Sri Dasam Granth

Página - 378


ਦੋਹਰਾ ॥
doharaa |

ਦੈ ਬਰੁ ਤਾ ਤ੍ਰੀਯ ਕੋ ਕ੍ਰਿਸਨ ਮੂੰਡ ਰਹੇ ਨਿਹੁਰਾਇ ॥
dai bar taa treey ko krisan moondd rahe nihuraae |

ਤਬ ਸੁਕ ਸੋ ਪੁਛਯੌ ਨ੍ਰਿਪੈ ਕਹੋ ਹਮੈ ਕਿਹ ਭਾਇ ॥੮੨੩॥
tab suk so puchhayau nripai kaho hamai kih bhaae |823|

ਸੁਕ ਬਾਚ ਰਾਜਾ ਸੋ ॥
suk baach raajaa so |

ਸਵੈਯਾ ॥
savaiyaa |

ਚਤੁਰਭੁਜ ਕੋ ਬਰੁ ਵਾਹਿ ਦਯੋ ਬਰੁ ਪਾਇ ਸੁਖੀ ਰਹੁ ਤਾਹਿ ਕਹੇ ॥
chaturabhuj ko bar vaeh dayo bar paae sukhee rahu taeh kahe |

ਹਰਿ ਬਾਕ ਕੇ ਹੋਵਤ ਪੈ ਤਿਨ ਹੂੰ ਅਮਰਾ ਪੁਰ ਕੇ ਫਲ ਹੈ ਸੁ ਲਹੇ ॥
har baak ke hovat pai tin hoon amaraa pur ke fal hai su lahe |

ਬਹੁ ਦੈ ਕਰਿ ਲਜਿਤ ਹੋਤ ਬਡੇ ਇਮ ਲੋਕ ਏ ਨੀਤਿ ਬਿਖੈ ਹੈ ਕਹੇ ॥
bahu dai kar lajit hot badde im lok e neet bikhai hai kahe |

ਹਰਿ ਜਾਨਿ ਕਿ ਮੈ ਇਹ ਥੋਰੋ ਦਯੋ ਤਿਹ ਤੇ ਮੁੰਡੀਆ ਨਿਹੁਰਾਇ ਰਹੇ ॥੮੨੪॥
har jaan ki mai ih thoro dayo tih te munddeea nihuraae rahe |824|

ਅਥ ਬਾਗਵਾਨ ਕੋ ਉਧਾਰ ॥
ath baagavaan ko udhaar |

ਦੋਹਰਾ ॥
doharaa |

ਬਧ ਕੈ ਧੋਬੀ ਕੌ ਕ੍ਰਿਸਨ ਕਰਿ ਤਾ ਤ੍ਰੀਯ ਕੋ ਕਾਮ ॥
badh kai dhobee kau krisan kar taa treey ko kaam |

ਰਥ ਧਵਾਇ ਤਬ ਹੀ ਚਲੇ ਨ੍ਰਿਪ ਕੇ ਸਾਮੁਹਿ ਧਾਮ ॥੮੨੫॥
rath dhavaae tab hee chale nrip ke saamuhi dhaam |825|

ਸਵੈਯਾ ॥
savaiyaa |

ਆਗੇ ਤੇ ਸ੍ਯਾਮ ਮਿਲਿਯੋ ਬਾਗਵਾਨ ਸੁ ਹਾਰ ਗਰੇ ਹਰਿ ਕੇ ਤਿਨਿ ਡਾਰਿਯੋ ॥
aage te sayaam miliyo baagavaan su haar gare har ke tin ddaariyo |

ਪਾਇ ਪਰਿਯੋ ਹਰਿ ਕੇ ਬਹੁ ਬਾਰਨ ਭੋਜਨ ਧਾਮ ਲਿਜਾਇ ਜਿਵਾਰਿਯੋ ॥
paae pariyo har ke bahu baaran bhojan dhaam lijaae jivaariyo |

ਤਾ ਕੋ ਪ੍ਰਸੰਨਿ ਕੈ ਮਾਗਤ ਭਯੋ ਬਰੁ ਸਾਧ ਕੀ ਸੰਗਤਿ ਕੋ ਜੀਯ ਧਾਰਿਯੋ ॥
taa ko prasan kai maagat bhayo bar saadh kee sangat ko jeey dhaariyo |

ਜਾਨ ਲਈ ਜੀਯ ਕੀ ਘਨ ਸ੍ਯਾਮ ਤਬੈ ਬਰੁ ਵਾ ਉਹ ਭਾਤਿ ਉਚਾਰਿਯੋ ॥੮੨੬॥
jaan lee jeey kee ghan sayaam tabai bar vaa uh bhaat uchaariyo |826|

ਦੋਹਰਾ ॥
doharaa |

ਬਰੁ ਜਬ ਮਾਲੀ ਕਉ ਦਯੋ ਰੀਝਿ ਮਨੈ ਘਨ ਸ੍ਯਾਮ ॥
bar jab maalee kau dayo reejh manai ghan sayaam |

ਫਿਰਿ ਪੁਰ ਹਾਟਨ ਪੈ ਗਏ ਕਰਨ ਕੂਬਰੀ ਕਾਮ ॥੮੨੭॥
fir pur haattan pai ge karan koobaree kaam |827|

ਇਤਿ ਬਾਗਵਾਨ ਕੋ ਉਧਾਰ ਕੀਆ ॥
eit baagavaan ko udhaar keea |

ਅਥ ਕੁਬਜਾ ਕੋ ਉਧਾਰ ਕਰਨੰ ॥
ath kubajaa ko udhaar karanan |

ਸਵੈਯਾ ॥
savaiyaa |


Flag Counter