Sri Dasam Granth

Página - 391


ਬ੍ਰਿਖਭਾਨ ਸੁਤਾ ਅਤਿ ਪ੍ਰੇਮ ਛਕੀ ਮਨ ਮੈ ਜਦੁਬੀਰ ਕੋ ਧਿਆਨ ਲਗੈ ਕੈ ॥
brikhabhaan sutaa at prem chhakee man mai jadubeer ko dhiaan lagai kai |

ਰੋਵਤ ਭੀ ਅਤਿ ਹੀ ਦੁਖ ਸੋ ਸੰਗ ਕਾਜਰ ਨੀਰ ਗਿਰਿਯੋ ਢਰ ਕੈ ਕੈ ॥
rovat bhee at hee dukh so sang kaajar neer giriyo dtar kai kai |

ਤਾ ਛਬਿ ਕੋ ਜਸੁ ਉਚ ਮਹਾ ਕਬਿ ਸ੍ਯਾਮ ਕਹਿਯੋ ਮੁਖ ਤੇ ਉਮਗੈ ਕੈ ॥
taa chhab ko jas uch mahaa kab sayaam kahiyo mukh te umagai kai |

ਚੰਦਹਿ ਕੋ ਜੁ ਕਲੰਕ ਹੁਤੋ ਮਨੋ ਨੈਨਨਿ ਪੈਡ ਚਲ੍ਯੋ ਨਿਚੁਰੈ ਕੈ ॥੯੪੦॥
chandeh ko ju kalank huto mano nainan paidd chalayo nichurai kai |940|

ਗਹਿ ਧੀਰਜ ਊਧਵ ਸੋ ਬਚਨਾ ਬ੍ਰਿਖਭਾਨ ਸੁਤਾ ਇਹ ਭਾਤਿ ਉਚਾਰੇ ॥
geh dheeraj aoodhav so bachanaa brikhabhaan sutaa ih bhaat uchaare |

ਨੇਹੁ ਤਜਿਯੋ ਬ੍ਰਿਜ ਬਾਸਨ ਸੋ ਤਿਹ ਤੇ ਕਛੂ ਜਾਨਤ ਦੋਖ ਬਿਚਾਰੇ ॥
nehu tajiyo brij baasan so tih te kachhoo jaanat dokh bichaare |

ਬੈਠਿ ਗਏ ਰਥ ਭੀਤਰ ਆਪ ਨਹੀ ਇਨ ਕੀ ਸੋਊ ਓਰਿ ਨਿਹਾਰੇ ॥
baitth ge rath bheetar aap nahee in kee soaoo or nihaare |

ਤ੍ਯਾਗਿ ਗਏ ਬ੍ਰਿਜ ਕੋ ਮਥੁਰਾ ਹਮ ਜਾਨਤ ਹੈ ਘਟ ਭਾਗ ਹਮਾਰੇ ॥੯੪੧॥
tayaag ge brij ko mathuraa ham jaanat hai ghatt bhaag hamaare |941|

ਜਬ ਜੈਹੋ ਕਹਿਯੋ ਮਥੁਰਾ ਕੈ ਬਿਖੈ ਹਰਿ ਪੈ ਹਮਰੀ ਬਿਨਤੀ ਇਹ ਕੀਜੋ ॥
jab jaiho kahiyo mathuraa kai bikhai har pai hamaree binatee ih keejo |

ਪਾਇਨ ਕੋ ਗਹਿ ਕੈ ਰਹੀਯੋ ਘਟਕਾ ਦਸ ਜੋ ਮੁਹਿ ਨਾਮਹਿ ਲੀਜੋ ॥
paaein ko geh kai raheeyo ghattakaa das jo muhi naameh leejo |

ਤਾਹੀ ਕੇ ਪਾਛੇ ਤੇ ਮੋ ਬਤੀਯਾ ਸੁਨਿ ਲੈ ਇਹ ਭਾਤਹਿ ਸੋ ਉਚਰੀਜੋ ॥
taahee ke paachhe te mo bateeyaa sun lai ih bhaateh so uchareejo |

ਜਾਨਤ ਹੋ ਹਿਤ ਤ੍ਯਾਗ ਗਏ ਕਬਹੂੰ ਹਮਰੇ ਹਿਤ ਕੇ ਸੰਗ ਭੀਜੋ ॥੯੪੨॥
jaanat ho hit tayaag ge kabahoon hamare hit ke sang bheejo |942|

ਊਧਵ ਕੋ ਬ੍ਰਿਖਭਾਨ ਸੁਤਾ ਬਚਨਾ ਇਹ ਭਾਤਿ ਸੋ ਉਚਰਿਯੋ ਹੈ ॥
aoodhav ko brikhabhaan sutaa bachanaa ih bhaat so uchariyo hai |

ਤਿਆਗ ਦਈ ਜਬ ਅਉਰ ਕਥਾ ਮਨ ਜਉ ਸੰਗਿ ਸ੍ਯਾਮ ਕੇ ਪ੍ਰੇਮ ਭਰਿਯੋ ਹੈ ॥
tiaag dee jab aaur kathaa man jau sang sayaam ke prem bhariyo hai |

ਤਾ ਸੰਗ ਸੋਊ ਕਹੋ ਬਤੀਯਾ ਬਨ ਮੈ ਹਮਰੋ ਜੋਊ ਸੰਗਿ ਅਰਿਯੋ ਹੈ ॥
taa sang soaoo kaho bateeyaa ban mai hamaro joaoo sang ariyo hai |

ਮੈ ਤੁਮਰੇ ਸੰਗਿ ਮਾਨ ਕਰਿਯੋ ਤੁਮ ਹੂੰ ਹਮਰੇ ਸੰਗ ਮਾਨ ਕਰਿਯੋ ਹੈ ॥੯੪੩॥
mai tumare sang maan kariyo tum hoon hamare sang maan kariyo hai |943|

ਬਨ ਮੈ ਹਮਰੋ ਸੰਗਿ ਕੇਲ ਕਰੇ ਮਨ ਮੈ ਅਬ ਸੋ ਜਦੁਬੀਰ ਚਿਤਾਰੋ ॥
ban mai hamaro sang kel kare man mai ab so jadubeer chitaaro |

ਮੋਰੇ ਜੁ ਸੰਗਿ ਕਹੀ ਬਤੀਯਾ ਹਿਤ ਕੀ ਸੋਈ ਅਪਨੇ ਚਿਤ ਨਿਹਾਰੋ ॥
more ju sang kahee bateeyaa hit kee soee apane chit nihaaro |

ਤਾਹੀ ਕੋ ਧ੍ਯਾਨ ਕਰੋ ਕਿਹ ਹੇਤ ਤਜਿਯੋ ਬ੍ਰਿਜ ਔ ਮਥੁਰਾ ਕੋ ਪਧਾਰੋ ॥
taahee ko dhayaan karo kih het tajiyo brij aau mathuraa ko padhaaro |

ਜਾਨਤ ਹੈ ਤੁਮਰੋ ਕਛੁ ਦੋਸ ਨਹੀ ਕਛੁ ਹੈ ਘਟ ਭਾਗ ਹਮਾਰੋ ॥੯੪੪॥
jaanat hai tumaro kachh dos nahee kachh hai ghatt bhaag hamaaro |944|

ਯੌ ਸੁਨਿ ਉਤਰ ਦੇਤ ਭਯੋ ਊਧਵ ਪ੍ਰੀਤਿ ਘਨੀ ਹਰਿ ਕੀ ਸੰਗ ਤੇਰੈ ॥
yau sun utar det bhayo aoodhav preet ghanee har kee sang terai |

ਜਾਨਤ ਹੋ ਅਬ ਆਵਤ ਹੈ ਉਪਜੈ ਇਹ ਚਿੰਤ ਕਹਿਯੋ ਮਨ ਮੇਰੈ ॥
jaanat ho ab aavat hai upajai ih chint kahiyo man merai |

ਕਿਉ ਮਥਰਾ ਤਜਿ ਆਵਤ ਹੈ ਜੁ ਫਿਰੈ ਨਹਿ ਗ੍ਵਾਰਨਿ ਕੇ ਫੁਨਿ ਫੇਰੈ ॥
kiau matharaa taj aavat hai ju firai neh gvaaran ke fun ferai |

ਜਾਨਤ ਹੈ ਹਮਰੇ ਘਟਿ ਭਾਗਨ ਆਵਤ ਹੈ ਹਰਿ ਜੂ ਫਿਰਿ ਡੇਰੈ ॥੯੪੫॥
jaanat hai hamare ghatt bhaagan aavat hai har joo fir dderai |945|

ਯੌ ਕਹਿ ਰੋਵਤ ਭੀ ਲਲਨਾ ਅਪਨੇ ਮਨ ਮੈ ਅਤਿ ਸੋਕ ਬਢਾਯੋ ॥
yau keh rovat bhee lalanaa apane man mai at sok badtaayo |

ਝੂਮਿ ਗਿਰੀ ਪ੍ਰਿਥਮੀ ਪਰ ਸੋ ਹ੍ਰਿਦੈ ਆਨੰਦ ਥੋ ਤਿਤਨੋ ਬਿਸਰਾਯੋ ॥
jhoom giree prithamee par so hridai aanand tho titano bisaraayo |

ਭੂਲ ਗਈ ਸੁਧਿ ਅਉਰ ਸਬੈ ਹਰਿ ਕੇ ਮਨ ਧ੍ਯਾਨ ਬਿਖੈ ਤਿਨ ਲਾਯੋ ॥
bhool gee sudh aaur sabai har ke man dhayaan bikhai tin laayo |

ਯੌ ਕਹਿ ਊਧਵ ਸੋ ਤਿਨਿ ਟੇਰਿ ਹਹਾ ਹਮਰੇ ਗ੍ਰਿਹਿ ਸ੍ਯਾਮ ਨ ਆਯੋ ॥੯੪੬॥
yau keh aoodhav so tin tter hahaa hamare grihi sayaam na aayo |946|

ਜਾਹੀ ਕੇ ਸੰਗਿ ਸੁਨੋ ਮਿਲ ਕੈ ਹਮ ਕੁੰਜ ਗਲੀਨ ਮੈ ਖੇਲ ਮਚਾਯੋ ॥
jaahee ke sang suno mil kai ham kunj galeen mai khel machaayo |

ਗਾਵਤ ਭਯੋ ਸੋਊ ਠਉਰ ਤਹਾ ਹਮਹੂੰ ਮਿਲ ਕੈ ਤਹ ਮੰਗਲ ਗਾਯੋ ॥
gaavat bhayo soaoo tthaur tahaa hamahoon mil kai tah mangal gaayo |

ਸੋ ਬ੍ਰਿਜ ਤ੍ਯਾਗਿ ਗਏ ਮਥੁਰਾ ਇਨ ਗ੍ਵਾਰਨਿ ਤੇ ਮਨੂਆ ਉਚਟਾਯੋ ॥
so brij tayaag ge mathuraa in gvaaran te manooaa uchattaayo |

ਯੌ ਕਹਿ ਊਧਵ ਸੋ ਤਿਨ ਟੇਰਿ ਹਹਾ ਹਮਰੇ ਗ੍ਰਿਹਿ ਸ੍ਯਾਮ ਨ ਆਯੋ ॥੯੪੭॥
yau keh aoodhav so tin tter hahaa hamare grihi sayaam na aayo |947|

ਬ੍ਰਿਜ ਤ੍ਯਾਗਿ ਗਯੋ ਮਥਰਾ ਕੋ ਸੋਊ ਮਨ ਤੇ ਸਭ ਹੀ ਬ੍ਰਿਜਨਾਥਿ ਬਿਸਾਰੀ ॥
brij tayaag gayo matharaa ko soaoo man te sabh hee brijanaath bisaaree |

ਸੰਗਿ ਰਚੇ ਪੁਰ ਬਾਸਿਨ ਕੇ ਕਬਿ ਸ੍ਯਾਮ ਕਹੈ ਸੋਊ ਜਾਨਿ ਪਿਆਰੀ ॥
sang rache pur baasin ke kab sayaam kahai soaoo jaan piaaree |

ਊਧਵ ਜੂ ਸੁਨੀਯੈ ਬਿਰਥਾ ਤਿਹ ਤੇ ਅਤਿ ਬ੍ਯਾਕੁਲ ਭੀ ਬ੍ਰਿਜ ਨਾਰੀ ॥
aoodhav joo suneeyai birathaa tih te at bayaakul bhee brij naaree |

ਕੰਚੁਰੀ ਜਿਉ ਅਹਿਰਾਜ ਤਜੈ ਤਿਹ ਭਾਤਿ ਤਜੀ ਬ੍ਰਿਜ ਨਾਰ ਮੁਰਾਰੀ ॥੯੪੮॥
kanchuree jiau ahiraaj tajai tih bhaat tajee brij naar muraaree |948|

ਊਧਵ ਕੇ ਫਿਰਿ ਸੰਗ ਕਹਿਯੋ ਕਬਿ ਸ੍ਯਾਮ ਕਹੈ ਬ੍ਰਿਖਭਾਨ ਜਈ ਹੈ ॥
aoodhav ke fir sang kahiyo kab sayaam kahai brikhabhaan jee hai |

ਜਾ ਮੁਖ ਕੇ ਸਮ ਚੰਦ੍ਰ ਪ੍ਰਭਾ ਜੁ ਤਿਹੂੰ ਪੁਰ ਮਾਨਹੁ ਰੂਪਮਈ ਹੈ ॥
jaa mukh ke sam chandr prabhaa ju tihoon pur maanahu roopamee hai |

ਸ੍ਯਾਮ ਗਯੋ ਤਜਿ ਕੈ ਬ੍ਰਿਜ ਕੋ ਤਿਹ ਤੇ ਅਤਿ ਬ੍ਯਾਕੁਲ ਚਿਤ ਭਈ ਹੈ ॥
sayaam gayo taj kai brij ko tih te at bayaakul chit bhee hai |

ਜਾ ਦਿਨ ਕੇ ਮਥੁਰਾ ਮੈ ਗਏ ਬਿਨੁ ਤ੍ਵੈ ਹਮਰੀ ਸੁਧਿ ਹੂੰ ਨ ਲਈ ਹੈ ॥੯੪੯॥
jaa din ke mathuraa mai ge bin tvai hamaree sudh hoon na lee hai |949|

ਜਾ ਦਿਨ ਕੇ ਬ੍ਰਿਜ ਤ੍ਯਾਗਿ ਗਏ ਬਿਨ ਤ੍ਵੈ ਕੋਊ ਮਾਨਸ ਹੂੰ ਨ ਪਠਾਯੋ ॥
jaa din ke brij tayaag ge bin tvai koaoo maanas hoon na patthaayo |

ਹੇਤ ਜਿਤੋ ਇਨ ਊਪਰ ਥੋ ਕਬਿ ਸ੍ਯਾਮ ਕਹੈ ਤਿਤਨੋ ਬਿਸਰਾਯੋ ॥
het jito in aoopar tho kab sayaam kahai titano bisaraayo |

ਆਪ ਰਚੇ ਪੁਰ ਬਾਸਿਨ ਸੋ ਇਨ ਕੋ ਦੁਖੁ ਦੈ ਉਨ ਕੋ ਰਿਝਵਾਯੋ ॥
aap rache pur baasin so in ko dukh dai un ko rijhavaayo |

ਤਾ ਸੰਗ ਜਾਇ ਕੋ ਯੌ ਕਹੀਯੋ ਹਰਿ ਜੀ ਤੁਮਰੇ ਕਹੁ ਕਾ ਜੀਯ ਆਯੋ ॥੯੫੦॥
taa sang jaae ko yau kaheeyo har jee tumare kahu kaa jeey aayo |950|

ਤ੍ਯਾਗਿ ਗਏ ਮਥੁਰਾ ਬ੍ਰਿਜ ਕਉ ਚਲਿ ਕੈ ਫਿਰਿ ਆਪ ਨਹੀ ਬ੍ਰਿਜ ਆਏ ॥
tayaag ge mathuraa brij kau chal kai fir aap nahee brij aae |

ਸੰਗਿ ਰਚੇ ਪੁਰਬਾਸਿਨ ਕੇ ਕਬਿ ਸ੍ਯਾਮ ਕਹੈ ਮਨ ਆਨੰਦ ਪਾਏ ॥
sang rache purabaasin ke kab sayaam kahai man aanand paae |

ਦੈ ਗਯੋ ਹੈ ਇਨ ਕੋ ਦੁਖ ਊਧਵ ਪੈ ਮਨ ਮੈ ਨ ਹੁਲਾਸ ਬਢਾਏ ॥
dai gayo hai in ko dukh aoodhav pai man mai na hulaas badtaae |

ਆਪ ਨ ਥੇ ਬ੍ਰਿਜ ਮੈ ਉਪਜੇ ਇਨ ਸੋ ਸੁ ਭਏ ਛਿਨ ਬੀਚ ਪਰਾਏ ॥੯੫੧॥
aap na the brij mai upaje in so su bhe chhin beech paraae |951|


Flag Counter