Sri Dasam Granth

Página - 924


ਜਰਨ ਮਰਨ ਕਾ ਨਿਗ੍ਰਹ ਧਾਰਿਯੋ ॥੬੩॥
jaran maran kaa nigrah dhaariyo |63|

ਚਿਤਾ ਜਰਾਇ ਜਰਨ ਜਬ ਲਾਗ੍ਯੋ ॥
chitaa jaraae jaran jab laagayo |

ਤਬ ਬੈਤਾਲ ਤਹਾ ਤੇ ਜਾਗ੍ਯੋ ॥
tab baitaal tahaa te jaagayo |

ਸੰਚਿ ਅੰਮ੍ਰਿਤ ਤਿਹ ਦੁਹੂੰਨ ਜਿਯਾਯੋ ॥
sanch amrit tih duhoon jiyaayo |

ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ॥੬੪॥
nrip ke chit ko taap mittaayo |64|

ਦੋਹਰਾ ॥
doharaa |

ਸਹਿ ਸੈਥੀ ਪਾਵਕ ਬਰਿਯੋ ਦੁਹੂੰਅਨ ਲਯੋ ਬਚਾਇ ॥
seh saithee paavak bariyo duhoonan layo bachaae |

ਕਾਮਾ ਦਈ ਦਿਜੋਤ ਮਹਿ ਧੰਨ੍ਯ ਬਿਕ੍ਰਮਾਰਾਇ ॥੬੫॥
kaamaa dee dijot meh dhanay bikramaaraae |65|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੧॥੧੬੩੪॥ਅਫਜੂੰ॥
eit sree charitr pakhayaane purakh charitre mantree bhoop sanbaade ikaanavo charitr samaapatam sat subham sat |91|1634|afajoon|

ਚੌਪਈ ॥
chauapee |

ਦਛਿਨ ਦੇਸ ਬਿਚਛਨ ਨਾਰੀ ॥
dachhin des bichachhan naaree |

ਜੋਗੀ ਗਏ ਭਏ ਘਰ ਬਾਰੀ ॥
jogee ge bhe ghar baaree |

ਮੰਗਲ ਸੈਨ ਰਾਵ ਜਗੁ ਕਹਈ ॥
mangal sain raav jag kahee |

ਸਭ ਅਰਿ ਕੁਲ ਜਾ ਤੇ ਤ੍ਰਿਣ ਗਹਈ ॥੧॥
sabh ar kul jaa te trin gahee |1|

ਸਰੂਪ ਕਲਾ ਤਾ ਕੀ ਬਰ ਨਾਰੀ ॥
saroop kalaa taa kee bar naaree |

ਮਾਨਹੁ ਮਹਾ ਰੁਦ੍ਰ ਕੀ ਪ੍ਯਾਰੀ ॥
maanahu mahaa rudr kee payaaree |

ਤਾ ਸੋ ਨੇਹ ਨ੍ਰਿਪਤਿ ਕੋ ਰਹੈ ॥
taa so neh nripat ko rahai |

ਕਰੈ ਸੋਈ ਜੋਈ ਵਹ ਕਹੈ ॥੨॥
karai soee joee vah kahai |2|

ਰੁਆਮਲ ਛੰਦ ॥
ruaamal chhand |

ਰੰਗ ਮਹਲ ਬਿਖੈ ਹੁਤੇ ਨਰ ਰਾਇ ਤਵਨੈ ਕਾਲ ॥
rang mahal bikhai hute nar raae tavanai kaal |

ਰੂਪ ਪ੍ਰਭਾ ਬਿਰਾਜਤੀ ਤਹ ਸੁੰਦਰੀ ਲੈ ਬਾਲ ॥
roop prabhaa biraajatee tah sundaree lai baal |

ਕਾਨ੍ਰਹਰੇ ਨਾਦ ਔ ਨਫੀਰੀ ਬੇਨੁ ਬੀਨ ਮ੍ਰਿਦੰਗ ॥
kaanrahare naad aau nafeeree ben been mridang |

ਭਾਤਿ ਭਾਤਿਨ ਕੇ ਕੁਲਾਹਲ ਹੋਤ ਨਾਨਾ ਰੰਗ ॥੩॥
bhaat bhaatin ke kulaahal hot naanaa rang |3|

ਏਕ ਨਟੂਆ ਤਹ ਰਹੈ ਤਿਹ ਬਿਸੁਨ ਦਤ੍ਵਾ ਨਾਮ ॥
ek nattooaa tah rahai tih bisun datvaa naam |

ਰਾਵ ਜੂ ਤਾ ਕੌ ਨਚਾਵਤ ਰਹੈ ਆਠੌ ਜਾਮ ॥
raav joo taa kau nachaavat rahai aatthau jaam |

ਅਮਿਤ ਰੂਪ ਬਿਲੋਕਿ ਤਾ ਕੌ ਰਾਨਿਯਹਿ ਨਿਜੁ ਨੈਨ ॥
amit roop bilok taa kau raaniyeh nij nain |

ਹ੍ਵੈ ਗਿਰੀ ਬਿਸੰਭਾਰ ਭੂ ਪੈ ਬਧੀ ਸਾਯਕ ਮੈਨ ॥੪॥
hvai giree bisanbhaar bhoo pai badhee saayak main |4|

ਤੋਮਰ ਛੰਦ ॥
tomar chhand |

ਰਾਨਿਯਿਹ ਸਖੀ ਪਠਾਇ ॥
raaniyih sakhee patthaae |

ਸੋ ਲਯੋ ਧਾਮ ਬੁਲਾਇ ॥
so layo dhaam bulaae |

ਤਜਿ ਕੈ ਨ੍ਰਿਪਤਿ ਕੀ ਕਾਨਿ ॥
taj kai nripat kee kaan |

ਤਾ ਸੌ ਰਮੀ ਰੁਚਿ ਮਾਨਿ ॥੫॥
taa sau ramee ruch maan |5|

ਤਿਹ ਅਮਿਤ ਰੂਪ ਨਿਹਾਰਿ ॥
tih amit roop nihaar |

ਸਿਵ ਸਤ੍ਰੁ ਗਯੋ ਸਰ ਮਾਰਿ ॥
siv satru gayo sar maar |

ਤਬ ਲੌ ਨ੍ਰਿਪਤਿ ਗਯੋ ਆਇ ॥
tab lau nripat gayo aae |

ਅਬਲਾ ਅਧਿਕ ਦੁਖ ਪਾਇ ॥੬॥
abalaa adhik dukh paae |6|

ਤਬ ਕਿਯੋ ਇਹੈ ਉਪਾਇ ॥
tab kiyo ihai upaae |

ਇਕ ਦੇਗ ਲਈ ਮੰਗਾਇ ॥
eik deg lee mangaae |

ਤਾ ਪੈ ਤਵਾ ਕੌ ਦੀਨ ॥
taa pai tavaa kau deen |

ਕੋਊ ਸਕੈ ਤਾਹਿ ਨ ਚੀਨ ॥੭॥
koaoo sakai taeh na cheen |7|

ਜਾ ਮੈ ਘਨੌ ਜਲ ਪਰੈ ॥
jaa mai ghanau jal parai |

ਤਰ ਕੌ ਨ ਬੂੰਦਿਕ ਢਰੈ ॥
tar kau na boondik dtarai |

ਤਾ ਮੈ ਗੁਲਾਬਹਿ ਪਾਇ ॥
taa mai gulaabeh paae |

ਕਾਢਿਯੌ ਪਤਿਹਿ ਦਿਖਰਾਇ ॥੮॥
kaadtiyau patihi dikharaae |8|

ਦੋਹਰਾ ॥
doharaa |

ਸੀਂਚ੍ਰਯੋ ਵਹੈ ਗੁਲਾਬ ਲੈ ਪਤਿ ਕੀ ਪਗਿਯਾ ਮਾਹਿ ॥
seenchrayo vahai gulaab lai pat kee pagiyaa maeh |

ਛਿਰਕਿ ਸਭਨ ਪਹਿ ਕਾਢਿਯੌ ਭੇਦ ਲਹਿਯੋ ਜੜ ਨਾਹਿ ॥੯॥
chhirak sabhan peh kaadtiyau bhed lahiyo jarr naeh |9|

ਚੌਪਈ ॥
chauapee |


Flag Counter