Sri Dasam Granth

Página - 959


ਏਕ ਤ੍ਰਿਯਾ ਤਿਹ ਨਿਕਟ ਬੁਲਾਈ ॥੨॥
ek triyaa tih nikatt bulaaee |2|

ਕੰਨ੍ਯਾ ਏਕ ਰਾਵ ਕੀ ਲਹੀ ॥
kanayaa ek raav kee lahee |

ਸੋ ਨ੍ਰਿਪ ਕੋ ਬਰਬੇ ਕਹ ਕਹੀ ॥
so nrip ko barabe kah kahee |

ਰਾਇ ਪੁਰਾ ਕੇ ਭੀਤਰ ਆਨੀ ॥
raae puraa ke bheetar aanee |

ਰੋਪੇਸ੍ਵਰ ਕੇ ਮਨ ਨਹਿ ਮਾਨੀ ॥੩॥
ropesvar ke man neh maanee |3|

ਜਨ ਕਹਿ ਰਹੇ ਬ੍ਯਾਹ ਨ ਕੀਯੋ ॥
jan keh rahe bayaah na keeyo |

ਤਾਹਿ ਬਿਸਾਰਿ ਚਿਤ ਤੇ ਦੀਯੋ ॥
taeh bisaar chit te deeyo |

ਤਵਨ ਨਾਰਿ ਹਠਨਿ ਹਠਿ ਗਹੀ ॥
tavan naar hatthan hatth gahee |

ਤਾ ਕੇ ਦ੍ਵਾਰ ਬਰਿਸ ਬਹੁਤ ਰਹੀ ॥੪॥
taa ke dvaar baris bahut rahee |4|

ਸਵੈਯਾ ॥
savaiyaa |

ਰਾਵ ਰੁਪੇਸ੍ਵਰ ਕੁਅਰਿ ਥੋ ਨ੍ਰਿਪ ਸੋ ਕੁਪਿ ਕੈ ਤਿਹ ਊਪਰ ਆਯੋ ॥
raav rupesvar kuar tho nrip so kup kai tih aoopar aayo |

ਭੇਦ ਸੁਨ੍ਯੋ ਇਨ ਹੂੰ ਲਰਬੈ ਕਹ ਸੈਨ ਜਿਤੋ ਜੁ ਹੁਤੇ ਸੁ ਬੁਲਾਯੋ ॥
bhed sunayo in hoon larabai kah sain jito ju hute su bulaayo |

ਦੁੰਦਭਿ ਭੇਰ ਬਜਾਇ ਰਿਸਾਇ ਚੜਿਯੋ ਦਲ ਜੋਰਿ ਤੁਰੰਗ ਨਚਾਯੋ ॥
dundabh bher bajaae risaae charriyo dal jor turang nachaayo |

ਬ੍ਰਹਮ ਕੁਮਾਰ ਕੈ ਧਾਰ ਹਜਾਰ ਮਨੋ ਜਲ ਰਾਸਿ ਕੈ ਭੇਟਨ ਧਾਯੋ ॥੫॥
braham kumaar kai dhaar hajaar mano jal raas kai bhettan dhaayo |5|

ਚੌਪਈ ॥
chauapee |

ਉਮਡੇ ਅਮਿਤ ਸੂਰਮਾ ਦੁਹਿ ਦਿਸਿ ॥
aumadde amit sooramaa duhi dis |

ਛਾਡਤ ਬਾਨ ਤਾਨਿ ਧਨੁ ਕਰਿ ਰਿਸਿ ॥
chhaaddat baan taan dhan kar ris |

ਧੁਕਿ ਧੁਕਿ ਪਰੇ ਬੀਰ ਰਨ ਭਾਰੇ ॥
dhuk dhuk pare beer ran bhaare |

ਕਟਿ ਕਟਿ ਗਏ ਕ੍ਰਿਪਾਨਨ ਮਾਰੇ ॥੬॥
katt katt ge kripaanan maare |6|

ਨਾਚਤ ਭੂਤ ਪ੍ਰੇਤ ਰਨ ਮਾਹੀ ॥
naachat bhoot pret ran maahee |

ਜੰਬੁਕ ਗੀਧ ਮਾਸੁ ਲੈ ਜਾਹੀ ॥
janbuk geedh maas lai jaahee |

ਕਟਿ ਕਟਿ ਮਰੇ ਬਿਕਟ ਭਟ ਲਰਿ ਕੈ ॥
katt katt mare bikatt bhatt lar kai |

ਸੁਰ ਪੁਰ ਬਸੇ ਬਰੰਗਨਿਨ ਬਰਿ ਕੈ ॥੭॥
sur pur base baranganin bar kai |7|

ਦੋਹਰਾ ॥
doharaa |

ਬਜ੍ਰ ਬਾਨ ਬਰਛਿਨ ਭਏ ਲਰਤ ਸੂਰ ਸਮੁਹਾਇ ॥
bajr baan barachhin bhe larat soor samuhaae |

ਝਟਪਟ ਕਟਿ ਛਿਤ ਪਰ ਗਿਰੇ ਬਸੈ ਦੇਵ ਪੁਰ ਜਾਇ ॥੮॥
jhattapatt katt chhit par gire basai dev pur jaae |8|

ਸਵੈਯਾ ॥
savaiyaa |

ਦਾਰੁਨ ਲੋਹ ਪਰਿਯੋ ਰਨ ਭੀਤਰ ਕੌਨ ਬਿਯੋ ਜੁ ਤਹਾ ਠਹਰਾਵੈ ॥
daarun loh pariyo ran bheetar kauan biyo ju tahaa tthaharaavai |

ਬਾਜੀ ਪਦਾਤ ਰਥੀ ਰਥ ਬਾਰੁਨ ਜੂਝੇ ਅਨੇਕ ਤੇ ਕੌਨ ਗਨਾਵੈ ॥
baajee padaat rathee rath baarun joojhe anek te kauan ganaavai |

ਭੀਰ ਕ੍ਰਿਪਾਨਨ ਸੈਥਿਨ ਸੂਲਨ ਚਕ੍ਰਨ ਕੌ ਚਿਤ ਭੀਤਰਿ ਲ੍ਯਾਵੈ ॥
bheer kripaanan saithin soolan chakran kau chit bheetar layaavai |

ਕੋਪ ਕਰੇ ਕਟਿ ਖੇਤ ਮਰੇ ਭਟ ਸੋ ਭਵ ਭੀਤਰ ਭੂਲਿ ਨ ਆਵੈ ॥੯॥
kop kare katt khet mare bhatt so bhav bheetar bhool na aavai |9|

ਢਾਲ ਗਦਾ ਪ੍ਰਘ ਪਟਿਸ ਦਾਰੁਣ ਹਾਥ ਤ੍ਰਿਸੂਲਨ ਕੋ ਗਹਿ ਕੈ ॥
dtaal gadaa pragh pattis daarun haath trisoolan ko geh kai |

ਬਰਛੀ ਜਮਧਾਰ ਛੁਰੀ ਤਰਵਾਰਿ ਨਿਕਾਰਿ ਹਜਾਰ ਚਲੇ ਖਹਿ ਕੈ ॥
barachhee jamadhaar chhuree taravaar nikaar hajaar chale kheh kai |

ਜਗ ਕੋ ਜਿਯਬੋ ਦਿਨ ਚਾਰਿ ਕੁ ਹੈ ਕਹਿ ਬਾਜੀ ਨਚਾਇ ਪਰੇ ਕਹਿ ਕੈ ॥
jag ko jiyabo din chaar ku hai keh baajee nachaae pare keh kai |

ਨ ਟਰੇ ਭਟ ਰੋਸ ਭਰੇ ਮਨ ਮੈ ਤਨ ਮੈ ਬ੍ਰਿਣ ਬੈਰਿਨ ਕੇ ਸਹਿ ਕੈ ॥੧੦॥
n ttare bhatt ros bhare man mai tan mai brin bairin ke seh kai |10|

ਬੀਰ ਦੁਹੂੰ ਦਿਸ ਕੇ ਕਬਿ ਸ੍ਯਾਮ ਮੁਖ ਊਪਰ ਢਾਲਨ ਕੋ ਧਰਿ ਜੂਟੇ ॥
beer duhoon dis ke kab sayaam mukh aoopar dtaalan ko dhar jootte |

ਬਾਨ ਕਮਾਨ ਧਰੇ ਮਠਸਾਨ ਅਪ੍ਰਮਾਨ ਜੁਆਨਨ ਕੇ ਰਨ ਛੂਟੇ ॥
baan kamaan dhare matthasaan apramaan juaanan ke ran chhootte |

ਰਾਜ ਮਰੇ ਕਹੂੰ ਤਾਜ ਗਿਰੇ ਕਹੂੰ ਜੂਝੇ ਅਨੇਕ ਰਥੀ ਰਥ ਟੂਟੇ ॥
raaj mare kahoon taaj gire kahoon joojhe anek rathee rath ttootte |

ਪੌਨ ਸਮਾਨ ਬਹੇ ਬਲਵਾਨ ਸਭੈ ਦਲ ਬਾਦਲ ਸੇ ਚਲਿ ਫੂਟੇ ॥੧੧॥
pauan samaan bahe balavaan sabhai dal baadal se chal footte |11|

ਬਾਧਿ ਕਤਾਰਿਨ ਕੌ ਉਮਡੇ ਭਟ ਚਕ੍ਰਨ ਚੋਟ ਤੁਫੰਗਨ ਕੀ ਸ੍ਰਯੋਂ ॥
baadh kataarin kau umadde bhatt chakran chott tufangan kee srayon |

ਤੀਰਨ ਸੌ ਬਰ ਬੀਰਨ ਕੇ ਉਰ ਚੀਰ ਪਟੀਰ ਮਨੋ ਬਰਮਾ ਤ੍ਯੋਂ ॥
teeran sau bar beeran ke ur cheer patteer mano baramaa tayon |

ਮੂੰਡਨ ਤੇ ਪਗ ਤੇ ਕਟਿ ਤੇ ਕਟਿ ਕੋਟਿ ਗਿਰੇ ਕਰਿ ਸਾਇਲ ਸੇ ਇਯੋਂ ॥
moonddan te pag te katt te katt kott gire kar saaeil se iyon |

ਜੋਰਿ ਬਡੋ ਦਲੁ ਤੋਰਿ ਮਹਾ ਖਲ ਜੀਤਿ ਲਏ ਅਰਿ ਭੀਤਨ ਕੀ ਜ੍ਯੋਂ ॥੧੨॥
jor baddo dal tor mahaa khal jeet le ar bheetan kee jayon |12|

ਚੌਪਈ ॥
chauapee |

ਐਸੀ ਬਿਧਿ ਜੀਤਤ ਰਨ ਭਯੋ ॥
aaisee bidh jeetat ran bhayo |

ਬਹੁਰਿ ਧਾਮ ਕੋ ਮਾਰਗੁ ਲਯੋ ॥
bahur dhaam ko maarag layo |

ਤਉਨੈ ਨਾਰਿ ਭੇਦ ਸੁਨੈ ਪਾਯੋ ॥
taunai naar bhed sunai paayo |

ਰਨ ਕੌ ਜੀਤਿ ਰੁਪੇਸ੍ਵਰ ਆਯੋ ॥੧੩॥
ran kau jeet rupesvar aayo |13|


Flag Counter