Sri Dasam Granth

Página - 706


ਹਨ੍ਯੋ ਰੋਹ ਮੋਹੰ ਸਕਾਮੰ ਕਰਾਲੰ ॥
hanayo roh mohan sakaaman karaalan |

ਮਹਾ ਕ੍ਰੁਧ ਕੈ ਕ੍ਰੋਧ ਕੋ ਬਾਨ ਮਾਰ੍ਯੋ ॥
mahaa krudh kai krodh ko baan maarayo |

ਖਿਸ੍ਰਯੋ ਬ੍ਰਹਮ ਦੋਖਾਦਿ ਸਰਬੰ ਪ੍ਰਹਾਰ੍ਯੋ ॥੩੧੭॥
khisrayo braham dokhaad saraban prahaarayo |317|

ਰੂਆਲ ਛੰਦ ॥
rooaal chhand |

ਸੁ ਦ੍ਰੋਹ ਅਉ ਹੰਕਾਰ ਕੋ ਹਜਾਰ ਬਾਨ ਸੋ ਹਨ੍ਯੋ ॥
su droh aau hankaar ko hajaar baan so hanayo |

ਦਰਿਦ੍ਰ ਅਸੰਕ ਮੋਹ ਕੋ ਨ ਚਿਤ ਮੈ ਕਛ ਗਨ੍ਯੋ ॥
daridr asank moh ko na chit mai kachh ganayo |

ਅਸੋਚ ਅਉ ਕੁਮੰਤ੍ਰਤਾ ਅਨੇਕ ਬਾਨ ਸੋ ਹਤ੍ਰਯੋ ॥
asoch aau kumantrataa anek baan so hatrayo |

ਕਲੰਕ ਕੌ ਨਿਸੰਕ ਹ੍ਵੈ ਸਹੰਸ੍ਰ ਸਾਇਕੰ ਛਤ੍ਰਯੋ ॥੩੧੮॥
kalank kau nisank hvai sahansr saaeikan chhatrayo |318|

ਕ੍ਰਿਤਘਨਤਾ ਬਿਸ੍ਵਾਸਘਾਤ ਮਿਤ੍ਰਘਾਤ ਮਾਰ੍ਯੋ ॥
kritaghanataa bisvaasaghaat mitraghaat maarayo |

ਸੁ ਰਾਜ ਦੋਖ ਬ੍ਰਹਮ ਦੋਖ ਬ੍ਰਹਮ ਅਸਤ੍ਰ ਝਾਰ੍ਯੋ ॥
su raaj dokh braham dokh braham asatr jhaarayo |

ਉਚਾਟ ਮਾਰਣਾਦਿ ਬਸਿਕਰਣ ਕੋ ਸਰੰ ਹਨ੍ਯੋ ॥
auchaatt maaranaad basikaran ko saran hanayo |

ਬਿਖਾਧ ਕੋ ਬਿਖਾਧ ਕੈ ਨ ਬ੍ਰਿਧ ਤਾਹਿ ਕੋ ਗਨ੍ਯੋ ॥੩੧੯॥
bikhaadh ko bikhaadh kai na bridh taeh ko ganayo |319|

ਭਜੇ ਰਥੀ ਹਈ ਗਜੀ ਸੁ ਪਤਿ ਤ੍ਰਾਸ ਧਾਰਿ ਕੈ ॥
bhaje rathee hee gajee su pat traas dhaar kai |

ਭਜੇ ਰਥੀ ਮਹਾਰਥੀ ਸੁ ਲਾਜ ਕੋ ਬਿਸਾਰਿ ਕੈ ॥
bhaje rathee mahaarathee su laaj ko bisaar kai |

ਅਸੰਭ ਜੁਧ ਜੋ ਭਯੋ ਸੁ ਕੈਸ ਕੇ ਬਤਾਈਐ ॥
asanbh judh jo bhayo su kais ke bataaeeai |

ਸਹੰਸ ਬਾਕ ਜੋ ਰਟੈ ਨ ਤਤ੍ਰ ਪਾਰ ਪਾਈਐ ॥੩੨੦॥
sahans baak jo rattai na tatr paar paaeeai |320|

ਕਲੰਕ ਬਿਭ੍ਰਮਾਦਿ ਅਉ ਕ੍ਰਿਤਘਨ ਤਾਹਿ ਕੌ ਹਨ੍ਯੋ ॥
kalank bibhramaad aau kritaghan taeh kau hanayo |

ਬਿਖਾਦ ਬਿਪਦਾਦਿ ਕੋ ਕਛੂ ਨ ਚਿਤ ਮੈ ਗਨ੍ਯੋ ॥
bikhaad bipadaad ko kachhoo na chit mai ganayo |

ਸੁ ਮਿਤ੍ਰਦੋਖ ਰਾਜਦੋਖ ਈਰਖਾਹਿ ਮਾਰਿ ਕੈ ॥
su mitradokh raajadokh eerakhaeh maar kai |

ਉਚਾਟ ਅਉ ਬਿਖਾਧ ਕੋ ਦਯੋ ਰਣੰ ਨਿਕਾਰਿ ਕੈ ॥੩੨੧॥
auchaatt aau bikhaadh ko dayo ranan nikaar kai |321|

ਗਿਲਾਨਿ ਕੋਪ ਮਾਨ ਅਪ੍ਰਮਾਨ ਬਾਨ ਸੋ ਹਨ੍ਯੋ ॥
gilaan kop maan apramaan baan so hanayo |

ਅਨਰਥ ਕੋ ਸਮਰਥ ਕੈ ਹਜਾਰ ਬਾਨ ਸੋ ਝਨ੍ਰਯੋ ॥
anarath ko samarath kai hajaar baan so jhanrayo |

ਕੁਚਾਰ ਕੋ ਹਜਾਰ ਬਾਨ ਚਾਰ ਸੋ ਪ੍ਰਹਾਰ੍ਯੋ ॥
kuchaar ko hajaar baan chaar so prahaarayo |

ਕੁਕਸਟ ਅਉ ਕੁਕ੍ਰਿਆ ਕੌ ਭਜਾਇ ਤ੍ਰਾਸੁ ਡਾਰ੍ਯੋ ॥੩੨੨॥
kukasatt aau kukriaa kau bhajaae traas ddaarayo |322|

ਛਪਯ ਛੰਦ ॥
chhapay chhand |

ਅਤਪ ਬੀਰ ਕਉ ਤਾਕਿ ਬਾਨ ਸਤਰਿ ਮਾਰੇ ਤਪ ॥
atap beer kau taak baan satar maare tap |

ਨਵੇ ਸਾਇਕਨਿ ਸੀਲ ਸਹਸ ਸਰ ਹਨੈ ਅਜਪ ਜਪ ॥
nave saaeikan seel sahas sar hanai ajap jap |

ਬੀਸ ਬਾਣ ਕੁਮਤਹਿ ਤੀਸ ਕੁਕਰਮਹਿ ਭੇਦ੍ਯੋ ॥
bees baan kumateh tees kukarameh bhedayo |

ਦਸ ਸਾਇਕ ਦਾਰਿਦ੍ਰ ਕਾਮ ਕਈ ਬਾਣਨਿ ਛੇਦ੍ਯੋ ॥
das saaeik daaridr kaam kee baanan chhedayo |

ਬਹੁ ਬਿਧਿ ਬਿਰੋਧ ਕੋ ਬਧ ਕੀਯੋ ਅਬਿਬੇਕਹਿ ਸਰ ਸੰਧਿ ਰਣਿ ॥
bahu bidh birodh ko badh keeyo abibekeh sar sandh ran |

ਰਣਿ ਰੋਹ ਕ੍ਰੋਹ ਕਰਵਾਰ ਗਹਿ ਇਮ ਸੰਜਮ ਬੁਲ੍ਯੋ ਬਯਣ ॥੩੨੩॥
ran roh kroh karavaar geh im sanjam bulayo bayan |323|

ਅਰੁਣ ਪਛਮਹਿ ਉਗ੍ਵੈ ਬਰੁਣੁ ਉਤਰ ਦਿਸ ਤਕੈ ॥
arun pachhameh ugvai barun utar dis takai |

ਮੇਰੁ ਪੰਖ ਕਰਿ ਉਡੈ ਸਰਬ ਸਾਇਰ ਜਲ ਸੁਕੈ ॥
mer pankh kar uddai sarab saaeir jal sukai |

ਕੋਲ ਦਾੜ ਕੜਮੁੜੈ ਸਿਮਟਿ ਫਨੀਅਰ ਫਣ ਫਟੈ ॥
kol daarr karramurrai simatt faneear fan fattai |

ਉਲਟਿ ਜਾਨ੍ਰਹਵੀ ਬਹੈ ਸਤ ਹਰੀਚੰਦੇ ਹਟੈ ॥
aulatt jaanrahavee bahai sat hareechande hattai |

ਸੰਸਾਰ ਉਲਟ ਪੁਲਟ ਹ੍ਵੈ ਧਸਕਿ ਧਉਲ ਧਰਣੀ ਫਟੈ ॥
sansaar ulatt pulatt hvai dhasak dhaul dharanee fattai |

ਸੁਨਿ ਨ੍ਰਿਪ ਅਬਿਬੇਕ ਸੁ ਬਿਬੇਕ ਭਟਿ ਤਦਪਿ ਨ ਲਟਿ ਸੰਜਮ ਹਟੈ ॥੩੨੪॥
sun nrip abibek su bibek bhatt tadap na latt sanjam hattai |324|

ਤੇਰੇ ਜੋਰਿ ਮੈ ਗੁੰਗਾ ਕਹਤਾ ਹੋ ॥
tere jor mai gungaa kahataa ho |

ਤੇਰਾ ਸਦਕਾ ਤੇਰੀ ਸਰਣਿ ॥
teraa sadakaa teree saran |

ਭੁਜੰਗ ਪ੍ਰਯਾਤ ਛੰਦ ॥
bhujang prayaat chhand |

ਕੁਪ੍ਰਯੋ ਸੰਜਮੰ ਪਰਮ ਜੋਧਾ ਜੁਝਾਰੰ ॥
kuprayo sanjaman param jodhaa jujhaaran |

ਬਡੋ ਗਰਬਧਾਰੀ ਬਡੋ ਨਿਰਬਿਕਾਰੰ ॥
baddo garabadhaaree baddo nirabikaaran |

ਅਨੰਤਾਸਤ੍ਰ ਲੈ ਕੈ ਅਨਰਥੈ ਪ੍ਰਹਾਰ੍ਯੋ ॥
anantaasatr lai kai anarathai prahaarayo |

ਅਨਾਦਤ ਕੇ ਅੰਗ ਕੋ ਛੇਦ ਡਾਰ੍ਯੋ ॥੩੨੫॥
anaadat ke ang ko chhed ddaarayo |325|

ਤੇਰੇ ਜੋਰਿ ਕਹਤ ਹੌ ॥
tere jor kahat hau |

ਇਸੋ ਜੁਧੁ ਬੀਤ੍ਯੋ ਕਹਾ ਲੌ ਸੁਨਾਊ ॥
eiso judh beetayo kahaa lau sunaaoo |

ਰਟੋ ਸਹੰਸ ਜਿਹਵਾ ਨ ਤਉ ਅੰਤ ਪਾਊ ॥
ratto sahans jihavaa na tau ant paaoo |

ਦਸੰ ਲਛ ਜੁਗ੍ਰਯੰ ਸੁ ਬਰਖੰ ਅਨੰਤੰ ॥
dasan lachh jugrayan su barakhan anantan |


Flag Counter