Sri Dasam Granth

Página - 973


ਕਹਿਯੋ ਅਪਸੁੰਦ ਯਾਹਿ ਮੈ ਕਰਿ ਹੌ ॥
kahiyo apasund yaeh mai kar hau |

ਰਾਰਿ ਪਰੀ ਦੁਹੂੰਅਨ ਮੈ ਭਾਰੀ ॥
raar paree duhoonan mai bhaaree |

ਬਿਚਰੇ ਸੂਰਬੀਰ ਹੰਕਾਰੀ ॥੧੨॥
bichare soorabeer hankaaree |12|

ਭੁਜੰਗ ਛੰਦ ॥
bhujang chhand |

ਪਰਿਯੋ ਲੋਹ ਗਾੜੋ ਮਹਾ ਬੀਰ ਮਾਡੇ ॥
pariyo loh gaarro mahaa beer maadde |

ਝੁਕੇ ਆਨਿ ਚਾਰੋ ਦਿਸਾ ਕਾਢਿ ਖਾਡੇ ॥
jhuke aan chaaro disaa kaadt khaadde |

ਛਕੇ ਛੋਭ ਛਤ੍ਰੀ ਮਹਾ ਘਾਇ ਮੇਲੈ ॥
chhake chhobh chhatree mahaa ghaae melai |

ਕਿਤੇ ਢਾਲਿ ਤਿਰਸੂਲ ਖਗਾਨ ਖੇਲੈ ॥੧੩॥
kite dtaal tirasool khagaan khelai |13|

ਸੋਰਠਾ ॥
soratthaa |

ਬਾਜਨ ਬਜੇ ਅਨੇਕ ਸੁਭਟ ਸਭੈ ਹਰਖਤ ਭਏ ॥
baajan baje anek subhatt sabhai harakhat bhe |

ਜੀਵਤ ਬਚਿਯੋ ਨ ਏਕ ਕਾਲ ਬੀਰ ਚਾਬੇ ਸਕਲ ॥੧੪॥
jeevat bachiyo na ek kaal beer chaabe sakal |14|

ਦੋਹਰਾ ॥
doharaa |

ਜੁਝੈ ਜੁਝਊਆ ਕੇ ਬਜੇ ਸੂਰਬੀਰ ਸਮੁਹਾਇ ॥
jujhai jujhaooaa ke baje soorabeer samuhaae |

ਗਜੇ ਸੁੰਦ ਅਪਸੁੰਦ ਤਬ ਢੋਲ ਮ੍ਰਿਦੰਗ ਬਜਾਇ ॥੧੫॥
gaje sund apasund tab dtol mridang bajaae |15|

ਚੌਪਈ ॥
chauapee |

ਪ੍ਰਥਮ ਮਾਰਿ ਬਾਨਨ ਕੀ ਪਰੀ ॥
pratham maar baanan kee paree |

ਦੁਤਿਯ ਮਾਰਿ ਸੈਥਿਨ ਸੌ ਧਰੀ ॥
dutiy maar saithin sau dharee |

ਤ੍ਰਿਤਿਯ ਜੁਧ ਤਰਵਾਰਿਨ ਪਰਿਯੋ ॥
tritiy judh taravaarin pariyo |

ਚੌਥੋ ਭੇਰ ਕਟਾਰਿਨ ਕਰਿਯੋ ॥੧੬॥
chauatho bher kattaarin kariyo |16|

ਦੋਹਰਾ ॥
doharaa |

ਮੁਸਟ ਜੁਧ ਪੰਚਮ ਭਯੋ ਬਰਖਿਯੋ ਲੋਹ ਅਪਾਰ ॥
musatt judh pancham bhayo barakhiyo loh apaar |

ਊਚ ਨੀਚ ਕਾਤਰ ਸੁਭਟ ਸਭ ਕੀਨੇ ਇਕ ਸਾਰ ॥੧੭॥
aooch neech kaatar subhatt sabh keene ik saar |17|

ਬਜ੍ਰ ਬਾਨ ਬਰਛਾ ਬਿਛੂਆ ਬਰਖੇ ਬਿਸਿਖ ਅਨੇਕ ॥
bajr baan barachhaa bichhooaa barakhe bisikh anek |

ਊਚ ਨੀਚ ਕਾਤਰ ਸੁਭਟ ਜਿਯਤ ਨ ਉਬਰਿਯੋ ਏਕ ॥੧੮॥
aooch neech kaatar subhatt jiyat na ubariyo ek |18|

ਸਵੈਯਾ ॥
savaiyaa |

ਗਾੜ ਪਰੀ ਇਹ ਭਾਤਿ ਤਹਾ ਇਤ ਸੁੰਦ ਉਤੇ ਅਪਸੁੰਦ ਹਕਾਰੋ ॥
gaarr paree ih bhaat tahaa it sund ute apasund hakaaro |

ਪਟਿਸਿ ਲੋਹਹਥੀ ਪਰਸੇ ਅਮਿਤਾਯੁਧ ਲੈ ਕਰ ਕੋਪ ਪ੍ਰਹਾਰੇ ॥
pattis lohahathee parase amitaayudh lai kar kop prahaare |

ਰਾਜ ਪਰੇ ਕਹੂੰ ਤਾਜ ਹਿਰੇ ਤਰਫੈ ਕਹੂੰ ਬੀਰ ਕ੍ਰਿਪਾਨਨ ਮਾਰੇ ॥
raaj pare kahoon taaj hire tarafai kahoon beer kripaanan maare |

ਆਪਸ ਮੈ ਲਰਿ ਬੀਰ ਦੋਊ ਬਸਿ ਕਾਲ ਭਏ ਕਰਤਾਰ ਸੰਘਾਰੇ ॥੧੯॥
aapas mai lar beer doaoo bas kaal bhe karataar sanghaare |19|

ਚੌਪਈ ॥
chauapee |

ਆਪਸ ਬੀਚ ਬੀਰ ਲਰਿ ਮਰੇ ॥
aapas beech beer lar mare |

ਬਜ੍ਰ ਬਾਨ ਬਿਛੂਅਨ ਬ੍ਰਿਨ ਕਰੇ ॥
bajr baan bichhooan brin kare |

ਫੂਲ ਅਨੇਕ ਮੇਘ ਜ੍ਯੋ ਬਰਖੇ ॥
fool anek megh jayo barakhe |

ਦੇਵਰਾਜ ਦੇਵਨ ਜੁਤ ਹਰਖੇ ॥੨੦॥
devaraaj devan jut harakhe |20|

ਦੋਹਰਾ ॥
doharaa |

ਦੁਹੂੰ ਭ੍ਰਾਤ ਬਧਿ ਕੈ ਤ੍ਰਿਯਾ ਗਈ ਬ੍ਰਹਮ ਪੁਰ ਧਾਇ ॥
duhoon bhraat badh kai triyaa gee braham pur dhaae |

ਜੈ ਜੈਕਾਰ ਅਪਾਰ ਹੂਅ ਹਰਖੇ ਮਨ ਸੁਰ ਰਾਇ ॥੨੧॥
jai jaikaar apaar hooa harakhe man sur raae |21|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੋਹਲਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੬॥੨੨੮੨॥ਅਫਜੂੰ॥
eit sree charitr pakhayaane triyaa charitre mantree bhoop sanbaade ik sau sohalavo charitr samaapatam sat subham sat |116|2282|afajoon|

ਚੌਪਈ ॥
chauapee |

ਦੈਤਨ ਤੁਮਲ ਜੁਧੁ ਜਬ ਕੀਨੋ ॥
daitan tumal judh jab keeno |

ਦੇਵਰਾਜ ਗ੍ਰਿਹ ਕੋ ਮਗੁ ਲੀਨੋ ॥
devaraaj grih ko mag leeno |

ਕਮਲ ਨਾਲਿ ਭੀਤਰ ਛਪਿ ਰਹਿਯੋ ॥
kamal naal bheetar chhap rahiyo |

ਸਚਿਯਹਿ ਆਦਿ ਕਿਸੂ ਨਹਿ ਲਹਿਯੋ ॥੧॥
sachiyeh aad kisoo neh lahiyo |1|

ਬਾਸਵ ਕੌ ਖੋਜਨ ਸਭ ਲਾਗੇ ॥
baasav kau khojan sabh laage |

ਸਚੀ ਸਮੇਤ ਅਸੰਖ ਨੁਰਾਗੇ ॥
sachee samet asankh nuraage |

ਢੂੰਢਿ ਫਿਰੇ ਕਾਹੂੰ ਨਹਿ ਪਾਯੋ ॥
dtoondt fire kaahoon neh paayo |

ਦੇਵਨ ਅਮਿਤ ਸੋਕ ਉਪਜਾਯੋ ॥੨॥
devan amit sok upajaayo |2|

ਦੋਹਰਾ ॥
doharaa |


Flag Counter