Sri Dasam Granth

Página - 550


ਸੰਧਿ ਜਰਾ ਹੂ ਕੋ ਸੈਨ ਮਥਿਓ ਅਰੁ ਸਤ੍ਰਨ ਕੋ ਜਿਹ ਮਾਨਹਿ ਟਾਰਿਓ ॥
sandh jaraa hoo ko sain mathio ar satran ko jih maaneh ttaario |

ਤਿਉ ਬ੍ਰਿਜ ਨਾਇਕ ਸਾਧਨ ਕੇ ਪੁਨਿ ਚਾਹਤ ਹੈ ਸਭ ਪਾਪਨ ਟਾਰਿਓ ॥੨੪੮੧॥
tiau brij naaeik saadhan ke pun chaahat hai sabh paapan ttaario |2481|

ਜੋ ਬ੍ਰਿਜ ਨਾਇਕ ਕੇ ਰੁਚ ਸੋ ਕਬਿ ਸ੍ਯਾਮ ਭਨੈ ਫੁਨਿ ਗੀਤਨ ਗੈ ਹੈ ॥
jo brij naaeik ke ruch so kab sayaam bhanai fun geetan gai hai |

ਚਾਤੁਰਤਾ ਸੰਗ ਜੋ ਹਰਿ ਕੋ ਜਸੁ ਬੀਚ ਕਬਿਤਨ ਕੇ ਸੁ ਬਨੈ ਹੈ ॥
chaaturataa sang jo har ko jas beech kabitan ke su banai hai |

ਅਉਰਨ ਤੇ ਸੁਨਿ ਜੋ ਚਰਚਾ ਹਰਿ ਕੀ ਹਰਿ ਕੋ ਮਨ ਭੀਤਰ ਦੈ ਹੈ ॥
aauran te sun jo charachaa har kee har ko man bheetar dai hai |

ਸੋ ਕਬਿ ਸ੍ਯਾਮ ਭਨੈ ਧਰਿ ਕੈ ਤਨ ਯਾ ਭਵ ਭੀਤਰ ਫੇਰਿ ਨ ਐ ਹੈ ॥੨੪੮੨॥
so kab sayaam bhanai dhar kai tan yaa bhav bheetar fer na aai hai |2482|

ਜੋ ਉਪਮਾ ਬ੍ਰਿਜਨਾਥ ਕੀ ਗਾਇ ਹੈ ਅਉਰ ਕਬਿਤਨ ਬੀਚ ਕਰੈਗੇ ॥
jo upamaa brijanaath kee gaae hai aaur kabitan beech karaige |

ਪਾਪਨ ਕੀ ਤੇਊ ਪਾਵਕ ਮੈ ਕਬਿ ਸ੍ਯਾਮ ਭਨੈ ਕਬਹੂੰ ਨ ਜਰੈਗੇ ॥
paapan kee teaoo paavak mai kab sayaam bhanai kabahoon na jaraige |

ਚਿੰਤ ਸਭੈ ਮਿਟ ਹੈ ਜੁ ਰਹੀ ਛਿਨ ਮੈ ਤਿਨ ਕੇ ਅਘ ਬ੍ਰਿੰਦ ਟਰੈਗੇ ॥
chint sabhai mitt hai ju rahee chhin mai tin ke agh brind ttaraige |

ਜੇ ਨਰ ਸ੍ਯਾਮ ਜੂ ਕੇ ਪਰਸੇ ਪਗ ਤੇ ਨਰ ਫੇਰਿ ਨ ਦੇਹ ਧਰੈਗੇ ॥੨੪੮੩॥
je nar sayaam joo ke parase pag te nar fer na deh dharaige |2483|

ਜੋ ਬ੍ਰਿਜ ਨਾਇਕ ਕੋ ਰੁਚਿ ਸੋ ਕਬਿ ਸ੍ਯਾਮ ਭਨੈ ਫੁਨਿ ਜਾਪੁ ਜਪੈ ਹੈ ॥
jo brij naaeik ko ruch so kab sayaam bhanai fun jaap japai hai |

ਜੋ ਤਿਹ ਕੇ ਹਿਤ ਕੈ ਮਨ ਮੈ ਬਹੁ ਮੰਗਨ ਲੋਗਨ ਕਉ ਧਨ ਦੈ ਹੈ ॥
jo tih ke hit kai man mai bahu mangan logan kau dhan dai hai |

ਜੋ ਤਜਿ ਕਾਜ ਸਭੈ ਘਰ ਕੇ ਤਿਹ ਪਾਇਨ ਕੇ ਚਿਤ ਭੀਤਰ ਦੈ ਹੈ ॥
jo taj kaaj sabhai ghar ke tih paaein ke chit bheetar dai hai |

ਭੀਤਰ ਤੇ ਅਬ ਯਾ ਜਗ ਕੇ ਅਘ ਬ੍ਰਿੰਦਨ ਬੀਰ ਬਿਦਾ ਕਰਿ ਜੈ ਹੈ ॥੨੪੮੪॥
bheetar te ab yaa jag ke agh brindan beer bidaa kar jai hai |2484|

ਪ੍ਰੇਮ ਕੀਓ ਨ ਕੀਓ ਬਹੁਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੋ ॥
prem keeo na keeo bahuto tap kasatt sahio tan ko at taayo |

ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ ॥
kaasee mai jaae parrio at hee bahu bedan ko kar saar na aayo |

ਦਾਨ ਦੀਏ ਬਸਿ ਹ੍ਵੈ ਗਯੋ ਸ੍ਯਾਮ ਸਭੈ ਅਪਨੋ ਤਿਨ ਦਰਬ ਗਵਾਯੋ ॥
daan dee bas hvai gayo sayaam sabhai apano tin darab gavaayo |

ਅੰਤ੍ਰਿ ਕੀ ਰੁਚਿ ਕੈ ਹਰਿ ਸਿਉ ਜਿਹ ਹੇਤ ਕੀਓ ਤਿਨ ਹੂ ਹਰਿ ਪਾਯੋ ॥੨੪੮੫॥
antr kee ruch kai har siau jih het keeo tin hoo har paayo |2485|

ਕਾ ਭਯੋ ਜੋ ਬਕ ਲੋਚਨ ਮੂੰਦ ਕੈ ਬੈਠਿ ਰਹਿਓ ਜਗ ਭੇਖ ਦਿਖਾਏ ॥
kaa bhayo jo bak lochan moond kai baitth rahio jag bhekh dikhaae |

ਮੀਨ ਫਿਰਿਓ ਜਲ ਨ੍ਰਹਾਤ ਸਦਾ ਤੁ ਕਹਾ ਤਿਹ ਕੇ ਕਰਿ ਮੋ ਹਰਿ ਆਏ ॥
meen firio jal nrahaat sadaa tu kahaa tih ke kar mo har aae |

ਦਾਦੁਰ ਜੋ ਦਿਨ ਰੈਨਿ ਰਟੈ ਸੁ ਬਿਹੰਗ ਉਡੈ ਤਨਿ ਪੰਖ ਲਗਾਏ ॥
daadur jo din rain rattai su bihang uddai tan pankh lagaae |

ਸ੍ਯਾਮ ਭਨੈ ਇਹ ਸੰਤ ਸਭਾ ਬਿਨੁ ਪ੍ਰੇਮ ਕਹੂ ਬ੍ਰਿਜਨਾਥ ਰਿਝਾਏ ॥੨੪੮੬॥
sayaam bhanai ih sant sabhaa bin prem kahoo brijanaath rijhaae |2486|

ਲਾਲਚ ਜੋ ਧਨ ਕੇ ਕਿਨਹੂ ਜੁ ਪੈ ਗਾਇ ਭਲੈ ਪ੍ਰਭ ਗੀਤ ਸੁਨਾਯੋ ॥
laalach jo dhan ke kinahoo ju pai gaae bhalai prabh geet sunaayo |

ਨਾਚ ਨਚਿਓ ਨ ਖਚਿਓ ਤਿਹ ਮੈ ਹਰਿ ਲੋਕ ਅਲੋਕ ਕੋ ਪੈਡ ਨ ਪਾਯੋ ॥
naach nachio na khachio tih mai har lok alok ko paidd na paayo |

ਹਾਸ ਕਰਿਓ ਜਗ ਮੈ ਆਪੁਨੋ ਸੁਪਨੇ ਹੂ ਨ ਗਿਆਨ ਕੋ ਤਤੁ ਜਨਾਯੋ ॥
haas kario jag mai aapuno supane hoo na giaan ko tat janaayo |

ਪ੍ਰੇਮ ਬਿਨਾ ਕਬਿ ਸ੍ਯਾਮ ਭਨੈ ਕਰਿ ਕਾਹੂ ਕੇ ਮੈ ਬ੍ਰਿਜ ਨਾਇਕ ਆਯੋ ॥੨੪੮੭॥
prem binaa kab sayaam bhanai kar kaahoo ke mai brij naaeik aayo |2487|

ਹਾਰਿ ਚਲੇ ਗ੍ਰਿਹ ਆਪਨੇ ਕੋ ਬਨ ਮੋ ਬਹੁਤੋ ਤਿਨ ਧਿਆਨ ਲਗਾਏ ॥
haar chale grih aapane ko ban mo bahuto tin dhiaan lagaae |

ਸਿਧ ਸਮਾਧਿ ਅਗਾਧਿ ਕਥਾ ਮੁਨਿ ਖੋਜ ਰਹੇ ਹਰਿ ਹਾਥਿ ਨ ਆਏ ॥
sidh samaadh agaadh kathaa mun khoj rahe har haath na aae |

ਸ੍ਯਾਮ ਭਨੈ ਸਭ ਬੇਦ ਕਤੇਬਨ ਸੰਤਨ ਕੇ ਮਤਿ ਯੌ ਠਹਰਾਏ ॥
sayaam bhanai sabh bed kateban santan ke mat yau tthaharaae |

ਭਾਖਤ ਹੈ ਕਬਿ ਸੰਤ ਸੁਨੋ ਜਿਹ ਪ੍ਰੇਮ ਕੀਏ ਤਿਹ ਸ੍ਰੀਪਤਿ ਪਾਏ ॥੨੪੮੮॥
bhaakhat hai kab sant suno jih prem kee tih sreepat paae |2488|

ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
chhatree ko poot hau baaman ko neh kai tap aavat hai ju karo |

ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗਿ ਕਹਾ ਚਿਤ ਤਾ ਮੈ ਧਰੋ ॥
ar aaur janjaar jito grih ko tuhi tiaag kahaa chit taa mai dharo |

ਅਬ ਰੀਝਿ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰਿ ਕਰੋ ॥
ab reejh kai dehu vahai ham kau joaoo hau binatee kar jor karo |

ਜਬ ਆਉ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝਿ ਮਰੋ ॥੨੪੮੯॥
jab aau kee aaudh nidaan banai at hee ran mai tab joojh maro |2489|

ਦੋਹਰਾ ॥
doharaa |

ਸਤ੍ਰਹ ਸੈ ਪੈਤਾਲਿ ਮਹਿ ਸਾਵਨ ਸੁਦਿ ਥਿਤਿ ਦੀਪ ॥
satrah sai paitaal meh saavan sud thit deep |

ਨਗਰ ਪਾਵਟਾ ਸੁਭ ਕਰਨ ਜਮੁਨਾ ਬਹੈ ਸਮੀਪ ॥੨੪੯੦॥
nagar paavattaa subh karan jamunaa bahai sameep |2490|

ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ ॥
dasam kathaa bhaagauat kee bhaakhaa karee banaae |

ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ ॥੨੪੯੧॥
avar baasanaa naeh prabh dharam judh ke chaae |2491|

ਸਵੈਯਾ ॥
savaiyaa |

ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ ॥
dhan jeeo tih ko jag mai mukh te har chit mai judh bichaarai |

ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ ॥
deh anit na nit rahai jas naav charrai bhav saagar taarai |

ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ ॥
dheeraj dhaam banaae ihai tan budh su deepak jiau ujeeaarai |

ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥
giaaneh kee badtanee manahu haath lai kaatarataa kutavaar buhaarai |2492|


Flag Counter