Sri Dasam Granth

Página - 206


ਹੋਮ ਕੀ ਲੈ ਬਾਸਨਾ ਉਠ ਧਾਤ ਦੈਤ ਦੁਰੰਤ ॥
hom kee lai baasanaa utth dhaat dait durant |

ਲੂਟ ਖਾਤ ਸਬੈ ਸਮਗਰੀ ਮਾਰ ਕੂਟਿ ਮਹੰਤ ॥੬੨॥
loott khaat sabai samagaree maar koott mahant |62|

ਲੂਟ ਖਾਤਹ ਵਿਖਯ ਜੇ ਤਿਨ ਪੈ ਕਛੂ ਨ ਬਸਾਇ ॥
loott khaatah vikhay je tin pai kachhoo na basaae |

ਤਾਕ ਅਉਧਹ ਆਇਯੋ ਤਬ ਰੋਸ ਕੈ ਮੁਨਿ ਰਾਇ ॥
taak aaudhah aaeiyo tab ros kai mun raae |

ਆਇ ਭੂਪਤ ਕਉ ਕਹਾ ਸੁਤ ਦੇਹੁ ਮੋ ਕਉ ਰਾਮ ॥
aae bhoopat kau kahaa sut dehu mo kau raam |

ਨਾਤ੍ਰ ਤੋ ਕਉ ਭਸਮ ਕਰਿ ਹਉ ਆਜ ਹੀ ਇਹ ਠਾਮ ॥੬੩॥
naatr to kau bhasam kar hau aaj hee ih tthaam |63|

ਕੋਪ ਦੇਖਿ ਮੁਨੀਸ ਕਉ ਨ੍ਰਿਪ ਪੂਤ ਤਾ ਸੰਗ ਦੀਨ ॥
kop dekh munees kau nrip poot taa sang deen |

ਜਗ ਮੰਡਲ ਕਉ ਚਲਯੋ ਲੈ ਤਾਹਿ ਸੰਗਿ ਪ੍ਰਬੀਨ ॥
jag manddal kau chalayo lai taeh sang prabeen |

ਏਕ ਮਾਰਗ ਦੂਰ ਹੈ ਇਕ ਨੀਅਰ ਹੈ ਸੁਨਿ ਰਾਮ ॥
ek maarag door hai ik neear hai sun raam |

ਰਾਹ ਮਾਰਤ ਰਾਛਸੀ ਜਿਹ ਤਾਰਕਾ ਗਨਿ ਨਾਮ ॥੬੪॥
raah maarat raachhasee jih taarakaa gan naam |64|

ਜਉਨ ਮਾਰਗ ਤੀਰ ਹੈ ਤਿਹ ਰਾਹ ਚਾਲਹੁ ਆਜ ॥
jaun maarag teer hai tih raah chaalahu aaj |

ਚਿਤ ਚਿੰਤ ਨ ਕੀਜੀਐ ਦਿਵ ਦੇਵ ਕੇ ਹੈਂ ਕਾਜ ॥
chit chint na keejeeai div dev ke hain kaaj |

ਬਾਟਿ ਚਾਪੈ ਜਾਤ ਹੈਂ ਤਬ ਲਉ ਨਿਸਾਚਰ ਆਨ ॥
baatt chaapai jaat hain tab lau nisaachar aan |

ਜਾਹੁਗੇ ਕਤ ਰਾਮ ਕਹਿ ਮਗਿ ਰੋਕਿਯੋ ਤਜਿ ਕਾਨ ॥੬੫॥
jaahuge kat raam keh mag rokiyo taj kaan |65|

ਦੇਖਿ ਰਾਮ ਨਿਸਾਚਰੀ ਗਹਿ ਲੀਨ ਬਾਨ ਕਮਾਨ ॥
dekh raam nisaacharee geh leen baan kamaan |

ਭਾਲ ਮਧ ਪ੍ਰਹਾਰਿਯੋ ਸੁਰ ਤਾਨਿ ਕਾਨ ਪ੍ਰਮਾਨ ॥
bhaal madh prahaariyo sur taan kaan pramaan |

ਬਾਨ ਲਾਗਤ ਹੀ ਗਿਰੀ ਬਿਸੰਭਾਰੁ ਦੇਹਿ ਬਿਸਾਲ ॥
baan laagat hee giree bisanbhaar dehi bisaal |

ਹਾਥਿ ਸ੍ਰੀ ਰਘੁਨਾਥ ਕੇ ਭਯੋ ਪਾਪਨੀ ਕੋ ਕਾਲ ॥੬੬॥
haath sree raghunaath ke bhayo paapanee ko kaal |66|

ਐਸ ਤਾਹਿ ਸੰਘਾਰ ਕੈ ਕਰ ਜਗ ਮੰਡਲ ਮੰਡ ॥
aais taeh sanghaar kai kar jag manddal mandd |

ਆਇਗੇ ਤਬ ਲਉ ਨਿਸਾਚਰ ਦੀਹ ਦੇਇ ਪ੍ਰਚੰਡ ॥
aaeige tab lau nisaachar deeh dee prachandd |

ਭਾਜਿ ਭਾਜਿ ਚਲੇ ਸਭੈ ਰਿਖ ਠਾਢ ਭੇ ਹਠਿ ਰਾਮ ॥
bhaaj bhaaj chale sabhai rikh tthaadt bhe hatth raam |

ਜੁਧ ਕ੍ਰੁਧ ਕਰਿਯੋ ਤਿਹੂੰ ਤਿਹ ਠਉਰ ਸੋਰਹ ਜਾਮ ॥੬੭॥
judh krudh kariyo tihoon tih tthaur sorah jaam |67|

ਮਾਰ ਮਾਰ ਪੁਕਾਰ ਦਾਨਵ ਸਸਤ੍ਰ ਅਸਤ੍ਰ ਸੰਭਾਰਿ ॥
maar maar pukaar daanav sasatr asatr sanbhaar |

ਬਾਨ ਪਾਨ ਕਮਾਨ ਕਉ ਧਰਿ ਤਬਰ ਤਿਛ ਕੁਠਾਰਿ ॥
baan paan kamaan kau dhar tabar tichh kutthaar |


Flag Counter