Sri Dasam Granth

Página - 408


ਦੂਸਰ ਸ੍ਰੀ ਜਦੁਬੀਰ ਕੇ ਬੀਰ ਸਰਾਸਨੁ ਲੈ ਸਰ ਕੋਪ ਭਯੋ ਹੈ ॥
doosar sree jadubeer ke beer saraasan lai sar kop bhayo hai |

ਧੀਰ ਬਲੀ ਧਨ ਸਿੰਘ ਕੀ ਓਰ ਚਲਾਵਤ ਬਾਨ ਨਿਸੰਕ ਗਯੋ ਹੈ ॥
dheer balee dhan singh kee or chalaavat baan nisank gayo hai |

ਸ੍ਰੀ ਧਨ ਸਿੰਘ ਲੀਓ ਅਸਿ ਹਾਥਿ ਕਟਿਓ ਅਰਿ ਮਾਥਨ ਡਾਰ ਦਯੋ ਹੈ ॥
sree dhan singh leeo as haath kattio ar maathan ddaar dayo hai |

ਕਾਛੀ ਨਿਹਾਰਿ ਸਰੋਵਰ ਤੇ ਪ੍ਰਫੁਲਿਓ ਮਾਨਹੁ ਬਾਰਿਜ ਤੋਰ ਲਯੋ ਹੈ ॥੧੧੦੪॥
kaachhee nihaar sarovar te prafulio maanahu baarij tor layo hai |1104|

ਮਾਰਿ ਦੁ ਬੀਰਨ ਕੋ ਧਨ ਸਿੰਘ ਸਰਾਸਨ ਲੈ ਦਲ ਕਉ ਤਕਿ ਧਾਯੋ ॥
maar du beeran ko dhan singh saraasan lai dal kau tak dhaayo |

ਆਵਤ ਹੀ ਗਜਿ ਬਾਜ ਹਨੇ ਰਥ ਪੈਦਲ ਕਾਟਿ ਘਨੋ ਰਨ ਪਾਯੋ ॥
aavat hee gaj baaj hane rath paidal kaatt ghano ran paayo |

ਖਗ ਅਲਾਤ ਕੀ ਭਾਤਿ ਫਿਰਿਓ ਖਰ ਸਾਨ ਨ੍ਰਿਪਾਲ ਕੋ ਛਤ੍ਰ ਲਜਾਯੋ ॥
khag alaat kee bhaat firio khar saan nripaal ko chhatr lajaayo |

ਅਉਰ ਭਲੀ ਉਪਮਾ ਤਿਹ ਕੀ ਲਖਿ ਭੀਖਮ ਕਉ ਹਰਿ ਚਕ੍ਰ ਭ੍ਰਮਾਯੋ ॥੧੧੦੫॥
aaur bhalee upamaa tih kee lakh bheekham kau har chakr bhramaayo |1105|

ਬਹੁਰੋ ਧਨ ਸਿੰਘ ਸਰਾਸਨੁ ਲੈ ਰਿਸ ਕੈ ਅਰਿ ਕੇ ਦਲ ਮਾਝਿ ਪਰਿਯੋ ॥
bahuro dhan singh saraasan lai ris kai ar ke dal maajh pariyo |

ਰਥਿ ਕਾਟਿ ਘਨੇ ਗਜ ਬਾਜ ਹਨੇ ਨਹੀ ਜਾਤ ਗਨੇ ਇਹ ਭਾਤਿ ਲਰਿਯੋ ॥
rath kaatt ghane gaj baaj hane nahee jaat gane ih bhaat lariyo |

ਜਮਲੋਕੁ ਸੁ ਬੀਰ ਕਿਤੇ ਪਠਏ ਹਰਿ ਓਰ ਚਲਿਯੋ ਅਤਿ ਕੋਪ ਭਰਿਯੋ ॥
jamalok su beer kite patthe har or chaliyo at kop bhariyo |

ਮੁਖ ਮਾਰ ਹੀ ਮਾਰ ਪੁਕਾਰਿ ਪਰਿਯੋ ਦਲੁ ਜਾਦਵ ਕੋ ਸਿਗਰੋ ਬਿਡਰਿਯੋ ॥੧੧੦੬॥
mukh maar hee maar pukaar pariyo dal jaadav ko sigaro biddariyo |1106|

ਦੋਹਰਾ ॥
doharaa |

ਧਨ ਸਿੰਘ ਸੈਨਾ ਜਾਦਵੀ ਦੀਨੀ ਘਨੀ ਖਪਾਇ ॥
dhan singh sainaa jaadavee deenee ghanee khapaae |

ਤਬ ਬ੍ਰਿਜਭੂਖਨ ਕੋਪਿ ਭਰਿ ਬੋਲਿਯੋ ਨੈਨ ਤਚਾਇ ॥੧੧੦੭॥
tab brijabhookhan kop bhar boliyo nain tachaae |1107|

ਕਾਨੁ ਬਾਚ ਸੈਨਾ ਪ੍ਰਤਿ ॥
kaan baach sainaa prat |

ਸਵੈਯਾ ॥
savaiyaa |

ਦੇਖਤ ਹੋ ਭਟ ਠਾਢੇ ਕਹਾ ਹਮ ਜਾਨਤ ਹੈ ਤੁਮ ਪਉਰਖ ਹਾਰਿਯੋ ॥
dekhat ho bhatt tthaadte kahaa ham jaanat hai tum paurakh haariyo |

ਸ੍ਰੀ ਧਨ ਸਿੰਘ ਕੇ ਬਾਨ ਛੁਟੇ ਸਭ ਹੂੰ ਰਨ ਮੰਡਲ ਤੇ ਪਗ ਟਾਰਿਯੋ ॥
sree dhan singh ke baan chhutte sabh hoon ran manddal te pag ttaariyo |

ਸਿੰਘ ਕੇ ਅਗ੍ਰਜ ਜੈਸੇ ਅਜਾ ਗਨ ਐਸੇ ਭਜੇ ਨਹਿ ਸਸਤ੍ਰ ਸੰਭਾਰਿਯੋ ॥
singh ke agraj jaise ajaa gan aaise bhaje neh sasatr sanbhaariyo |

ਕਾਇਰ ਹੁਇ ਤਿਹ ਪੇਖਿ ਡਰੇ ਨਹਿ ਆਪ ਮਰੇ ਉਨ ਕਉ ਨਹੀ ਮਾਰਿਯੋ ॥੧੧੦੮॥
kaaeir hue tih pekh ddare neh aap mare un kau nahee maariyo |1108|

ਯੌ ਸੁਨਿ ਕੈ ਹਰਿ ਕੀ ਬਤੀਯਾ ਭਟ ਦਾਤਨ ਪੀਸ ਕੈ ਕ੍ਰੋਧ ਭਰੇ ॥
yau sun kai har kee bateeyaa bhatt daatan pees kai krodh bhare |

ਧਨੁ ਬਾਨ ਸੰਭਾਰ ਕੈ ਧਾਇ ਪਰੇ ਧਨ ਸਿੰਘਹੁੰ ਤੇ ਨਹੀ ਨੈਕੁ ਡਰੇ ॥
dhan baan sanbhaar kai dhaae pare dhan singhahun te nahee naik ddare |

ਧਨ ਸਿੰਘ ਸਰਾਸਨੁ ਲੈ ਕਰਿ ਮੈ ਕਟਿ ਦੈਤਨ ਕੇ ਸਿਰ ਭੂਮਿ ਪਰੇ ॥
dhan singh saraasan lai kar mai katt daitan ke sir bhoom pare |

ਮਨੋ ਪਉਨ ਕੋ ਪੁੰਜ ਬਹਿਯੋ ਲਗ ਕੇ ਫੁਲਵਾਰੀ ਮੈ ਟੂਟ ਕੈ ਫੂਲਿ ਝਰੈ ॥੧੧੦੯॥
mano paun ko punj bahiyo lag ke fulavaaree mai ttoott kai fool jharai |1109|

ਕਬਿਤੁ ॥
kabit |

ਕੋਪ ਭਰੇ ਆਏ ਭਟ ਗਿਰੇ ਰਨਿ ਭੂਮਿ ਕਟਿ ਜੁਧ ਕੇ ਨਿਪਟ ਸਮੁਹਾਇ ਸਿੰਘ ਧਨ ਸੋ ॥
kop bhare aae bhatt gire ran bhoom katt judh ke nipatt samuhaae singh dhan so |

ਆਯੁਧ ਲੈ ਪਾਨ ਮੈ ਨਿਦਾਨ ਕੋ ਸਮਰ ਜਾਨਿ ਅਉਰ ਦਉਰ ਪਰੇ ਬੀਰਤਾ ਬਢਾਇ ਮਨ ਸੋ ॥
aayudh lai paan mai nidaan ko samar jaan aaur daur pare beerataa badtaae man so |

ਕੋਪ ਧਨ ਸਿੰਘ ਲੈ ਸਰਾਸਨ ਸੁ ਬਾਨ ਤਾਨਿ ਜੁਦੇ ਕਰ ਡਾਰੇ ਸੀਸ ਤਿਨ ਹੀ ਕੇ ਤਨ ਸੋ ॥
kop dhan singh lai saraasan su baan taan jude kar ddaare sees tin hee ke tan so |

ਮਾਨਹੁ ਬਸੁੰਧਰਾ ਕੀ ਧੀਰਤਾ ਨਿਹਾਰ ਇੰਦ੍ਰ ਕੀਨੀ ਨਿਜ ਪੂਜਾ ਅਰਬਿੰਦ ਪੁਹਪਨ ਸੋ ॥੧੧੧੦॥
maanahu basundharaa kee dheerataa nihaar indr keenee nij poojaa arabind puhapan so |1110|

ਸਵੈਯਾ ॥
savaiyaa |

ਸ੍ਰੀ ਧਨ ਸਿੰਘ ਅਯੋਧਨ ਮੈ ਅਤਿ ਕੋਪ ਕੀਯੋ ਬਹੁਤੇ ਭਟ ਮਾਰੇ ॥
sree dhan singh ayodhan mai at kop keeyo bahute bhatt maare |

ਅਉਰ ਜਿਤੇ ਬਰ ਆਵਤ ਹੇ ਸੁ ਹਨੇ ਜਨੁ ਮਾਰੁਤ ਮੇਘ ਬਿਡਾਰੇ ॥
aaur jite bar aavat he su hane jan maarut megh biddaare |

ਜਾਦਵ ਕੇ ਦਲ ਕੇ ਗਜ ਕੇ ਹਲਕੇ ਦਲ ਕੇ ਹਲਕੇ ਕਰਿ ਡਾਰੇ ॥
jaadav ke dal ke gaj ke halake dal ke halake kar ddaare |

ਝੂਮਿ ਗਿਰੇ ਇਕ ਯੌ ਧਰਨੀ ਮਨੋ ਇੰਦ੍ਰ ਕੇ ਬਜ੍ਰ ਲਗੇ ਗਿਰ ਭਾਰੇ ॥੧੧੧੧॥
jhoom gire ik yau dharanee mano indr ke bajr lage gir bhaare |1111|

ਕੋਪ ਭਰੇ ਅਸਿ ਪਾਨਿ ਧਰੇ ਧਨ ਸਿੰਘ ਅਰੇ ਗਜਰਾਜ ਸੰਘਾਰੇ ॥
kop bhare as paan dhare dhan singh are gajaraaj sanghaare |

ਅਉਰ ਜਿਤੇ ਗਜ ਪੁੰਜ ਹੁਤੇ ਡਰ ਮਾਨਿ ਭਜੇ ਅਤਿ ਹੀ ਧੁਜਵਾਰੇ ॥
aaur jite gaj punj hute ddar maan bhaje at hee dhujavaare |

ਤਾ ਛਬਿ ਕੀ ਉਪਮਾ ਕਬਿ ਸ੍ਯਾਮ ਕਹੈ ਮਨ ਮੈ ਸੁ ਬਿਚਾਰ ਉਚਾਰੇ ॥
taa chhab kee upamaa kab sayaam kahai man mai su bichaar uchaare |

ਮਾਨਹੁ ਇੰਦ੍ਰ ਕੇ ਆਗਮ ਤੇ ਡਰ ਭੂ ਧਰ ਕੈ ਧਰਿ ਪੰਖ ਪਧਾਰੇ ॥੧੧੧੨॥
maanahu indr ke aagam te ddar bhoo dhar kai dhar pankh padhaare |1112|

ਜੁਧ ਕੀਯੋ ਧਨ ਸਿੰਘ ਘਨੋ ਤਿਹ ਕੇ ਕੋਊ ਸਾਮੁਹਿ ਬੀਰ ਨ ਆਯੋ ॥
judh keeyo dhan singh ghano tih ke koaoo saamuhi beer na aayo |

ਸੋ ਰਨਿ ਕੋਪ ਸਿਉ ਆਨਿ ਪਰਿਯੋ ਨਹੀ ਜਾਨ ਦੀਯੋ ਸੋਈ ਮਾਰਿ ਗਿਰਾਯੋ ॥
so ran kop siau aan pariyo nahee jaan deeyo soee maar giraayo |

ਦਾਸਰਥੀ ਦਲ ਸਿਉ ਜਿਮਿ ਰਾਵਨ ਰੋਸ ਭਰਿਯੋ ਅਤਿ ਜੁਧ ਮਚਾਯੋ ॥
daasarathee dal siau jim raavan ros bhariyo at judh machaayo |

ਤੈਸੇ ਭਿਰਿਯੋ ਧਨ ਸਿੰਘ ਬਲੀ ਹਨਿ ਕੈ ਚਤੁਰੰਗ ਚਮੂੰ ਪੁਨਿ ਧਾਯੋ ॥੧੧੧੩॥
taise bhiriyo dhan singh balee han kai chaturang chamoon pun dhaayo |1113|

ਟੇਰਿ ਕਹਿਯੋ ਧਨ ਸਿੰਘ ਬਲੀ ਰਨ ਤ੍ਯਾਗ ਸੁਨੋ ਹਰਿ ਭਾਜਿ ਨ ਜਈਯੈ ॥
tter kahiyo dhan singh balee ran tayaag suno har bhaaj na jeeyai |

ਤਾ ਤੇ ਸੰਭਾਰ ਕੇ ਆਨਿ ਭਿਰੋ ਨਿਜ ਲੋਕਨ ਕੋ ਬਿਰਥਾ ਨ ਕਟਈਯੈ ॥
taa te sanbhaar ke aan bhiro nij lokan ko birathaa na katteeyai |

ਹੇ ਬਲਿਦੇਵ ਸਰਾਸਨੁ ਲੈ ਹਮ ਸੋ ਸਮੁਹਾਇ ਕੈ ਜੁਧ ਕਰਈਯੈ ॥
he balidev saraasan lai ham so samuhaae kai judh kareeyai |

ਸੰਗਰ ਕੇ ਸਮ ਅਉਰ ਕਛੂ ਨਹੀ ਯਾ ਤੇ ਦੁਹੂੰ ਜਗ ਮੈ ਜਸੁ ਪਈਯੈ ॥੧੧੧੪॥
sangar ke sam aaur kachhoo nahee yaa te duhoon jag mai jas peeyai |1114|

ਯੌ ਸੁਨਿ ਕੈ ਬਤੀਯਾ ਅਰਿ ਕੀ ਤਰਕੀ ਮਨ ਮੈ ਅਤਿ ਕੋਪ ਭਰਿਯੋ ਹੈ ॥
yau sun kai bateeyaa ar kee tarakee man mai at kop bhariyo hai |


Flag Counter