Sri Dasam Granth

Página - 381


ਅਥ ਕੰਸ ਬਧ ਕਥਨੰ ॥
ath kans badh kathanan |

ਸਵੈਯਾ ॥
savaiyaa |

ਮਾਰਿ ਲਏ ਰਿਪੁ ਬੀਰ ਦੋਊ ਨ੍ਰਿਪ ਤਉ ਮਨ ਭੀਤਰਿ ਕ੍ਰੋਧ ਭਰਿਯੋ ॥
maar le rip beer doaoo nrip tau man bheetar krodh bhariyo |

ਇਨ ਕੋ ਭਟ ਮਾਰਹੁ ਖੇਤ ਅਬੈ ਇਹ ਭਾਤਿ ਕਹਿਯੋ ਅਰੁ ਸੋਰ ਕਰਿਯੋ ॥
ein ko bhatt maarahu khet abai ih bhaat kahiyo ar sor kariyo |

ਜਦੁਰਾਇ ਭਰਥੂ ਤਬ ਪਾਨ ਲਗੋ ਅਪਨੇ ਮਨ ਮੈ ਨਹੀ ਨੈਕੁ ਡਰਿਯੋ ॥
jaduraae bharathoo tab paan lago apane man mai nahee naik ddariyo |

ਜੋਊ ਆਇ ਪਰਿਯੋ ਹਰ ਪੈ ਕੁਪਿ ਕੈ ਹਰਿ ਥਾ ਪਰ ਸੋ ਸੋਊ ਮਾਰਿ ਡਰਿਯੋ ॥੮੫੦॥
joaoo aae pariyo har pai kup kai har thaa par so soaoo maar ddariyo |850|

ਹਰਿ ਕੂਦਿ ਤਬੈ ਰੰਗ ਭੂਮਹਿ ਤੇ ਨ੍ਰਿਪ ਥੋ ਸੁ ਜਹਾ ਤਹ ਹੀ ਪਗੁ ਧਾਰਿਯੋ ॥
har kood tabai rang bhoomeh te nrip tho su jahaa tah hee pag dhaariyo |

ਕੰਸ ਲਈ ਕਰਿ ਢਾਲਿ ਸੰਭਾਰ ਕੈ ਕੋਪ ਭਰਿਯੋ ਅਸਿ ਖੈਚ ਨਿਕਾਰਿਯੋ ॥
kans lee kar dtaal sanbhaar kai kop bhariyo as khaich nikaariyo |

ਦਉਰਿ ਦਈ ਤਿਹ ਕੇ ਤਨ ਪੈ ਹਰਿ ਫਾਧਿ ਗਏ ਅਤਿ ਦਾਵ ਸੰਭਾਰਿਯੋ ॥
daur dee tih ke tan pai har faadh ge at daav sanbhaariyo |

ਕੇਸਨ ਤੇ ਗਹਿ ਕੈ ਰਿਪੁ ਕੋ ਧਰਨੀ ਪਰ ਕੈ ਬਲ ਤਾਹਿੰ ਪਛਾਰਿਯੋ ॥੮੫੧॥
kesan te geh kai rip ko dharanee par kai bal taahin pachhaariyo |851|

ਗਹਿ ਕੇਸਨ ਤੇ ਪਟਕਿਯੋ ਧਰ ਸੋ ਗਹ ਗੋਡਨ ਤੇ ਤਬ ਘੀਸ ਦਯੋ ॥
geh kesan te pattakiyo dhar so gah goddan te tab ghees dayo |

ਨ੍ਰਿਪ ਮਾਰਿ ਹੁਲਾਸ ਬਢਿਯੋ ਜੀਯ ਮੈ ਅਤਿ ਹੀ ਪੁਰ ਭੀਤਰ ਸੋਰ ਪਯੋ ॥
nrip maar hulaas badtiyo jeey mai at hee pur bheetar sor payo |

ਕਬਿ ਸ੍ਯਾਮ ਪ੍ਰਤਾਪ ਪਿਖੋ ਹਰਿ ਕੋ ਜਿਨਿ ਸਾਧਨ ਰਾਖ ਕੈ ਸਤ੍ਰ ਛਯੋ ॥
kab sayaam prataap pikho har ko jin saadhan raakh kai satr chhayo |

ਕਟਿ ਬੰਧਨ ਤਾਤ ਦਏ ਮਨ ਕੇ ਸਭ ਹੀ ਜਗ ਮੈ ਜਸ ਵਾਹਿ ਲਯੋ ॥੮੫੨॥
katt bandhan taat de man ke sabh hee jag mai jas vaeh layo |852|

ਰਿਪੁ ਕੋ ਬਧ ਕੈ ਤਬ ਹੀ ਹਰਿ ਜੂ ਬਿਸਰਾਤ ਕੇ ਘਾਟ ਕੈ ਊਪਰਿ ਆਯੋ ॥
rip ko badh kai tab hee har joo bisaraat ke ghaatt kai aoopar aayo |

ਕੰਸ ਕੇ ਬੀਰ ਬਲੀ ਜੁ ਹੁਤੇ ਤਿਨ ਦੇਖਤ ਸ੍ਯਾਮ ਕੋ ਕੋਪੁ ਬਢਾਯੋ ॥
kans ke beer balee ju hute tin dekhat sayaam ko kop badtaayo |

ਸੋ ਨ ਗਯੋ ਤਿਨ ਪਾਸ ਛਮਿਯੋ ਹਰਿ ਕੇ ਸੰਗਿ ਆਇ ਕੈ ਜੁਧ ਮਚਾਯੋ ॥
so na gayo tin paas chhamiyo har ke sang aae kai judh machaayo |

ਸ੍ਯਾਮ ਸੰਭਾਰਿ ਤਬੈ ਬਲ ਕੋ ਤਿਨ ਕੋ ਧਰਨੀ ਪਰ ਮਾਰਿ ਗਿਰਾਯੋ ॥੮੫੩॥
sayaam sanbhaar tabai bal ko tin ko dharanee par maar giraayo |853|

ਗਜ ਸੋ ਅਤਿ ਹੀ ਕੁਪਿ ਜੁਧ ਕਰਿਯੋ ਤਿਹ ਤੇ ਡਰਿ ਕੈ ਨਹੀ ਪੈਗ ਟਰੇ ॥
gaj so at hee kup judh kariyo tih te ddar kai nahee paig ttare |

ਦੋਊ ਮਲ ਮਰੇ ਰੰਗਿ ਭੂਮਿ ਬਿਖੈ ਕਬਿ ਸ੍ਯਾਮ ਤਹਾ ਪਹਰੇ ਕੁ ਲਰੇ ॥
doaoo mal mare rang bhoom bikhai kab sayaam tahaa pahare ku lare |

ਨ੍ਰਿਪ ਰਾਜ ਕੋ ਮਾਰ ਗਏ ਜਮੁਨਾ ਤਟਿ ਬੀਰ ਭਿਰੇ ਸੋਊ ਆਨਿ ਮਰੇ ॥
nrip raaj ko maar ge jamunaa tatt beer bhire soaoo aan mare |

ਰਖਿ ਸਾਧਨ ਸਤ੍ਰ ਸੰਘਾਰ ਦਏ ਨਭਿ ਤੇ ਤਿਹ ਊਪਰਿ ਫੂਲ ਪਰੇ ॥੮੫੪॥
rakh saadhan satr sanghaar de nabh te tih aoopar fool pare |854|

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਨ੍ਰਿਪ ਕੰਸ ਬਧਹਿ ਧਿਆਇ ਸਮਾਪਤਮ ॥
eit sree dasam sikandh puraane bachitr naattak granthe krisanaavataare nrip kans badheh dhiaae samaapatam |

ਅਥ ਕੰਸ ਬਧੂ ਕਾਨ੍ਰਹ ਜੂ ਪਹਿ ਆਵਤ ਭਈ ॥
ath kans badhoo kaanrah joo peh aavat bhee |

ਸਵੈਯਾ ॥
savaiyaa |

ਰਾਜ ਸੁਤਾ ਦੁਖੁ ਮਾਨਿ ਮਨੈ ਤਜਿ ਧਾਮਨ ਕੋ ਹਰਿ ਜੂ ਪਹਿ ਆਈ ॥
raaj sutaa dukh maan manai taj dhaaman ko har joo peh aaee |

ਆਇ ਕੈ ਸੋ ਘਿਘਿਆਤ ਭਈ ਹਰਿ ਪੈ ਦੁਖ ਕੀ ਸਭ ਬਾਤ ਸੁਨਾਈ ॥
aae kai so ghighiaat bhee har pai dukh kee sabh baat sunaaee |

ਡਾਰਿ ਦਯੋ ਸਿਰ ਊਪਰ ਕੋ ਪਟ ਪੈ ਤਿਹ ਭੀਤਰ ਛਾਰ ਮਿਲਾਈ ॥
ddaar dayo sir aoopar ko patt pai tih bheetar chhaar milaaee |

ਕੰਠਿ ਲਗਾਇ ਰਹੀ ਭਰਤਾ ਹਰਿ ਜੂ ਤਿਹ ਦੇਖਤ ਗ੍ਰੀਵ ਨਿਵਾਈ ॥੮੫੫॥
kantth lagaae rahee bharataa har joo tih dekhat greev nivaaee |855|

ਰਿਪੁ ਕਰਮ ਕਰੇ ਤਬ ਹੀ ਹਰਿ ਜੀ ਫਿਰ ਕੈ ਸੋਊ ਮਾਤ ਪਿਤਾ ਪਹਿ ਆਏ ॥
rip karam kare tab hee har jee fir kai soaoo maat pitaa peh aae |

ਤਾਤ ਨ ਮਾਤ ਭਏ ਬਸਿ ਮੋਹ ਕੇ ਪੁਤ੍ਰ ਦੁਹੂਨ ਕੋ ਸੀਸ ਨਿਵਾਏ ॥
taat na maat bhe bas moh ke putr duhoon ko sees nivaae |

ਬ੍ਰਹਮ ਲਖਿਯੋ ਤਿਨ ਕੋ ਕਰਿ ਕੈ ਹਰਿ ਜੀ ਤਿਨ ਕੈ ਮਨ ਮੋਹ ਬਢਾਏ ॥
braham lakhiyo tin ko kar kai har jee tin kai man moh badtaae |

ਕੈ ਬਿਨਤੀ ਅਤਿ ਭਾਤਿ ਕੇ ਭਾਵ ਕੈ ਬੰਧਨ ਪਾਇਨ ਤੇ ਛੁਟਵਾਏ ॥੮੫੬॥
kai binatee at bhaat ke bhaav kai bandhan paaein te chhuttavaae |856|

ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੰਸ ਕੇ ਕਰਮ ਕਰਿ ਤਾਤ ਮਾਤ ਕੋ ਛੁਰਾਵਤ ਭਏ ॥
eit sree dasam sikandhe puraane bachitr naattak granthe krisanaavataare kans ke karam kar taat maat ko chhuraavat bhe |

ਕਾਨ੍ਰਹ ਜੂ ਬਾਚ ਨੰਦ ਪ੍ਰਤਿ ॥
kaanrah joo baach nand prat |

ਸਵੈਯਾ ॥
savaiyaa |

ਚਲਿ ਆਇ ਕੈ ਸੋ ਫਿਰਿ ਨੰਦ ਕੇ ਧਾਮਿ ਕਿਧੌ ਤਿਨ ਸੋ ਬਿਨਤੀ ਅਤਿ ਕੀਨੀ ॥
chal aae kai so fir nand ke dhaam kidhau tin so binatee at keenee |

ਹਉ ਬਸੁਦੇਵਹਿ ਕੋ ਸੁਤ ਹੋ ਇਹ ਭਾਤਿ ਕਹਿਯੋ ਤਿਨ ਮਾਨ ਕੈ ਲੀਨੀ ॥
hau basudeveh ko sut ho ih bhaat kahiyo tin maan kai leenee |

ਜਾਹੁ ਕਹਿਯੋ ਤੁਮ ਧਾਮਨ ਕੋ ਬਤੀਯਾ ਸੁਨਿ ਮੋਹ ਪ੍ਰਜਾ ਬ੍ਰਿਜ ਭੀਨੀ ॥
jaahu kahiyo tum dhaaman ko bateeyaa sun moh prajaa brij bheenee |

ਨੰਦ ਕਹਿਯੋ ਸੁ ਕਹਿਯੋ ਬ੍ਰਿਜ ਕੀ ਬਿਨੁ ਕਾਨ੍ਰਹ ਭਈ ਸੁ ਪੁਰੀ ਸਭ ਹੀਨੀ ॥੮੫੭॥
nand kahiyo su kahiyo brij kee bin kaanrah bhee su puree sabh heenee |857|

ਸੀਸ ਝੁਕਾਇ ਗਯੋ ਬ੍ਰਿਜ ਕੋ ਅਤਿ ਹੀ ਮਨ ਭੀਤਰ ਸੋਕ ਭਯੋ ਹੈ ॥
sees jhukaae gayo brij ko at hee man bheetar sok bhayo hai |

ਜਿਉ ਕੋਊ ਤਾਤ ਮਰੈ ਪਛੁਤਾਤ ਹੈ ਪ੍ਯਾਰੋ ਕੋਊ ਮਨੋ ਭ੍ਰਾਤ ਛਯੋ ਹੈ ॥
jiau koaoo taat marai pachhutaat hai payaaro koaoo mano bhraat chhayo hai |

ਪੈ ਜਿਮ ਰਾਜ ਬਡੇ ਰਿਪੁਰਾਜ ਕੀ ਪੈਰਨ ਮੈ ਪਤਿ ਖੋਇ ਗਯੋ ਹੈ ॥
pai jim raaj badde ripuraaj kee pairan mai pat khoe gayo hai |

ਯੌ ਉਪਜੀ ਉਪਮਾ ਬਸੁਦੇ ਠਗਿ ਸ੍ਯਾਮ ਮਨੋ ਧਨ ਲੂਟਿ ਲਯੋ ਹੈ ॥੮੫੮॥
yau upajee upamaa basude tthag sayaam mano dhan loott layo hai |858|

ਨੰਦ ਬਾਚ ਪੁਰ ਜਨ ਸੋ ॥
nand baach pur jan so |

ਦੋਹਰਾ ॥
doharaa |

ਨੰਦ ਆਇ ਬ੍ਰਿਜ ਪੁਰ ਬਿਖੈ ਕਹੀ ਕ੍ਰਿਸਨ ਕੀ ਬਾਤ ॥
nand aae brij pur bikhai kahee krisan kee baat |

ਸੁਨਤ ਸੋਕ ਕੀਨੋ ਸਬੈ ਰੋਦਨ ਕੀਨੋ ਮਾਤ ॥੮੫੯॥
sunat sok keeno sabai rodan keeno maat |859|


Flag Counter