Sri Dasam Granth

Página - 342


ਜਿਉ ਸੰਗ ਮੀਨਨ ਕੇ ਲਰ ਕੈ ਤਿਨ ਤ੍ਯਾਗ ਸਭੋ ਮਨੋ ਬਾਰਿ ਧਰਇਯਾ ॥੪੮੦॥
jiau sang meenan ke lar kai tin tayaag sabho mano baar dhareiyaa |480|

ਗੋਪਿਨ ਕੇ ਤਨ ਕੀ ਛੁਟਗੀ ਸੁਧਿ ਡੋਲਤ ਹੈ ਬਨ ਮੈ ਜਨੁ ਬਉਰੀ ॥
gopin ke tan kee chhuttagee sudh ddolat hai ban mai jan bauree |

ਏਕ ਉਠੈ ਇਕ ਝੂਮਿ ਗਿਰੈ ਬ੍ਰਿਜ ਕੀ ਮਹਰੀ ਇਕ ਆਵਤ ਦਉਰੀ ॥
ek utthai ik jhoom girai brij kee maharee ik aavat dauree |

ਆਤੁਰ ਹ੍ਵੈ ਅਤਿ ਢੂੰਡਤ ਹੈ ਤਿਨ ਕੇ ਸਿਰ ਕੀ ਗਿਰ ਗੀ ਸੁ ਪਿਛਉਰੀ ॥
aatur hvai at dtoonddat hai tin ke sir kee gir gee su pichhauree |

ਕਾਨ੍ਰਹ ਕੋ ਧ੍ਯਾਨ ਬਸਿਯੋ ਮਨ ਮੈ ਸੋਊ ਜਾਨ ਗਹੈ ਫੁਨਿ ਰੂਖਨ ਕਉਰੀ ॥੪੮੧॥
kaanrah ko dhayaan basiyo man mai soaoo jaan gahai fun rookhan kauree |481|

ਫੇਰਿ ਤਜੈ ਤਿਨ ਰੂਖਨ ਕੋ ਇਹ ਭਾਤਿ ਕਹੈ ਨੰਦ ਲਾਲ ਕਹਾ ਰੇ ॥
fer tajai tin rookhan ko ih bhaat kahai nand laal kahaa re |

ਚੰਪਕ ਮਉਲਸਿਰੀ ਬਟ ਤਾਲ ਲਵੰਗ ਲਤਾ ਕਚਨਾਰ ਜਹਾ ਰੇ ॥
chanpak maulasiree batt taal lavang lataa kachanaar jahaa re |

ਪੈ ਜਿਹ ਕੇ ਹਮ ਕਾਰਨ ਕੋ ਪਗਿ ਕੰਟਕਕਾ ਸਿਰਿ ਧੂਪ ਸਹਾ ਰੇ ॥
pai jih ke ham kaaran ko pag kanttakakaa sir dhoop sahaa re |

ਸੋ ਹਮ ਕੌ ਤੁਮ ਦੇਹੁ ਬਤਾਇ ਪਰੈ ਤੁਮ ਪਾਇਨ ਜਾਵ ਤਹਾ ਰੇ ॥੪੮੨॥
so ham kau tum dehu bataae parai tum paaein jaav tahaa re |482|

ਬੇਲ ਬਿਰਾਜਤ ਹੈ ਜਿਹ ਜਾ ਗੁਲ ਚੰਪਕ ਕਾ ਸੁ ਪ੍ਰਭਾ ਅਤਿ ਪਾਈ ॥
bel biraajat hai jih jaa gul chanpak kaa su prabhaa at paaee |

ਮੌਲਿਸਿਰੀ ਗੁਲ ਲਾਲ ਗੁਲਾਬ ਧਰਾ ਤਿਨ ਫੂਲਨ ਸੋ ਛਬਿ ਛਾਈ ॥
maualisiree gul laal gulaab dharaa tin foolan so chhab chhaaee |

ਚੰਪਕ ਮਉਲਸਿਰੀ ਬਟ ਤਾਲ ਲਵੰਗ ਲਤਾ ਕਚਨਾਰ ਸੁਹਾਈ ॥
chanpak maulasiree batt taal lavang lataa kachanaar suhaaee |

ਬਾਰਿ ਝਰੈ ਝਰਨਾ ਗਿਰਿ ਤੇ ਕਬਿ ਸ੍ਯਾਮ ਕਹੈ ਅਤਿ ਹੀ ਸੁਖਦਾਈ ॥੪੮੩॥
baar jharai jharanaa gir te kab sayaam kahai at hee sukhadaaee |483|

ਤਿਹ ਕਾਨਨ ਕੋ ਹਰਿ ਕੇ ਹਿਤ ਤੇ ਗੁਪੀਆ ਬ੍ਰਿਜ ਕੀ ਇਹ ਭਾਤਿ ਕਹੈ ॥
tih kaanan ko har ke hit te gupeea brij kee ih bhaat kahai |

ਬਰ ਪੀਪਰ ਹੇਰਿ ਹਿਯਾ ਨ ਕਹੂੰ ਜਿਹ ਕੇ ਹਿਤ ਸੋ ਸਿਰਿ ਧੂਪ ਸਹੈ ॥
bar peepar her hiyaa na kahoon jih ke hit so sir dhoop sahai |

ਅਹੋ ਕਿਉ ਤਜਿ ਆਵਤ ਹੋ ਭਰਤਾ ਬਿਨੁ ਕਾਨ੍ਰਹ ਪਿਖੇ ਨਹਿ ਧਾਮਿ ਰਹੈ ॥
aho kiau taj aavat ho bharataa bin kaanrah pikhe neh dhaam rahai |

ਇਕ ਬਾਤ ਕਰੈ ਸੁਨ ਕੈ ਇਕ ਬੋਲਬ ਰੂਖਨ ਕੋ ਹਰਿ ਜਾਨਿ ਗਹੈ ॥੪੮੪॥
eik baat karai sun kai ik bolab rookhan ko har jaan gahai |484|

ਕਾਨ੍ਰਹ ਬਿਯੋਗ ਕੋ ਮਾਨਿ ਬਧੂ ਬ੍ਰਿਜ ਡੋਲਤ ਹੈ ਬਨ ਬੀਚ ਦਿਵਾਨੀ ॥
kaanrah biyog ko maan badhoo brij ddolat hai ban beech divaanee |

ਕੂੰਜਨ ਜਯੋ ਕੁਰਲਾਤ ਫਿਰੈ ਤਿਹ ਜਾ ਜਿਹ ਜਾ ਕਛੁ ਖਾਨ ਨ ਪਾਨੀ ॥
koonjan jayo kuralaat firai tih jaa jih jaa kachh khaan na paanee |

ਏਕ ਗਿਰੈ ਮੁਰਝਾਇ ਧਰਾ ਪਰ ਏਕ ਉਠੈ ਕਹਿ ਕੈ ਇਹ ਬਾਨੀ ॥
ek girai murajhaae dharaa par ek utthai keh kai ih baanee |

ਨੇਹੁ ਬਢਾਇ ਮਹਾ ਹਮ ਸੋ ਕਤ ਜਾਤ ਭਯੋ ਭਗਵਾਨ ਗੁਮਾਨੀ ॥੪੮੫॥
nehu badtaae mahaa ham so kat jaat bhayo bhagavaan gumaanee |485|

ਨੈਨ ਨਚਾਇ ਮਨੋ ਮ੍ਰਿਗ ਸੇ ਸਭ ਗੋਪਿਨ ਕੋ ਮਨ ਚੋਰਿ ਲਯੋ ਹੈ ॥
nain nachaae mano mrig se sabh gopin ko man chor layo hai |

ਤਾਹੀ ਕੈ ਬੀਚ ਰਹਿਯੋ ਗਡਿ ਕੈ ਤਿਹ ਤੇ ਨਹਿ ਛੂਟਨ ਨੈਕੁ ਭਯੋ ਹੈ ॥
taahee kai beech rahiyo gadd kai tih te neh chhoottan naik bhayo hai |

ਤਾਹੀ ਕੇ ਹੇਤ ਫਿਰੈ ਬਨ ਮੈ ਤਜਿ ਕੈ ਗ੍ਰਿਹ ਸ੍ਵਾਸ ਨ ਏਕ ਲਯੋ ਹੈ ॥
taahee ke het firai ban mai taj kai grih svaas na ek layo hai |

ਸੋ ਬਿਰਥਾ ਹਮ ਸੋ ਬਨ ਭ੍ਰਾਤ ਕਹੋ ਹਰਿ ਜੀ ਕਿਹ ਓਰਿ ਗਯੋ ਹੈ ॥੪੮੬॥
so birathaa ham so ban bhraat kaho har jee kih or gayo hai |486|

ਜਿਨ ਹੂੰ ਬਨ ਬੀਚ ਮਰੀਚ ਮਰਿਯੋ ਪੁਰ ਰਾਵਨਿ ਸੇਵਕ ਜਾਹਿ ਦਹਿਯੋ ਹੈ ॥
jin hoon ban beech mareech mariyo pur raavan sevak jaeh dahiyo hai |

ਤਾਹੀ ਸੋ ਹੇਤ ਕਰਿਯੋ ਹਮ ਹੂੰ ਬਹੁ ਲੋਗਨ ਕੋ ਉਪਹਾਸ ਸਹਿਯੋ ਹੈ ॥
taahee so het kariyo ham hoon bahu logan ko upahaas sahiyo hai |

ਵਾਸਰ ਸੇ ਦ੍ਰਿਗ ਸੁੰਦਰ ਸੋ ਮਿਲਿ ਗ੍ਵਾਰਿਨਿਯਾ ਇਹ ਭਾਤਿ ਕਹਿਯੋ ਹੈ ॥
vaasar se drig sundar so mil gvaariniyaa ih bhaat kahiyo hai |

ਤਾਹੀ ਕੀ ਚੋਟ ਚਟਾਕ ਲਗੇ ਹਮਰੋ ਮਨੂਆ ਮ੍ਰਿਗ ਠਉਰ ਰਹਿਯੋ ਹੈ ॥੪੮੭॥
taahee kee chott chattaak lage hamaro manooaa mrig tthaur rahiyo hai |487|

ਬੇਦ ਪੜੈ ਸਮ ਕੋ ਫਲ ਹੋ ਬਹੁ ਮੰਗਨ ਕੋ ਜੋਊ ਦਾਨ ਦਿਵਾਵੈ ॥
bed parrai sam ko fal ho bahu mangan ko joaoo daan divaavai |

ਕੀਨ ਅਕੀਨ ਲਖੈ ਫਲ ਹੋ ਜੋਊ ਆਥਿਤ ਲੋਗਨ ਅੰਨ ਜਿਵਾਵੈ ॥
keen akeen lakhai fal ho joaoo aathit logan an jivaavai |

ਦਾਨ ਲਹੈ ਹਮਰੇ ਜੀਅ ਕੋ ਇਹ ਕੇ ਸਮ ਕੋ ਨ ਸੋਊ ਫਲ ਪਾਵੈ ॥
daan lahai hamare jeea ko ih ke sam ko na soaoo fal paavai |

ਜੋ ਬਨ ਮੈ ਹਮ ਕੋ ਜਰਰਾ ਇਕ ਏਕ ਘਰੀ ਭਗਵਾਨ ਦਿਖਾਵੈ ॥੪੮੮॥
jo ban mai ham ko jararaa ik ek gharee bhagavaan dikhaavai |488|

ਜਾਹਿ ਬਿਭੀਛਨ ਲੰਕ ਦਈ ਅਰੁ ਦੈਤਨ ਕੇ ਕੁਪਿ ਕੈ ਗਨ ਮਾਰੇ ॥
jaeh bibheechhan lank dee ar daitan ke kup kai gan maare |

ਪੈ ਤਿਨ ਹੂੰ ਕਬਿ ਸ੍ਯਾਮ ਕਹੈ ਸਭ ਸਾਧਨ ਰਾਖਿ ਅਸਾਧ ਸੰਘਾਰੇ ॥
pai tin hoon kab sayaam kahai sabh saadhan raakh asaadh sanghaare |

ਸੋ ਇਹ ਜਾ ਹਮ ਤੇ ਛਪ ਗਯੋ ਅਤਿ ਹੀ ਕਰ ਕੈ ਸੰਗਿ ਪ੍ਰੀਤਿ ਹਮਾਰੇ ॥
so ih jaa ham te chhap gayo at hee kar kai sang preet hamaare |

ਪਾਇ ਪਰੋ ਕਹੀਯੋ ਬਨ ਭ੍ਰਾਤ ਕਹੋ ਹਰਿ ਜੀ ਕਿਹ ਓਰਿ ਪਧਾਰੇ ॥੪੮੯॥
paae paro kaheeyo ban bhraat kaho har jee kih or padhaare |489|

ਗ੍ਵਾਰਿਨ ਖੋਜਿ ਰਹੀ ਬਨ ਮੈ ਹਰਿ ਜੀ ਬਨ ਮੈ ਨਹੀ ਖੋਜਤ ਪਾਏ ॥
gvaarin khoj rahee ban mai har jee ban mai nahee khojat paae |

ਏਕ ਬਿਚਾਰ ਕਰਿਯੋ ਮਨ ਮੈ ਫਿਰ ਕੈ ਨ ਗਯੋ ਕਬਹੂੰ ਉਹ ਜਾਏ ॥
ek bichaar kariyo man mai fir kai na gayo kabahoon uh jaae |

ਫੇਰਿ ਫਿਰੀ ਮਨ ਮੈ ਗਿਨਤੀ ਕਰਿ ਪਾਰਥ ਸੂਤ ਕੀ ਡੋਰ ਲਗਾਏ ॥
fer firee man mai ginatee kar paarath soot kee ddor lagaae |

ਯੌ ਉਪਜੀ ਉਪਮਾ ਚਕਈ ਜਨੁ ਆਵਤ ਹੈ ਕਰ ਮੈ ਫਿਰਿ ਧਾਏ ॥੪੯੦॥
yau upajee upamaa chakee jan aavat hai kar mai fir dhaae |490|

ਆਇ ਕੇ ਢੂੰਢਿ ਰਹੀ ਸੋਊ ਠਉਰ ਤਹਾ ਭਗਵਾਨ ਨ ਢੂੰਢਡ ਪਾਏ ॥
aae ke dtoondt rahee soaoo tthaur tahaa bhagavaan na dtoondtadd paae |

ਇਉ ਜੁ ਰਹੀ ਸਭ ਹੀ ਚਕਿ ਕੈ ਜਨੁ ਚਿਤ੍ਰ ਲਿਖੀ ਪ੍ਰਿਤਿਮਾ ਛਬਿ ਪਾਏ ॥
eiau ju rahee sabh hee chak kai jan chitr likhee pritimaa chhab paae |

ਅਉਰ ਉਪਾਵ ਕਰਿਯੋ ਪੁਨਿ ਗ੍ਵਾਰਿਨ ਕਾਨ੍ਰਹ ਹੀ ਭੀਤਰਿ ਚਿਤ ਲਗਾਏ ॥
aaur upaav kariyo pun gvaarin kaanrah hee bheetar chit lagaae |

ਗਾਇ ਉਠੀ ਤਿਹ ਕੇ ਗੁਨ ਏਕ ਬਜਾਇ ਉਠੀ ਇਕ ਸ੍ਵਾਗ ਲਗਾਏ ॥੪੯੧॥
gaae utthee tih ke gun ek bajaae utthee ik svaag lagaae |491|

ਹੋਤ ਬਕੀ ਇਕ ਹੋਤ ਤ੍ਰਿਣਾਵ੍ਰਤ ਏਕ ਅਘਾਸੁਰ ਹ੍ਵੈ ਕਰਿ ਧਾਵੈ ॥
hot bakee ik hot trinaavrat ek aghaasur hvai kar dhaavai |

ਹੋਇ ਹਰੀ ਤਿਨ ਮੈ ਧਸਿ ਕੈ ਧਰਨੀ ਪਰ ਤਾ ਕਹੁ ਮਾਰਿ ਗਿਰਾਵੈ ॥
hoe haree tin mai dhas kai dharanee par taa kahu maar giraavai |

ਕਾਨ੍ਰਹ ਸੋ ਲਾਗ ਰਹਿਯੋ ਤਿਨ ਕੌ ਅਤ ਹੀ ਮਨ ਨੈਕ ਨ ਛੂਟਨ ਪਾਵੈ ॥
kaanrah so laag rahiyo tin kau at hee man naik na chhoottan paavai |


Flag Counter