Sri Dasam Granth

Página - 170


ਕੰਪਾਈ ਸਟਾ ਪੂਛ ਫੇਰੀ ਬਿਸਾਲੰ ॥੩੩॥
kanpaaee sattaa poochh feree bisaalan |33|

ਦੋਹਰਾ ॥
doharaa |

ਗਰਜਤ ਰਣਿ ਨਰਸਿੰਘ ਕੇ ਭਜੇ ਸੂਰ ਅਨੇਕ ॥
garajat ran narasingh ke bhaje soor anek |

ਏਕ ਟਿਕਿਯੋ ਹਿਰਿਨਾਛ ਤਹ ਅਵਰ ਨ ਜੋਧਾ ਏਕੁ ॥੩੪॥
ek ttikiyo hirinaachh tah avar na jodhaa ek |34|

ਚੌਪਈ ॥
chauapee |

ਮੁਸਟ ਜੁਧ ਜੁਟੇ ਭਟ ਦੋਊ ॥
musatt judh jutte bhatt doaoo |

ਤੀਸਰ ਤਾਹਿ ਨ ਪੇਖੀਅਤ ਕੋਊ ॥
teesar taeh na pekheeat koaoo |

ਭਏ ਦੁਹੁਨ ਕੇ ਰਾਤੇ ਨੈਣਾ ॥
bhe duhun ke raate nainaa |

ਦੇਖਤ ਦੇਵ ਤਮਾਸੇ ਗੈਣਾ ॥੩੫॥
dekhat dev tamaase gainaa |35|

ਅਸਟ ਦਿਵਸ ਅਸਟੇ ਨਿਸਿ ਜੁਧਾ ॥
asatt divas asatte nis judhaa |

ਕੀਨੋ ਦੁਹੂੰ ਭਟਨ ਮਿਲਿ ਕ੍ਰੁਧਾ ॥
keeno duhoon bhattan mil krudhaa |

ਬਹੁਰੋ ਅਸੁਰ ਕਿਛੁ ਕੁ ਮੁਰਝਾਨਾ ॥
bahuro asur kichh ku murajhaanaa |

ਗਿਰਿਯੋ ਭੂਮਿ ਜਨੁ ਬ੍ਰਿਛ ਪੁਰਾਨਾ ॥੩੬॥
giriyo bhoom jan brichh puraanaa |36|

ਸੀਚਿ ਬਾਰਿ ਪੁਨਿ ਤਾਹਿ ਜਗਾਯੋ ॥
seech baar pun taeh jagaayo |

ਜਗੋ ਮੂਰਛਨਾ ਪੁਨਿ ਜੀਯ ਆਯੋ ॥
jago moorachhanaa pun jeey aayo |

ਬਹੁਰੋ ਭਿਰੇ ਸੂਰ ਦੋਈ ਕ੍ਰੁਧਾ ॥
bahuro bhire soor doee krudhaa |

ਮੰਡਿਯੋ ਬਹੁਰਿ ਆਪ ਮਹਿ ਜੁਧਾ ॥੩੭॥
manddiyo bahur aap meh judhaa |37|

ਭੁਜੰਗ ਪ੍ਰਯਾਤ ਛੰਦ ॥
bhujang prayaat chhand |

ਹਲਾ ਚਾਲ ਕੈ ਕੈ ਪੁਨਰ ਬੀਰ ਢੂਕੇ ॥
halaa chaal kai kai punar beer dtooke |

ਮਚਿਯੋ ਜੁਧ ਜਿਯੋ ਕਰਨ ਸੰਗੰ ਘੜੂਕੇ ॥
machiyo judh jiyo karan sangan gharrooke |

ਨਖੰ ਪਾਤ ਦੋਊ ਕਰੇ ਦੈਤ ਘਾਤੰ ॥
nakhan paat doaoo kare dait ghaatan |

ਮਨੋ ਗਜ ਜੁਟੇ ਬਨੰ ਮਸਤਿ ਮਾਤੰ ॥੩੮॥
mano gaj jutte banan masat maatan |38|

ਪੁਨਰ ਨਰਸਿੰਘੰ ਧਰਾ ਤਾਹਿ ਮਾਰਿਯੋ ॥
punar narasinghan dharaa taeh maariyo |

ਪੁਰਾਨੋ ਪਲਾਸੀ ਮਨੋ ਬਾਇ ਡਾਰਿਯੋ ॥
puraano palaasee mano baae ddaariyo |

ਹਨ੍ਯੋ ਦੇਖਿ ਦੁਸਟੰ ਭਈ ਪੁਹਪ ਬਰਖੰ ॥
hanayo dekh dusattan bhee puhap barakhan |

ਕੀਏ ਦੇਵਤਿਯੋ ਆਨ ਕੈ ਜੀਤ ਕਰਖੰ ॥੩੯॥
kee devatiyo aan kai jeet karakhan |39|

ਪਾਧਰੀ ਛੰਦ ॥
paadharee chhand |

ਕੀਨੋ ਨਰਸਿੰਘ ਦੁਸਟੰ ਸੰਘਾਰ ॥
keeno narasingh dusattan sanghaar |

ਧਰਿਯੋ ਸੁ ਬਿਸਨ ਸਪਤਮ ਵਤਾਰ ॥
dhariyo su bisan sapatam vataar |

ਲਿਨੋ ਸੁ ਭਗਤ ਅਪਨੋ ਛਿਨਾਇ ॥
lino su bhagat apano chhinaae |

ਸਬ ਸਿਸਟਿ ਧਰਮ ਕਰਮਨ ਚਲਾਇ ॥੪੦॥
sab sisatt dharam karaman chalaae |40|

ਪ੍ਰਹਲਾਦ ਕਰਿਯੋ ਨ੍ਰਿਪ ਛਤ੍ਰ ਫੇਰਿ ॥
prahalaad kariyo nrip chhatr fer |

ਦੀਨੋ ਸੰਘਾਰ ਸਬ ਇਮ ਅੰਧੇਰ ॥
deeno sanghaar sab im andher |

ਸਬ ਦੁਸਟ ਅਰਿਸਟ ਦਿਨੇ ਖਪਾਇ ॥
sab dusatt arisatt dine khapaae |

ਪੁਨਿ ਲਈ ਜੋਤਿ ਜੋਤਹਿ ਮਿਲਾਇ ॥੪੧॥
pun lee jot joteh milaae |41|

ਸਭ ਦੁਸਟ ਮਾਰਿ ਕੀਨੇ ਅਭੇਖ ॥
sabh dusatt maar keene abhekh |

ਪੁਨ ਮਿਲ੍ਯੋ ਜਾਇ ਭੀਤਰ ਅਲੇਖ ॥
pun milayo jaae bheetar alekh |

ਕਬਿ ਜਥਾਮਤਿ ਕਥ੍ਯੋ ਬਿਚਾਰੁ ॥
kab jathaamat kathayo bichaar |

ਇਮ ਧਰਿਯੋ ਬਿਸਨੁ ਸਪਤਮ ਵਤਾਰ ॥੪੨॥
eim dhariyo bisan sapatam vataar |42|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰਸਿੰਘ ਸਪਤਮੋ ਅਵਤਾਰ ਸਮਾਤਮ ਸਤੁ ਸੁਭਮ ਸਤੁ ॥੭॥
eit sree bachitr naattak granthe narasingh sapatamo avataar samaatam sat subham sat |7|

ਅਥ ਬਾਵਨ ਅਵਤਾਰ ਬਰਨੰ ॥
ath baavan avataar baranan |

ਸ੍ਰੀ ਭਗਉਤੀ ਜੀ ਸਹਾਇ ॥
sree bhgautee jee sahaae |

ਭੁਜੰਗ ਪ੍ਰਯਾਤ ਛੰਦ ॥
bhujang prayaat chhand |

ਭਏ ਦਿਵਸ ਕੇਤੈ ਨਰਸਿੰਘਾਵਤਾਰੰ ॥
bhe divas ketai narasinghaavataaran |

ਪੁਨਰ ਭੂਮਿ ਮੋ ਪਾਪਾ ਬਾਢ੍ਯੋ ਅਪਾਰੰ ॥
punar bhoom mo paapaa baadtayo apaaran |

ਕਰੇ ਲਾਗ ਜਗੰ ਪੁਨਰ ਦੈਤ ਦਾਨੰ ॥
kare laag jagan punar dait daanan |

ਬਲਿ ਰਾਜ ਕੀ ਦੇਹਿ ਬਢਿਯੋ ਗੁਮਾਨੰ ॥੧॥
bal raaj kee dehi badtiyo gumaanan |1|

ਨ ਪਾਵੈ ਬਲੰ ਦੇਵਤਾ ਜਗ ਬਾਸੰ ॥
n paavai balan devataa jag baasan |


Flag Counter