Sri Dasam Granth

Página - 971


ਦੋਹਰਾ ॥
doharaa |

ਰਿਖੀ ਗੌਤਮ ਬਨ ਮੈ ਬਸੈ ਤਾਹਿ ਅਹਿਲ੍ਯਾ ਤ੍ਰੀਯ ॥
rikhee gauatam ban mai basai taeh ahilayaa treey |

ਮਨਸਾ ਬਾਚਾ ਕਰਮਨਾ ਬਸਿ ਕਰਿ ਰਾਖਿਯੋ ਪੀਯ ॥੧॥
manasaa baachaa karamanaa bas kar raakhiyo peey |1|

ਸੁਰੀ ਆਸੁਰੀ ਕਿੰਨ੍ਰਨੀ ਤਾ ਸਮ ਔਰ ਨ ਕੋਇ ॥
suree aasuree kinranee taa sam aauar na koe |

ਰੂਪਵਤੀ ਤ੍ਰੈ ਲੋਕ ਮੈ ਤਾ ਸੀ ਅਉਰ ਨ ਹੋਇ ॥੨॥
roopavatee trai lok mai taa see aaur na hoe |2|

ਸਿਵਾ ਸਚੀ ਸੀਤਾ ਸਤੀ ਤਾ ਕੋ ਰੂਪ ਨਿਹਾਰਿ ॥
sivaa sachee seetaa satee taa ko roop nihaar |

ਰਹਤ ਨਾਰਿ ਨਿਹੁਰਾਇ ਕਰਿ ਨਿਜ ਘਟਿ ਰੂਪ ਬਿਚਾਰਿ ॥੩॥
rahat naar nihuraae kar nij ghatt roop bichaar |3|

ਗੌਤਮ ਰਿਖਿ ਕੇ ਦੇਵ ਸਭ ਗਏ ਕੌਨਹੂੰ ਕਾਜ ॥
gauatam rikh ke dev sabh ge kauanahoon kaaj |

ਰੂਪ ਅਹਿਲ੍ਯਾ ਕੋ ਨਿਰਖਿ ਰੀਝਿ ਰਹਿਯੋ ਸੁਰ ਰਾਜ ॥੪॥
roop ahilayaa ko nirakh reejh rahiyo sur raaj |4|

ਅੜਿਲ ॥
arril |

ਬਾਸਵ ਕੀ ਛਬਿ ਹੇਰਿ ਤਿਯਾ ਹੂ ਬਸਿ ਭਈ ॥
baasav kee chhab her tiyaa hoo bas bhee |

ਬਿਰਹ ਸਮੁੰਦ ਕੇ ਬੀਚ ਬੂਡਿ ਸਭ ਹੀ ਗਈ ॥
birah samund ke beech boodd sabh hee gee |

ਤੀਨ ਲੋਕ ਕੋ ਨਾਥ ਜੁ ਭੇਟਨ ਪਾਇਯੈ ॥
teen lok ko naath ju bhettan paaeiyai |

ਹੋ ਜੋਬਨ ਜੜ ਮੁਨਿ ਤੀਰ ਨ ਬ੍ਰਿਥਾ ਗਵਾਇਯੈ ॥੫॥
ho joban jarr mun teer na brithaa gavaaeiyai |5|

ਦੋਹਰਾ ॥
doharaa |

ਤਬ ਅਬਲਾ ਸੁਰ ਰਾਜ ਕੇ ਮੋਹੀ ਰੂਪ ਨਿਹਾਰਿ ॥
tab abalaa sur raaj ke mohee roop nihaar |

ਹਰ ਅਰਿ ਸਰ ਤਾ ਕੌ ਹਨ੍ਯੌ ਘਾਯਲਿ ਭਈ ਸੁਮਾਰ ॥੬॥
har ar sar taa kau hanayau ghaayal bhee sumaar |6|

ਚੌਪਈ ॥
chauapee |

ਕੌਨ ਉਪਾਇ ਸੁਰੇਸਹਿ ਪੈਯੈ ॥
kauan upaae sureseh paiyai |

ਪਠੈ ਸਹਚਰੀ ਤਾਹਿ ਬੁਲੈਯੈ ॥
patthai sahacharee taeh bulaiyai |

ਏਕ ਰੈਨਿ ਜੌ ਭੇਟਨ ਪਾਊ ॥
ek rain jau bhettan paaoo |

ਤਾ ਪਰ ਸੁਨੋ ਸਖੀ ਬਲਿ ਜਾਊ ॥੭॥
taa par suno sakhee bal jaaoo |7|

ਦੋਹਰਾ ॥
doharaa |

ਜੋਗਨੇਸੁਰੀ ਸਹਚਰੀ ਸੋ ਤਿਨ ਲਈ ਬੁਲਾਇ ॥
joganesuree sahacharee so tin lee bulaae |

ਸਕਲ ਭੇਦ ਸਮੁਝਾਇ ਕੈ ਹਰਿ ਪ੍ਰਤਿ ਦਈ ਪਠਾਇ ॥੮॥
sakal bhed samujhaae kai har prat dee patthaae |8|

ਜਾਇ ਕਹਿਯੋ ਸੁਰ ਰਾਜ ਸੋ ਭੇਦ ਸਖੀ ਸਮਝਾਇ ॥
jaae kahiyo sur raaj so bhed sakhee samajhaae |

ਸੁਨਤ ਅਹਿਲ੍ਯਾ ਕੀ ਬ੍ਰਿਥਾ ਰੀਝਿ ਰਹਿਯੋ ਸੁਰ ਰਾਇ ॥੯॥
sunat ahilayaa kee brithaa reejh rahiyo sur raae |9|

ਸਵੈਯਾ ॥
savaiyaa |

ਬਾਲਿ ਗਿਰੀ ਬਿਸੰਭਾਰ ਸੁਨੋ ਹਰਿ ਭਾਲ ਬਿਖੈ ਬਿੰਦਿਯੋ ਨ ਦਿਯੋ ਹੈ ॥
baal giree bisanbhaar suno har bhaal bikhai bindiyo na diyo hai |

ਟਾਮਨ ਸੋ ਕੇਹੂੰ ਤਾਹਿ ਕਰਿਯੋ ਜਿਨ ਆਜੁ ਲਗੇ ਨ ਸਿੰਗਾਰ ਕਿਯੌ ਹੈ ॥
ttaaman so kehoon taeh kariyo jin aaj lage na singaar kiyau hai |

ਬੀਰੀ ਚਬਾਇ ਸਕੈ ਨ ਸਖੀ ਪਰ ਪਾਇ ਰਹੀ ਨਹਿ ਪਾਨਿ ਪਿਯੋ ਹੈ ॥
beeree chabaae sakai na sakhee par paae rahee neh paan piyo hai |

ਬੇਗਿ ਚਲੋ ਬਨਿ ਬੈਠੇ ਕਹਾ ਮਨ ਮਾਨਨਿ ਕੋ ਮਨੋ ਮੋਹਿ ਲਿਯੋ ਹੈ ॥੧੦॥
beg chalo ban baitthe kahaa man maanan ko mano mohi liyo hai |10|

ਕ੍ਰੋਰਿ ਕ੍ਰਲਾਪ ਕਰੈ ਕਮਲਾਛਣਿ ਦ੍ਯੋਸ ਨਿਸਾ ਕਬਹੂੰ ਨਹਿ ਸੋਵੈ ॥
kror kralaap karai kamalaachhan dayos nisaa kabahoon neh sovai |

ਸਾਪਿਨ ਜ੍ਯੋ ਸਸਕੈ ਛਿਤ ਊਪਰ ਲੋਕ ਕੀ ਲਾਜ ਸਭੈ ਹਠਿ ਖੋਵੇ ॥
saapin jayo sasakai chhit aoopar lok kee laaj sabhai hatth khove |

ਹਾਰ ਸਿੰਗਾਰ ਧਰੈ ਨਹਿ ਸੁੰਦਰਿ ਆਂਸ੍ਵਨ ਸੌ ਸਸਿ ਆਨਨ ਧੋਵੈ ॥
haar singaar dharai neh sundar aansvan sau sas aanan dhovai |

ਬੇਗਿ ਚਲੋ ਬਨਿ ਬੈਠੇ ਕਹਾ ਤਵ ਮਾਰਗਿ ਕੋ ਮੁਨਿ ਮਾਨਿਨ ਜੋਵੈ ॥੧੧॥
beg chalo ban baitthe kahaa tav maarag ko mun maanin jovai |11|

ਬਾਤ ਤਪੀਸ੍ਵਰਨਿ ਕੀ ਸੁਨਿ ਬਾਸਵ ਬੇਗਿ ਚਲਿਯੋ ਜਹਾ ਬਾਲ ਬਿਹਾਰੈ ॥
baat tapeesvaran kee sun baasav beg chaliyo jahaa baal bihaarai |

ਬੀਰੀ ਚਬਾਇ ਸੁ ਬੇਖ ਬਨਾਇ ਸੁ ਬਾਰਹਿ ਬਾਰ ਸਿੰਗਾਰ ਸਵਾਰੈ ॥
beeree chabaae su bekh banaae su baareh baar singaar savaarai |

ਘਾਤ ਪਛਾਨਿ ਚਲਿਯੋ ਤਿਤ ਕੌ ਮੁਨਿ ਸ੍ਰਾਪ ਕੇ ਤਾਪ ਝੁਕੈ ਝਿਝਕਾਰੈ ॥
ghaat pachhaan chaliyo tith kau mun sraap ke taap jhukai jhijhakaarai |

ਜਾਇ ਸਕੈ ਹਟਿਹੂੰ ਨ ਰਹੈ ਮਤਵਾਰੇ ਕੀ ਭਾਤਿ ਡਿਗੈ ਡਗ ਡਾਰੈ ॥੧੨॥
jaae sakai hattihoon na rahai matavaare kee bhaat ddigai ddag ddaarai |12|

ਬੇਗਿ ਮਿਲੋ ਮਨ ਭਾਵਿਤ ਭਾਵਨਿ ਪ੍ਯਾਰੇ ਜੂ ਆਜੁ ਤਿਹਾਰੇ ਭਏ ਹੈਂ ॥
beg milo man bhaavit bhaavan payaare joo aaj tihaare bhe hain |

ਭੇਟਨ ਕੌ ਮਹਿਰਾਜ ਸਮੈ ਮੁਨਿ ਰਾਜ ਧਿਯਾਨ ਮੌ ਆਜੁ ਗਏ ਹੈਂ ॥
bhettan kau mahiraaj samai mun raaj dhiyaan mau aaj ge hain |

ਮੀਤ ਅਲਿੰਗਨ ਚੁੰਬਨ ਆਸਨ ਭਾਤਿ ਅਨੇਕਨ ਆਨਿ ਲਏ ਹੈਂ ॥
meet alingan chunban aasan bhaat anekan aan le hain |

ਮੋਦ ਬਢਿਯੋ ਮਨ ਭਾਮਨਿ ਕੇ ਮੁਨਿ ਜਾ ਚਿਤ ਤੇ ਬਿਸਰਾਇ ਦਏ ਹੈਂ ॥੧੩॥
mod badtiyo man bhaaman ke mun jaa chit te bisaraae de hain |13|

ਦੋਹਰਾ ॥
doharaa |

ਬਨ੍ਯੋ ਠਨ੍ਰਯੋ ਸੁੰਦਰ ਘਨੋ ਤੀਨਿ ਲੋਕ ਕੋ ਰਾਇ ॥
banayo tthanrayo sundar ghano teen lok ko raae |

ਬਾਸਵ ਸੋ ਪਤਿ ਪਾਇ ਤ੍ਰਿਯ ਮੁਨਿਹਿ ਦਯੋ ਬਿਸਰਾਇ ॥੧੪॥
baasav so pat paae triy munihi dayo bisaraae |14|

ਸਵੈਯਾ ॥
savaiyaa |

ਸ੍ਰੋਨਨ ਮੋ ਖਰਕੋ ਸੁਨਿ ਕੈ ਤਬ ਹੀ ਮੁਨਿ ਨਾਯਕ ਚੌਕਿ ਪਰਿਯੋ ਹੈ ॥
sronan mo kharako sun kai tab hee mun naayak chauak pariyo hai |

ਧਿਯਾਨ ਦਿਯੋ ਤਜਿ ਕੇ ਸਭ ਹੀ ਤਬ ਹੀ ਰਿਸ ਕੇ ਤਨ ਸਾਥ ਜਰਿਯੋ ਹੈ ॥
dhiyaan diyo taj ke sabh hee tab hee ris ke tan saath jariyo hai |

ਧਾਮ ਕੀ ਓਰ ਚਲਿਯੋ ਉਠਿ ਕੈ ਸੁਰ ਰਾਜ ਲਖਿਯੋ ਤਰ ਖਾਟ ਦੁਰਿਯੋ ਹੈ ॥
dhaam kee or chaliyo utth kai sur raaj lakhiyo tar khaatt duriyo hai |

ਚੌਕਿ ਰਹਿਯੋ ਚਿਤ ਮਾਝ ਕਹਿਯੋ ਯਹ ਕਾਹੂੰ ਨਿਲਾਜ ਕੁਕਾਜ ਕਰਿਯੋ ਹੈ ॥੧੫॥
chauak rahiyo chit maajh kahiyo yah kaahoon nilaaj kukaaj kariyo hai |15|

ਦੋਹਰਾ ॥
doharaa |

ਰਿਖਿ ਗੋਤਮ ਰਿਸਿ ਕੈ ਕਹਿਯੋ ਕੋ ਆਯੋ ਇਹ ਧਾਮ ॥
rikh gotam ris kai kahiyo ko aayo ih dhaam |

ਤਬ ਤਿਹ ਅਸ ਉਤਰ ਦਿਯੋ ਰਿਖਹਿ ਬਿਹਸਿ ਕਰਿ ਬਾਮ ॥੧੬॥
tab tih as utar diyo rikheh bihas kar baam |16|

ਚੌਪਈ ॥
chauapee |

ਮਾਜਾਰ ਇਹ ਠਾ ਇਕ ਆਯੋ ॥
maajaar ih tthaa ik aayo |

ਤਮੁ ਕੌ ਹੇਰਿ ਅਧਿਕ ਡਰ ਪਾਯੋ ॥
tam kau her adhik ddar paayo |

ਚਿਤ ਅਤਿ ਤ੍ਰਸਤ ਖਾਟ ਤਰ ਦੁਰਿਯੋ ॥
chit at trasat khaatt tar duriyo |

ਮੈ ਮੁਨਿ ਜੂ ਤੁਹਿ ਸਾਚੁ ਉਚਰਿਯੋ ॥੧੭॥
mai mun joo tuhi saach uchariyo |17|

ਤੋਟਕ ਛੰਦ ॥
tottak chhand |

ਮੁਨਿ ਰਾਜ ਕਛੁ ਨਹਿ ਭੇਦ ਲਹਿਯੋ ॥
mun raaj kachh neh bhed lahiyo |

ਤ੍ਰਿਯ ਜੋ ਕਿਯ ਸੋ ਪਤਿ ਸਾਥ ਕਹਿਯੋ ॥
triy jo kiy so pat saath kahiyo |

ਮਾਜਾਰ ਦੁਰਿਯੋ ਇਹ ਖਾਟ ਤਰੈ ॥
maajaar duriyo ih khaatt tarai |

ਜਨੁ ਬਾਸਵ ਕੀ ਸਭ ਸੋਭ ਧਰੈ ॥੧੮॥
jan baasav kee sabh sobh dharai |18|

ਇਹ ਆਜਿ ਮੁਨੀ ਜਿਨਿ ਕੋਪ ਕਰੋ ॥
eih aaj munee jin kop karo |

ਗ੍ਰਿਹਤੀ ਜੁਤ ਜਾਨਿ ਰਹਿਯੋ ਤੁਮਰੋ ॥
grihatee jut jaan rahiyo tumaro |

ਤੁਮ ਜਾਇ ਤਿਹੀ ਗ੍ਰਿਹ ਹੋਮ ਕਰੋ ॥
tum jaae tihee grih hom karo |

ਰਘੁਬੀਰ ਕਿ ਨਾਮਹਿ ਕੋ ਉਚਰੋ ॥੧੯॥
raghubeer ki naameh ko ucharo |19|

ਸੁਨਿ ਬੈਨ ਤਹੀ ਮੁਨਿ ਜਾਤ ਭਯੋ ॥
sun bain tahee mun jaat bhayo |

ਰਿਖਿ ਨਾਰਿ ਸੁਰੇਸ ਨਿਕਾਰਿ ਦਯੋ ॥
rikh naar sures nikaar dayo |

ਕਈ ਦ੍ਯੋਸ ਬਿਤੇ ਤਿਹ ਭੇਦ ਸੁਨ੍ਯੋ ॥
kee dayos bite tih bhed sunayo |


Flag Counter