Sri Dasam Granth

Página - 202


ਮਮ ਕਥਾ ਨ ਤਿਨ ਕਹੀਯੋ ਪ੍ਰਬੀਨ ॥
mam kathaa na tin kaheeyo prabeen |

ਸੁਨਿ ਮਰਯੋ ਪੁਤ੍ਰ ਤੇਊ ਹੋਹਿ ਛੀਨ ॥੨੩॥
sun marayo putr teaoo hohi chheen |23|

ਇਹ ਭਾਤ ਜਬੈ ਦਿਜ ਕਹੈ ਬੈਨ ॥
eih bhaat jabai dij kahai bain |

ਜਲ ਸੁਨਤ ਭੂਪ ਚੁਐ ਚਲੇ ਨੈਨ ॥
jal sunat bhoop chuaai chale nain |

ਧ੍ਰਿਗ ਮੋਹ ਜਿਨ ਸੁ ਕੀਨੋ ਕੁਕਰਮ ॥
dhrig moh jin su keeno kukaram |

ਹਤਿ ਭਯੋ ਰਾਜ ਅਰੁ ਗਯੋ ਧਰਮ ॥੨੪॥
hat bhayo raaj ar gayo dharam |24|

ਜਬ ਲਯੋ ਭੂਪ ਤਿਹ ਸਰ ਨਿਕਾਰ ॥
jab layo bhoop tih sar nikaar |

ਤਬ ਤਜੇ ਪ੍ਰਾਣ ਮੁਨ ਬਰ ਉਦਾਰ ॥
tab taje praan mun bar udaar |

ਪੁਨ ਭਯੋ ਰਾਵ ਮਨ ਮੈ ਉਦਾਸ ॥
pun bhayo raav man mai udaas |

ਗ੍ਰਿਹ ਪਲਟ ਜਾਨ ਕੀ ਤਜੀ ਆਸ ॥੨੫॥
grih palatt jaan kee tajee aas |25|

ਜੀਅ ਠਟੀ ਕਿ ਧਾਰੋ ਜੋਗ ਭੇਸ ॥
jeea tthattee ki dhaaro jog bhes |

ਕਹੂੰ ਬਸੌ ਜਾਇ ਬਨਿ ਤਿਆਗਿ ਦੇਸ ॥
kahoon basau jaae ban tiaag des |

ਕਿਹ ਕਾਜ ਮੋਰ ਯਹ ਰਾਜ ਸਾਜ ॥
kih kaaj mor yah raaj saaj |

ਦਿਜ ਮਾਰਿ ਕੀਯੋ ਜਿਨ ਅਸ ਕੁਕਾਜ ॥੨੬॥
dij maar keeyo jin as kukaaj |26|

ਇਹ ਭਾਤ ਕਹੀ ਪੁਨਿ ਨ੍ਰਿਪ ਪ੍ਰਬੀਨ ॥
eih bhaat kahee pun nrip prabeen |

ਸਭ ਜਗਤਿ ਕਾਲ ਕਰਮੈ ਅਧੀਨ ॥
sabh jagat kaal karamai adheen |

ਅਬ ਕਰੋ ਕਛੂ ਐਸੋ ਉਪਾਇ ॥
ab karo kachhoo aaiso upaae |

ਜਾ ਤੇ ਸੁ ਬਚੈ ਤਿਹ ਤਾਤ ਮਾਇ ॥੨੭॥
jaa te su bachai tih taat maae |27|

ਭਰਿ ਲਯੋ ਕੁੰਭ ਸਿਰ ਪੈ ਉਠਾਇ ॥
bhar layo kunbh sir pai utthaae |

ਤਹ ਗਯੋ ਜਹਾ ਦਿਜ ਤਾਤ ਮਾਇ ॥
tah gayo jahaa dij taat maae |

ਜਬ ਗਯੋ ਨਿਕਟ ਤਿਨ ਕੇ ਸੁ ਧਾਰ ॥
jab gayo nikatt tin ke su dhaar |

ਤਬ ਲਖੀ ਦੁਹੂੰ ਤਿਹ ਪਾਵ ਚਾਰ ॥੨੮॥
tab lakhee duhoon tih paav chaar |28|

ਦਿਜ ਬਾਚ ਰਾਜਾ ਸੋਂ ॥
dij baach raajaa son |

ਪਾਧੜੀ ਛੰਦ ॥
paadharree chhand |

ਕਹ ਕਹੋ ਪੁਤ੍ਰ ਲਾਗੀ ਅਵਾਰ ॥
kah kaho putr laagee avaar |

ਸੁਨਿ ਰਹਿਓ ਮੋਨ ਭੂਪਤ ਉਦਾਰ ॥
sun rahio mon bhoopat udaar |

ਫਿਰਿ ਕਹਯੋ ਕਾਹਿ ਬੋਲਤ ਨ ਪੂਤ ॥
fir kahayo kaeh bolat na poot |

ਚੁਪ ਰਹੇ ਰਾਜ ਲਹਿ ਕੈ ਕਸੂਤ ॥੨੯॥
chup rahe raaj leh kai kasoot |29|

ਨ੍ਰਿਪ ਦੀਓ ਪਾਨ ਤਿਹ ਪਾਨ ਜਾਇ ॥
nrip deeo paan tih paan jaae |

ਚਕਿ ਰਹੇ ਅੰਧ ਤਿਹ ਕਰ ਛੁਹਾਇ ॥
chak rahe andh tih kar chhuhaae |

ਕਰ ਕੋਪ ਕਹਿਯੋ ਤੂ ਆਹਿ ਕੋਇ ॥
kar kop kahiyo too aaeh koe |

ਇਮ ਸੁਨਤ ਸਬਦ ਨ੍ਰਿਪ ਦਯੋ ਰੋਇ ॥੩੦॥
eim sunat sabad nrip dayo roe |30|

ਰਾਜਾ ਬਾਚ ਦਿਜ ਸੋਂ ॥
raajaa baach dij son |

ਪਾਧੜੀ ਛੰਦ ॥
paadharree chhand |

ਹਉ ਪੁਤ੍ਰ ਘਾਤ ਤਵ ਬ੍ਰਹਮਣੇਸ ॥
hau putr ghaat tav brahamanes |

ਜਿਹ ਹਨਿਯੋ ਸ੍ਰਵਣ ਤਵ ਸੁਤ ਸੁਦੇਸ ॥
jih haniyo sravan tav sut sudes |

ਮੈ ਪਰਯੋ ਸਰਣ ਦਸਰਥ ਰਾਇ ॥
mai parayo saran dasarath raae |

ਚਾਹੋ ਸੁ ਕਰੋ ਮੋਹਿ ਬਿਪ ਆਇ ॥੩੧॥
chaaho su karo mohi bip aae |31|

ਰਾਖੈ ਤੁ ਰਾਖੁ ਮਾਰੈ ਤੁ ਮਾਰੁ ॥
raakhai tu raakh maarai tu maar |

ਮੈ ਪਰੋ ਸਰਣ ਤੁਮਰੈ ਦੁਆਰਿ ॥
mai paro saran tumarai duaar |

ਤਬ ਕਹੀ ਕਿਨੋ ਦਸਰਥ ਰਾਇ ॥
tab kahee kino dasarath raae |

ਬਹੁ ਕਾਸਟ ਅਗਨ ਦ੍ਵੈ ਦੇਇ ਮੰਗਾਇ ॥੩੨॥
bahu kaasatt agan dvai dee mangaae |32|

ਤਬ ਲੀਯੋ ਅਧਿਕ ਕਾਸਟ ਮੰਗਾਇ ॥
tab leeyo adhik kaasatt mangaae |

ਚੜ ਬੈਠੇ ਤਹਾ ਸਲ੍ਰਹ੍ਰਹ ਕਉ ਬਨਾਇ ॥
charr baitthe tahaa salrahrah kau banaae |

ਚਹੂੰ ਓਰ ਦਈ ਜੁਆਲਾ ਜਗਾਇ ॥
chahoon or dee juaalaa jagaae |

ਦਿਜ ਜਾਨ ਗਈ ਪਾਵਕ ਸਿਰਾਇ ॥੩੩॥
dij jaan gee paavak siraae |33|

ਤਬ ਜੋਗ ਅਗਨਿ ਤਨ ਤੇ ਉਪ੍ਰਾਜ ॥
tab jog agan tan te upraaj |

ਦੁਹੂੰ ਮਰਨ ਜਰਨ ਕੋ ਸਜਿਯੋ ਸਾਜ ॥
duhoon maran jaran ko sajiyo saaj |


Flag Counter