Sri Dasam Granth

Página - 359


ਆਵਤ ਥੋ ਇਕ ਜਖਛ ਬਡੋ ਇਹ ਰਾਸ ਕੋ ਕਉਤੁਕ ਤਾਹਿ ਬਿਲੋਕਿਯੋ ॥
aavat tho ik jakhachh baddo ih raas ko kautuk taeh bilokiyo |

ਗ੍ਵਾਰਿਨ ਦੇਖ ਕੈ ਮੈਨ ਬਢਿਯੋ ਤਿਹ ਤੇ ਤਨ ਮੈ ਨਹੀ ਰੰਚਕ ਰੋਕਿਯੋ ॥
gvaarin dekh kai main badtiyo tih te tan mai nahee ranchak rokiyo |

ਗ੍ਵਾਰਿਨ ਲੈ ਸੁ ਚਲਿਯੋ ਨਭਿ ਕੋ ਕਿਨਹੂੰ ਤਿਹ ਭੀਤਰ ਤੇ ਨਹੀ ਟੋਕਿਯੋ ॥
gvaarin lai su chaliyo nabh ko kinahoon tih bheetar te nahee ttokiyo |

ਜਿਉ ਮਧਿ ਭੀਤਰਿ ਲੈ ਮੁਸਲੀ ਹਰਿ ਕੇਹਰ ਹ੍ਵੈ ਮ੍ਰਿਗ ਸੋ ਰਿਪੁ ਰੋਕਿਯੋ ॥੬੪੭॥
jiau madh bheetar lai musalee har kehar hvai mrig so rip rokiyo |647|

ਜਖਛ ਕੇ ਸੰਗਿ ਕਿਧੌ ਮੁਸਲੀ ਹਰਿ ਜੁਧ ਕਰਿਯੋ ਅਤਿ ਕੋਪੁ ਸੰਭਾਰਿਯੋ ॥
jakhachh ke sang kidhau musalee har judh kariyo at kop sanbhaariyo |

ਲੈ ਤਰੁ ਬੀਰ ਦੋਊ ਕਰ ਭੀਤਰ ਭੀਮ ਭਏ ਅਤਿ ਹੀ ਬਲ ਧਾਰਿਯੋ ॥
lai tar beer doaoo kar bheetar bheem bhe at hee bal dhaariyo |

ਦੈਤ ਪਛਾਰਿ ਲਯੋ ਇਹ ਭਾਤਿ ਕਬੈ ਜਸੁ ਤਾ ਛਬਿ ਐਸਿ ਉਚਾਰਿਯੋ ॥
dait pachhaar layo ih bhaat kabai jas taa chhab aais uchaariyo |

ਢੋਕੇ ਛੁਟੇ ਤੇ ਮਹਾ ਛੁਧਵਾਨ ਕਿਧੋ ਚਕਵਾ ਉਠਿ ਬਾਜਹਿੰ ਮਾਰਿਯੋ ॥੬੪੮॥
dtoke chhutte te mahaa chhudhavaan kidho chakavaa utth baajahin maariyo |648|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪਿ ਛੁਰਾਇਬੋ ਜਖਛ ਬਧਹ ਧਿਆਇ ਸਮਾਪਤੰ ॥
eit sree bachitr naattak granthe krisanaavataare gop chhuraaeibo jakhachh badhah dhiaae samaapatan |

ਸਵੈਯਾ ॥
savaiyaa |

ਮਾਰਿ ਕੈ ਤਾਹਿ ਕਿਧੌ ਮੁਸਲੀ ਹਰਿ ਬੰਸੀ ਬਜਾਈ ਨ ਕੈ ਕਛੁ ਸੰਕਾ ॥
maar kai taeh kidhau musalee har bansee bajaaee na kai kachh sankaa |

ਰਾਵਨ ਖੇਤ ਮਰਿਯੋ ਕੁਪ ਕੈ ਜਿਨਿ ਰੀਝਿ ਬਿਭੀਛਨ ਦੀਨ ਸੁ ਲੰਕਾ ॥
raavan khet mariyo kup kai jin reejh bibheechhan deen su lankaa |

ਜਾ ਕੋ ਲਖਿਯੋ ਕੁਬਜਾ ਬਲ ਬਾਹਨ ਜਾ ਕੋ ਲਖਿਯੋ ਮੁਰ ਦੈਤ ਅਤੰਕਾ ॥
jaa ko lakhiyo kubajaa bal baahan jaa ko lakhiyo mur dait atankaa |

ਰੀਝਿ ਬਜਾਇ ਉਠਿਯੋ ਮੁਰਲੀ ਸੋਈ ਜੀਤ ਦੀਯੋ ਜਸੁ ਕੋ ਮਨੋ ਡੰਕਾ ॥੬੪੯॥
reejh bajaae utthiyo muralee soee jeet deeyo jas ko mano ddankaa |649|

ਰੂਖਨ ਤੇ ਰਸ ਚੂਵਨ ਲਾਗ ਝਰੈ ਝਰਨਾ ਗਿਰਿ ਤੇ ਸੁਖਦਾਈ ॥
rookhan te ras choovan laag jharai jharanaa gir te sukhadaaee |

ਘਾਸ ਚੁਗੈ ਨ ਮ੍ਰਿਗਾ ਬਨ ਕੇ ਖਗ ਰੀਝ ਰਹੇ ਧੁਨਿ ਜਾ ਸੁਨਿ ਪਾਈ ॥
ghaas chugai na mrigaa ban ke khag reejh rahe dhun jaa sun paaee |

ਦੇਵ ਗੰਧਾਰਿ ਬਿਲਾਵਲ ਸਾਰੰਗ ਕੀ ਰਿਝ ਕੈ ਜਿਹ ਤਾਨ ਬਸਾਈ ॥
dev gandhaar bilaaval saarang kee rijh kai jih taan basaaee |

ਦੇਵ ਸਭੈ ਮਿਲਿ ਦੇਖਤ ਕਉਤਕ ਜਉ ਮੁਰਲੀ ਨੰਦ ਲਾਲ ਬਜਾਈ ॥੬੫੦॥
dev sabhai mil dekhat kautak jau muralee nand laal bajaaee |650|

ਠਾਢ ਰਹੀ ਜਮੁਨਾ ਸੁਨਿ ਕੈ ਧੁਨਿ ਰਾਗ ਭਲੇ ਸੁਨਬੇ ਕੋ ਚਹੇ ਹੈ ॥
tthaadt rahee jamunaa sun kai dhun raag bhale sunabe ko chahe hai |

ਮੋਹਿ ਰਹੇ ਬਨ ਕੇ ਗਜ ਅਉ ਮ੍ਰਿਗ ਇਕਠੇ ਮਿਲਿ ਆਵਤ ਸਿੰਘ ਸਹੇ ਹੈ ॥
mohi rahe ban ke gaj aau mrig ikatthe mil aavat singh sahe hai |

ਆਵਤ ਹੈ ਸੁਰ ਮੰਡਲ ਕੇ ਸੁਰ ਤ੍ਯਾਗਿ ਸਭੈ ਸੁਰ ਧ੍ਯਾਨ ਫਹੇ ਹੈ ॥
aavat hai sur manddal ke sur tayaag sabhai sur dhayaan fahe hai |

ਸੋ ਸੁਨਿ ਕੈ ਬਨ ਕੇ ਖਗਵਾ ਤਰੁ ਊਪਰ ਪੰਖ ਪਸਾਰਿ ਰਹੇ ਹੈ ॥੬੫੧॥
so sun kai ban ke khagavaa tar aoopar pankh pasaar rahe hai |651|

ਜੋਊ ਗ੍ਵਾਰਿਨ ਖੇਲਤ ਹੈ ਹਰਿ ਸੋ ਅਤਿ ਹੀ ਹਿਤ ਕੈ ਨ ਕਛੂ ਧਨ ਮੈ ॥
joaoo gvaarin khelat hai har so at hee hit kai na kachhoo dhan mai |

ਅਤਿ ਸੁੰਦਰ ਪੈ ਜਿਹ ਬੀਚ ਲਸੈ ਫੁਨਿ ਕੰਚਨ ਕੀ ਸੁ ਪ੍ਰਭਾ ਤਨ ਮੈ ॥
at sundar pai jih beech lasai fun kanchan kee su prabhaa tan mai |

ਜੋਊ ਚੰਦ੍ਰਮੁਖੀ ਕਟਿ ਕੇਹਰਿ ਸੀ ਸੁ ਬਿਰਾਜਤ ਗ੍ਵਾਰਿਨ ਕੇ ਗਨ ਮੈ ॥
joaoo chandramukhee katt kehar see su biraajat gvaarin ke gan mai |

ਸੁਨਿ ਕੈ ਮੁਰਲੀ ਧੁਨਿ ਸ੍ਰਉਨਨ ਮੈ ਅਤਿ ਰੀਝਿ ਗਿਰੀ ਸੁ ਮਨੋ ਬਨ ਮੈ ॥੬੫੨॥
sun kai muralee dhun sraunan mai at reejh giree su mano ban mai |652|

ਇਹ ਕਉਤੁਕ ਕੈ ਸੁ ਚਲੇ ਗ੍ਰਿਹ ਕੋ ਫੁਨਿ ਗਾਵਤ ਗੀਤ ਹਲੀ ਹਰਿ ਆਛੇ ॥
eih kautuk kai su chale grih ko fun gaavat geet halee har aachhe |

ਸੁੰਦਰ ਬੀਚ ਅਖਾਰੇ ਕਿਧੌ ਕਬਿ ਸ੍ਯਾਮ ਕਹੈ ਨਟੂਆ ਜਨੁ ਕਾਛੇ ॥
sundar beech akhaare kidhau kab sayaam kahai nattooaa jan kaachhe |

ਰਾਜਤ ਹੈ ਬਲਭਦ੍ਰ ਕੇ ਨੈਨ ਯੌਂ ਮਾਨੋ ਢਰੇ ਇਹ ਮੈਨ ਕੇ ਸਾਛੇ ॥
raajat hai balabhadr ke nain yauan maano dtare ih main ke saachhe |

ਸੁੰਦਰ ਹੈ ਰਤਿ ਕੇ ਪਤਿ ਤੈ ਅਤਿ ਮਾਨਹੁ ਡਾਰਤ ਮੈਨਹਿ ਪਾਛੇ ॥੬੫੩॥
sundar hai rat ke pat tai at maanahu ddaarat maineh paachhe |653|

ਬੀਚ ਮਨੈ ਸੁਖ ਪਾਇ ਤਬੈ ਗ੍ਰਿਹ ਕੌ ਸੁ ਚਲੇ ਰਿਪੁ ਕੌ ਹਨਿ ਦੋਊ ॥
beech manai sukh paae tabai grih kau su chale rip kau han doaoo |

ਚੰਦ੍ਰਪ੍ਰਭਾ ਸਮ ਜਾ ਮੁਖ ਉਪਮ ਜਾ ਸਮ ਉਪਮ ਹੈ ਨਹਿ ਕੋਊ ॥
chandraprabhaa sam jaa mukh upam jaa sam upam hai neh koaoo |

ਦੇਖਤ ਰੀਝ ਰਹੈ ਜਿਹ ਕੋ ਰਿਪੁ ਰੀਝਤ ਸੋ ਇਨ ਦੇਖਤ ਸੋਊ ॥
dekhat reejh rahai jih ko rip reejhat so in dekhat soaoo |

ਮਾਨਹੁ ਲਛਮਨ ਰਾਮ ਬਡੇ ਭਟ ਮਾਰਿ ਚਲੇ ਰਿਪੁ ਕੋ ਘਰ ਓਊ ॥੬੫੪॥
maanahu lachhaman raam badde bhatt maar chale rip ko ghar oaoo |654|

ਅਥ ਕੁੰਜ ਗਲੀਨ ਮੈ ਖੇਲਬੋ ॥
ath kunj galeen mai khelabo |

ਸਵੈਯਾ ॥
savaiyaa |

ਹਰਿ ਸੰਗਿ ਕਹਿਯੋ ਇਮ ਗ੍ਵਾਰਿਨ ਕੇ ਅਬ ਕੁੰਜ ਗਲੀਨ ਮੈ ਖੇਲ ਮਚਈਯੈ ॥
har sang kahiyo im gvaarin ke ab kunj galeen mai khel macheeyai |

ਨਾਚਤ ਖੇਲਤ ਭਾਤਿ ਭਲੀ ਸੁ ਕਹਿਯੋ ਯੌ ਸੁੰਦਰ ਗੀਤ ਬਸਈਯੈ ॥
naachat khelat bhaat bhalee su kahiyo yau sundar geet baseeyai |

ਜਾ ਕੇ ਹੀਏ ਮਨੁ ਹੋਤ ਖੁਸੀ ਸੁਨੀਯੈ ਉਠਿ ਕੇ ਸੋਊ ਕਾਰਜ ਕਈਯੈ ॥
jaa ke hee man hot khusee suneeyai utth ke soaoo kaaraj keeyai |

ਤੀਰ ਨਦੀ ਹਮਰੀ ਸਿਖ ਲੈ ਸੁਖ ਆਪਨ ਦੈ ਹਮ ਹੂੰ ਸੁਖ ਦਈਯੈ ॥੬੫੫॥
teer nadee hamaree sikh lai sukh aapan dai ham hoon sukh deeyai |655|

ਕਾਨ੍ਰਹ ਕੋ ਆਇਸੁ ਮਾਨਿ ਤ੍ਰੀਯਾ ਬ੍ਰਿਜ ਕੁੰਜ ਗਲੀਨ ਮੈ ਖੇਲ ਮਚਾਯੋ ॥
kaanrah ko aaeis maan treeyaa brij kunj galeen mai khel machaayo |

ਗਾਇ ਉਠੀ ਸੋਊ ਗੀਤ ਭਲੀ ਬਿਧਿ ਜੋ ਹਰਿ ਕੇ ਮਨ ਭੀਤਰ ਭਾਯੋ ॥
gaae utthee soaoo geet bhalee bidh jo har ke man bheetar bhaayo |

ਦੇਵ ਗੰਧਾਰਿ ਅਉ ਸੁਧ ਮਲਾਰ ਬਿਖੈ ਸੋਊ ਭਾਖਿ ਖਿਆਲ ਬਸਾਯੋ ॥
dev gandhaar aau sudh malaar bikhai soaoo bhaakh khiaal basaayo |

ਰੀਝ ਰਹਿਯੋ ਪੁਰਿ ਮੰਡਲ ਅਉ ਸੁਰ ਮੰਡਲ ਪੈ ਜਿਨ ਹੂੰ ਸੁਨਿ ਪਾਯੋ ॥੬੫੬॥
reejh rahiyo pur manddal aau sur manddal pai jin hoon sun paayo |656|

ਕਾਨ੍ਰਹ ਕਹਿਯੋ ਸਿਰ ਪੈ ਧਰ ਕੈ ਮਿਲਿ ਕੁੰਜਨ ਮੈ ਸੁਭ ਭਾਤਿ ਗਈ ਹੈ ॥
kaanrah kahiyo sir pai dhar kai mil kunjan mai subh bhaat gee hai |

ਕੰਜ ਮੁਖੀ ਤਨ ਕੰਚਨ ਸੇ ਸਭ ਰੂਪ ਬਿਖੈ ਮਨੋ ਮੈਨ ਮਈ ਹੈ ॥
kanj mukhee tan kanchan se sabh roop bikhai mano main mee hai |

ਖੇਲ ਬਿਖੈ ਰਸ ਕੀ ਸੋ ਤ੍ਰੀਯਾ ਸਭ ਸ੍ਯਾਮ ਕੇ ਆਗੇ ਹ੍ਵੈ ਐਸੇ ਧਈ ਹੈ ॥
khel bikhai ras kee so treeyaa sabh sayaam ke aage hvai aaise dhee hai |

ਯੌ ਕਬਿ ਸ੍ਯਾਮ ਕਹੈ ਉਪਮਾ ਗਜ ਗਾਮਨਿ ਕਾਮਿਨ ਰੂਪ ਭਈ ਹੈ ॥੬੫੭॥
yau kab sayaam kahai upamaa gaj gaaman kaamin roop bhee hai |657|


Flag Counter