Sri Dasam Granth

Página - 525


ਦਾਮਿਨੀ ਸੀ ਦਮਕ ਦਿਖਾਇ ਨਿਜ ਕਾਇ ਆਇ ਬੂਝੈ ਮਾਤ ਭ੍ਰਾਤ ਕੀ ਨ ਸੰਕਾ ਕੋ ਕਰਤ ਹੈ ॥
daaminee see damak dikhaae nij kaae aae boojhai maat bhraat kee na sankaa ko karat hai |

ਦੀਜੈ ਘਨ ਸ੍ਯਾਮ ਕੀ ਬਤਾਇ ਸੁਧਿ ਹਾਇ ਹਮੈ ਸ੍ਯਾਮ ਬਲਿਰਾਮ ਹਾ ਹਾ ਪਾਇਨ ਪਰਤ ਹੈ ॥੨੨੫੪॥
deejai ghan sayaam kee bataae sudh haae hamai sayaam baliraam haa haa paaein parat hai |2254|

ਕਬਿਯੋ ਬਾਚ ॥
kabiyo baach |

ਸੋਰਠਾ ॥
soratthaa |

ਹਲੀ ਕੀਯੋ ਸਨਮਾਨ ਸਭ ਗੁਆਰਿਨ ਕੋ ਤਿਹ ਸਮੈ ॥
halee keeyo sanamaan sabh guaarin ko tih samai |

ਹਉ ਕਹਿ ਹਉ ਸੁ ਬਖਾਨਿ ਜਿਉ ਕਥ ਆਗੇ ਹੋਇ ਹੈ ॥੨੨੫੫॥
hau keh hau su bakhaan jiau kath aage hoe hai |2255|

ਸਵੈਯਾ ॥
savaiyaa |

ਏਕ ਸਮੈ ਮੁਸਲੀਧਰ ਤਾਹੀ ਮੈ ਆਨੰਦ ਸੋ ਇਕ ਖੇਲੁ ਮਚਾਯੋ ॥
ek samai musaleedhar taahee mai aanand so ik khel machaayo |

ਯਾਹੀ ਕੇ ਪੀਵਨ ਕੋ ਮਦਰਾ ਹਿਤ ਸ੍ਯਾਮ ਜਲਾਧਿਪ ਦੈ ਕੈ ਪਠਾਯੋ ॥
yaahee ke peevan ko madaraa hit sayaam jalaadhip dai kai patthaayo |

ਪੀਵਤ ਭਯੋ ਤਬ ਸੋ ਮੁਸਲੀ ਮਦਿ ਮਤਿ ਭਯੋ ਮਨ ਮੈ ਸੁਖ ਪਾਯੋ ॥
peevat bhayo tab so musalee mad mat bhayo man mai sukh paayo |

ਨੀਰ ਚਹਿਯੋ ਜਮੁਨਾ ਕੀਯੋ ਮਾਨੁ ਸੁ ਐਚ ਲਈ ਹਲ ਸਿਉ ਕਬਿ ਗਾਯੋ ॥੨੨੫੬॥
neer chahiyo jamunaa keeyo maan su aaich lee hal siau kab gaayo |2256|

ਜਮੁਨਾ ਬਾਚ ਹਲੀ ਸੋ ॥
jamunaa baach halee so |

ਸੋਰਠਾ ॥
soratthaa |

ਲੇਹੁ ਹਲੀ ਤੁਮ ਨੀਰੁ ਬਿਨੁ ਦੀਜੈ ਨਹ ਦੋਸ ਦੁਖ ॥
lehu halee tum neer bin deejai nah dos dukh |

ਸੁਨਹੁ ਬਾਤ ਰਨਧੀਰ ਹਉ ਚੇਰੀ ਜਦੁਰਾਇ ਕੀ ॥੨੨੫੭॥
sunahu baat ranadheer hau cheree jaduraae kee |2257|

ਸਵੈਯਾ ॥
savaiyaa |

ਦੁਇ ਹੀ ਸੁ ਮਾਸ ਰਹੇ ਤਿਹ ਠਾ ਫਿਰਿ ਲੈਨ ਬਿਦਾ ਚਲਿ ਨੰਦ ਪੈ ਆਏ ॥
due hee su maas rahe tih tthaa fir lain bidaa chal nand pai aae |

ਫੇਰਿ ਗਏ ਜਸੋਧਾ ਹੂ ਕੇ ਮੰਦਿਰ ਤਾ ਪਗ ਪੈ ਇਹ ਮਾਥ ਛੁਹਾਏ ॥
fer ge jasodhaa hoo ke mandir taa pag pai ih maath chhuhaae |

ਮਾਗਤ ਭਯੋ ਜਬ ਹੀ ਸੁ ਬਿਦਾ ਤਬ ਸੋਕ ਕੀਯੋ ਦੁਹ ਨੈਨ ਬਹਾਏ ॥
maagat bhayo jab hee su bidaa tab sok keeyo duh nain bahaae |

ਕੀਨੋ ਬਿਦਾ ਫਿਰਿ ਯੌ ਕਹਿ ਕੈ ਤੁਮ ਯੌ ਕਹੀਯੋ ਹਰਿ ਕਿਉ ਨਹੀ ਆਏ ॥੨੨੫੮॥
keeno bidaa fir yau keh kai tum yau kaheeyo har kiau nahee aae |2258|

ਨੰਦ ਤੇ ਲੈ ਜਸੁਧਾ ਤੇ ਬਿਦਾ ਚੜਿ ਸ੍ਯੰਦਨ ਪੈ ਬਲਭਦ੍ਰ ਸਿਧਾਯੋ ॥
nand te lai jasudhaa te bidaa charr sayandan pai balabhadr sidhaayo |

ਲਾਘਤ ਲਾਘਤ ਦੇਸ ਕਈ ਨਗ ਅਉਰ ਨਦੀ ਪੁਰ ਕੇ ਨਿਜਕਾਯੋ ॥
laaghat laaghat des kee nag aaur nadee pur ke nijakaayo |

ਆ ਪਹੁਚਿਯੋ ਨ੍ਰਿਪ ਕੇ ਪੁਰ ਕੇ ਜਨ ਕਾਹੂ ਤੇ ਯੌ ਹਰਿ ਜੂ ਸੁਨਿ ਪਾਯੋ ॥
aa pahuchiyo nrip ke pur ke jan kaahoo te yau har joo sun paayo |

ਆਪ ਹੂੰ ਸ੍ਯੰਦਨ ਪੈ ਚੜ ਕੈ ਅਤਿ ਭ੍ਰਾਤ ਸੋ ਹੇਤ ਕੈ ਆਗੇ ਹੀ ਆਯੋ ॥੨੨੫੯॥
aap hoon sayandan pai charr kai at bhraat so het kai aage hee aayo |2259|

ਦੋਹਰਾ ॥
doharaa |

ਅੰਕ ਭ੍ਰਾਤ ਦੋਊ ਮਿਲੇ ਅਤਿ ਪਾਯੋ ਸੁਖ ਚੈਨ ॥
ank bhraat doaoo mile at paayo sukh chain |

ਮਦਰਾ ਪੀਵਤ ਅਤਿ ਹਸਤਿ ਆਏ ਅਪੁਨੇ ਐਨ ॥੨੨੬੦॥
madaraa peevat at hasat aae apune aain |2260|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਲਿਭਦ੍ਰ ਗੋਕੁਲ ਬਿਖੈ ਜਾਇ ਬਹੁਰ ਆਵਤ ਭਏ ॥
eit sree bachitr naattak granthe balibhadr gokul bikhai jaae bahur aavat bhe |

ਅਥ ਸਿਰਗਾਲ ਕੋ ਦੂਤ ਭੇਜਬੋ ਜੁ ਹਉ ਕ੍ਰਿਸਨ ਹੌ ਕਥਨੰ ॥
ath siragaal ko doot bhejabo ju hau krisan hau kathanan |

ਦੋਹਰਾ ॥
doharaa |

ਦੋਊ ਭ੍ਰਾਤ ਅਤਿ ਸੁਖੁ ਕਰਤ ਨਿਜ ਗ੍ਰਿਹਿ ਪਹੁਚੇ ਆਇ ॥
doaoo bhraat at sukh karat nij grihi pahuche aae |

ਪਉਡਰੀਕ ਕੀ ਇਕ ਕਥਾ ਸੋ ਮੈ ਕਹਤ ਸੁਨਾਇ ॥੨੨੬੧॥
pauddareek kee ik kathaa so mai kahat sunaae |2261|

ਸਵੈਯਾ ॥
savaiyaa |

ਦੂਤ ਸ੍ਰਿਗਾਲ ਪਠਿਯੋ ਹਰਿ ਕੋ ਕਹਿ ਹਉ ਹਰਿ ਹਉ ਤੁਹਿ ਕਿਉ ਕਹਵਾਯੋ ॥
doot srigaal patthiyo har ko keh hau har hau tuhi kiau kahavaayo |

ਭੇਖ ਸੋਊ ਕਰਿ ਦੂਰ ਸਬੈ ਕਬਿ ਸ੍ਯਾਮ ਅਬੈ ਜੋ ਤੈ ਭੇਖ ਬਨਾਯੋ ॥
bhekh soaoo kar door sabai kab sayaam abai jo tai bhekh banaayo |

ਤੈ ਰੇ ਗੁਆਰ ਹੈ ਗੋਕੁਲ ਨਾਥ ਕਹਾਵਤ ਹੈ ਡਰੁ ਤੋਹਿ ਨ ਆਯੋ ॥
tai re guaar hai gokul naath kahaavat hai ddar tohi na aayo |

ਕੈ ਇਹ ਦੂਤ ਕੋ ਮਾਨ ਕਹਿਯੋ ਨਹੀ ਪੇਖਿ ਹਉ ਲੀਨੋ ਸਭੈ ਦਲ ਆਯੋ ॥੨੨੬੨॥
kai ih doot ko maan kahiyo nahee pekh hau leeno sabhai dal aayo |2262|

ਸੋਰਠਾ ॥
soratthaa |

ਕ੍ਰਿਸਨ ਨ ਮਾਨੀ ਬਾਤ ਜੋ ਤਿਹ ਦੂਤ ਉਚਾਰਿਯੋ ॥
krisan na maanee baat jo tih doot uchaariyo |

ਕਹੀ ਜਾਇ ਤਿਨ ਬਾਤ ਪਤਿ ਆਪਨ ਚੜਿ ਆਇਯੋ ॥੨੨੬੩॥
kahee jaae tin baat pat aapan charr aaeiyo |2263|

ਸਵੈਯਾ ॥
savaiyaa |

ਕਾਸੀ ਕੇ ਭੂਪਤਿ ਆਦਿਕ ਭੂਪਨ ਕੋ ਸੁ ਸ੍ਰਿਗਾਲਹਿ ਸੈਨ ਬਨਾਯੋ ॥
kaasee ke bhoopat aadik bhoopan ko su srigaaleh sain banaayo |

ਸ੍ਰੀ ਬ੍ਰਿਜਨਾਥ ਇਤੈ ਅਤਿ ਹੀ ਮੁਸਲੀਧਰ ਆਦਿਕ ਸੈਨ ਬੁਲਾਯੋ ॥
sree brijanaath itai at hee musaleedhar aadik sain bulaayo |

ਜਾਦਵ ਅਉਰ ਸਭੈ ਸੰਗ ਲੈ ਹਰਿ ਸੋ ਹਰਿ ਜੁਧ ਮਚਾਵਨ ਆਯੋ ॥
jaadav aaur sabhai sang lai har so har judh machaavan aayo |

ਆਇ ਦੁਹੂ ਦਿਸ ਤੇ ਪ੍ਰਗਟੇ ਭਟ ਯੌ ਕਹਿ ਕੈ ਕਬਿ ਸ੍ਯਾਮ ਸੁਨਾਯੋ ॥੨੨੬੪॥
aae duhoo dis te pragatte bhatt yau keh kai kab sayaam sunaayo |2264|

ਸੈਨ ਜਬੈ ਦੁਹੂ ਓਰਨ ਕੀ ਜੁ ਦਈ ਜਬ ਆਪੁਸਿ ਬੀਚ ਦਿਖਾਈ ॥
sain jabai duhoo oran kee ju dee jab aapus beech dikhaaee |

ਮਾਨਹੁ ਮੇਘ ਪ੍ਰਲੈ ਦਿਨ ਕੇ ਉਮਡੇ ਦੋਊ ਇਉ ਉਪਮਾ ਜੀਅ ਆਈ ॥
maanahu megh pralai din ke umadde doaoo iau upamaa jeea aaee |

ਬਾਹਰਿ ਹ੍ਵੈ ਬ੍ਰਿਜ ਨਾਇਕ ਸੈਨ ਤੇ ਸੈਨ ਦੁਹੂ ਇਹ ਬਾਤ ਸੁਨਾਈ ॥
baahar hvai brij naaeik sain te sain duhoo ih baat sunaaee |


Flag Counter