Sri Dasam Granth

Página - 431


ਅਸਮ ਸਿੰਘ ਜਸ ਸਿੰਘ ਪੁਨਿ ਇੰਦ੍ਰ ਸਿੰਘ ਬਲਵਾਨ ॥
asam singh jas singh pun indr singh balavaan |

ਅਭੈ ਸਿੰਘ ਸੂਰੋ ਬਡੋ ਇਛ ਸਿੰਘ ਸੁਰ ਗਿਆਨ ॥੧੩੩੮॥
abhai singh sooro baddo ichh singh sur giaan |1338|

ਚਮੂੰ ਭਜੀ ਭੂਪਨ ਲਖੀ ਚਲੇ ਜੁਧ ਕੇ ਕਾਜ ॥
chamoon bhajee bhoopan lakhee chale judh ke kaaj |

ਅਹੰਕਾਰ ਪਾਚੋ ਕੀਓ ਅਜੁ ਹਨਿ ਹੈ ਜਦੁਰਾਜ ॥੧੩੩੯॥
ahankaar paacho keeo aj han hai jaduraaj |1339|

ਉਤ ਤੇ ਆਯੁਧ ਲੈ ਸਬੈ ਆਏ ਕੋਪ ਬਢਾਇ ॥
aut te aayudh lai sabai aae kop badtaae |

ਇਤ ਤੇ ਹਰਿ ਸਮੁਹੇ ਭਏ ਸ੍ਯੰਦਨ ਸੀਘ੍ਰ ਧਵਾਇ ॥੧੩੪੦॥
eit te har samuhe bhe sayandan seeghr dhavaae |1340|

ਸਵੈਯਾ ॥
savaiyaa |

ਸੁਭਟੇਸ ਮਹਾ ਬਲਵੰਤ ਤਬੈ ਜਦੁਬੀਰ ਕੀ ਓਰ ਤੇ ਆਗੇ ਹੀ ਧਾਯੋ ॥
subhattes mahaa balavant tabai jadubeer kee or te aage hee dhaayo |

ਪਾਚ ਹੀ ਬਾਨ ਲਏ ਤਿਹ ਪਾਨਿ ਬਡੋ ਧਨੁ ਤਾਨ ਕੈ ਕੋਪ ਬਢਾਯੋ ॥
paach hee baan le tih paan baddo dhan taan kai kop badtaayo |

ਏਕ ਹੀ ਏਕ ਹਨਿਓ ਸਰ ਪਾਚਨ ਭੂਪਨਿ ਕੋ ਤਿਨਿ ਮਾਰਿ ਗਿਰਾਯੋ ॥
ek hee ek hanio sar paachan bhoopan ko tin maar giraayo |

ਤੂਲਿ ਜਿਉ ਜਾਰਿ ਦਏ ਨ੍ਰਿਪ ਪਾਚ ਮਨੋ ਨ੍ਰਿਪ ਆਂਚ ਸੁ ਬੇਖ ਬਨਾਯੋ ॥੧੩੪੧॥
tool jiau jaar de nrip paach mano nrip aanch su bekh banaayo |1341|

ਦੋਹਰਾ ॥
doharaa |

ਸੁਭਟ ਸਿੰਘ ਰੁਪਿ ਸਮਰ ਮੈ ਕੀਯੋ ਪ੍ਰਚੰਡ ਬਲੁ ਜਾਸੁ ॥
subhatt singh rup samar mai keeyo prachandd bal jaas |

ਨਰਪਤਿ ਆਏ ਪਾਚ ਬਰ ਕੀਨੋ ਤਿਨ ਕੋ ਨਾਸ ॥੧੩੪੨॥
narapat aae paach bar keeno tin ko naas |1342|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧੁ ਪ੍ਰਬੰਧੇ ਪਾਚ ਭੂਪ ਬਧਹ ॥
eit sree bachitr naattak granthe krisanaavataare judh prabandhe paach bhoop badhah |

ਅਥ ਦਸ ਭੂਪ ਜੁਧ ਕਥਨੰ ॥
ath das bhoop judh kathanan |

ਦੋਹਰਾ ॥
doharaa |

ਅਉਰ ਭੂਪ ਦਸ ਕੋਪ ਕੈ ਧਾਏ ਸੰਗ ਲੈ ਬੀਰ ॥
aaur bhoop das kop kai dhaae sang lai beer |

ਜੁਧ ਬਿਖੈ ਦੁਰਮਦ ਬਡੇ ਮਹਾਰਥੀ ਰਨਧੀਰ ॥੧੩੪੩॥
judh bikhai duramad badde mahaarathee ranadheer |1343|

ਸਵੈਯਾ ॥
savaiyaa |

ਆਵਤ ਹੀ ਮਿਲ ਕੈ ਦਸ ਹੂੰ ਨ੍ਰਿਪ ਸ੍ਰੀ ਸੁਭਟੇਸ ਕੋ ਬਾਨ ਚਲਾਏ ॥
aavat hee mil kai das hoon nrip sree subhattes ko baan chalaae |

ਨੈਨਨ ਹੇਰਿ ਸੋਊ ਹਰਿ ਬੀਰ ਲਯੋ ਧਨੁ ਬਾਨ ਸੋ ਕਾਟਿ ਗਿਰਾਏ ॥
nainan her soaoo har beer layo dhan baan so kaatt giraae |

ਉਤਰ ਸਿੰਘ ਕੋ ਸੀਸ ਕਟਿਓ ਤਨਿ ਉਜਲ ਸਿੰਘ ਕੇ ਘਾਇ ਲਗਾਏ ॥
autar singh ko sees kattio tan ujal singh ke ghaae lagaae |

ਉਦਮ ਸਿੰਘ ਹਨਿਓ ਬਹੁਰੋ ਅਸਿ ਲੈ ਕਰਿ ਸੰਕਰ ਸਿੰਘ ਸੇ ਧਾਏ ॥੧੩੪੪॥
audam singh hanio bahuro as lai kar sankar singh se dhaae |1344|

ਦੋਹਰਾ ॥
doharaa |

ਓਜ ਸਿੰਘ ਕੋ ਹਤ ਕੀਯੋ ਓਟ ਸਿੰਘ ਕੋ ਮਾਰਿ ॥
oj singh ko hat keeyo ott singh ko maar |

ਉਧ ਸਿੰਘ ਉਸਨੇਸ ਅਰੁ ਉਤਰ ਸਿੰਘ ਸੰਘਾਰਿ ॥੧੩੪੫॥
audh singh usanes ar utar singh sanghaar |1345|

ਭੂਪ ਨਵੋ ਜਬ ਇਹ ਹਨੇ ਏਕੁ ਬਚਿਯੋ ਸੰਗ੍ਰਾਮਿ ॥
bhoop navo jab ih hane ek bachiyo sangraam |

ਨਹੀ ਭਾਜਿਯੋ ਬਲਵੰਤ ਸੋ ਉਗ੍ਰ ਸਿੰਘ ਤਿਹ ਨਾਮੁ ॥੧੩੪੬॥
nahee bhaajiyo balavant so ugr singh tih naam |1346|

ਸਵੈਯਾ ॥
savaiyaa |

ਉਗ੍ਰ ਬਲੀ ਪੜਿ ਮੰਤ੍ਰ ਮਹਾ ਸਰ ਸ੍ਰੀ ਸੁਭਟੇਸ ਕੀ ਓਰਿ ਚਲਾਯੋ ॥
augr balee parr mantr mahaa sar sree subhattes kee or chalaayo |

ਲਾਗ ਗਯੋ ਤਿਹ ਕੇ ਉਰ ਮੈ ਬਰ ਕੈ ਤਨ ਭੇਦ ਕੈ ਪਾਰ ਪਰਾਯੋ ॥
laag gayo tih ke ur mai bar kai tan bhed kai paar paraayo |

ਭੂਮਿ ਪਰਿਯੋ ਮਰਿ ਬਾਨ ਲਗੇ ਇਹ ਕੋ ਜਸੁ ਯੌ ਕਬਿ ਸ੍ਯਾਮ ਸੁਨਾਯੋ ॥
bhoom pariyo mar baan lage ih ko jas yau kab sayaam sunaayo |

ਭੂਪ ਹਨੇ ਕੀਏ ਪਾਪ ਘਨੇ ਜਮ ਨੇ ਉਡਿਯਾ ਮਨੋ ਨਾਗ ਡਸਾਯੋ ॥੧੩੪੭॥
bhoop hane kee paap ghane jam ne uddiyaa mano naag ddasaayo |1347|

ਦੋਹਰਾ ॥
doharaa |

ਜਾਦਵ ਏਕ ਮਨੋਜ ਸਿੰਘ ਤਬ ਨਿਕਸਿਯੋ ਬਰ ਬੀਰ ॥
jaadav ek manoj singh tab nikasiyo bar beer |

ਉਗ੍ਰ ਸਿੰਘ ਪਰ ਕ੍ਰੋਧ ਕਰਿ ਚਲਿਯੋ ਮਹਾ ਰਨ ਧੀਰ ॥੧੩੪੮॥
augr singh par krodh kar chaliyo mahaa ran dheer |1348|

ਸਵੈਯਾ ॥
savaiyaa |

ਜਾਦਵ ਆਵਤ ਪੇਖਿ ਬਲੀ ਅਰਿ ਬੀਰ ਮਹਾ ਰਨ ਧੀਰ ਸੰਭਾਰਿਓ ॥
jaadav aavat pekh balee ar beer mahaa ran dheer sanbhaario |

ਲੋਹ ਮਈ ਗਰੂਓ ਬਰਛਾ ਗਹਿ ਕੈ ਬਲਿ ਸੋ ਕਰਿ ਕੋਪ ਪ੍ਰਹਾਰਿਓ ॥
loh mee garooo barachhaa geh kai bal so kar kop prahaario |

ਲਾਗਤ ਸਿੰਘ ਮਨੋਜ ਹਨਿਓ ਤਿਹ ਪ੍ਰਾਨਨ ਲੈ ਜਮ ਧਾਮਿ ਪਧਾਰਿਓ ॥
laagat singh manoj hanio tih praanan lai jam dhaam padhaario |

ਮਾਰ ਕੈ ਤਾਹਿ ਲੀਯੋ ਧਨੁ ਬਾਨ ਬਲੀ ਬਲੁ ਕੈ ਬਲਿ ਕੋ ਲਲਕਾਰਿਓ ॥੧੩੪੯॥
maar kai taeh leeyo dhan baan balee bal kai bal ko lalakaario |1349|

ਆਵਤ ਸਤ੍ਰਹਿ ਪੇਖਿ ਹਲਾਯੁਧ ਕੋਪ ਕੀਯੋ ਗਹਿ ਮੂਸਰ ਧਾਯੋ ॥
aavat satreh pekh halaayudh kop keeyo geh moosar dhaayo |

ਆਪਸਿ ਮੈ ਬਲਵੰਤ ਅਰੈ ਦੋਊ ਸ੍ਯਾਮ ਕਹੈ ਅਤਿ ਜੁਧੁ ਮਚਾਯੋ ॥
aapas mai balavant arai doaoo sayaam kahai at judh machaayo |

ਉਗ੍ਰ ਨਰੇਸ ਕੇ ਲਾਗਿ ਗਯੋ ਸਿਰਿ ਮੂਸਲ ਦਾਇ ਬਚਾਇ ਨ ਆਯੋ ॥
augr nares ke laag gayo sir moosal daae bachaae na aayo |

ਭੂਮਿ ਗਿਰਿਯੋ ਮਰ ਕੈ ਜਬ ਹੀ ਮੁਸਲੀ ਅਪਨਾ ਤਬ ਸੰਖ ਬਜਾਯੋ ॥੧੩੫੦॥
bhoom giriyo mar kai jab hee musalee apanaa tab sankh bajaayo |1350|

ਇਤਿ ਦਸ ਭੂਪ ਸੈਨਾ ਸਹਿਤ ਬਧਹਿ ਧਯਾਇ ਸਮਾਪਤੰ ॥
eit das bhoop sainaa sahit badheh dhayaae samaapatan |

ਦਸ ਭੂਪ ਸਹਿਤ ਅਨੂਪ ਸਿੰਘ ਜੁਧ ਕਥਨੰ ॥
das bhoop sahit anoop singh judh kathanan |


Flag Counter