Sri Dasam Granth

Página - 620


ਖੋਦਿ ਕੈ ਬਹੁ ਭਾਤਿ ਪ੍ਰਿਥਵੀ ਪੂਜਿ ਅਰਧ ਦਿਸਾਨ ॥
khod kai bahu bhaat prithavee pooj aradh disaan |

ਅੰਤਿ ਭੇਦ ਬਿਲੋਕੀਆ ਮੁਨਿ ਬੈਠਿ ਸੰਜੁਤ ਧ੍ਯਾਨ ॥
ant bhed bilokeea mun baitth sanjut dhayaan |

ਪ੍ਰਿਸਟ ਪਾਛ ਬਿਲੋਕ ਬਾਜ ਸਮਾਜ ਰੂਪ ਅਨੂਪ ॥
prisatt paachh bilok baaj samaaj roop anoop |

ਲਾਤ ਭੇ ਮੁਨਿ ਮਾਰਿਓ ਅਤਿ ਗਰਬ ਕੈ ਸੁਤ ਭੂਪ ॥੭੨॥
laat bhe mun maario at garab kai sut bhoop |72|

ਧ੍ਰਯਾਨ ਛੂਟ ਤਬੈ ਮੁਨੀ ਦ੍ਰਿਗ ਜ੍ਵਾਲ ਮਾਲ ਕਰਾਲ ॥
dhrayaan chhoott tabai munee drig jvaal maal karaal |

ਭਾਤਿ ਭਾਤਿਨ ਸੋ ਉਠੀ ਜਨੁ ਸਿੰਧ ਅਗਨਿ ਬਿਸਾਲ ॥
bhaat bhaatin so utthee jan sindh agan bisaal |

ਭਸਮਿ ਭੂਤ ਭਏ ਸਬੇ ਨ੍ਰਿਪ ਲਛ ਪੁਤ੍ਰ ਸੁ ਨੈਨ ॥
bhasam bhoot bhe sabe nrip lachh putr su nain |

ਬਾਜ ਰਾਜ ਸੁ ਸੰਪਦਾ ਜੁਤ ਅਸਤ੍ਰ ਸਸਤ੍ਰ ਸੁ ਸੈਨ ॥੭੩॥
baaj raaj su sanpadaa jut asatr sasatr su sain |73|

ਮਧੁਭਾਰ ਛੰਦ ॥
madhubhaar chhand |

ਭਏ ਭਸਮਿ ਭੂਤ ॥
bhe bhasam bhoot |

ਨ੍ਰਿਪ ਸਰਬ ਪੂਤ ॥
nrip sarab poot |

ਜੁਤ ਸੁਭਟ ਸੈਨ ॥
jut subhatt sain |

ਸੁੰਦਰ ਸੁਬੈਨ ॥੭੪॥
sundar subain |74|

ਸੋਭਾ ਅਪਾਰ ॥
sobhaa apaar |

ਸੁੰਦਰ ਕੁਮਾਰ ॥
sundar kumaar |

ਜਬ ਜਰੇ ਸਰਬ ॥
jab jare sarab |

ਤਬ ਤਜਾ ਗਰਬ ॥੭੫॥
tab tajaa garab |75|

ਬਾਹੂ ਅਜਾਨ ॥
baahoo ajaan |

ਸੋਭਾ ਮਹਾਨ ॥
sobhaa mahaan |

ਦਸ ਚਾਰਿ ਵੰਤ ॥
das chaar vant |

ਸੂਰਾ ਦੁਰੰਤ ॥੭੬॥
sooraa durant |76|

ਜਾਰਿ ਭਾਜੇ ਬੀਰ ॥
jaar bhaaje beer |

ਹੁਐ ਚਿਤਿ ਅਧੀਰ ॥
huaai chit adheer |

ਦਿਨੋ ਸੰਦੇਸ ॥
dino sandes |

ਜਹ ਸਾਗਰ ਦੇਸ ॥੭੭॥
jah saagar des |77|

ਲਹਿ ਸਾਗਰ ਬੀਰ ॥
leh saagar beer |

ਹ੍ਵੈ ਚਿਤਿ ਅਧੀਰ ॥
hvai chit adheer |

ਪੁਛੇ ਸੰਦੇਸ ॥
puchhe sandes |

ਪੂਤਨ ਸੁਬੇਸ ॥੭੮॥
pootan subes |78|

ਕਰਿ ਜੋਰਿ ਸਰਬ ॥
kar jor sarab |

ਭਟ ਛੋਰਿ ਗਰਬ ॥
bhatt chhor garab |

ਉਚਰੇ ਬੈਨ ॥
auchare bain |

ਜਲ ਚੁਅਤ ਨੈਨ ॥੭੯॥
jal chuat nain |79|

ਭੂਅ ਫੇਰਿ ਬਾਜ ॥
bhooa fer baaj |

ਜਿਣਿ ਸਰਬ ਰਾਜ ॥
jin sarab raaj |

ਸਬ ਸੰਗ ਲੀਨ ॥
sab sang leen |

ਨ੍ਰਿਪ ਬਰ ਪ੍ਰਬੀਨ ॥੮੦॥
nrip bar prabeen |80|

ਹਯ ਗਯੋ ਪਯਾਰ ॥
hay gayo payaar |

ਤੁਅ ਸੁਤ ਉਦਾਰ ॥
tua sut udaar |

ਭੂਅ ਖੋਦ ਸਰਬ ॥
bhooa khod sarab |

ਅਤਿ ਬਢਾ ਗਰਬ ॥੮੧॥
at badtaa garab |81|

ਤਹੰ ਮੁਨਿ ਅਪਾਰ ॥
tahan mun apaar |

ਗੁਨਿ ਗਨ ਉਦਾਰ ॥
gun gan udaar |

ਲਖਿ ਮਧ ਧ੍ਯਾਨ ॥
lakh madh dhayaan |

ਮੁਨਿ ਮਨਿ ਮਹਾਨ ॥੮੨॥
mun man mahaan |82|

ਤਵ ਪੁਤ੍ਰ ਕ੍ਰੋਧ ॥
tav putr krodh |

ਲੈ ਸੰਗਿ ਜੋਧ ॥
lai sang jodh |

ਲਤਾ ਪ੍ਰਹਾਰ ॥
lataa prahaar |


Flag Counter