਖਾਂ ਨਾਲ ਪਲ ਕੇ ਵੱਡੀ ਹੋ ਗਈ

ਲਰਿਕਾਪਨ ਮਿਟਿ ਜਾਤ ਭਯੋ ਦੁੰਦਭਿ ਦਿਯੋ ਅਨੰਗ ॥੩॥

ਤਦ ਉਸ ਦਾ ਬਚਪਨਾ ਖ਼ਤਮ ਹੋ ਗਿਆ ਅਤੇ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ (ਭਾਵ ਭਰ ਜਵਾਨ ਹੋ ਗਈ) ॥੩॥

ਚੌਪਈ ॥

ਚੌਪਈ:

ਚਾਰਿ ਭ੍ਰਾਤ ਤਾ ਕੇ ਬਲਵਾਨਾ ॥

ਉਸ ਦੇ ਚਾਰ ਬਹੁਤ ਬਲਵਾਨ ਭਰਾ ਸਨ।

ਸੂਰਬੀਰ ਸਭ ਸਸਤ੍ਰ ਨਿਧਾਨਾ ॥

(ਉਹ) ਸਾਰੇ ਸ਼ੂਰਵੀਰ ਅਤੇ ਸ਼ਸਤ੍ਰ ਵਿਦਿਆ ਦੇ ਧਨੀ ਸਨ।

ਤੇਜਵਾਨ ਦੁਤਿਮਾਨ ਅਤੁਲ ਬਲ ॥

(ਉਹ) ਬਹੁਤ ਤੇਜਵਾਨ, ਸੁੰਦਰ ਅਤੇ ਅਦੁੱਤੀ ਬਲ ਵਾਲੇ ਸਨ।

ਅਰਿ ਅਨੇਕ ਜੀਤੇ ਜਿਹ ਦਲਿ ਮਲਿ ॥੪॥

ਉਨ੍ਹਾਂ ਨੇ ਅਨੇਕ ਵੈਰੀਆਂ ਨੂੰ ਮਸਲ ਕੇ ਜਿਤ ਲਿਆ ਸੀ ॥੪॥

ਸਾਰਦੂਲ ਧੁਜ ਨਾਹਰ ਧੁਜ ਭਨ ॥

ਸਾਰਦੂਲ ਧੁਜ, ਨਾਹਰ ਧੁਜ,

ਸਿੰਘ ਕੇਤੁ ਹਰਿ ਕੇਤੁ ਮਹਾ ਮਨ ॥

ਸਿੰਘ ਕੇਤੁ ਅਤੇ ਹਰਿ ਕੇਤੁ ਨਾਂ ਵਾਲੇ ਬਹੁਤ ਮਹਾਨ ਸਨ।

ਚਾਰੌ ਸੂਰਬੀਰ ਬਲਵਾਨਾ ॥

ਉਹ ਚਾਰੇ ਸੂਰਮੇ ਬਹੁਤ ਬਲਵਾਨ ਸਨ।

ਮਾਨਤ ਸਤ੍ਰੁ ਸਕਲ ਜਿਹ ਆਨਾ ॥੫॥

ਉਨ੍ਹਾਂ ਦੀ ਅਧੀਨਗੀ ਨੂੰ ਸਾਰੇ ਵੈਰੀ ਮੰਨਦੇ ਸਨ ॥੫॥

ਚਾਰੌ ਕੁਅਰਿ ਪੜਨ ਕੇ ਕਾਜਾ ॥

ਚੌਹਾਂ ਰਾਜ ਕੁਮਾਰਾਂ ਨੂੰ ਪੜ੍ਹਾਉਣ ਲਈ

ਦਿਜ ਇਕ ਬੋਲਿ ਪਠਾਯੋ ਰਾਜਾ ॥

ਰਾਜੇ ਨੇ ਇਕ ਬ੍ਰਾਹਮਣ ਨੂੰ ਬੁਲਾ ਲਿਆ।

ਭਾਖ੍ਰਯਾਦਿਕ ਬ੍ਯਾਕਰਨ ਪੜੇ ਜਿਨ ॥

ਜਿਸ ਨੇ ਭਾਸ਼੍ਯ, ਵਿਆਕਰਣ ਆਦਿ ਪੜ੍ਹੇ ਹੋਏ ਸਨ

ਔਗਾਹਨ ਸਭ ਕਿਯ ਪੁਰਾਨ ਤਿਨ ॥੬॥

ਅਤੇ ਜਿਸ ਨੇ ਸਾਰਿਆਂ ਪੁਰਾਣਾਂ ਦਾ ਅਧਿਐਨ ਕੀਤਾ ਹੋਇਆ ਸੀ ॥੬॥

ਅਧਿਕ ਦਰਬ ਨ੍ਰਿਪ ਬਰ ਤਿਹ ਦੀਯਾ ॥

ਮਹਾਨ ਰਾਜੇ ਨੇ ਉਸ ਨੂੰ ਬਹੁਤ ਧਨ ਦਿੱਤਾ

ਬਿਬਿਧ ਬਿਧਨ ਕਰਿ ਆਦਰ ਕੀਯਾ ॥

ਅਤੇ ਬਹੁਤ ਤਰ੍ਹਾਂ ਨਾਲ ਮਾਣ ਸਤਿਕਾਰ ਕੀਤਾ।

ਸੁਤਾ ਸਹਿਤ ਸੌਪੇ ਸੁਤ ਤਿਹ ਘਰ ॥

ਪੁੱਤਰੀ ਸਮੇਤ ਚਾਰੇ ਪੁੱਤਰ ਉਸ ਦੇ ਘਰ ਭੇਜ ਦਿੱਤੇ ਅਤੇ ਕਿਹਾ,

ਕਛੁ ਬਿਦ੍ਯਾ ਦਿਜਿ ਦੇਹੁ ਕ੍ਰਿਪਾ ਕਰਿ ॥੭॥

ਹੇ ਸ੍ਰੇਸ਼ਠ ਪੰਡਿਤ! ਮਿਹਰਬਾਨੀ ਕਰ ਕੇ ਇਨ੍ਹਾਂ ਨੂੰ ਕੁਝ ਵਿਦਿਆ ਦਾ ਦਾਨ ਦਿਓ ॥੭॥

ਜਬ ਤੇ ਤਹ ਪੜਬੇ ਕਹ ਆਵੈ ॥

ਜਦ ਉਹ ਉਥੇ ਪੜ੍ਹਨ ਲਈ ਆਉਂਦੇ


Flag Counter