Sri Dasam Granth

Página - 502


ਜ੍ਯੋ ਮ੍ਰਿਗਰਾਜ ਥੋ ਜਾਤ ਚਲਿਯੋ ਤਿਉ ਅਚਾਨਕ ਆਇ ਕੈ ਜੁਧੁ ਮਚਾਯੋ ॥
jayo mrigaraaj tho jaat chaliyo tiau achaanak aae kai judh machaayo |

ਏਕ ਚਪੇਟ ਚਟਾਕ ਦੈ ਮਾਰਿ ਝਟਾਕ ਦੈ ਸਿੰਘ ਕੋ ਮਾਰਿ ਗਿਰਾਯੋ ॥੨੦੪੨॥
ek chapett chattaak dai maar jhattaak dai singh ko maar giraayo |2042|

ਦੋਹਰਾ ॥
doharaa |

ਜਾਮਵਾਨ ਬਧਿ ਸਿੰਘ ਕੋ ਮਨਿ ਲੈ ਮਨਿ ਸੁਖੁ ਪਾਇ ॥
jaamavaan badh singh ko man lai man sukh paae |

ਜਹਾ ਗ੍ਰਿਹਿ ਆਪਨ ਹੁਤੋ ਤਹ ਹੀ ਪਹੁਚਿਯੋ ਆਇ ॥੨੦੪੩॥
jahaa grihi aapan huto tah hee pahuchiyo aae |2043|

ਸਤ੍ਰਾਜਿਤ ਲਖਿ ਭੇਦ ਨਹਿ ਸਭਨਨ ਕਹਿਯੋ ਸੁਨਾਇ ॥
satraajit lakh bhed neh sabhanan kahiyo sunaae |

ਕ੍ਰਿਸਨ ਮਾਰਿ ਮੁਹਿ ਭ੍ਰਾਤ ਕਉ ਲੀਨੀ ਮਨਿ ਛੁਟਕਾਇ ॥੨੦੪੪॥
krisan maar muhi bhraat kau leenee man chhuttakaae |2044|

ਸਵੈਯਾ ॥
savaiyaa |

ਯੌ ਸੁਨਿ ਕੈ ਚਰਚਾ ਪ੍ਰਭ ਜੂ ਆਪਨੇ ਢਿਗ ਜਾ ਤਿਹ ਕੋ ਸੁ ਬੁਲਾਯੋ ॥
yau sun kai charachaa prabh joo aapane dtig jaa tih ko su bulaayo |

ਸਤ੍ਰਾਜੀਤ ਕਹੈ ਮੁਹਿ ਭ੍ਰਾਤ ਹਨਿਯੋ ਹਰਿ ਜੂ ਮਨਿ ਹੇਤੁ ਸੁਨਾਯੋ ॥
satraajeet kahai muhi bhraat haniyo har joo man het sunaayo |

ਐਸੇ ਕੁਬੋਲ ਸੁਨੇ ਮਨੂਆ ਹਮਰੋ ਅਤਿ ਕ੍ਰੋਧਹਿ ਕੇ ਸੰਗਿ ਤਾਯੋ ॥
aaise kubol sune manooaa hamaro at krodheh ke sang taayo |

ਤਾ ਤੇ ਚਲੋ ਤੁਮ ਹੂੰ ਤਿਹ ਸੋਧ ਕਉ ਹਉ ਹੂੰ ਚਲੋ ਕਹਿ ਖੋਜਨ ਧਾਯੋ ॥੨੦੪੫॥
taa te chalo tum hoon tih sodh kau hau hoon chalo keh khojan dhaayo |2045|

ਜਾਦਵ ਲੈ ਬ੍ਰਿਜਨਾਥ ਜਬੈ ਅਪਨੇ ਸੰਗਿ ਖੋਜਨ ਤਾਹਿ ਸਿਧਾਰੇ ॥
jaadav lai brijanaath jabai apane sang khojan taeh sidhaare |

ਅਸ੍ਵਪਤੀ ਬਿਨੁ ਪ੍ਰਾਨ ਪਰੇ ਸੁ ਤਹੀ ਏ ਗਏ ਦੋਊ ਜਾਇ ਨਿਹਾਰੇ ॥
asvapatee bin praan pare su tahee e ge doaoo jaae nihaare |

ਕੇਹਰਿ ਕੋ ਤਹ ਖੋਜ ਪਿਖਿਯੋ ਇਹ ਵਾ ਹੀ ਹਨੇ ਭਟ ਐਸੇ ਪੁਕਾਰੇ ॥
kehar ko tah khoj pikhiyo ih vaa hee hane bhatt aaise pukaare |

ਆਗੇ ਜੌ ਜਾਹਿ ਤੋ ਸਿੰਘ ਪਿਖਿਯੋ ਮ੍ਰਿਤ ਚਉਕਿ ਪਰੇ ਸਭ ਪਉਰਖ ਵਾਰੇ ॥੨੦੪੬॥
aage jau jaeh to singh pikhiyo mrit chauk pare sabh paurakh vaare |2046|

ਦੋਹਰਾ ॥
doharaa |

ਤਹ ਭਾਲਕ ਕੇ ਖੋਜ ਕਉ ਚਿਤੈ ਰਹੇ ਸਿਰ ਨਾਇ ॥
tah bhaalak ke khoj kau chitai rahe sir naae |

ਜਹਾ ਖੋਜ ਤਿਹ ਜਾਤ ਪਗ ਤਹਾ ਜਾਤ ਭਟ ਧਾਇ ॥੨੦੪੭॥
jahaa khoj tih jaat pag tahaa jaat bhatt dhaae |2047|

ਕਬਿਯੋ ਬਾਚ ॥
kabiyo baach |

ਸਵੈਯਾ ॥
savaiyaa |

ਜਾ ਪ੍ਰਭ ਕੇ ਬਰੁ ਦਾਨਿ ਦਏ ਅਸੁਰਾਰਿ ਜਿਤੇ ਸਭ ਦਾਨਵ ਭਾਗੇ ॥
jaa prabh ke bar daan de asuraar jite sabh daanav bhaage |

ਜਾ ਪ੍ਰਭ ਸਤ੍ਰਨ ਨਾਸ ਕਯੋ ਸਸਿ ਸੂਰ ਥਪੇ ਫਿਰਿ ਕਾਰਜ ਲਾਗੇ ॥
jaa prabh satran naas kayo sas soor thape fir kaaraj laage |

ਸੁੰਦਰ ਜਾਹਿ ਕਰੀ ਕੁਬਿਜਾ ਛਿਨ ਬੀਚ ਸੁਗੰਧਿ ਲਗਾਵਤ ਬਾਗੇ ॥
sundar jaeh karee kubijaa chhin beech sugandh lagaavat baage |

ਸੋ ਪ੍ਰਭੁ ਅਪਨੇ ਕਾਰਜ ਹੇਤੁ ਸੁ ਜਾਤ ਹੈ ਰੀਛ ਕੇ ਖੋਜਹਿ ਲਾਗੇ ॥੨੦੪੮॥
so prabh apane kaaraj het su jaat hai reechh ke khojeh laage |2048|

ਖੋਜ ਲੀਏ ਸਭ ਏਕੁ ਗੁਫਾ ਹੂ ਪੈ ਜਾਤ ਭਏ ਹਰਿ ਐਸੇ ਉਚਾਰਿਯੋ ॥
khoj lee sabh ek gufaa hoo pai jaat bhe har aaise uchaariyo |

ਹੈ ਕੋਊ ਸੂਰ ਧਸੈ ਇਹ ਬੀਚ ਨ ਕਾਹੂੰ ਬਲੀ ਪੁਰਖਤ ਸੰਭਾਰਿਯੋ ॥
hai koaoo soor dhasai ih beech na kaahoon balee purakhat sanbhaariyo |

ਯਾ ਹੀ ਕੇ ਬੀਚ ਧਸਿਯੋ ਸੋਈ ਰੀਛ ਸਭੋ ਮਨ ਮੈ ਇਹ ਭਾਤਿ ਬਿਚਾਰਿਯੋ ॥
yaa hee ke beech dhasiyo soee reechh sabho man mai ih bhaat bichaariyo |

ਕੋਊ ਕਹੈ ਨਹਿ ਯਾ ਮੈ ਕਹਿਯੋ ਹਰਿ ਰੇ ਹਮ ਖੋਜ ਇਹੀ ਮਹਿ ਡਾਰਿਯੋ ॥੨੦੪੯॥
koaoo kahai neh yaa mai kahiyo har re ham khoj ihee meh ddaariyo |2049|

ਕੋਊ ਨ ਬੀਰ ਗੁਫਾ ਮੈ ਧਸਿਯੋ ਤਬ ਆਪ ਹੀ ਤਾਹਿ ਮੈ ਸ੍ਯਾਮ ਗਯੋ ਹੈ ॥
koaoo na beer gufaa mai dhasiyo tab aap hee taeh mai sayaam gayo hai |

ਭਾਲਕ ਲੈ ਸੁਧਿ ਬੀਚ ਗੁਫਾਹੂੰ ਕੈ ਜੁਧੁ ਕੋ ਸਾਮੁਹੇ ਕੋਪ ਅਯੋ ਹੈ ॥
bhaalak lai sudh beech gufaahoon kai judh ko saamuhe kop ayo hai |

ਸ੍ਯਾਮ ਜੂ ਸ੍ਯਾਮ ਭਨੈ ਉਹ ਸੋ ਦਿਨ ਦ੍ਵਾਦਸ ਬਾਹਨ ਜੁਧੁ ਕਯੋ ਹੈ ॥
sayaam joo sayaam bhanai uh so din dvaadas baahan judh kayo hai |

ਜੁਧੁ ਇਤ ਜੁਗ ਚਾਰਨਿ ਮੈ ਨਹਿ ਹ੍ਵੈ ਹੈ ਕਬੈ ਕਬਹੂੰ ਨ ਭਯੋ ਹੈ ॥੨੦੫੦॥
judh it jug chaaran mai neh hvai hai kabai kabahoon na bhayo hai |2050|

ਦ੍ਵਾਦਸ ਦਿਉਸ ਭਿਰੇ ਦਿਨ ਰੈਨ ਨਹੀ ਤਿਹ ਤੇ ਹਰਿ ਨੈਕੁ ਡਰਾਨੋ ॥
dvaadas diaus bhire din rain nahee tih te har naik ddaraano |

ਲਾਤਨ ਮੂਕਨ ਕੋ ਅਤਿ ਹੀ ਫੁਨਿ ਤਉਨ ਗੁਫਾ ਮਹਿ ਜੁਧੁ ਮਚਾਨੋ ॥
laatan mookan ko at hee fun taun gufaa meh judh machaano |

ਪਉਰਖ ਭਾਲਕ ਕੋ ਘਟਿ ਗਯੋ ਇਹ ਮੈ ਬਹੁ ਪਉਰਖ ਤਾ ਪਹਿਚਾਨੋ ॥
paurakh bhaalak ko ghatt gayo ih mai bahu paurakh taa pahichaano |

ਜੁਧੁ ਕੋ ਛਾਡ ਕੈ ਪਾਇ ਪਰਿਯੋ ਜਦੁਬੀਰ ਕੋ ਰਾਮ ਸਹੀ ਕਰਿ ਜਾਨੋ ॥੨੦੫੧॥
judh ko chhaadd kai paae pariyo jadubeer ko raam sahee kar jaano |2051|

ਪਾਇ ਪਰਿਯੋ ਘਿਘਿਆਨੋ ਘਨੋ ਬਤੀਯਾ ਅਤਿ ਦੀਨ ਹ੍ਵੈ ਯਾ ਬਿਧਿ ਭਾਖੀ ॥
paae pariyo ghighiaano ghano bateeyaa at deen hvai yaa bidh bhaakhee |

ਹੋ ਤੁਮ ਰਾਵਨ ਕੇ ਮਰੀਆ ਤੁਮ ਹੀ ਪੁਨਿ ਲਾਜ ਦਰੋਪਤੀ ਰਾਖੀ ॥
ho tum raavan ke mareea tum hee pun laaj daropatee raakhee |

ਭੂਲ ਭਈ ਹਮ ਤੇ ਪ੍ਰਭ ਜੂ ਸੁ ਛਿਮਾ ਕਰੀਯੈ ਸਿਵ ਸੂਰਜ ਸਾਖੀ ॥
bhool bhee ham te prabh joo su chhimaa kareeyai siv sooraj saakhee |

ਯੌ ਕਹਿ ਕੈ ਦੁਹਿਤਾ ਜੁ ਹੁਤੀ ਸੋਊ ਲੈ ਬ੍ਰਿਜਨਾਥ ਕੇ ਅਗ੍ਰਜ ਰਾਖੀ ॥੨੦੫੨॥
yau keh kai duhitaa ju hutee soaoo lai brijanaath ke agraj raakhee |2052|

ਉਤ ਜੁਧ ਕੈ ਸ੍ਯਾਮ ਜੂ ਬ੍ਯਾਹ ਕਯੋ ਇਤ ਹ੍ਵੈ ਕੈ ਨਿਰਾਸ ਏ ਧਾਮਨ ਆਏ ॥
aut judh kai sayaam joo bayaah kayo it hvai kai niraas e dhaaman aae |

ਕਾਨ੍ਰਹ ਗੁਫਾ ਹੂੰ ਕੇ ਬੀਚ ਧਸੇ ਸੋਊ ਕਾਹੂੰ ਹਨੇ ਸੁ ਇਹੀ ਠਹਰਾਏ ॥
kaanrah gufaa hoon ke beech dhase soaoo kaahoon hane su ihee tthaharaae |

ਨੀਰ ਢਰੈ ਭਟਵਾਨ ਕੀ ਆਂਖਿਨ ਲੋਟਤ ਹੈ ਚਿਤ ਮੈ ਦੁਖੁ ਪਾਏ ॥
neer dtarai bhattavaan kee aankhin lottat hai chit mai dukh paae |

ਸੀਸ ਧੁਨੈ ਇਕ ਐਸੇ ਕਹੈ ਹਮ ਹੂੰ ਜਦੁਬੀਰ ਕੇ ਕਾਮ ਨ ਆਏ ॥੨੦੫੩॥
sees dhunai ik aaise kahai ham hoon jadubeer ke kaam na aae |2053|

ਸੈਨ ਜਿਤੋ ਜਦੁਬੀਰ ਕੇ ਸੰਗ ਗਯੋ ਸੋਊ ਭੂਪ ਪੈ ਰੋਵਤ ਆਯੋ ॥
sain jito jadubeer ke sang gayo soaoo bhoop pai rovat aayo |

ਭੂਪਤਿ ਦੇਖ ਦਸਾ ਤਿਨ ਕੀ ਅਤਿ ਹੀ ਅਪੁਨੇ ਮਨ ਮੈ ਦੁਖੁ ਪਾਯੋ ॥
bhoopat dekh dasaa tin kee at hee apune man mai dukh paayo |

ਧਾਇ ਗਯੋ ਬਲਿਭਦ੍ਰ ਪੈ ਪੂਛਨ ਰੋਇ ਇਹੀ ਤਿਨ ਬੈਨ ਸੁਨਾਯੋ ॥
dhaae gayo balibhadr pai poochhan roe ihee tin bain sunaayo |


Flag Counter