Sri Dasam Granth

Página - 828


ਚੌਪਈ ॥
chauapee |

ਰਾਮਜਨੀ ਬਹੁ ਚਰਿਤ੍ਰ ਬਨਾਏ ॥
raamajanee bahu charitr banaae |

ਹਾਇ ਭਾਇ ਬਹੁ ਭਾਤਿ ਦਿਖਾਏ ॥
haae bhaae bahu bhaat dikhaae |

ਜੰਤ੍ਰ ਮੰਤ੍ਰ ਤੰਤ੍ਰੋ ਅਤਿ ਕਰੇ ॥
jantr mantr tantro at kare |

ਕੈਸੇ ਹੂੰ ਰਾਇ ਨ ਕਰ ਮੈ ਧਰੇ ॥੩੦॥
kaise hoon raae na kar mai dhare |30|

ਅੜਿਲ ॥
arril |

ਚੋਰ ਚੋਰ ਕਹਿ ਉਠੀ ਸੁ ਆਂਗਨ ਜਾਇ ਕੈ ॥
chor chor keh utthee su aangan jaae kai |

ਤ੍ਰਾਸ ਦਿਖਾਯੋ ਤਾਹਿ ਮਿਲਨ ਹਿਤ ਰਾਇ ਕੈ ॥
traas dikhaayo taeh milan hit raae kai |

ਬਹੁਰਿ ਕਹੀ ਤ੍ਰਿਯ ਆਇ ਬਾਤ ਸੁਨ ਲੀਜਿਯੈ ॥
bahur kahee triy aae baat sun leejiyai |

ਹੋ ਅਬੈ ਬਧੈਹੌ ਤੋਹਿ ਕਿ ਮੋਹਿ ਭਜੀਜਿਯੈ ॥੩੧॥
ho abai badhaihau tohi ki mohi bhajeejiyai |31|

ਚੋਰ ਬਚਨ ਸੁਨਿ ਲੋਗ ਪਹੁੰਚੇ ਆਇ ਕੈ ॥
chor bachan sun log pahunche aae kai |

ਤਿਨ ਪ੍ਰਤਿ ਕਹਿਯੋ ਕਿ ਸੋਤ ਉਠੀ ਬਰਰਾਇ ਕੈ ॥
tin prat kahiyo ki sot utthee bararaae kai |

ਗਏ ਧਾਮ ਤੇ ਕਹਿਯੋ ਮਿਤ੍ਰ ਕੌ ਕਰ ਪਕਰਿ ॥
ge dhaam te kahiyo mitr kau kar pakar |

ਹੋ ਅਬੈ ਬਧੈਹੌ ਤੋਹਿ ਕਿ ਮੋ ਸੌ ਭੋਗ ਕਰਿ ॥੩੨॥
ho abai badhaihau tohi ki mo sau bhog kar |32|

ਦੋਹਰਾ ॥
doharaa |

ਤਬੈ ਰਾਇ ਚਿਤ ਕੇ ਬਿਖੈ ਐਸੇ ਕਿਯਾ ਬਿਚਾਰ ॥
tabai raae chit ke bikhai aaise kiyaa bichaar |

ਚਰਿਤ ਖੇਲਿ ਕਛੁ ਨਿਕਸਿਯੈ ਇਹੇ ਮੰਤ੍ਰ ਕਾ ਸਾਰ ॥੩੩॥
charit khel kachh nikasiyai ihe mantr kaa saar |33|

ਭਜੌ ਤੌ ਇਜਤ ਜਾਤ ਹੈ ਭੋਗ ਕਿਯੋ ਧ੍ਰਮ ਜਾਇ ॥
bhajau tau ijat jaat hai bhog kiyo dhram jaae |

ਕਠਿਨ ਬਨੀ ਦੁਹੂੰ ਬਾਤ ਤਿਹ ਕਰਤਾ ਕਰੈ ਸਹਾਇ ॥੩੪॥
katthin banee duhoon baat tih karataa karai sahaae |34|

ਪੂਤ ਹੋਇ ਤੌ ਭਾਡ ਵਹ ਸੁਤਾ ਤੌ ਬੇਸ੍ਰਯਾ ਹੋਇ ॥
poot hoe tau bhaadd vah sutaa tau besrayaa hoe |

ਭੋਗ ਕਰੇ ਭਾਜਤ ਧਰਮ ਭਜੇ ਬੰਧਾਵਤ ਸੋਇ ॥੩੫॥
bhog kare bhaajat dharam bhaje bandhaavat soe |35|

ਚੌਪਈ ॥
chauapee |

ਕਹਿਯੋ ਸੁਨਹੁ ਤੁਮ ਬਾਤ ਪਿਆਰੀ ॥
kahiyo sunahu tum baat piaaree |

ਦੇਖਤ ਥੋ ਮੈ ਪ੍ਰੀਤਿ ਤਿਹਾਰੀ ॥
dekhat tho mai preet tihaaree |

ਤੁਮ ਸੀ ਤ੍ਰਿਯਾ ਹਾਥ ਜੋ ਪਰੈ ॥
tum see triyaa haath jo parai |

ਬਡੋ ਮੂੜ ਜੋ ਤਾਹਿ ਪ੍ਰਹਰੈ ॥੩੬॥
baddo moorr jo taeh praharai |36|

ਦੋਹਰਾ ॥
doharaa |

ਰੂਪਵੰਤ ਤੋ ਸੀ ਤ੍ਰਿਯਾ ਪਰੈ ਜੁ ਕਰ ਮੈ ਆਇ ॥
roopavant to see triyaa parai ju kar mai aae |

ਤਾਹਿ ਤ੍ਯਾਗ ਮਨ ਮੈ ਕਰੈ ਤਾ ਕੋ ਜਨਮ ਲਜਾਇ ॥੩੭॥
taeh tayaag man mai karai taa ko janam lajaae |37|

ਪੋਸਤ ਭਾਗ ਅਫੀਮ ਬਹੁਤ ਲੀਜੈ ਤੁਰਤ ਮੰਗਾਇ ॥
posat bhaag afeem bahut leejai turat mangaae |

ਨਿਜੁ ਕਰ ਮੋਹਿ ਪਿਵਾਇਯੈ ਹ੍ਰਿਦੈ ਹਰਖ ਉਪਜਾਇ ॥੩੮॥
nij kar mohi pivaaeiyai hridai harakh upajaae |38|

ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਵਹੁ ਭੰਗ ॥
tum madaraa peevahu ghano hamai pivaavahu bhang |

ਚਾਰਿ ਪਹਰ ਕੌ ਮਾਨਿਹੌ ਭੋਗਿ ਤਿਹਾਰੇ ਸੰਗ ॥੩੯॥
chaar pahar kau maanihau bhog tihaare sang |39|

ਚੌਪਈ ॥
chauapee |

ਫੂਲਿ ਗਈ ਸੁਨ ਬਾਤ ਅਯਾਨੀ ॥
fool gee sun baat ayaanee |

ਭੇਦ ਅਭੇਦ ਕੀ ਬਾਤ ਨ ਜਾਨੀ ॥
bhed abhed kee baat na jaanee |

ਅਧਿਕ ਹ੍ਰਿਦੇ ਮੈ ਸੁਖ ਉਪਜਾਯੋ ॥
adhik hride mai sukh upajaayo |

ਅਮਲ ਕਹਿਯੋ ਸੋ ਤੁਰਤ ਮੰਗਾਯੋ ॥੪੦॥
amal kahiyo so turat mangaayo |40|

ਦੋਹਰਾ ॥
doharaa |

ਪੋਸਤ ਭਾਗ ਅਫੀਮ ਬਹੁ ਗਹਿਰੀ ਭਾਗ ਘੁਟਾਇ ॥
posat bhaag afeem bahu gahiree bhaag ghuttaae |

ਤੁਰਤ ਤਰਨਿ ਲ੍ਯਾਵਤ ਭਈ ਮਦ ਸਤ ਬਾਰ ਚੁਆਇ ॥੪੧॥
turat taran layaavat bhee mad sat baar chuaae |41|

ਅੜਿਲ ॥
arril |

ਰਾਇ ਤਬੈ ਚਿਤ ਭੀਤਰ ਕਿਯਾ ਬਿਚਾਰ ਹੈ ॥
raae tabai chit bheetar kiyaa bichaar hai |

ਯਾਹਿ ਨ ਭਜਿਹੌ ਆਜੁ ਮੰਤ੍ਰ ਕਾ ਸਾਰ ਹੈ ॥
yaeh na bhajihau aaj mantr kaa saar hai |

ਅਧਿਕ ਮਤ ਕਰਿ ਯਾਹਿ ਖਾਟ ਪਰ ਡਾਰਿ ਕੈ ॥
adhik mat kar yaeh khaatt par ddaar kai |

ਹੋ ਸਾਠਿ ਮੁਹਰ ਦੈ ਭਜਿਹੋਂ ਧਰਮ ਸੰਭਾਰਿ ਕੈ ॥੪੨॥
ho saatth muhar dai bhajihon dharam sanbhaar kai |42|

ਦੋਹਰਾ ॥
doharaa |

ਰੀਤਿ ਨ ਜਾਨਤ ਪ੍ਰੀਤ ਕੀ ਪੈਸਨ ਕੀ ਪਰਤੀਤ ॥
reet na jaanat preet kee paisan kee parateet |

ਬਿਛੂ ਬਿਸੀਅਰੁ ਬੇਸਯਾ ਕਹੋ ਕਵਨ ਕੇ ਮੀਤ ॥੪੩॥
bichhoo biseear besayaa kaho kavan ke meet |43|

ਤਾ ਕੋ ਮਦ ਪ੍ਰਯਾਯੋ ਘਨੋ ਅਤਿ ਚਿਤ ਮੋਦ ਬਢਾਇ ॥
taa ko mad prayaayo ghano at chit mod badtaae |

ਮਤ ਸਵਾਈ ਖਾਟ ਪਰ ਆਪਿ ਭਜਨ ਕੇ ਭਾਇ ॥੪੪॥
mat savaaee khaatt par aap bhajan ke bhaae |44|

ਮਦਰਾ ਪ੍ਰਯਾਯੋ ਤਰੁਨਿ ਕੋ ਨਿਜੁ ਕਰ ਪ੍ਯਾਲੇ ਡਾਰਿ ॥
madaraa prayaayo tarun ko nij kar payaale ddaar |

ਇਹ ਛਲ ਸੌ ਤਿਹ ਮਤ ਕਰਿ ਰਾਖੀ ਖਾਟ ਸੁਵਾਰਿ ॥੪੫॥
eih chhal sau tih mat kar raakhee khaatt suvaar |45|

ਅੜਿਲ ॥
arril |

ਭਰਿ ਭਰਿ ਨਿਜੁ ਕਰ ਪ੍ਯਾਲੇ ਮਦ ਤਿਹ ਪ੍ਰਯਾਇਯੋ ॥
bhar bhar nij kar payaale mad tih prayaaeiyo |

ਰਾਮਜਨੀ ਸੌ ਅਧਿਕ ਸੁ ਨੇਹ ਜਤਾਇਯੋ ॥
raamajanee sau adhik su neh jataaeiyo |

ਮਤ ਹੋਇ ਸ੍ਵੈ ਗਈ ਰਾਇ ਤਬ ਯੌ ਕਿਯੋ ॥
mat hoe svai gee raae tab yau kiyo |

ਹੋ ਸਾਠਿ ਮੁਹਰ ਦੈ ਤਾਹਿ ਭਜਨ ਕੋ ਮਗੁ ਲਿਯੋ ॥੪੬॥
ho saatth muhar dai taeh bhajan ko mag liyo |46|

ਜੋ ਤੁਮ ਸੌ ਹਿਤ ਕਰੇ ਨ ਤੁਮ ਤਿਹ ਸੌ ਕਰੋ ॥
jo tum sau hit kare na tum tih sau karo |

ਜੋ ਤੁਮਰੇ ਰਸ ਢਰੇ ਨ ਤਿਹ ਰਸ ਤੁਮ ਢਰੋ ॥
jo tumare ras dtare na tih ras tum dtaro |

ਜਾ ਕੇ ਚਿਤ ਕੀ ਬਾਤ ਆਪੁ ਨਹਿ ਪਾਇਯੈ ॥
jaa ke chit kee baat aap neh paaeiyai |

ਹੋ ਤਾ ਕਹ ਚਿਤ ਕੋ ਭੇਦ ਨ ਕਬਹੁ ਜਤਾਇਯੈ ॥੪੭॥
ho taa kah chit ko bhed na kabahu jataaeiyai |47|

ਦੋਹਰਾ ॥
doharaa |

ਰਾਇ ਭਜ੍ਯੋ ਤ੍ਰਿਯ ਮਤ ਕਰਿ ਸਾਠਿ ਮੁਹਰ ਦੈ ਤਾਹਿ ॥
raae bhajayo triy mat kar saatth muhar dai taeh |

ਆਨਿ ਬਿਰਾਜ੍ਰਯੋ ਧਾਮ ਮੈ ਕਿਨਹੂੰ ਨ ਹੇਰਿਯੋ ਵਾਹਿ ॥੪੮॥
aan biraajrayo dhaam mai kinahoon na heriyo vaeh |48|

ਅੜਿਲ ॥
arril |

ਤਬੈ ਰਾਇ ਗ੍ਰਿਹ ਆਇ ਸੁ ਪ੍ਰਣ ਐਸੇ ਕਿਯੋ ॥
tabai raae grih aae su pran aaise kiyo |

ਭਲੇ ਜਤਨ ਸੌ ਰਾਖਿ ਧਰਮ ਅਬ ਮੈ ਲਿਯੋ ॥
bhale jatan sau raakh dharam ab mai liyo |

ਦੇਸ ਦੇਸ ਨਿਜੁ ਪ੍ਰਭ ਕੀ ਪ੍ਰਭਾ ਬਿਖੇਰਿਹੌ ॥
des des nij prabh kee prabhaa bikherihau |

ਹੋ ਆਨ ਤ੍ਰਿਯਾ ਕਹ ਬਹੁਰਿ ਨ ਕਬਹੂੰ ਹੇਰਿਹੌ ॥੪੯॥
ho aan triyaa kah bahur na kabahoon herihau |49|

ਦੋਹਰਾ ॥
doharaa |

ਵਹੈ ਪ੍ਰਤਗ੍ਰਯਾ ਤਦਿਨ ਤੇ ਬ੍ਯਾਪਤ ਮੋ ਹਿਯ ਮਾਹਿ ॥
vahai pratagrayaa tadin te bayaapat mo hiy maeh |


Flag Counter