ਦੋਹਰਾ:
ਗੌਤਮ ਰਿਸ਼ੀ ਬਨ ਵਿਚ ਰਹਿੰਦਾ ਸੀ। ਉਸ ਦੀ ਅਹਿਲਿਆ ਨਾਂ ਦੀ ਇਸਤਰੀ ਸੀ।
ਮਨ, ਬਚਨ ਅਤੇ ਕਰਮ ਕਰ ਕੇ (ਉਸ ਨੇ ਆਪਣੇ) ਪਤੀ ਨੂੰ ਵਸ ਵਿਚ ਕਰ ਰਖਿਆ ਸੀ ॥੧॥
ਦੇਵ-ਇਸਤਰੀਆਂ, ਦੈਂਤ-ਇਸਤਰੀਆਂ ਅਤੇ ਕਿੰਨਰ-ਇਸਤਰੀਆਂ ਵਿਚੋਂ ਹੋਰ ਕੋਈ ਵੀ ਉਸ ਦੇ ਬਰਾਬਰ ਨਹੀਂ ਸੀ।
ਤਿੰਨਾਂ ਲੋਕਾਂ ਵਿਚ ਉਸ ਵਰਗੀ ਰੂਪਵਾਨ ਕੋਈ ਹੋਰ ਨਹੀਂ ਸੀ ॥੨॥
ਪਾਰਬਤੀ, ਸਚੀ (ਇੰਦ੍ਰਾਣੀ) ਸੀਤਾ ਅਤੇ ਸਤੀ ਉਸ ਦਾ ਰੂਪ ਵੇਖ ਕੇ
ਅਤੇ ਆਪਣੇ ਰੂਪ ਨੂੰ ਘਟ ਸਮਝ ਕੇ ਗਰਦਨ ਝੁਕਾ ਦਿੰਦੀਆਂ ਸਨ ॥੩॥
ਕਿਸੇ ਕੰਮ ਲਈ ਸਾਰੇ ਦੇਵਤੇ ਗੌਤਮ ਰਿਸ਼ੀ ਦੇ (ਘਰ) ਗਏ।
ਅਹਿਲਿਆ ਦੇ ਰੂਪ ਨੂੰ ਵੇਖ ਕੇ ਇੰਦਰ ('ਸੁਰ ਰਾਜ') ਮੋਹਿਤ ਹੋ ਗਿਆ ॥੪॥
ਅੜਿਲ:
ਇੰਦਰ ਦੀ ਛਬੀ ਨੂੰ ਵੇਖ ਕੇ ਇਸਤਰੀ (ਅਹਿਲਿਆ) ਵੀ ਉਸ ਦੇ ਵਸ ਵਿਚ ਹੋ ਗਈ।
(ਉਹ) ਬਿਰਹੋਂ ਦੇ ਸਮੁੰਦਰ ਵਿਚ ਸਾਰੀ ਡੁਬ ਗਈ
(ਅਤੇ ਸੋਚਣ ਲਗੀ ਕਿ) ਜੇ ਮੈਂ ਤਿੰਨਾਂ ਲੋਕਾਂ ਦੇ ਸੁਆਮੀ (ਇੰਦਰ) ਨੂੰ ਪ੍ਰਾਪਤ ਕਰ ਲਵਾਂ,
ਤਾਂ (ਇਸ) ਮੂਰਖ ਮੁਨੀ ਕੋਲ ਰਹਿ ਕੇ ਵਿਅਰਥ ਵਿਚ ਜੋਬਨ ਨੂੰ ਨਾ ਗੰਵਾਵਾਂ ॥੫॥
ਦੋਹਰਾ:
ਤਦ (ਉਹ) ਅਬਲਾ (ਅਹਿਲਿਆ) ਇੰਦਰ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
ਸ਼ਿਵ ਦੇ ਵੈਰੀ (ਕਾਮ ਦੇਵ) ਨੇ ਉਸ ਨੂੰ ਤੀਰ ਮਾਰ ਕੇ ਬਹੁਤ ਘਾਇਲ ਕਰ ਦਿੱਤਾ ॥੬॥
ਚੌਪਈ:
(ਸੋਚਣ ਲਗੀ ਕਿ) ਕਿਹੜੇ ਉਪਾ ਨਾਲ ਇੰਦਰ ਨੂੰ ਪ੍ਰਾਪਤ ਕੀਤਾ ਜਾਏ।
ਸਹੇਲੀ ਭੇਜ ਕੇ ਉਸ ਨੂੰ ਬੁਲਾਵਾਂ।
ਜੇ ਇਕ ਰਾਤ ਉਸ ਨਾਲ ਸੰਯੋਗ ਹੋ ਜਾਏ,
ਤਾਂ ਹੇ ਸਖੀ! ਸੁਣ, ਮੈਂ ਉਸ ਤੋਂ ਨਿਛਾਵਰ ਹੋ ਜਾਵਾਂ ॥੭॥
ਦੋਹਰਾ:
ਜੇਗਨੇਸੁਰੀ ਨਾਂ ਦੀ ਸਹੇਲੀ ਨੂੰ ਉਸ ਨੇ ਬੁਲਾਇਆ।
(ਉਸ ਨੂੰ) ਸਾਰਾ ਭੇਦ ਦਸ ਕੇ ਇੰਦਰ ਕੋਲ ਭੇਜ ਦਿੱਤੀ ॥੮॥
ਸਖੀ ਨੇ ਜਾ ਕੇ ਇੰਦਰ ਨੂੰ ਸਾਰਾ ਭੇਦ ਸਮਝਾ ਕੇ ਕਹਿ ਦਿੱਤਾ।
ਅਹਿਲਿਆ ਦੀ ਗੱਲ ਸੁਣ ਕੇ ਇੰਦਰ ਬਹੁਤ ਪ੍ਰਸੰਨ ਹੋਇਆ ॥੯॥
ਸਵੈਯਾ:
ਹੇ ਇੰਦਰ! ਸੁਣੋ, ਅਹਿਲਿਆ ਬੇਸੁਧ ਹੋ ਕੇ ਡਿਗ ਪਈ ਹੈ ਅਤੇ ਮੱਥੇ ਉਤੇ ਬਿੰਦੀ ਤਕ ਨਹੀਂ ਲਗਾਈ ਹੈ।
ਉਸ ਨੂੰ ਕਿਸੇ ਨੇ ਟੂਣਾ ਕਰ ਦਿੱਤਾ ਹੈ ਅਤੇ ਅਜ ਸ਼ਿੰਗਾਰ ਤਕ ਨਹੀਂ ਕੀਤਾ ਹੈ।
(ਉਹ) ਪਾਨ ਵੀ ਨਹੀਂ ਚਬਾ ਸਕਦੀ, ਸਖੀ ਦੇ ਪੈਰੀਂ ਪੈਂਦੀ ਹੈ, ਅਤੇ (ਉਸ ਨੇ) ਪਾਣੀ ਤਕ ਨਹੀਂ ਪੀਤਾ ਹੈ।
ਜਲਦੀ ਚਲੋ, (ਇਥੇ) ਬਣ ਕੇ ਬੈਠੇ ਹੋ, (ਤੁਸੀਂ) ਉਸ ਮਾਣ ਮਤੀ ਦਾ ਮਨ ਮੋਹ ਲਿਆ ਹੈ ॥੧੦॥
(ਉਹ) ਕਮਲ ਨੈਣੀ ਕਰੋੜਾਂ ਤਰ੍ਹਾਂ ਦੇ ਵਿਰਲਾਪ ਕਰਦੀ ਹੈ। ਦਿਨ ਅਤੇ ਰਾਤ ਵਿਚ ਕਦੇ ਵੀ ਸੌਂਦੀ ਨਹੀਂ ਹੈ।
ਧਰਤੀ ਉਤੇ ਪਈ ਹੋਈ ਸੱਪਣੀ ਵਾਂਗ ਸਿਸਕਦੀ ਹੈ ਅਤੇ ਲੋਕ ਲਾਜ ਨੂੰ ਹਠ ਪੂਰਵਕ ਖ਼ਤਮ ਕਰ ਦਿੱਤਾ ਹੈ।
ਉਹ ਸੁੰਦਰੀ ਹਾਰ ਸ਼ਿੰਗਾਰ ਨਹੀਂ ਕਰਦੀ ਅਤੇ ਹੰਝੂਆਂ ਨਾਲ ਆਪਣਾ ਚੰਦ੍ਰਮਾ ਵਰਗਾ ਮੁਖ ਧੋਂਦੀ ਹੈ।
ਜਲਦੀ ਚਲੋ, (ਇਥੇ) ਕਿਉਂ ਬਣ ਕੇ ਬੈਠੇ ਹੋ, ਤੁਹਾਡੇ ਰਸਤੇ ਨੂੰ ਮੁਨੀ ਦੀ ਇਸਤਰੀ ਵੇਖ ਰਹੀ ਹੈ ॥੧੧॥
ਉਸ ਤਪਸਵੀ ਇਸਤਰੀ ਦੀ ਗੱਲ ਸੁਣ ਕੇ ਇੰਦਰ ਉਸ ਪਾਸੇ ਵਲ ਚਲ ਪਿਆ ਜਿਥੇ ਇਸਤਰੀ ਵਿਚਰ ਰਹੀ ਸੀ।
(ਇੰਦਰ ਦੀ ਆਮਦ ਦੀ ਗੱਲ ਸੁਣ ਕੇ) ਪਾਨ ਚਬਾ ਕੇ ਅਤੇ ਸਰੂਪ ਸੰਵਾਰ ਕੇ ਬਾਰ ਬਾਰ ਸ਼ਿੰਗਾਰ ਕਰਦੀ ਹੈ।
(ਇੰਦਰ) ਮੌਕਾ ਤਾੜ ਕੇ ਮੁਨੀ ਦੇ ਸ੍ਰਾਪ ਤੋਂ ਡਰਦਾ, ਸੰਕੋਚਦਾ ਅਤੇ ਸੁਕੜਦਾ ਹੋਇਆ ਉਧਰ ਨੂੰ ਚਲ ਪਿਆ।
ਉਹ ਨਾ ਉਥੇ ਜਾ ਸਕਦਾ ਹੈ, ਨਾ ਰਹਿ ਸਕਦਾ ਹੈ, ਮਤਵਾਲੇ ਵਾਂਗ ਡਿਗਡੋਲੇ ਖਾਂਦਾ ਤੁਰ ਰਿਹਾ ਹੈ ॥੧੨॥
(ਸਖੀ ਨੇ ਕਿਹਾ) ਹੇ ਪਿਆਰੇ! ਮਨ ਭਾਉਂਦੀ ਪ੍ਰੇਮਿਕਾ ਨੂੰ ਜਲਦੀ ਮਿਲੋ, ਅਜ ਅਸੀਂ ਤੁਹਾਡੇ ਹੋ ਗਏ ਹਾਂ।
ਹੇ ਮਹਾਰਾਜ! ਮਿਲਣ ਦੇ ਸਮੇਂ ਮੁਨੀ ਰਾਜ ਧਿਆਨ ਲਗਾਉਣ ਲਈ ਬਾਹਰ ਚਲੇ ਗਏ ਹਨ।
ਮਿਤਰ ਨੇ ਆ ਕੇ ਅਨੇਕ ਤਰ੍ਹਾਂ ਦੇ ਚੁੰਬਨ, ਆਸਨ ਅਤੇ ਆਲਿੰਗਨ ਕੀਤੇ ਹਨ।
(ਇਸ ਸੰਯੋਗ ਨਾਲ) ਪ੍ਰੇਮਿਕਾ (ਅਹਿਲਿਆ) ਦਾ ਮਨ ਬਹੁਤ ਆਨੰਦਿਤ ਹੋਇਆ ਅਤੇ ਉਸ ਨੇ ਮੁਨੀ ਨੂੰ ਮਨ ਤੋਂ ਵਿਸਾਰ ਦਿੱਤਾ ॥੧੩॥
ਦੋਹਰਾ:
ਬਹੁਤ ਬਣੇ ਠਣੇ ਸੁੰਦਰ ਤਿੰਨ ਲੋਕਾਂ ਦੇ ਸੁਆਮੀ ਇੰਦਰ ('ਬਾਸਵ') ਨੂੰ
ਪਤੀ ਵਜੋਂ ਪ੍ਰਾਪਤ ਕਰ ਕੇ ਇਸਤਰੀ ਨੇ ਮੁਨੀ ਨੂੰ ਮਨੋ ਭੁਲਾ ਦਿੱਤਾ ॥੧੪॥
ਸਵੈਯਾ:
(ਧਿਆਨ ਵਿਚ ਮਗਨ) ਮੁਨੀ ਰਾਜ ਕੰਨਾਂ ਨਾਲ ਖੜਕਾ ਸੁਣ ਕੇ ਤਦੋਂ ਚੌਂਕ ਪਿਆ।
ਉਸ ਨੇ ਸਾਰਾ ਧਿਆਨ ਛਡ ਦਿੱਤਾ ਅਤੇ ਕ੍ਰੋਧ ਨਾਲ ਸੜ ਬਲ ਗਿਆ।
ਉਹ ਉਠ ਕੇ ਘਰ ਵਲ ਚਲ ਪਿਆ ਅਤੇ (ਉਸ ਨੂੰ) ਵੇਖ ਕੇ ਇੰਦਰ ਮੰਜੇ ਹੇਠਾਂ ਲੁਕ ਗਿਆ।
(ਮੁਨੀ) ਨੇ ਹੈਰਾਨ ਹੋ ਕੇ ਚਿਤ ਵਿਚ ਇਹ ਕਿਹਾ ਕਿ ਕਿਸੇ ਨਿਰਲਜ ਨੇ ਇਹ ਕੁਕਰਮ ਕੀਤਾ ਹੈ ॥੧੫॥
ਦੋਹਰਾ:
ਰਿਸ਼ੀ ਗੋਤਮ ਨੇ ਕ੍ਰੋਧਿਤ ਹੋ ਕੇ ਕਿਹਾ ਕਿ ਇਸ ਘਰ ਵਿਚ ਕੌਣ ਆਇਆ ਹੈ।
ਤਦ ਇਸਤਰੀ ਨੇ ਰਿਸ਼ੀ ਨੂੰ ਹੱਸ ਕੇ ਇਸ ਤਰ੍ਹਾਂ ਉੱਤਰ ਦਿੱਤਾ ॥੧੬॥
ਚੌਪਈ:
ਇਕ ਬਿੱਲਾ ਇਥੇ ਆਇਆ ਸੀ।
ਤੁਹਾਨੂੰ ਵੇਖ ਕੇ ਬਹੁਤ ਡਰ ਗਿਆ।
ਚਿਤ ਵਿਚ ਬਹੁਤ ਭੈ-ਭੀਤ ਹੋ ਕੇ ਮੰਜੀ ਹੇਠ ਲੁਕ ਗਿਆ ਹੈ।
ਹੇ ਮੁਨੀ ਜੀ! ਮੈਂ ਤੁਹਾਨੂੰ ਸਚ ਕਿਹਾ ਹੈ ॥੧੭॥
ਤੋਟਕ ਛੰਦ:
ਮੁਨੀ ਰਾਜ ਨੇ ਕੁਝ ਭੇਦ ਨਾ ਸਮਝਿਆ।
ਇਸਤਰੀ ਨੇ ਜੋ ਕੁਝ ਕੀਤਾ ਪਤੀ ਨੂੰ (ਸੰਕੇਤਿਕ) ਦਸ ਦਿੱਤਾ।
ਬਿੱਲਾ ਇਸ ਮੰਜੀ ਹੇਠਾਂ ਲੁਕਿਆ ਹੈ,
ਮਾਨੋ ਇੰਦਰ ਵਰਗੀ ਸ਼ੋਭਾ ਧਾਰਨ ਕਰਦਾ ਹੋਵੇ। (ਭਾਵ-ਇੰਦਰ ਵਰਗਾ ਹੀ ਸੀ) ॥੧੮॥
ਅਜ ਇਸ ਉਤੇ, ਹੇ ਮੁਨੀ ਜੀ! ਗੁੱਸਾ ਨਾ ਕਰੋ।
(ਇਹ ਤੁਹਾਨੂੰ) ਇਸਤਰੀ ਸਹਿਤ ('ਗ੍ਰਿਹਤੀ ਜੁਤ') ਜਾਣ ਕੇ ਤੁਹਾਡੇ ਆ ਰਿਹਾ ਹੈ।
ਤੁਸੀਂ ਘਰੋਂ ਜਾ ਕੇ ਉਥੇ ਹੋਮ ਆਦਿ ਕਰੋ
ਤੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰੋ ॥੧੯॥
ਇਹ ਗੱਲ ਸੁਣ ਕੇ ਮੁਨੀ ਚਲਾ ਗਿਆ।
ਰਿਸ਼ੀ ਦੀ ਪਤਨੀ (ਅਹਿਲਿਆ) ਨੇ ਇੰਦਰ ਨੂੰ ਮੰਜੀ ਹੇਠੋਂ ਕਢ ਦਿੱਤਾ।
ਜਦੋਂ ਕਈ ਦਿਨ ਬੀਤਣ ਤੋਂ ਬਾਦ (ਮੁਨੀ ਨੂੰ) ਭੇਦ ਦਾ ਪਤਾ ਲਗਾ