Sri Dasam Granth

Página - 982


ਦੁਹੂੰ ਓਰ ਤੇ ਸਸਤ੍ਰ ਚਲਾਏ ॥
duhoon or te sasatr chalaae |

ਦੁਹੂੰ ਓਰ ਬਾਦਿਤ੍ਰ ਬਜਾਏ ॥
duhoon or baaditr bajaae |

ਐਸੀ ਮਾਰਿ ਕ੍ਰਿਪਾਨਨ ਡਾਰੀ ॥
aaisee maar kripaanan ddaaree |

ਏਕ ਨ ਉਬਰੀ ਜੀਵਤ ਨਾਰੀ ॥੧੭॥
ek na ubaree jeevat naaree |17|

ਦੋਹਰਾ ॥
doharaa |

ਬਜ੍ਰ ਬਾਨ ਬਿਛੂਆ ਬਿਸਿਖ ਬਰਖਿਯੋ ਲੋਹ ਅਪਾਰ ॥
bajr baan bichhooaa bisikh barakhiyo loh apaar |

ਸਭ ਅਬਲਾ ਜੂਝਤ ਭਈ ਏਕ ਨ ਉਬਰੀ ਨਾਰਿ ॥੧੮॥
sabh abalaa joojhat bhee ek na ubaree naar |18|

ਚੌਪਈ ॥
chauapee |

ਬਰਛੀ ਦੁਹੂੰ ਦੋਫਲੀ ਲੀਨੀ ॥
barachhee duhoon dofalee leenee |

ਦੁਹੂੰਅਨ ਵਹੈ ਉਦਰ ਮੈ ਦੀਨ ॥
duhoonan vahai udar mai deen |

ਤਿਹ ਕੋ ਝਾਗਿ ਕਟਾਰਿਨ ਲਰੀ ॥
tih ko jhaag kattaarin laree |

ਦੋਊ ਜੂਝਿ ਖੇਤ ਮੈ ਪਰੀ ॥੧੯॥
doaoo joojh khet mai paree |19|

ਦੋਹਰਾ ॥
doharaa |

ਸਤ੍ਰੁਨ ਸੌ ਬਾਲਾ ਲਰੀ ਪ੍ਰੀਤਿ ਪਿਯਾ ਕੀ ਮਾਨਿ ॥
satrun sau baalaa laree preet piyaa kee maan |

ਨਿਜੁ ਪਤਿ ਕੋ ਪਾਵਤ ਭਈ ਸੁਰਪੁਰ ਕਿਯੋ ਪਯਾਨ ॥੨੦॥
nij pat ko paavat bhee surapur kiyo payaan |20|

ਪ੍ਰੀਤਿ ਪਿਯਾ ਕੀ ਜੇ ਲਰੀ ਧੰਨਿ ਧੰਨਿ ਤੇ ਨਾਰਿ ॥
preet piyaa kee je laree dhan dhan te naar |

ਪੂਰਿ ਰਹਿਯੋ ਜਸੁ ਜਗਤ ਮੈ ਸੁਰ ਪੁਰ ਬਸੀ ਸੁਧਾਰਿ ॥੨੧॥
poor rahiyo jas jagat mai sur pur basee sudhaar |21|

ਜੂਝਿ ਮਰੀ ਪਿਯ ਪੀਰ ਤ੍ਰਿਯ ਤਨਿਕ ਨ ਮੋਰਿਯੋ ਅੰਗ ॥
joojh maree piy peer triy tanik na moriyo ang |

ਸੁ ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੨੨॥
su kab sayaam pooran bhayo tab hee kathaa prasang |22|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੨॥੨੩੯੦॥ਅਫਜੂੰ॥
eit sree charitr pakhayaane triyaa charitre mantree bhoop sanbaade ik sau baaeesavo charitr samaapatam sat subham sat |122|2390|afajoon|

ਚੌਪਈ ॥
chauapee |

ਦੇਵ ਅਦੇਵ ਮਿਲਤ ਸਭ ਭਏ ॥
dev adev milat sabh bhe |

ਛੀਰ ਸਮੁੰਦ ਮਥਬੇ ਕਹ ਗਏ ॥
chheer samund mathabe kah ge |

ਚੌਦਹ ਰਤਨ ਨਿਕਾਰੇ ਜਬ ਹੀ ॥
chauadah ratan nikaare jab hee |

ਦਾਨੋ ਉਠੇ ਕੋਪ ਕਰਿ ਤਬ ਹੀ ॥੧॥
daano utthe kop kar tab hee |1|

ਹਮ ਹੀ ਰਤਨ ਚੌਦਹੂੰ ਲੈ ਹੈ ॥
ham hee ratan chauadahoon lai hai |

ਨਾਤਰ ਜਿਯਨ ਨ ਦੇਵਨ ਦੈ ਹੈ ॥
naatar jiyan na devan dai hai |

ਉਮਡੀ ਅਮਿਤ ਅਨਿਨ ਕੋ ਦਲਿ ਹੈ ॥
aumaddee amit anin ko dal hai |

ਲਹੁ ਭੈਯਨ ਤੇ ਭਾਜਿ ਨ ਚਲਿ ਹੈ ॥੨॥
lahu bhaiyan te bhaaj na chal hai |2|

ਦੋਹਰਾ ॥
doharaa |

ਰਾਜ ਕਾਜ ਅਰ ਸਾਜ ਸਭ ਆਵਤ ਕਛੁ ਜੁ ਬਨਾਇ ॥
raaj kaaj ar saaj sabh aavat kachh ju banaae |

ਜੇਸਟ ਭ੍ਰਾਤ ਕੋ ਦੀਜਿਯਤ ਲਹੁਰੇ ਲਈ ਨ ਜਾਇ ॥੩॥
jesatt bhraat ko deejiyat lahure lee na jaae |3|

ਭੁਜੰਗ ਛੰਦ ॥
bhujang chhand |

ਚੜੇ ਰੋਸ ਕੈ ਕੈ ਤਹੀ ਦੈਤ ਭਾਰੇ ॥
charre ros kai kai tahee dait bhaare |

ਘੁਰੇ ਘੋਰ ਬਾਜੇ ਸੁ ਮਾਰੂ ਨਗਾਰੇ ॥
ghure ghor baaje su maaroo nagaare |

ਉਤੈ ਕੋਪ ਕੈ ਕੈ ਹਠੀ ਦੇਵ ਢੂਕੇ ॥
autai kop kai kai hatthee dev dtooke |

ਉਠੇ ਭਾਤਿ ਐਸੀ ਸੁ ਮਾਨੌ ਭਭੂਕੈ ॥੪॥
autthe bhaat aaisee su maanau bhabhookai |4|

ਮੰਡੇ ਕੋਪ ਕੈ ਕੈ ਮਹਾ ਰੋਸ ਬਾਢੈ ॥
mandde kop kai kai mahaa ros baadtai |

ਇਤੇ ਦੇਵ ਬਾਕੈ ਉਤੈ ਦੈਤ ਗਾਢੈ ॥
eite dev baakai utai dait gaadtai |

ਛਕੇ ਛੋਭ ਛਤ੍ਰੀ ਮਹਾ ਐਠ ਐਠੇ ॥
chhake chhobh chhatree mahaa aaitth aaitthe |

ਚੜੇ ਜੁਧ ਕੈ ਕਾਜ ਹ੍ਵੈ ਕੈ ਇਕੈਠੇ ॥੫॥
charre judh kai kaaj hvai kai ikaitthe |5|

ਕਹੂੰ ਟੀਕ ਟਾਕੈ ਕਹੂੰ ਟੋਪ ਟੂਕੇ ॥
kahoon tteek ttaakai kahoon ttop ttooke |

ਕਿਯੇ ਟੀਪੋ ਟਾਪੈ ਕਈ ਕੋਟਿ ਢੂਕੇ ॥
kiye tteepo ttaapai kee kott dtooke |

ਕਹੂੰ ਟਾਕ ਟੂਕੈ ਭਏ ਬੀਰ ਭਾਰੇ ॥
kahoon ttaak ttookai bhe beer bhaare |

ਕਰੇਰੇ ਕਟੀਲੇ ਕਰੀ ਕੋਟਿ ਮਾਰੇ ॥੬॥
karere katteele karee kott maare |6|

ਕਿਤੇ ਡੋਬ ਡੂਬੈ ਕਿਤੇ ਘਾਮ ਘੂਮੈ ॥
kite ddob ddoobai kite ghaam ghoomai |

ਕਿਤੇ ਆਨਿ ਜੋਧਾ ਪਰੇ ਝੂਮਿ ਝੂਮੈ ॥
kite aan jodhaa pare jhoom jhoomai |

ਕਿਤੇ ਪਾਨਿ ਮਾਗੇ ਕਿਤੇ ਮਾਰਿ ਕੂਕੈ ॥
kite paan maage kite maar kookai |


Flag Counter