ਅਤੇ ਰਾਜੇ ਨੇ ਵਿਆਹ ਦੀ ਵਿਉਂਤ ਬਣਾਈ ॥੬॥
ਦੋਹਰਾ:
ਜਿਸ ਦੇ ਸੁੰਦਰ ਕਾਲੇ ਨੈਣ ਹਿਰਨੀ ਵਾਂਗ ਸੁਸ਼ੋਭਿਤ ਸਨ,
ਉਸ ਨੇ ਚੰਦ੍ਰਮਾ ਦੀ ਕਲਾ ਨੂੰ ਜਿਤ ਲਿਆ ਸੀ, ਇਸ ਲਈ ਉਸ ਦਾ ਨਾਮ 'ਸਸਿਯਾ' ਸੀ ॥੭॥
ਚੌਪਈ:
ਨਗਰ ਦੇ ਸਾਰੇ ਲੋਕ
ਭਾਂਤ ਭਾਂਤ ਦੇ ਵਾਜੇ ਵਜਾਉਂਦੇ ਹੋਏ ਮਿਲ ਕੇ ਉਥੇ ਆ ਗਏ।
ਸਭ ਮਿਲ ਕੇ ਸ਼ੁਭ ਗੀਤ ਗਾ ਰਹੇ ਸਨ
ਅਤੇ ਸਸਿਯਾ ਨੂੰ ਵੇਖ ਕੇ ਸਾਰੇ ਨਿਛਾਵਰ ਹੁੰਦੇ ਸਨ ॥੮॥
ਦੋਹਰਾ:
ਅਨੇਕ ਨਾਦ, ਨਫ਼ੀਰੀ, ਕਾਨੜੇ ਅਤੇ ਨਗਾਰੇ ਵਜਦੇ ਸਨ।
ਜਵਾਨ, ਬਿਰਧ, ਬਾਲਿਕਾ ਜਿਤਨੀਆਂ ਵੀ ਸਨ, ਇਕ ਵੀ ਘਰਾਂ ਵਿਚ ਨਾ ਰਹੀ (ਸਭ ਉਸ ਨੂੰ ਵੇਖਣ ਲਈ ਆ ਗਈਆਂ) ॥੯॥
ਚੌਪਈ:
ਕੋਈ ਵੀ ਇਸਤਰੀ ਘਰ ਵਿਚ ਨਾ ਰਹੀ।
ਦੋਹਾਂ (ਪੁਨੂੰ ਅਤੇ ਸਸਿਯਾ) ਦੀ ਸੁੰਦਰਤਾ ਨੂੰ ਵੇਖ ਕੇ ਬਲਿਹਾਰੀ ਜਾ ਰਹੀਆਂ ਸਨ।
ਇਨ੍ਹਾਂ ਵਿਚੋਂ ਪੁੰਨੂੰ ਕਿਹੜਾ ਹੈ?
(ਉੱਤਰ) ਜਿਸ ਦੇ ਹੱਥ ਵਿਚ ਹਰੇ ਰੰਗ ਦਾ ਧਨੁਸ਼ ਸੋਭ ਰਿਹਾ ਹੈ ॥੧੦॥
ਸਵੈਯਾ:
ਢੋਲ ਅਤੇ ਮ੍ਰਿਦੰਗ ਸਾਰਿਆਂ ਦੇ ਘਰਾਂ ਵਿਚ ਵਜ ਰਹੇ ਸਨ, ਇਸ ਨਗਰ ਵਿਚ ਖ਼ੂਬ ਸ਼ੋਰ ਸ਼ਰਾਬਾ ਹੈ।
ਸ਼ਹਿਰਨਾਂ ਗੀਤ ਗਾਉਂਦੀਆਂ ਸਨ, ਤਾੜੀਆਂ ਵਜਾਉਂਦੀਆਂ ਸਨ ਅਤੇ ਗਾਲ੍ਹੀਆਂ ਦਿੰਦੀਆਂ ਆ ਰਹੀਆਂ ਸਨ।
ਇਕੋ ਵਾਰ ਹੀ ਹਜ਼ਾਰਾਂ ਭੇਰੀਆਂ ਵਜ ਉਠੀਆਂ ਸਨ ਅਤੇ ਸੁੰਦਰ ਛਬੀਲੀਆਂ ਇਸਤਰੀਆਂ ਮਿਲ ਕੇ ਹਸ ਰਹੀਆਂ ਸਨ।
(ਸਾਰੀਆਂ) ਅਸੀਸ ਦਿੰਦੀਆਂ ਸਨ ਅਤੇ ਕਹਿੰਦੀਆਂ ਸਨ। ਹੇ ਜਗਦੀਸ਼! ਤੇਰੀ (ਬਣਾਈ ਹੋਈ) ਇਹ ਜੋੜੀ ਚੌਹਾਂ ਯੁਗਾਂ ਤਕ ਜੀਉਂਦੀ ਰਹੇ ॥੧੧॥
ਰਾਜੇ ਦੇ ਆਪਾਰ ਰੂਪ ਨੂੰ ਵੇਖ ਕੇ ਨਗਰ ਵਾਸੀਆਂ (ਦੇ ਮਨ ਵਿਚ) ਬਹੁਤ ਅਧਿਕ ਸੁਖ ਪੈਦਾ ਹੋ ਗਿਆ।
ਨਰ ਨਾਰੀਆਂ ਦੀ ਭੀੜ ਲਗ ਗਈ ਅਤੇ ਸਭ ਨੇ ਆਪਣੇ ਸੰਤਾਪ ਖ਼ਤਮ ਕਰ ਦਿੱਤੇ।
(ਪਿਛਲੇ ਜਨਮਾਂ ਦੇ) ਪੂਰਨ ਪੁੰਨਾਂ ਦੇ ਪ੍ਰਤਾਪ ਕਰ ਕੇ (ਉਨ੍ਹਾਂ ਨੂੰ) ਮਨ ਭਾਉਂਦਾ ਮਿਤਰ ਪਿਆਰਾ ਮਿਲਿਆ ਹੈ।
ਆਉਂਦਿਆਂ ਜਾਂਦਿਆਂ ਮਨ ਵਿਚ (ਇਹੀ) ਕਹਿੰਦੇ। ਹੇ ਬਾਲਿਕਾ! ਤੇਰਾ ਪਿਆਰਾ ਪਤੀ ਜੀਉਂਦਾ ਰਹੇ ॥੧੨॥
ਮਨ ਵਿਚ ਆਨੰਦ ਵਧਾ ਕੇ ਕੁੜੀਆਂ ਨੇ ਬਰਾਤੀਆਂ ਉਤੇ ਕੇਸਰ ਛਿੜਕਿਆ।
ਇਸਤਰੀਆਂ ਅਤੇ ਮਰਦ ਬਹੁਤ ਪ੍ਰਸੰਨ ਸਨ ਅਤੇ ਚੌਹਾਂ ਪਾਸਿਆਂ ਤੋਂ ਗੀਤ ਗਾਉਂਦੇ ਹੋਏ ਬਹੁਤ ਸੋਹਣੇ ਲਗ ਰਹੇ ਸਨ।
ਰਾਜੇ (ਭਾਵ ਪੁੰਨੂੰ) ਦਾ ਰੂਪ ਵੇਖ ਕੇ ਲੋਕਾਂ ਨੂੰ (ਬਾਕੀ) ਸਭ ਰਾਜਿਆਂ ਦਾ (ਰੂਪ) ਫਿਕਾ ਲਗਦਾ ਸੀ।
(ਉਹ) ਸਾਰੇ ਹੱਸ ਕੇ ਮਨ ਵਿਚ ਇੰਜ ਕਹਿੰਦੇ ਸਨ ਕਿ ਪਿਆਰੀ (ਰਾਜ ਕੁਮਾਰੀ) ਦੇ ਪ੍ਰੀਤਮ ਤੋਂ ਵਾਰੇ ਵਾਰੇ ਜਾਈਏ ॥੧੩॥
(ਸ਼ਗਨ ਵਜੋਂ) ਸੱਤ ਸੁਹਾਗਣਾਂ ਵਟਣਾ ਲੈ ਕੇ ਪਿਆਰੇ ਦੇ ਸ਼ਰੀਰ ਉਤੇ ਮਲਦੀਆਂ ਸਨ
ਅਤੇ ਇਸਤਰੀਆਂ (ਉਸ ਨੂੰ) ਵੇਖ ਕੇ ਉਸੇ ਛਿਣ ਲਲਚਾ ਕੇ ਬੇਹੋਸ਼ ਹੋ ਰਹੀਆਂ ਸਨ।
ਉਨ੍ਹਾਂ ਵਿਚ ਰਾਜੇ ਨੂੰ ਸ਼ੋਭਦਾ ਵੇਖ ਕੇ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ
ਮਾਨੋ ਚੰਦ੍ਰਮਾ ਪੂਰੀ ਸਜ-ਧਜ ਨਾਲ ਤਾਰਿਆਂ ਵਿਚ ਸ਼ੋਭ ਰਿਹਾ ਹੋਵੇ ॥੧੪॥
ਸਿੰਧ (ਪ੍ਰਦੇਸ਼ ਦੇ) ਰਾਜੇ ਦੇ ਦੁਆਰ ਤੇ ਇੰਦਰ ਅਤੇ ਸੂਰਜ (ਦੇਵਤਾ ਦੇ) ਸੰਖਾਂ ਅਤੇ ਵਾਜਿਆਂ ਦੀ ਆਵਾਜ਼ ਸੁਣਾਈ ਪੈਂਦੀ ਸੀ।
ਮੁਰਲੀ ਦੀ ਮਿੱਠੀ ਮਿੱਠੀ ਆਵਾਜ਼ ਦੀਆਂ ਲਹਿਰਾਂ ਉਠ ਰਹੀਆਂ ਸਨ ਅਤੇ ਦੇਵਤਿਆਂ ਦੇ ਨਗਾਰੇ ਵਜ ਰਹੇ ਸਨ।
ਰਾਜੇ ਦੇ ਘਰ ਜਿਤ ਦੇ ਨਗਾਰੇ ਵਜ ਰਹੇ ਸਨ ਅਤੇ ਮੂੰਹ ਤੋਂ ਮੰਗਲਮਈ ਧੁੰਨਾਂ ਵਾਲੇ ਵਾਜੇ ਵਜ ਰਹੇ ਸਨ।
ਰਾਜੇ ਦਾ ਵਿਆਹ ਹੁੰਦਿਆਂ ਹੀ ਬਹੁਤ ਆਨੰਦ-ਦਾਇਕ ਵਾਜੇ ਵੱਜਣ ਲਗੇ ਸਨ ॥੧੫॥
ਜਦੋਂ ਇਧਰ (ਪੁੰਨੂੰ ਦਾ) ਵਿਆਹ (ਸਸਿਯਾ ਨਾਲ) ਹੋ ਗਿਆ ਤਾਂ (ਪੁੰਨੂ) ਰਾਜੇ ਦੀਆਂ (ਪਹਿਲੀਆਂ) ਪਤਨੀਆਂ ਨੇ ਗੱਲ ਸੁਣੀ।
ਉਹ ਚਿਤ ਵਿਚ ਹੈਰਾਨ ਹੋ ਗਈਆਂ। ਪਹਿਲਾਂ ਕੁਝ ਹੋਰ ਸਨ, ਹੁਣ ਹੋਰ ਹੋ ਗਈਆਂ (ਅਰਥਾਤ ਨਵੀਂ ਸੌਂਕਣ ਨੂੰ ਸਹਿਣ ਤੋਂ ਸੰਕੋਚ ਕਰਨ ਲਗੀਆਂ)।
ਕਈ ਮੰਤ੍ਰ ਪੜ੍ਹੇ, ਕਿਤਨੇ ਜੰਤ੍ਰ ਲਿਖੇ ਅਤੇ ਤੰਤ੍ਰ ਕਰ ਕੇ ਇਹ ਵਿਚਾਰ ਕੀਤਾ
ਕਿ (ਨਵੀਂ ਵਿਆਹੀ ਹੋਈ) ਪ੍ਰੀਤਮਾ ਸਦਾ ਉਦਾਸ ਰਹੇ ਅਤੇ ਆਪਣੇ ਪ੍ਰੀਤਮ ਨੂੰ ਪਿਆਰੀ ਨਾ ਲਗੇ ॥੧੬॥
ਚੌਪਈ:
ਇਸ ਤਰ੍ਹਾਂ ਉਸ (ਸਸਿਯਾ) ਉਤੇ ਉਦਾਸੀ ਪਸਰ ਗਈ
ਅਤੇ ਸਾਰੀ ਨੀਂਦਰ ਅਤੇ ਭੁਖ ਖ਼ਤਮ ਹੋ ਗਈ।
ਸੁਤੀ ਹੋਈ ਹੈਰਾਨ ਹੋ ਕੇ ਉਠ ਖੜੋਂਦੀ ਅਤੇ ਕੁਝ ਵੀ ਚੰਗਾ ਨਾ ਲਗਦਾ।
ਘਰ ਨੂੰ ਛਡ ਕੇ ਬਾਹਰ ਨੂੰ ਭਜਦੀ ॥੧੭॥
ਦੋਹਰਾ: