ਸ਼੍ਰੀ ਦਸਮ ਗ੍ਰੰਥ

ਅੰਗ - 894


ਮਹਾ ਰੋਗ ਤੇ ਲੇਹੁ ਉਬਾਰੀ ॥੩੩॥

(ਇਨ੍ਹਾਂ ਨੂੰ ਇਸ) ਮਹਾ ਰੋਗ ਤੋਂ ਬਚਾ ਲਵੋ ॥੩੩॥

ਸਾਹ ਸੁਤ ਬਾਚ ॥

ਸ਼ਾਹ ਦੇ ਪੁੱਤਰ ਨੇ ਕਿਹਾ:

ਚੌਪਈ ॥

ਚੌਪਈ:

ਸਕਲ ਕਥਾ ਤਿਨ ਭਾਖਿ ਸੁਨਾਈ ॥

ਉਸ ਨੇ ਸਾਰੀ ਗੱਲ ਦਸ ਦਿੱਤੀ

ਪੁਰ ਲੋਗਨ ਸਭਹੂੰ ਸੁਨਿ ਪਾਈ ॥

ਅਤੇ ਪਿੰਡ ਦੇ ਸਾਰੇ ਲੋਕਾਂ ਨੇ ਸੁਣ ਲਈ।

ਲੈ ਦੂਜੀ ਕੰਨ੍ਯਾ ਤਿਹ ਦੀਨੀ ॥

ਉਸ ਨੂੰ ਦੂਜੀ ਕੰਨਿਆ ਦੇ ਦਿੱਤੀ

ਭਾਤਿ ਭਾਤਿ ਉਸਤਤਿ ਮਿਲ ਕੀਨੀ ॥੩੪॥

ਅਤੇ ਮਿਲ ਕੇ ਭਾਂਤ ਭਾਂਤ ਦੀ ਉਸਤਤ ਕੀਤੀ ॥੩੪॥

ਔਰ ਸਕਲ ਪੁਰ ਛੋਰਿ ਉਬਾਰਿਯੋ ॥

ਉਸ ਨੇ ਸਾਰੇ ਪਿੰਡ ਨੂੰ ਮੁਕਤ ਕਰ ਕੇ (ਉਨ੍ਹਾਂ ਨੂੰ) ਉਬਾਰਿਆ

ਨਊਆ ਸੁਤ ਚਿਮਟਿਯੋ ਹੀ ਮਾਰਿਯੋ ॥

ਅਤੇ ਨਾਈ ਦੇ ਪੁੱਤਰ ਨੂੰ ਚਿਮਟਿਆ ਹੋਇਆ ਹੀ ਮਾਰ ਦਿੱਤਾ।

ਬ੍ਯਾਹ ਦੂਸਰੋ ਅਪਨੋ ਕੀਨੋ ॥

ਆਪ ਦੂਜਾ ਵਿਆਹ ਕੀਤਾ

ਨਿਜੁ ਪੁਰ ਕੋ ਬਹੁਰੋ ਮਗੁ ਲੀਨੋ ॥੩੫॥

ਅਤੇ ਫਿਰ ਆਪਣੇ ਨਗਰ ਦਾ ਰਾਹ ਪਕੜਿਆ ॥੩੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੮॥੧੨੨੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੮॥੧੨੨੨॥ ਚਲਦਾ॥

ਦੋਹਰਾ ॥

ਦੋਹਰਾ:

ਚਪਲ ਸਿੰਘ ਰਾਜਾ ਬਡੋ ਰਾਜ ਕਲਾ ਤਿਹ ਨਾਰਿ ॥

ਚਪਲ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ ਅਤੇ ਰਾਜ ਕਲਾ (ਨਾਂ ਦੀ ਉਸ ਦੀ) ਇਸਤਰੀ ਸੀ।

ਇੰਦ੍ਰ ਦੇਵ ਰੀਝੇ ਰਹੈ ਜਾਨਿ ਸਚੀ ਅਨੁਹਾਰਿ ॥੧॥

ਉਸ ਨੂੰ ਸਚੀ ਵਰਗੀ ਸਮਝ ਕੇ ਇੰਦਰ ਵੀ ਬਹੁਤ ਰੀਝਿਆ ਰਹਿੰਦਾ ਸੀ ॥੧॥

ਸੋ ਰਾਨੀ ਇਕ ਚੋਰ ਸੋ ਰਮ੍ਯੋ ਕਰਤ ਦਿਨੁ ਰੈਨਿ ॥

ਉਹ ਰਾਣੀ ਇਕ ਚੋਰ ਨਾਲ ਦਿਨ ਰਾਤ ਰਮਣ ਕਰਦੀ ਸੀ।

ਤਾਹਿ ਬੁਲਾਵੈ ਨਿਜੁ ਸਦਨ ਆਪੁ ਜਾਇ ਤਿਹ ਐਨ ॥੨॥

ਉਸ ਨੂੰ (ਕਦੇ) ਆਪਣੇ ਘਰ ਬੁਲਾ ਲੈਂਦੀ ਅਤੇ (ਕਦੇ) ਉਸ ਦੇ ਘਰ ਚਲੀ ਜਾਂਦੀ ॥੨॥

ਏਕ ਦਿਵਸ ਆਵਤ ਸਦਨ ਨ੍ਰਿਪ ਬਰ ਲਖਿਯੋ ਬਨਾਇ ॥

ਇਕ ਦਿਨ ਰਾਜੇ ਨੇ (ਚੋਰ ਨੂੰ) ਘਰ ਆਉਂਦਿਆਂ ਵੇਖ ਲਿਆ।

ਲੂਟਿ ਕੂਟਿ ਤਸਕਰ ਲਯੋ ਸੂਰੀ ਦਿਯੋ ਚਰਾਇ ॥੩॥

(ਉਸ) ਚੋਰ ਨੂੰ ਮਾਰ ਕੁਟ ਕੇ ਸੂਲੀ ਉਤੇ ਚੜ੍ਹਾ ਦਿੱਤਾ ॥੩॥

ਜਬ ਸ੍ਰੋਨਤ ਭਭਕੋ ਉਠਤ ਤਬ ਆਖੈ ਖੁਲਿ ਜਾਹਿ ॥

ਜਦ (ਉਸ ਦੇ ਅੰਦਰ) ਲਹੂ ਦਾ ਭਭਕਾਰ ਉਠਦਾ (ਅਰਥਾਤ ਉਪਰ ਨੂੰ ਚਲਦਾ) ਤਦ (ਉਸ ਦੀਆਂ) ਅੱਖਾਂ ਖੁਲ੍ਹ ਜਾਂਦੀਆਂ।

ਜਬੈ ਸ੍ਵਾਸ ਤਰ ਕੋ ਰਮੈ ਕਛੂ ਰਹੈ ਸੁਧਿ ਨਾਹਿ ॥੪॥

ਜਦ ਸੁਆਸ ਹੇਠਾਂ ਨੂੰ ਚਲਦਾ ਤਾਂ ਕੁਝ ਸੁੱਧ ਬੁੱਧ ਨਾ ਰਹਿੰਦੀ ॥੪॥

ਚੌਪਈ ॥

ਚੌਪਈ:

ਰਾਨੀ ਜਬ ਬਤਿਯਾ ਸੁਨ ਪਾਈ ॥

ਜਦ ਰਾਣੀ ਨੇ ਇਹ ਗੱਲ ਸੁਣੀ

ਤਸਕਰ ਕੇ ਮਿਲਬੇ ਕਹ ਧਾਈ ॥

ਤਾਂ ਚੋਰ ਨੂੰ ਮਿਲਣ ਲਈ ਗਈ।

ਜਬ ਸ੍ਰੋਨਤ ਊਰਧ ਤਿਹ ਆਯੋ ॥

ਜਦੋਂ ਉਸ ਦਾ ਲਹੂ ਉਪਰ ਵਲ ਚਲਿਆ

ਛੁਟੀ ਆਖਿ ਦਰਸਨ ਤ੍ਰਿਯੁ ਪਾਯੋ ॥੫॥

ਤਾਂ ਉਸ ਦੀ ਅੱਖ ਖੁਲ੍ਹੀ ਅਤੇ (ਉਸ ਨੇ) ਇਸਤਰੀ ਦਾ ਦਰਸ਼ਨ ਕੀਤਾ ॥੫॥

ਤਬ ਰਾਨੀ ਤਿਹ ਬਚਨ ਉਚਾਰੇ ॥

ਤਦ ਰਾਣੀ ਨੇ ਉਸ ਪ੍ਰਤਿ ਬਚਨ ਕੀਤਾ।

ਸੁਨੁ ਤਸਕਰ ਮਮ ਬੈਨ ਪ੍ਯਾਰੇ ॥

ਹੇ ਪਿਆਰੇ ਚੋਰ! ਮੇਰੀ ਗੱਲ ਸੁਣ।

ਜੋ ਕਛੁ ਆਗ੍ਯਾ ਦੇਹੁ ਸੁ ਕਰੋ ॥

ਜੋ (ਮੈਨੂੰ) ਆਗਿਆ ਦੇਵੇਂਗਾ, ਉਹੀ ਮੈ ਕਰਾਂਗੀ।

ਤੁਮ ਬਿਨ ਮਾਰ ਕਟਾਰੀ ਮਰੋ ॥੬॥

ਤੇਰੇ ਬਿਨਾ ਕਟਾਰ ਮਾਰ ਕੇ ਮਰ ਜਾਵਾਂਗੀ ॥੬॥

ਤਬ ਤਸਕਰ ਯੌ ਬੈਨ ਉਚਾਰੇ ॥

ਤਦ ਚੋਰ ਨੇ ਇਹ ਬਚਨ ਕਹੇ

ਯਹੈ ਹੋਸ ਮਨ ਰਹੀ ਹਮਾਰੇ ॥

ਕਿ ਮੇਰੇ ਮਨ ਵਿਚ ਇਹੀ ਹਵਸ ('ਹੋਸ') ਹੈ

ਮਰਤ ਸਮੈ ਚੁੰਬਨ ਤਵ ਕਰੋ ॥

ਕਿ ਮਰਨ ਵੇਲੇ ਤੇਰਾ ਚੁੰਮਣ ਲਵਾਂ,

ਬਹੁਰੋ ਯਾ ਸੂਰੀ ਪਰ ਮਰੋ ॥੭॥

ਫਿਰ ਇਸ ਸੂਲੀ ਉਤੇ ਚੜ੍ਹ ਕੇ ਮਰਾਂ ॥੭॥

ਜਬ ਰਾਨੀ ਚੁੰਬਨ ਤਿਹ ਦੀਨੋ ॥

ਜਦ ਰਾਣੀ ਨੇ ਉਸ ਨੂੰ ਚੁੰਬਣ ਦਿੱਤਾ

ਸ੍ਰੋਨ ਭਭਾਕੈ ਤਸਕਰ ਕੀਨੋ ॥

(ਤਾਂ) ਚੋਰ ਨੇ ਲਹੂ ਦਾ ਭਭਾਕਾ ਕੀਤਾ।

ਤਬ ਤਸਕਰ ਕੋ ਮੁਖਿ ਜੁਰਿ ਗਯੋ ॥

ਤਦ ਚੋਰ ਦਾ ਮੂੰਹ ਜੁੜ ਗਿਆ

ਨਾਕ ਕਾਟ ਰਾਨੀ ਕੋ ਲਯੋ ॥੮॥

ਅਤੇ ਰਾਣੀ ਦਾ ਨਕ ਕਟ ਲਿਆ ॥੮॥

ਦੋਹਰਾ ॥

ਦੋਹਰਾ:

ਜਬ ਤਸਕਰ ਚੁੰਬਨ ਕਰਿਯੋ ਪ੍ਰਾਨ ਤਜੇ ਤਤਕਾਲ ॥

ਜਦ ਚੋਰ ਨੇ ਚੁੰਬਣ ਲਿਆ ਤਾਂ ਉਸੇ ਵੇਲੇ ਪ੍ਰਾਣ ਵੀ ਤਿਆਗ ਦਿੱਤੇ।

ਨਾਕ ਕਟਿਯੋ ਮੁਖ ਮੈ ਰਹਿਯੋ ਰਾਨੀ ਭਈ ਬਿਹਾਲ ॥੯॥

(ਰਾਣੀ ਦਾ) ਕਟਿਆ ਹੋਇਆ ਨਕ ਉਸ ਦੇ ਮੂੰਹ ਵਿਚ ਹੀ ਰਿਹਾ ਅਤੇ ਰਾਣੀ ਬੇਹਾਲ ਹੋ ਗਈ ॥੯॥

ਚੌਪਈ ॥

ਚੌਪਈ:

ਨਾਕ ਕਟਾਇ ਤ੍ਰਿਯਾ ਘਰ ਆਈ ॥

ਨਕ ਕਟਵਾ ਕੇ ਰਾਣੀ ਘਰ ਆ ਗਈ

ਜੋਰਿ ਨ੍ਰਿਪਤਿ ਕੋ ਬਾਤ ਸੁਨਾਈ ॥

ਅਤੇ ਗੱਲ ਬਣਾ ਕੇ ਰਾਜੇ ਨੂੰ ਦਸੀ

ਕਾਟ ਨਾਕ ਸਿਵ ਭੋਜਨ ਚਰਾਯੋ ॥

ਕਿ ਮੈਂ ਨਕ ਕਟ ਕੇ ਸ਼ਿਵ ਨੂੰ ਭੋਜਨ (ਦੇ ਰੂਪ ਵਿਚ) ਚੜ੍ਹਾਈ ਹੈ।

ਸੋ ਨਹਿ ਲਗ੍ਯੋ ਰੁਦ੍ਰ ਯੌ ਭਾਯੋ ॥੧੦॥

ਉਹ ਸ਼ਿਵ ਨੂੰ ਚੰਗੀ ਨਹੀਂ ਲਗੀ ਹੈ ॥੧੦॥

ਪੁਨ ਸਿਵਜੂ ਯੌ ਬਚਨ ਉਚਾਰੋ ॥

ਫਿਰ ਸ਼ਿਵ ਨੇ ਇਹ ਬਚਨ ਕਹੇ

ਚੋਰ ਬਕ੍ਰ ਮੈ ਨਾਕ ਤਿਹਾਰੋ ॥

ਕਿ ਚੋਰ ਦੇ ਮੂੰਹ ਵਿਚ ਤੇਰੀ ਨਕ (ਫਸੀ ਪਈ) ਹੈ।