Sri Dasam Granth

Página - 291


ਇੰਦ੍ਰ ਕੋ ਰਾਜਹਿ ਕੀ ਦਵੈਯਾ ਕਰਤਾ ਬਧ ਸੁੰਭ ਨਿਸੁੰਭਹਿ ਦੋਊ ॥
eindr ko raajeh kee davaiyaa karataa badh sunbh nisunbheh doaoo |

ਜੋ ਜਪ ਕੈ ਇਹ ਸੇਵ ਕਰੈ ਬਰੁ ਕੋ ਸੁ ਲਹੈ ਮਨ ਇਛਤ ਸੋਊ ॥
jo jap kai ih sev karai bar ko su lahai man ichhat soaoo |

ਲੋਕ ਬਿਖੈ ਉਹ ਕੀ ਸਮਤੁਲ ਗਰੀਬ ਨਿਵਾਜ ਨ ਦੂਸਰ ਕੋਊ ॥੮॥
lok bikhai uh kee samatul gareeb nivaaj na doosar koaoo |8|

ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤੰ ॥
eit sree devee joo kee usatat samaapatan |

ਅਥ ਪ੍ਰਿਥਮੀ ਬ੍ਰਹਮਾ ਪਹਿ ਪੁਕਾਰਤ ਭਈ ॥
ath prithamee brahamaa peh pukaarat bhee |

ਸਵੈਯਾ ॥
savaiyaa |

ਦਈਤਨ ਕੇ ਭਰ ਤੇ ਡਰ ਤੇ ਜੁ ਭਈ ਪ੍ਰਿਥਮੀ ਬਹੁ ਭਾਰਹਿੰ ਭਾਰੀ ॥
deetan ke bhar te ddar te ju bhee prithamee bahu bhaarahin bhaaree |

ਗਾਇ ਕੋ ਰੂਪੁ ਤਬੈ ਧਰ ਕੈ ਬ੍ਰਹਮਾ ਰਿਖਿ ਪੈ ਚਲਿ ਜਾਇ ਪੁਕਾਰੀ ॥
gaae ko roop tabai dhar kai brahamaa rikh pai chal jaae pukaaree |

ਬ੍ਰਹਮ ਕਹਿਯੋ ਤੁਮ ਹੂੰ ਹਮ ਹੂੰ ਮਿਲਿ ਜਾਹਿ ਤਹਾ ਜਹ ਹੈ ਬ੍ਰਤਿਧਾਰੀ ॥
braham kahiyo tum hoon ham hoon mil jaeh tahaa jah hai bratidhaaree |

ਜਾਇ ਕਰੈ ਬਿਨਤੀ ਤਿਹ ਕੀ ਰਘੁਨਾਥ ਸੁਨੋ ਇਹ ਬਾਤ ਹਮਾਰੀ ॥੯॥
jaae karai binatee tih kee raghunaath suno ih baat hamaaree |9|

ਬ੍ਰਹਮ ਕੋ ਅਗ੍ਰ ਸਭੈ ਧਰ ਕੈ ਸੁ ਤਹਾ ਕੋ ਚਲੇ ਤਨ ਕੇ ਤਨੀਆ ॥
braham ko agr sabhai dhar kai su tahaa ko chale tan ke taneea |

ਤਬ ਜਾਇ ਪੁਕਾਰ ਕਰੀ ਤਿਹ ਸਾਮੁਹਿ ਰੋਵਤ ਤਾ ਮੁਨਿ ਜ੍ਯੋ ਹਨੀਆ ॥
tab jaae pukaar karee tih saamuhi rovat taa mun jayo haneea |

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮਨ ਭੀਤਰ ਯੌ ਗਨੀਆ ॥
taa chhab kee at hee upamaa kab ne man bheetar yau ganeea |

ਜਿਮ ਲੂਟੇ ਤੈ ਅਗ੍ਰਜ ਚਉਧਰੀ ਕੈ ਕੁਟਵਾਰ ਪੈ ਕੂਕਤ ਹੈ ਬਨੀਆ ॥੧੦॥
jim lootte tai agraj chaudharee kai kuttavaar pai kookat hai baneea |10|

ਲੈ ਬ੍ਰਹਮਾ ਸੁਰ ਸੈਨ ਸਭੈ ਤਹ ਦਉਰਿ ਗਏ ਜਹ ਸਾਗਰ ਭਾਰੀ ॥
lai brahamaa sur sain sabhai tah daur ge jah saagar bhaaree |

ਗਾਇ ਪ੍ਰਨਾਮ ਕਰੋ ਤਿਨ ਕੋ ਅਪੁਨੇ ਲਖਿ ਬਾਰ ਨਿਵਾਰ ਪਖਾਰੀ ॥
gaae pranaam karo tin ko apune lakh baar nivaar pakhaaree |

ਪਾਇ ਪਰੇ ਚਤੁਰਾਨਨ ਤਾਹਿ ਕੇ ਦੇਖਿ ਬਿਮਾਨ ਤਹਾ ਬ੍ਰਤਿਧਾਰੀ ॥
paae pare chaturaanan taeh ke dekh bimaan tahaa bratidhaaree |

ਬ੍ਰਹਮ ਕਹਿਯੋ ਬ੍ਰਹਮਾ ਕਹੁ ਜਾਹੁ ਅਵਤਾਰ ਲੈ ਮੈ ਜਰ ਦੈਤਨ ਮਾਰੀ ॥੧੧॥
braham kahiyo brahamaa kahu jaahu avataar lai mai jar daitan maaree |11|

ਸ੍ਰਉਨਨ ਮੈ ਸੁਨਿ ਬ੍ਰਹਮ ਕੀ ਬਾਤ ਸਬੈ ਮਨ ਦੇਵਨ ਕੇ ਹਰਖਾਨੇ ॥
sraunan mai sun braham kee baat sabai man devan ke harakhaane |

ਕੈ ਕੈ ਪ੍ਰਨਾਮ ਚਲੇ ਗ੍ਰਿਹਿ ਆਪਨ ਲੋਕ ਸਭੈ ਅਪੁਨੇ ਕਰ ਮਾਨੇ ॥
kai kai pranaam chale grihi aapan lok sabhai apune kar maane |

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੇ ਮਨ ਮੈ ਪਹਿਚਾਨੇ ॥
taa chhab ko jas uch mahaa kab ne apune man mai pahichaane |

ਗੋਧਨ ਭਾਤਿ ਗਯੋ ਸਭ ਲੋਕ ਮਨੋ ਸੁਰ ਜਾਇ ਬਹੋਰ ਕੈ ਆਨੇ ॥੧੨॥
godhan bhaat gayo sabh lok mano sur jaae bahor kai aane |12|

ਬ੍ਰਹਮਾ ਬਾਚ ॥
brahamaa baach |

ਦੋਹਰਾ ॥
doharaa |


Flag Counter