ਮਾਨੋ ਕਿਸੇ ਨਿਰਧਨ ਨੇ ਨੌ ਨਿਧੀਆਂ ਪ੍ਰਾਪਤ ਕਰ ਲਈਆਂ ਹੋਣ।
ਇਸ ਤਰ੍ਹਾਂ (ਉਹ) ਮੁਟਿਆਰ ਵਸ ਵਿਚ ਹੋ ਗਈ,
ਮਾਨੋ ਸ਼ਾਹ ਜਲਾਲ ਹੀ ਹੋ ਗਈ ਹੋਵੇ ॥੩੪॥
ਦੋਹਰਾ:
ਉਸ ਇਸਤਰੀ ਨੇ ਲਾਲ ਰੰਗ ਦੇ ਬਹੁਤ ਚਮਕੀਲੇ ਬਸਤ੍ਰ ਆਪਣੇ ਪ੍ਰੇਮੀ ਨੂੰ ਪਵਾਏ
ਅਤੇ ਉਸ ਨੂੰ ਗਲੇ ਨਾਲ ਲਾ ਕੇ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ ॥੩੫॥
ਚੌਪਈ:
ਉਨ੍ਹਾਂ ਦੋਹਾਂ ਦੀ ਅਜਿਹੀ ਪ੍ਰੀਤ ਲਗੀ ਸੀ
ਕਿ ਉਸ ਨੂੰ ਸਾਰੇ ਪ੍ਰੇਮ ਪੂਰਵਕ ਗਾਉਂਦੇ ਸਨ।
ਉਹ (ਉਸ ਪ੍ਰੇਮ ਕਥਾ ਨੂੰ) ਸੁਤਿਆਂ, ਜਾਗਦਿਆਂ ਅਤੇ ਰਸਤਿਆਂ ਵਿਚ ਗਾਉਂਦੇ ਸਨ।
(ਇਸ ਤਰ੍ਹਾਂ ਇਹ ਕਥਾ) ਸਾਰੇ ਸੰਸਾਰ ਪ੍ਰਗਟ ਹੋ ਗਈ ਹੈ ॥੩੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਤਿੰਨ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੩॥੧੯੩੫॥ ਚਲਦਾ॥
ਦੋਹਰਾ:
ਇਕ ਜੱਟ ਦੀ ਇਸਤਰੀ ਸੀ ਜਿਸ ਦਾ (ਇਕ) ਚੋਰ ਨਾਲ ਪ੍ਰੇਮ ਸੀ।
(ਉਹ) ਉਸ ਨੂੰ ਨਿੱਤ ਘਰ ਬੁਲਾ ਕੇ ਕੇਲ ਕਰਦੀ ਸੀ ॥੧॥
ਚੌਪਈ:
ਇਕ ਦਿਨ (ਜਦ) ਚੋਰ ਘਰ ਆਇਆ
(ਤਾਂ) ਇਸਤਰੀ ਨੇ ਹਸ ਕੇ ਉਸ ਪ੍ਰਤਿ ਕਿਹਾ,
ਹੇ ਚੋਰ! ਤੂੰ ਕੀ ਧਨ ਚੁਰਾਉਂਦਾ ਹੈਂ,
ਉਹ ਤਾਂ ਤੂੰ ਆਪਣਾ ਧਨ ਹੀ ਲੁਟ ਕੇ ਲੈ ਜਾਂਦਾ ਹੈਂ ॥੨॥
ਦੋਹਰਾ:
ਜ਼ਰਾ ਜਿਹੀ ਵੀ ਸਵੇਰ ਹੋਈ ਵੇਖਦਾ ਹੈਂ ਤਾਂ ਚਿਤ ਵਿਚ ਬਹੁਤ ਕੰਬਦਾ ਹੈਂ।
ਚਿਤ ਨੂੰ ਚੁਰਾ ਕੇ ਘਰ ਦੀ ਸੰਨ੍ਹ ਨੂੰ ਛਡ ਕੇ ਭਜ ਜਾਂਦਾ ਹੈਂ ॥੩॥
ਚੌਪਈ:
ਪਹਿਲਾਂ (ਤੂੰ) ਸੰਨ੍ਹ ਲਾ ਕੇ ਧਨ ਚੁਰਾ ਲੈ।
ਫਿਰ ਮੈਂ ਆਪਣੇ ਪਤੀ ਨੂੰ ਦਿਖਾਵਾਂਗੀ।
ਕਾਜ਼ੀ ਅਤੇ ਮੁਫ਼ਤੀ ਸਭ ਵੇਖਣਗੇ
ਕਿ ਚੋਰ (ਸੰਨ੍ਹ ਲਾ ਕੇ) ਉਸ ਰਸਤੇ ਭਜ ਗਿਆ ਹੈ ॥੪॥
ਦੋਹਰਾ:
(ਉਸ ਨੇ) ਚੋਰ ਨੂੰ ਬਹੁਤ ਧਨ ਦੇ ਕੇ ਘਰੋਂ ਭਜਾ ਦਿੱਤਾ
(ਅਤੇ ਕਿਹਾ ਕਿ) ਕੋਤਵਾਲ ਨੂੰ ਖ਼ਬਰ ਕਰ ਕੇ ਮੈਂ ਵੀ ਤੈਨੂੰ ਆ ਮਿਲਾਂਗੀ ॥੫॥
ਚੌਪਈ:
(ਉਸ ਨੇ) ਬਹੁਤ ਧਨ ਦੇ ਕੇ ਚੋਰ ਨੂੰ ਭਜਾ ਦਿੱਤਾ
ਅਤੇ ਸੰਨ੍ਹ ਲਾ ਕੇ ਇਸ ਤਰ੍ਹਾਂ ਰੌਲਾ ਪਾਇਆ।
(ਉਸ ਨੇ) ਪਤੀ ਨੂੰ ਜਗਾ ਕੇ ਕਿਹਾ ਕਿ ਧਨ ਲੁਟਿਆ ਗਿਆ ਹੈ।
ਇਸ ਦੇਸ ਦੇ ਸੁਆਮੀ ਨੇ ਨਿਆਂ ਨਹੀਂ ਕੀਤਾ ਹੈ ॥੬॥
ਇਸਤਰੀ ਨੇ ਕਿਹਾ:
ਕੋਤਵਾਲ ਪਾਸ ਜਾ ਕੇ ਪੁਕਾਰ ਕੀਤੀ
ਕਿ ਕਿਸੇ ਚੋਰ ਨੇ ਸਾਡਾ ਧਨ ਲੁਟ ਲਿਆ ਹੈ।
ਸਾਰੇ ਲੋਕ ਉਥੇ ਪਹੁੰਚਣ
ਅਤੇ ਸਾਡਾ ਕੁਝ ਨਿਆਂ ਵਿਚਾਰਨ ॥੭॥
(ਉਹ ਇਸਤਰੀ) ਕਾਜ਼ੀ ਅਤੇ ਕੋਤਵਾਲ ਨੂੰ ਲੈ ਆਈ
ਅਤੇ ਸਾਰਿਆਂ ਲੋਕਾਂ ਨੂੰ ਸੰਨ੍ਹ ਵਿਖਾਈ।
ਉਸ (ਸੰਨ੍ਹ) ਨੂੰ ਵੇਖ ਕੇ ਪਤੀ ਵੀ ਬਹੁਤ ਰੋਇਆ
ਕਿ ਚੋਰਾਂ ਨੇ ਮੇਰਾ ਸਾਰਾ ਧਨ ਲੁਟ ਲਿਆ ਹੈ ॥੮॥
ਉਨ੍ਹਾਂ ਦੇ ਵੇਖਦਿਆਂ (ਉਸ ਨੇ) ਉਹ (ਸੰਨ੍ਹ) ਬੰਦ ਕਰ ਦਿੱਤੀ
ਪਰ ਅੰਦਰੋਂ ਉਸੇ ਤਰ੍ਹਾਂ ਰਹਿਣ ਦਿੱਤੀ।
ਦਿਨ ਬੀਤ ਗਿਆ ਅਤੇ ਰਾਤ ਹੋ ਗਈ।