Sri Dasam Granth

Página - 920


ਚੌਪਈ ॥
chauapee |

ਤੋਰਿ ਰਾਵ ਤਬ ਜਲਜ ਮੰਗਾਏ ॥
tor raav tab jalaj mangaae |

ਭਾਤਿ ਬਿਛੌਨਾ ਕੀ ਬਿਛਵਾਏ ॥
bhaat bichhauanaa kee bichhavaae |

ਸਕਲ ਸਖੀ ਤਿਹ ਪਰ ਬੈਠਾਈ ॥
sakal sakhee tih par baitthaaee |

ਭਾਤਿ ਭਾਤਿ ਕੀ ਪ੍ਰਭਾ ਬਨਾਈ ॥੫॥
bhaat bhaat kee prabhaa banaaee |5|

ਮਾਧਵਨਲ ਕੌ ਬੋਲਿ ਪਠਾਇਸ ॥
maadhavanal kau bol patthaaeis |

ਤਵਨ ਸਭਾ ਭੀਤਰ ਬੈਠਾਇਸ ॥
tavan sabhaa bheetar baitthaaeis |

ਰੀਝਿ ਬਿਪ੍ਰ ਤਬ ਬੇਨ ਬਜਾਈ ॥
reejh bipr tab ben bajaaee |

ਸਭ ਇਸਤ੍ਰਿਨ ਕੇ ਚਿਤ ਸੁ ਭਾਈ ॥੬॥
sabh isatrin ke chit su bhaaee |6|

ਦੋਹਰਾ ॥
doharaa |

ਸਭ ਅਬਲਾ ਮੋਹਿਤ ਭਈ ਨਾਦ ਸ੍ਰਵਨ ਸੁਨਿ ਪਾਇ ॥
sabh abalaa mohit bhee naad sravan sun paae |

ਸਭਹਿਨ ਕੇ ਤਨ ਸੌ ਗਏ ਕਮਲ ਪਤ੍ਰ ਲਪਟਾਇ ॥੭॥
sabhahin ke tan sau ge kamal patr lapattaae |7|

ਚੌਪਈ ॥
chauapee |

ਮਾਧਵਨਲ ਨ੍ਰਿਪ ਤੁਰਤੁ ਨਿਕਾਰਿਯੋ ॥
maadhavanal nrip turat nikaariyo |

ਬਿਪ੍ਰ ਜਾਨਿ ਜਿਯ ਤੇ ਨਹੀ ਮਾਰਿਯੋ ॥
bipr jaan jiy te nahee maariyo |

ਕਾਮਾਵਤੀ ਨਗਰ ਚਲਿ ਆਯੋ ॥
kaamaavatee nagar chal aayo |

ਕਾਮਕੰਦਲਾ ਸੌ ਹਿਤ ਭਾਯੋ ॥੮॥
kaamakandalaa sau hit bhaayo |8|

ਦੋਹਰਾ ॥
doharaa |

ਕਾਮ ਸੈਨ ਰਾਜਾ ਜਹਾ ਤਹ ਦਿਜ ਪਹੂੰਚ੍ਯੋ ਜਾਇ ॥
kaam sain raajaa jahaa tah dij pahoonchayo jaae |

ਪ੍ਰਗਟ ਤੀਨਿ ਸੈ ਸਾਠਿ ਤ੍ਰਿਯ ਨਾਚਤ ਜਹਾ ਬਨਾਇ ॥੯॥
pragatt teen sai saatth triy naachat jahaa banaae |9|

ਚੌਪਈ ॥
chauapee |

ਮਾਧਵ ਤੌਨ ਸਭਾ ਮਹਿ ਆਯੋ ॥
maadhav tauan sabhaa meh aayo |

ਆਨਿ ਰਾਵ ਕੌ ਸੀਸ ਝੁਕਾਯੋ ॥
aan raav kau sees jhukaayo |

ਸੂਰਬੀਰ ਬੈਠੇ ਬਹੁ ਜਹਾ ॥
soorabeer baitthe bahu jahaa |

ਨਾਚਤ ਕਾਮਕੰਦਲਾ ਤਹਾ ॥੧੦॥
naachat kaamakandalaa tahaa |10|

ਦੋਹਰਾ ॥
doharaa |

ਚੰਦਨ ਕੀ ਤਨ ਕੰਚੁਕੀ ਕਾਮਾ ਕਸੀ ਬਨਾਇ ॥
chandan kee tan kanchukee kaamaa kasee banaae |

ਅੰਗਿਯਾ ਹੀ ਸਭ ਕੋ ਲਖੈ ਚੰਦਨ ਲਖ੍ਯੋ ਨ ਜਾਇ ॥੧੧॥
angiyaa hee sabh ko lakhai chandan lakhayo na jaae |11|

ਚੰਦਨ ਕੀ ਲੈ ਬਾਸਨਾ ਭਵਰ ਬਹਿਠ੍ਯੋ ਆਇ ॥
chandan kee lai baasanaa bhavar bahitthayo aae |

ਸੋ ਤਿਨ ਕੁਚ ਕੀ ਬਾਯੁ ਤੇ ਦੀਨੌ ਤਾਹਿ ਉਠਾਇ ॥੧੨॥
so tin kuch kee baay te deenau taeh utthaae |12|

ਚੌਪਈ ॥
chauapee |

ਇਹ ਸੁ ਭੇਦ ਬਿਪ ਨੈ ਲਹਿ ਲਯੋ ॥
eih su bhed bip nai leh layo |

ਰੀਝਤ ਅਧਿਕ ਚਿਤ ਮਹਿ ਭਯੋ ॥
reejhat adhik chit meh bhayo |

ਅਮਿਤ ਦਰਬੁ ਨ੍ਰਿਪ ਤੇ ਜੋ ਲੀਨੋ ॥
amit darab nrip te jo leeno |

ਸੋ ਲੈ ਕਾਮਕੰਦਲਹਿ ਦੀਨੋ ॥੧੩॥
so lai kaamakandaleh deeno |13|

ਦੋਹਰਾ ॥
doharaa |

ਅਮਿਤ ਦਰਬੁ ਹਮ ਜੋ ਦਯੋ ਸੋ ਇਹ ਦਯੋ ਲੁਟਾਇ ॥
amit darab ham jo dayo so ih dayo luttaae |

ਐਸੇ ਬਿਪ੍ਰ ਫਜੂਲ ਕੋ ਮੋਹਿ ਨ ਰਾਖ੍ਯੋ ਜਾਇ ॥੧੪॥
aaise bipr fajool ko mohi na raakhayo jaae |14|

ਚੌਪਈ ॥
chauapee |

ਬਿਪ੍ਰ ਜਾਨਿ ਜਿਯ ਤੇ ਨਹਿ ਮਰਿਯੈ ॥
bipr jaan jiy te neh mariyai |

ਇਹ ਪੁਰ ਤੇ ਇਹ ਤੁਰਤੁ ਨਿਕਰਿਯੈ ॥
eih pur te ih turat nikariyai |

ਜਾ ਕੇ ਦੁਰਿਯੋ ਧਾਮ ਲਹਿ ਲੀਜੈ ॥
jaa ke duriyo dhaam leh leejai |

ਟੂਕ ਅਨੇਕ ਤਵਨ ਕੋ ਕੀਜੈ ॥੧੫॥
ttook anek tavan ko keejai |15|

ਯਹ ਸਭ ਭੇਦ ਬਿਪ੍ਰ ਸੁਨਿ ਪਾਯੋ ॥
yah sabh bhed bipr sun paayo |

ਚਲਿਯੋ ਚਲਿਯੋ ਕਾਮਾ ਗ੍ਰਿਹ ਆਯੋ ॥
chaliyo chaliyo kaamaa grih aayo |

ਮੋ ਪਰ ਕੋਪ ਅਧਿਕ ਨ੍ਰਿਪ ਕੀਨੋ ॥
mo par kop adhik nrip keeno |

ਤਿਹ ਹਿਤ ਧਾਮ ਤਿਹਾਰੋ ਚੀਨੋ ॥੧੬॥
tih hit dhaam tihaaro cheeno |16|

ਦੋਹਰਾ ॥
doharaa |


Flag Counter