Sri Dasam Granth

Página - 951


ਰਾਵ ਬ੍ਯਾਹ ਕੋ ਬਿਵਤ ਬਨਾਯੋ ॥੬॥
raav bayaah ko bivat banaayo |6|

ਦੋਹਰਾ ॥
doharaa |

ਮ੍ਰਿਗੀਅਹਿ ਤੇ ਜਾ ਕੇ ਸਰਸ ਨੈਨ ਬਿਰਾਜਤ ਸ੍ਯਾਮ ॥
mrigeeeh te jaa ke saras nain biraajat sayaam |

ਜੀਤਿ ਲਈ ਸਸਿ ਕੀ ਕਲਾ ਯਾ ਤੇ ਸਸਿਯਾ ਨਾਮ ॥੭॥
jeet lee sas kee kalaa yaa te sasiyaa naam |7|

ਚੌਪਈ ॥
chauapee |

ਪੁਰ ਕੇ ਲੋਕ ਸਕਲ ਮਿਲਿ ਆਏ ॥
pur ke lok sakal mil aae |

ਭਾਤਿ ਭਾਤਿ ਬਾਦਿਤ੍ਰ ਬਜਾਏ ॥
bhaat bhaat baaditr bajaae |

ਮਿਲਿ ਮਿਲ ਗੀਤ ਸਭੈ ਸੁਭ ਗਾਵਹਿ ॥
mil mil geet sabhai subh gaaveh |

ਸਸਿਯਹਿ ਹੇਰਿ ਸਭੈ ਬਲਿ ਜਾਵਹਿ ॥੮॥
sasiyeh her sabhai bal jaaveh |8|

ਦੋਹਰਾ ॥
doharaa |

ਨਾਦ ਨਫੀਰੀ ਕਾਨ੍ਰਹਰੇ ਦੁੰਦਭਿ ਬਜੇ ਅਨੇਕ ॥
naad nafeeree kaanrahare dundabh baje anek |

ਤਰੁਨਿ ਬ੍ਰਿਧਿ ਬਾਲਾ ਜਿਤੀ ਗ੍ਰਿਹ ਮਹਿ ਰਹੀ ਨ ਏਕ ॥੯॥
tarun bridh baalaa jitee grih meh rahee na ek |9|

ਚੌਪਈ ॥
chauapee |

ਅਬਲਾ ਰਹੀ ਧਾਮ ਕੋਊ ਨਾਹੀ ॥
abalaa rahee dhaam koaoo naahee |

ਹੇਰਿ ਰੂਪ ਦੁਹੂੰਅਨ ਬਲਿ ਜਾਹੀ ॥
her roop duhoonan bal jaahee |

ਇਹ ਭੀਤਰ ਪੁੰਨੂ ਕਹੁ ਕੋ ਹੈ ॥
eih bheetar punoo kahu ko hai |

ਸਬਜ ਧਨੁਖ ਜਾ ਕੇ ਕਰ ਸੋਹੈ ॥੧੦॥
sabaj dhanukh jaa ke kar sohai |10|

ਸਵੈਯਾ ॥
savaiyaa |

ਢੋਲ ਮ੍ਰਿਦੰਗ ਬਜੇ ਸਭ ਹੀ ਘਰ ਯੌ ਪੁਰ ਆਜੁ ਕੁਲਾਹਲ ਭਾਰੀ ॥
dtol mridang baje sabh hee ghar yau pur aaj kulaahal bhaaree |

ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤਿ ਨਾਗਰਿ ਗਾਰੀ ॥
gaavat geet bajaavat taal divaavat aavat naagar gaaree |

ਭੇਰ ਹਜਾਰ ਬਜੀ ਇਕ ਬਾਰ ਮਹਾ ਛਬਿਯਾਰ ਹਸੈ ਮਿਲਿ ਨਾਰੀ ॥
bher hajaar bajee ik baar mahaa chhabiyaar hasai mil naaree |

ਦੇਹਿ ਅਸੀਸ ਕਹੈਂ ਜਗਦੀਸ ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ ॥੧੧॥
dehi asees kahain jagadees ih joree jiyo jug chaar tihaaree |11|

ਰੂਪ ਅਪਾਰ ਲਖੈ ਨ੍ਰਿਪ ਕੋ ਪੁਰਬਾਸਿਨ ਕੌ ਉਪਜਿਯੋ ਸੁਖ ਭਾਰੋ ॥
roop apaar lakhai nrip ko purabaasin kau upajiyo sukh bhaaro |

ਭੀਰ ਭਈ ਨਰ ਨਾਰਿਨ ਕੀ ਸਭਹੂੰ ਸਭ ਸੋਕ ਬਿਦਾ ਕਰਿ ਡਾਰੋ ॥
bheer bhee nar naarin kee sabhahoon sabh sok bidaa kar ddaaro |

ਪੂਰਨ ਪੁੰਨ੍ਯ ਪ੍ਰਤਾਪ ਤੇ ਆਜੁ ਮਿਲਿਯੋ ਮਨ ਭਾਵਤ ਮੀਤ ਪਿਯਾਰੋ ॥
pooran punay prataap te aaj miliyo man bhaavat meet piyaaro |

ਆਵਤ ਜਾਹਿ ਕਹੈ ਮਨ ਮਾਹਿ ਸੁ ਬਾਲ ਜੀਓ ਪਤਿ ਲਾਲ ਤਿਹਾਰੋ ॥੧੨॥
aavat jaeh kahai man maeh su baal jeeo pat laal tihaaro |12|

ਕੇਸਰਿ ਅੰਗ ਬਰਾਤਿਨ ਕੇ ਛਿਰਕੇ ਮਿਲਿ ਬਾਲ ਸੁ ਆਨੰਦ ਜੀ ਕੇ ॥
kesar ang baraatin ke chhirake mil baal su aanand jee ke |

ਛੈਲਨਿ ਛੈਲ ਛਕੇ ਚਹੂੰ ਓਰਨ ਗਾਵਤ ਗੀਤ ਸੁਹਾਵਤ ਨੀਕੇ ॥
chhailan chhail chhake chahoon oran gaavat geet suhaavat neeke |

ਰਾਜ ਕੋ ਰੂਪ ਲਖੇ ਅਤਿ ਹੀ ਗਨ ਰਾਜਨ ਕੇ ਸਭ ਲਾਗਤ ਫੀਕੇ ॥
raaj ko roop lakhe at hee gan raajan ke sabh laagat feeke |

ਯੌ ਮੁਸਕਾਹਿ ਕਹੈ ਮਨ ਮਾਹਿ ਸਭੇ ਬਲਿ ਜਾਹਿ ਪਿਯਾਰੀ ਕੇ ਪੀ ਕੇ ॥੧੩॥
yau musakaeh kahai man maeh sabhe bal jaeh piyaaree ke pee ke |13|

ਸਾਤ ਸੁਹਾਗਨਿ ਲੈ ਬਟਨੋ ਘਸਿ ਲਾਵਤ ਹੈ ਪਿਯ ਕੇ ਤਨ ਮੈ ॥
saat suhaagan lai battano ghas laavat hai piy ke tan mai |

ਮੁਰਛਾਇ ਲੁਭਾਇ ਰਹੀ ਅਬਲਾ ਲਖਿ ਲਾਲਚੀ ਲਾਲ ਤਿਸੀ ਛਿਨ ਮੈ ॥
murachhaae lubhaae rahee abalaa lakh laalachee laal tisee chhin mai |

ਨ੍ਰਿਪ ਰਾਜ ਸੁ ਰਾਜਤ ਹੈ ਤਿਨ ਮੋ ਲਖਿ ਯੌ ਉਪਮਾ ਉਪਜੀ ਮਨ ਮੈ ॥
nrip raaj su raajat hai tin mo lakh yau upamaa upajee man mai |

ਸਜਿ ਸਾਜਿ ਬਰਾਜਤ ਹੈ ਸੁ ਮਨੋ ਨਿਸਿ ਰਾਜ ਨਛਤ੍ਰਨ ਕੇ ਗਨ ਮੈ ॥੧੪॥
saj saaj baraajat hai su mano nis raaj nachhatran ke gan mai |14|

ਸਿੰਧੁ ਕੇ ਸੰਖ ਸੁਰੇਸ ਕੇ ਆਵਜ ਸੂਰ ਕੇ ਨਾਦ ਸੁਨੈ ਦਰਵਾਜੇ ॥
sindh ke sankh sures ke aavaj soor ke naad sunai daravaaje |

ਮੌਜਨ ਕੇ ਮੁਰਲੀ ਮਧੁਰੀ ਧੁਨਿ ਦੇਵਨ ਕੇ ਬਹੁ ਦੁੰਦਭਿ ਬਾਜੇ ॥
mauajan ke muralee madhuree dhun devan ke bahu dundabh baaje |

ਜੀਤ ਕੇ ਜੋਗ ਮਹੇਸਨ ਕੇ ਮੁਖ ਮੰਗਲ ਕੇ ਗ੍ਰਿਹ ਮੰਦਲ ਰਾਜੇ ॥
jeet ke jog mahesan ke mukh mangal ke grih mandal raaje |

ਬ੍ਯਾਹ ਤਹੀ ਨ੍ਰਿਪ ਰਾਜ ਤਬੈ ਅਤਿ ਆਨੰਦ ਕੇ ਅਤਿ ਆਨਕ ਬਾਜੇ ॥੧੫॥
bayaah tahee nrip raaj tabai at aanand ke at aanak baaje |15|

ਬ੍ਯਾਹ ਭਯੋ ਜਬ ਹੀ ਇਹ ਸੋ ਤਬ ਬਾਤ ਸੁਨੀ ਨ੍ਰਿਪ ਕੀ ਬਰ ਨਾਰੀ ॥
bayaah bhayo jab hee ih so tab baat sunee nrip kee bar naaree |

ਚੌਕਿ ਰਹੀ ਅਤਿ ਹੀ ਚਿਤ ਮੈ ਕਛੁ ਔਰ ਹੁਤੀ ਅਬ ਔਰ ਬਿਚਾਰੀ ॥
chauak rahee at hee chit mai kachh aauar hutee ab aauar bichaaree |

ਮੰਤ੍ਰ ਕਰੇ ਲਿਖਿ ਜੰਤ੍ਰ ਘਨੇ ਅਰੁ ਤੰਤ੍ਰਨ ਸੋ ਇਹ ਬਾਤ ਸੁਧਾਰੀ ॥
mantr kare likh jantr ghane ar tantran so ih baat sudhaaree |

ਲਾਗੀ ਉਚਾਟ ਰਹੇ ਚਿਤ ਮੈ ਕਬਹੂੰ ਨ ਸੁਹਾਇ ਪਿਯਾ ਕੋ ਪਿਆਰੀ ॥੧੬॥
laagee uchaatt rahe chit mai kabahoon na suhaae piyaa ko piaaree |16|

ਚੌਪਈ ॥
chauapee |

ਯੌ ਉਚਾਟ ਅਤਿ ਹੀ ਤਿਹ ਲਾਗੀ ॥
yau uchaatt at hee tih laagee |

ਨੀਦ ਭੂਖਿ ਸਿਗਰੀ ਹੀ ਭਾਗੀ ॥
need bhookh sigaree hee bhaagee |

ਸੋਤ ਉਠੈ ਚਕਿ ਕਛੁ ਨ ਸੁਹਾਵੈ ॥
sot utthai chak kachh na suhaavai |

ਗ੍ਰਿਹ ਕੋ ਛੋਰਿ ਬਾਹਰੋ ਧਾਵੈ ॥੧੭॥
grih ko chhor baaharo dhaavai |17|

ਦੋਹਰਾ ॥
doharaa |


Flag Counter