Sri Dasam Granth

Página - 356


ਮਨੋ ਸਾਵਨ ਮਾਸ ਕੇ ਮਧ ਬਿਖੈ ਚਮਕੈ ਜਿਮ ਬਿਦੁਲਤਾ ਘਨ ਮੈ ॥੬੧੭॥
mano saavan maas ke madh bikhai chamakai jim bidulataa ghan mai |617|

ਸ੍ਯਾਮ ਸੋ ਸੁੰਦਰ ਖੇਲਤ ਹੈ ਕਬਿ ਸ੍ਯਾਮ ਕਹੈ ਅਤਿ ਹੀ ਰੰਗ ਰਾਚੀ ॥
sayaam so sundar khelat hai kab sayaam kahai at hee rang raachee |

ਰੂਪ ਸਚੀ ਅਰੁ ਪੈ ਰਤਿ ਕੀ ਮਨ ਮੈ ਕਰ ਪ੍ਰੀਤਿ ਸੋ ਖੇਲਤ ਸਾਚੀ ॥
roop sachee ar pai rat kee man mai kar preet so khelat saachee |

ਰਾਸ ਕੀ ਖੇਲ ਤਟੈ ਜਮੁਨਾ ਰਜਨੀ ਅਰੁ ਦ੍ਯੋਸ ਬਿਧਰਕ ਮਾਚੀ ॥
raas kee khel tattai jamunaa rajanee ar dayos bidharak maachee |

ਚੰਦ੍ਰਭਗਾ ਅਰੁ ਚੰਦ੍ਰਮੁਖੀ ਬ੍ਰਿਖਭਾਨੁ ਸੁਤਾ ਤਜ ਲਾਜਹਿ ਨਾਚੀ ॥੬੧੮॥
chandrabhagaa ar chandramukhee brikhabhaan sutaa taj laajeh naachee |618|

ਰਾਸ ਕੀ ਖੇਲ ਸੁ ਗ੍ਵਾਰਨੀਯਾ ਅਤਿ ਹੀ ਤਹ ਸੁੰਦਰ ਭਾਤਿ ਰਚੀ ਹੈ ॥
raas kee khel su gvaaraneeyaa at hee tah sundar bhaat rachee hai |

ਲੋਚਨ ਹੈ ਜਿਨ ਕੇ ਮ੍ਰਿਗ ਸੇ ਜਿਨ ਕੇ ਸਮਤੁਲ ਨ ਰੂਪ ਸਚੀ ਹੈ ॥
lochan hai jin ke mrig se jin ke samatul na roop sachee hai |

ਕੰਚਨ ਸੇ ਜਿਨ ਕੋ ਤਨ ਹੈ ਮੁਖ ਹੈ ਸਸਿ ਸੋ ਤਹ ਰਾਧਿ ਗਚੀ ਹੈ ॥
kanchan se jin ko tan hai mukh hai sas so tah raadh gachee hai |

ਮਾਨੋ ਕਰੀ ਕਰਿ ਲੈ ਕਰਤਾ ਸੁਧ ਸੁੰਦਰ ਤੇ ਜੋਊ ਬਾਕੀ ਬਚੀ ਹੈ ॥੬੧੯॥
maano karee kar lai karataa sudh sundar te joaoo baakee bachee hai |619|

ਆਈ ਹੈ ਖੇਲਨ ਰਾਸ ਬਿਖੈ ਸਜ ਕੈ ਸੁ ਤ੍ਰੀਯਾ ਤਨ ਸੁੰਦਰ ਬਾਨੇ ॥
aaee hai khelan raas bikhai saj kai su treeyaa tan sundar baane |

ਪੀਤ ਰੰਗੇ ਇਕ ਰੰਗ ਕਸੁੰਭ ਕੇ ਏਕ ਹਰੇ ਇਕ ਕੇਸਰ ਸਾਨੇ ॥
peet range ik rang kasunbh ke ek hare ik kesar saane |

ਤਾ ਛਬਿ ਕੇ ਜਸੁ ਉਚ ਮਹਾ ਕਬਿ ਨੇ ਅਪਨੇ ਮਨ ਮੈ ਪਹਿਚਾਨੇ ॥
taa chhab ke jas uch mahaa kab ne apane man mai pahichaane |

ਨਾਚਤ ਭੂਮਿ ਗਿਰੀ ਧਰਨੀ ਹਰਿ ਦੇਖ ਰਹੀ ਨਹੀ ਨੈਨ ਅਘਾਨੇ ॥੬੨੦॥
naachat bhoom giree dharanee har dekh rahee nahee nain aghaane |620|

ਤਿਨ ਕੋ ਇਤਨੋ ਹਿਤ ਦੇਖਤ ਹੀ ਅਤਿ ਆਨੰਦ ਸੋ ਭਗਵਾਨ ਹਸੇ ਹੈ ॥
tin ko itano hit dekhat hee at aanand so bhagavaan hase hai |

ਪ੍ਰੀਤਿ ਬਢੀ ਅਤਿ ਗ੍ਵਾਰਿਨ ਸੋ ਅਤਿ ਹੀ ਰਸ ਕੇ ਫੁਨਿ ਬੀਚ ਫਸੈ ਹੈ ॥
preet badtee at gvaarin so at hee ras ke fun beech fasai hai |

ਜਾ ਤਨ ਦੇਖਤ ਪੁੰਨਿ ਬਢੈ ਜਿਹ ਦੇਖਤ ਹੀ ਸਭ ਪਾਪ ਨਸੇ ਹੈ ॥
jaa tan dekhat pun badtai jih dekhat hee sabh paap nase hai |

ਜਿਉ ਸਸਿ ਅਗ੍ਰ ਲਸੈ ਚਪਲਾ ਹਰਿ ਦਾਰਮ ਸੇ ਤਿਮ ਦਾਤ ਲਸੇ ਹੈ ॥੬੨੧॥
jiau sas agr lasai chapalaa har daaram se tim daat lase hai |621|

ਸੰਗ ਗੋਪਿਨ ਬਾਤ ਕਹੀ ਰਸ ਕੀ ਜੋਊ ਕਾਨਰ ਹੈ ਸਭ ਦੈਤ ਮਰਈਯਾ ॥
sang gopin baat kahee ras kee joaoo kaanar hai sabh dait mareeyaa |

ਸਾਧਨ ਕੋ ਜੋਊ ਹੈ ਬਰਤਾ ਅਉ ਅਸਾਧਨ ਕੋ ਜੋਊ ਨਾਸ ਕਰਈਯਾ ॥
saadhan ko joaoo hai barataa aau asaadhan ko joaoo naas kareeyaa |

ਰਾਸ ਬਿਖੈ ਸੋਊ ਖੇਲਤ ਹੈ ਜਸੁਧਾ ਸੁਤ ਜੋ ਮੁਸਲੀਧਰ ਭਈਯਾ ॥
raas bikhai soaoo khelat hai jasudhaa sut jo musaleedhar bheeyaa |

ਨੈਨਨ ਕੇ ਕਰ ਕੈ ਸੁ ਕਟਾਛ ਚੁਰਾਇ ਮਨੋ ਮਤਿ ਗੋਪਿਨ ਲਈਯਾ ॥੬੨੨॥
nainan ke kar kai su kattaachh churaae mano mat gopin leeyaa |622|

ਦੇਵ ਗੰਧਾਰਿ ਬਿਲਾਵਲ ਸੁਧ ਮਲਾਰ ਕਹੈ ਕਬਿ ਸ੍ਯਾਮ ਸੁਨਾਈ ॥
dev gandhaar bilaaval sudh malaar kahai kab sayaam sunaaee |

ਜੈਤਸਿਰੀ ਗੁਜਰੀ ਕੀ ਭਲੀ ਧੁਨਿ ਰਾਮਕਲੀ ਹੂੰ ਕੀ ਤਾਨ ਬਸਾਈ ॥
jaitasiree gujaree kee bhalee dhun raamakalee hoon kee taan basaaee |

ਸਥਾਵਰ ਤੇ ਸੁਨ ਕੈ ਸੁਰ ਜੀ ਜੜ ਜੰਗਮ ਤੇ ਸੁਰ ਜਾ ਸੁਨ ਪਾਈ ॥
sathaavar te sun kai sur jee jarr jangam te sur jaa sun paaee |

ਰਾਸ ਬਿਖੈ ਸੰਗਿ ਗ੍ਵਾਰਿਨ ਕੇ ਇਹ ਭਾਤਿ ਸੋ ਬੰਸੁਰੀ ਕਾਨ੍ਰਹ ਬਜਾਈ ॥੬੨੩॥
raas bikhai sang gvaarin ke ih bhaat so bansuree kaanrah bajaaee |623|

ਦੀਪਕ ਅਉ ਨਟ ਨਾਇਕ ਰਾਗ ਭਲੀ ਬਿਧਿ ਗਉਰੀ ਕੀ ਤਾਨ ਬਸਾਈ ॥
deepak aau natt naaeik raag bhalee bidh gauree kee taan basaaee |

ਸੋਰਠਿ ਸਾਰੰਗ ਰਾਮਕਲੀ ਸੁਰ ਜੈਤਸਿਰੀ ਸੁਭ ਭਾਤਿ ਸੁਨਾਈ ॥
soratth saarang raamakalee sur jaitasiree subh bhaat sunaaee |

ਰੀਝ ਰਹੇ ਪ੍ਰਿਥਮੀ ਕੇ ਸਭੈ ਜਨ ਰੀਝ ਰਹਿਯੋ ਸੁਨ ਕੇ ਸੁਰ ਰਾਈ ॥
reejh rahe prithamee ke sabhai jan reejh rahiyo sun ke sur raaee |

ਤੀਰ ਨਦੀ ਸੰਗਿ ਗ੍ਵਾਰਿਨ ਕੇ ਮੁਰਲੀ ਕਰਿ ਆਨੰਦ ਸ੍ਯਾਮ ਬਜਾਈ ॥੬੨੪॥
teer nadee sang gvaarin ke muralee kar aanand sayaam bajaaee |624|

ਜਿਹ ਕੇ ਮੁਖ ਕੀ ਸਮ ਚੰਦ੍ਰਪ੍ਰਭਾ ਤਨ ਕੀ ਇਹ ਭਾ ਮਨੋ ਕੰਚਨ ਸੀ ਹੈ ॥
jih ke mukh kee sam chandraprabhaa tan kee ih bhaa mano kanchan see hai |

ਮਾਨਹੁ ਲੈ ਕਰ ਮੈ ਕਰਤਾ ਸੁ ਅਨੂਪ ਸੀ ਮੂਰਤਿ ਯਾ ਕੀ ਕਸੀ ਹੈ ॥
maanahu lai kar mai karataa su anoop see moorat yaa kee kasee hai |

ਚਾਦਨੀ ਮੈ ਗਨ ਗ੍ਵਾਰਿਨ ਕੇ ਇਹ ਗ੍ਵਾਰਿਨ ਗੋਪਿਨ ਤੇ ਸੁ ਹਛੀ ਹੈ ॥
chaadanee mai gan gvaarin ke ih gvaarin gopin te su hachhee hai |

ਬਾਤ ਜੁ ਥੀ ਮਨ ਕਾਨਰ ਕੇ ਬ੍ਰਿਖਭਾਨ ਸੁਤਾ ਸੋਊ ਪੈ ਲਖਿ ਲੀ ਹੈ ॥੬੨੫॥
baat ju thee man kaanar ke brikhabhaan sutaa soaoo pai lakh lee hai |625|

ਕਾਨ ਜੂ ਬਾਚ ਰਾਧੇ ਸੋ ॥
kaan joo baach raadhe so |

ਦੋਹਰਾ ॥
doharaa |

ਕ੍ਰਿਸਨ ਰਾਧਿਕਾ ਤਨ ਨਿਰਖਿ ਕਹੀ ਬਿਹਸਿ ਕੈ ਬਾਤ ॥
krisan raadhikaa tan nirakh kahee bihas kai baat |

ਮ੍ਰਿਗ ਕੇ ਅਰੁ ਫੁਨਿ ਮੈਨ ਕੇ ਤੋ ਮੈ ਸਭ ਹੈ ਗਾਤਿ ॥੬੨੬॥
mrig ke ar fun main ke to mai sabh hai gaat |626|

ਸਵੈਯਾ ॥
savaiyaa |

ਭਾਗ ਕੋ ਭਾਲ ਹਰਿਯੋ ਸੁਨਿ ਗ੍ਵਾਰਿਨ ਛੀਨ ਲਈ ਮੁਖ ਜੋਤਿ ਸਸੀ ਹੈ ॥
bhaag ko bhaal hariyo sun gvaarin chheen lee mukh jot sasee hai |

ਨੈਨ ਮਨੋ ਸਰ ਤੀਛਨ ਹੈ ਭ੍ਰਿਕੁਟੀ ਮਨੋ ਜਾਨੁ ਕਮਾਨ ਕਸੀ ਹੈ ॥
nain mano sar teechhan hai bhrikuttee mano jaan kamaan kasee hai |

ਕੋਕਿਲ ਬੈਨ ਕਪੋਤਿ ਸੋ ਕੰਠ ਕਹੀ ਹਮਰੇ ਮਨ ਜੋਊ ਬਸੀ ਹੈ ॥
kokil bain kapot so kantth kahee hamare man joaoo basee hai |

ਏਤੇ ਪੈ ਚੋਰ ਲਯੋ ਹਮਰੋ ਚਿਤ ਭਾਮਿਨਿ ਦਾਮਿਨਿ ਭਾਤਿ ਲਸੀ ਹੈ ॥੬੨੭॥
ete pai chor layo hamaro chit bhaamin daamin bhaat lasee hai |627|

ਕਾਨਰ ਲੈ ਬ੍ਰਿਖਭਾਨ ਸੁਤਾ ਸੰਗਿ ਗੀਤ ਭਲੀ ਬਿਧਿ ਸੁੰਦਰ ਗਾਵੈ ॥
kaanar lai brikhabhaan sutaa sang geet bhalee bidh sundar gaavai |

ਸਾਰੰਗ ਦੇਵਗੰਧਾਰ ਬਿਭਾਸ ਬਿਲਾਵਲ ਭੀਤਰ ਤਾਨ ਬਸਾਵੈ ॥
saarang devagandhaar bibhaas bilaaval bheetar taan basaavai |

ਜੋ ਜੜ ਸ੍ਰਉਨਨ ਮੈ ਸੁਨ ਕੈ ਧੁਨਿ ਤਿਆਗ ਕੈ ਧਾਮ ਤਹਾ ਕਹੁ ਧਾਵੈ ॥
jo jarr sraunan mai sun kai dhun tiaag kai dhaam tahaa kahu dhaavai |

ਜੋ ਖਗ ਜਾਤ ਉਡੇ ਨਭਿ ਮੈ ਸੁਨਿ ਠਾਢ ਰਹੈ ਧੁਨਿ ਜੋ ਸੁਨਿ ਪਾਵੈ ॥੬੨੮॥
jo khag jaat udde nabh mai sun tthaadt rahai dhun jo sun paavai |628|

ਗ੍ਵਾਰਿਨ ਸੰਗ ਭਲੇ ਭਗਵਾਨ ਸੋ ਖੇਲਤ ਹੈ ਅਰੁ ਨਾਚਤ ਐਸੇ ॥
gvaarin sang bhale bhagavaan so khelat hai ar naachat aaise |

ਖੇਲਤ ਹੈ ਮਨਿ ਆਨੰਦ ਕੈ ਨ ਕਛੂ ਜਰਰਾ ਮਨਿ ਧਾਰ ਕੈ ਭੈ ਸੇ ॥
khelat hai man aanand kai na kachhoo jararaa man dhaar kai bhai se |


Flag Counter