ਸ਼੍ਰੀ ਦਸਮ ਗ੍ਰੰਥ

ਅੰਗ - 1265


ਸਾਸ ਘੂਟਿ ਜਨੁ ਕਰਿ ਮਰਿ ਗਈ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਾਹ ਘੁਟ ਕੇ ਮਰ ਗਈ ਹੋਵੇ।

ਸਖਿਯਨ ਲਪਿਟਿ ਬਸਤ੍ਰ ਮਹਿ ਲਈ ॥੭॥

ਸਖੀਆਂ ਨੇ ਉਸ ਨੂੰ ਬਸਤ੍ਰਾਂ ਵਿਚ ਲਪੇਟ ਲਿਆ ॥੭॥

ਬਕਰੀ ਬਾਧਿ ਸਿਰ੍ਰਹੀ ਮਧਿ ਦੀਨੀ ॥

(ਉਨ੍ਹਾਂ ਨੇ) ਸਿੜ੍ਹੀ (ਅਰਥੀ ਦੇ ਤਖਤੇ) ਵਿਚ ਬਕਰੀ ਬੰਨ੍ਹ ਦਿੱਤੀ।

ਛੋਰ ਬਸਤ੍ਰ ਪਿਤੁ ਮਾਤ ਨ ਚੀਨੀ ॥

ਮਾਤਾ ਪਿਤਾ ਨੇ ਵੀ ਕਪੜਾ ਚੁਕ ਕੇ ਨਾ ਵੇਖਿਆ।

ਦੁਹੂੰ ਸੁਤਾ ਕੋ ਬਚਨ ਸੰਭਾਰਾ ॥

ਦੋਹਾਂ ਨੇ ਪੁੱਤਰੀ ਦਾ ਬਚਨ ਯਾਦ ਰਖਿਆ।

ਸਲ ਕੇ ਮਾਝ ਬਕਰਿਯਹਿ ਜਾਰਾ ॥੮॥

ਚਿੱਤਾ ('ਸਲ') ਵਿਚ ਬਕਰੀ ਨੂੰ ਸਾੜ ਦਿੱਤਾ ॥੮॥

ਗਈ ਜਾਰ ਸੰਗ ਰਾਜ ਕੁਮਾਰੀ ॥

ਰਾਜ ਕੁਮਾਰੀ ਯਾਰ ਨਾਲ ਚਲੀ ਗਈ।

ਭੇਦ ਅਭੇਦ ਕਿਨੀ ਨ ਬਿਚਾਰੀ ॥

ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਵਿਚਾਰਿਆ।

ਦੁਹਿਤਾ ਮਰੀ ਜਾਰਿ ਜਨੁ ਦੀਨੀ ॥

(ਉਨ੍ਹਾਂ ਨੇ) ਪੁੱਤਰੀ ਨੂੰ ਮਰਿਆ ਜਾਣ ਕੇ ਸਾੜ ਦਿੱਤਾ,

ਤ੍ਰਿਯ ਚਰਿਤ੍ਰ ਕੀ ਕ੍ਰਿਯਾ ਨ ਚੀਨੀ ॥੯॥

ਪਰ ਇਸਤਰੀ ਦੇ ਚਰਿਤ੍ਰ ਦੀ ਗਤੀ ਨੂੰ ਨਾ ਸਮਝਿਆ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੋਲਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੬॥੫੯੯੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੬॥੫੯੯੩॥ ਚਲਦਾ॥

ਚੌਪਈ ॥

ਚੌਪਈ:

ਮੰਤ੍ਰੀ ਕਥਾ ਉਚਾਰੀ ਔਰੈ ॥

ਮੰਤ੍ਰੀ ਨੇ ਹੋਰ ਕਥਾ ਦਾ ਬਖਾਨ ਕੀਤਾ

ਰਾਜਾ ਦੇਸ ਬੰਗਲਾ ਗੌਰੈ ॥

ਕਿ ਬੰਗਲਾ ਦੇਸ ਦਾ (ਇਕ) ਗੌੜ ਰਾਜਾ ਸੀ।

ਸਮਨ ਪ੍ਰਭਾ ਤਾ ਕੀ ਪਟਰਾਨੀ ॥

ਸਮਨ ਪ੍ਰਭਾ ਉਸ ਦੀ ਪਟਰਾਣੀ ਸੀ

ਜਿਹ ਸਮ ਸੁਨੀ ਨ ਕਿਨੀ ਬਖਾਨੀ ॥੧॥

ਜਿਸ ਵਰਗੀ ਨਾ (ਕੋਈ ਹੋਰ) ਸੁਣੀ ਹੈ ਅਤੇ ਨਾ ਹੀ ਕਿਸੇ ਦਸੀ ਹੈ ॥੧॥

ਪੁਹਪ ਪ੍ਰਭਾ ਇਕ ਰਾਜ ਦੁਲਾਰੀ ॥

(ਉਨ੍ਹਾਂ ਦੀ) ਪੁਹਪ ਪ੍ਰਭਾ ਨਾਂ ਦੀ ਇਕ ਪੁੱਤਰੀ ਸੀ।

ਬਹੁਰਿ ਬਿਧਾਤਾ ਤਸਿ ਨ ਸਵਾਰੀ ॥

ਉਸ ਵਰਗੀ ਵਿਧਾਤਾ ਨੇ ਹੋਰ ਨਹੀਂ ਬਣਾਈ।

ਤਾ ਕੀ ਆਭਾ ਜਾਤ ਨ ਕਹੀ ॥

ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਜਨੁ ਕਰਿ ਫੂਲਿ ਅਬਾਸੀ ਰਹੀ ॥੨॥

(ਇੰਜ ਲਗਦੀ ਸੀ) ਮਾਨੋ ਗੁਲਬਾਸੀ ਖਿੜੀ ਹੋਵੇ ॥੨॥

ਭੂਮਿ ਗਿਰੀ ਤਾ ਕੀ ਸੁੰਦ੍ਰਾਈ ॥

ਉਸ ਦੀ ਸੁੰਦਰਤਾ ਧਰਤੀ ਉਤੇ ਵਿਛੀ ਪਈ ਸੀ,

ਤਾ ਤੇ ਅਬਾਸੀ ਲਈ ਲਲਾਈ ॥

(ਮਾਨੋ) ਉਸ ਤੋਂ ਗੁਲਬਾਸੀ ਨੇ ਲਾਲੀ ਲਈ ਹੋਵੇ।

ਗਾਲ੍ਰਹਨ ਤੇ ਜੋ ਰਸ ਚੁਇ ਪਰਾ ॥

(ਉਸ ਦੀਆਂ) ਗਲ੍ਹਾਂ ਤੋਂ ਜੋ ਰਸ ਚੋਇਆ ਹੋਇਆ ਸੀ,

ਭਯੋ ਗੁਲਾਬ ਤਿਸੀ ਤੇ ਹਰਾ ॥੩॥

ਉਸੇ ਤੋਂ ਗੁਲਾਬ ਹਰਾ ਭਰਾ ਹੋਇਆ ਸੀ ॥੩॥

ਜੋਬਨ ਜਬ ਆਯੋ ਅੰਗ ਤਾ ਕੇ ॥

ਜਦੋਂ ਉਸ ਦੇ ਸ਼ਰੀਰ ਵਿਚ ਜੋਬਨ ਆਇਆ,

ਸਾਹ ਏਕ ਆਯੌ ਤਬ ਵਾ ਕੇ ॥

ਤਾਂ ਉਸ ਪਾਸ ਇਕ ਸ਼ਾਹ ਆਇਆ।

ਏਕ ਪੁਤ੍ਰ ਸੁੰਦਰਿ ਤਿਹ ਸੰਗਾ ॥

ਉਸ (ਸ਼ਾਹ) ਨਾਲ ਇਕ ਸੁੰਦਰ ਪੁੱਤਰ ਸੀ,

ਜਨ ਮਨਸਾ ਦ੍ਵੈ ਜਏ ਅਨੰਗਾ ॥੪॥

ਮਾਨੋ ਮਨਸਾ ਨੂੰ ਦੋ ਕਾਮ ਦੇਵਾਂ ਨੂੰ ਜਨਮ ਦਿੱਤਾ ਹੋਵੇ ॥੪॥

ਗਾਜੀ ਰਾਇ ਨਾਮ ਤਿਹ ਨਰ ਕੋ ॥

ਉਸ ਬੰਦੇ ਦਾ ਨਾਂ ਗਾਜੀ ਰਾਇ ਸੀ,

ਕੰਕਨ ਜਾਨ ਕਾਮ ਕੇ ਕਰ ਕੋ ॥

ਮਾਨੋ ਕਾਮ ਦੇਵ ਦੇ ਹੱਥ ਦਾ ਕੜਾ ਹੋਵੇ।

ਭੂਖਨ ਕੋ ਭੂਖਨ ਤਿਹ ਮਾਨੋ ॥

ਉਸ ਨੂੰ ਗਹਿਣਿਆਂ ਨੂੰ ਸਜਾਉਣ ਵਾਲਾ ਮਨੋ

ਦੂਖਨ ਕੋ ਦੂਖਨ ਪਹਿਚਾਨੋ ॥੫॥

ਅਤੇ ਦੋਖੀਆਂ ਨੂੰ ਦੁਖੀ ਕਰਨ ਵਾਲਾ ਸਮਝੋ ॥੫॥

ਪੁਹਪ ਪ੍ਰਭਾ ਤਾ ਕੋ ਜਬ ਲਹਾ ॥

ਪੁਹਪ ਪ੍ਰਭਾ ਨੇ ਜਦੋਂ ਉਸ ਨੂੰ ਵੇਖਿਆ,

ਮਨ ਬਚ ਕ੍ਰਮ ਐਸੇ ਕਰ ਕਹਾ ॥

ਤਾਂ ਮਨ ਬਚ ਕਰਮ ਕਰ ਕੇ ਇਸ ਤਰ੍ਹਾਂ ਕਿਹਾ,

ਐਸਿ ਕਰੌ ਮੈ ਕਵਨ ਉਪਾਈ ॥

ਮੈਂ ਅਜਿਹਾ ਕਿਹੜਾ ਉਪਾ ਕਰਾਂ

ਮੋਰਿ ਇਹੀ ਸੰਗ ਹੋਇ ਸਗਾਈ ॥੬॥

ਕਿ ਮੇਰੀ ਇਸ ਨਾਲ ਮੰਗਣੀ ਹੋ ਜਾਏ ॥੬॥

ਪ੍ਰਾਤਹਿ ਕਾਲ ਸੁਯੰਬਰ ਕਿਯਾ ॥

ਸਵੇਰ ਵੇਲੇ ਹੀ ਉਸ ਨੇ ਸੁਅੰਬਰ ਕਰ ਦਿੱਤਾ

ਕੁੰਕਮ ਡਾਰਿ ਤਿਸੀ ਪਰ ਦਿਯਾ ॥

ਅਤੇ ਉਸੇ ਉਤੇ ਕੇਸਰ ਪਾ ਦਿੱਤਾ।

ਅਰੁ ਪੁਹਪਨ ਤੈ ਡਾਰਿਸਿ ਹਾਰਾ ॥

ਅਤੇ ਫੁਲਾਂ ਦਾ ਹਾਰ ਵੀ ਪਾ ਦਿੱਤਾ।

ਹੇਰਿ ਰਹੇ ਮੁਖ ਭੂਪ ਅਪਾਰਾ ॥੭॥

ਹੋਰ ਅਨੇਕਾਂ ਰਾਜੇ ਮੂੰਹ ਵੇਖਦੇ ਰਹਿ ਗਏ ॥੭॥

ਤਿਹ ਨ੍ਰਿਪ ਸੁਤ ਸਭਹੂੰ ਕਰਿ ਜਾਨਾ ॥

ਸਭ ਨੇ ਉਸ ਨੂੰ ਰਾਜ-ਕੁਮਾਰ ਸਮਝ ਲਿਆ,

ਸਾਹ ਪੁਤ੍ਰ ਕਿਨਹੂੰ ਨ ਪਛਾਨਾ ॥

ਸ਼ਾਹ ਦਾ ਪੁੱਤਰ ਕਿਸੇ ਨੇ ਨਾ ਪਛਾਣਿਆ।

ਮਾਤ ਪਿਤਾ ਨਹਿ ਭੇਦ ਬਿਚਰਾ ॥

ਮਾਤਾ ਪਿਤਾ ਨੇ ਵੀ ਭੇਦ ਨਾ ਸਮਝਿਆ।

ਇਹ ਛਲ ਕੁਅਰਿ ਸਭਨ ਕਹ ਛਰਾ ॥੮॥

ਇਸ ਤਰ੍ਹਾਂ ਰਾਜ ਕੁਮਾਰੀ ਨੇ ਸਭ ਨੂੰ ਛਲ ਲਿਆ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤ੍ਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੭॥੬੦੦੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੭॥੬੦੦੧॥ ਚਲਦਾ॥

ਚੌਪਈ ॥

ਚੌਪਈ:

ਮਰਗਜ ਸੈਨ ਹੁਤੋ ਇਕ ਨ੍ਰਿਪ ਬਰ ॥

ਮਰਗਜ ਸੈਨ ਨਾਂ ਦਾ ਇਕ ਚੰਗਾ ਰਾਜਾ ਸੀ।

ਮਰਗਜ ਦੇਇ ਨਾਰਿ ਜਾ ਕੇ ਘਰ ॥

ਉਸ ਦੇ ਘਰ ਮਰਗਜ ਦੇਈ ਨਾਂ ਦੀ ਇਸਤਰੀ ਸੀ।


Flag Counter