ਸ਼੍ਰੀ ਦਸਮ ਗ੍ਰੰਥ

ਅੰਗ - 832


ਅਮਿਤ ਰੂਪ ਤਾ ਕੋ ਜਗ ਜਾਨੋ ॥

ਉਸ ਦੀ ਅਤਿ ਅਧਿਕ ਸੁੰਦਰਤਾ ਨੂੰ ਸਾਰਾ ਜਗ ਜਾਣਦਾ ਸੀ।

ਅਧਿਕ ਤਰੁਨਿ ਕੋ ਤੇਜ ਬਰਾਜਤ ॥

(ਉਸ) ਇਸਤਰੀ ਉਤੇ ਬਹੁਤ ਤੇਜ ਸ਼ੋਭਦਾ ਸੀ।

ਜਾ ਸਮ ਅਨਤ ਨ ਕਤਹੂੰ ਰਾਜਤ ॥੩॥

ਉਸ ਵਰਗਾ ਹੋਰ ਕੋਈ ਸ਼ੋਭਾ ਨਹੀਂ ਪਾਂਦਾ ਸੀ ॥੩॥

ਦੋਹਰਾ ॥

ਦੋਹਰਾ:

ਨਿਸ ਦਿਨ ਬਾਸ ਤਹਾ ਕਰੈ ਮੁਗਲਨ ਅਨਤੈ ਜਾਇ ॥

(ਉਹ ਭਾਵੇਂ) ਰਾਤ ਦਿਨ ਉਥੇ ਰਹਿੰਦਾ ਸੀ ਪਰ (ਸਮਾਂ ਪਾ ਕੇ) ਹੋਰਨਾਂ ਮੁਗ਼ਲਾਂ ਪਾਸ ਵੀ ਜਾਂਦਾ ਸੀ।

ਔਰ ਇਸਤ੍ਰਿਯਨ ਸੋ ਭਜੈ ਤ੍ਰਿਯ ਤੋ ਕਛੂ ਨ ਸੰਕਾਇ ॥੪॥

(ਉਹ) ਹੋਰਨਾਂ ਇਸਤਰੀਆਂ ਨਾਲ ਕਾਮ-ਕ੍ਰੀੜਾ ਕਰਦਾ ਸੀ ਅਤੇ ਆਪਣੀ ਪਤਨੀ ਨੂੰ ਕਿਸੇ ਸ਼ੰਕਾ ਵਿਚ ਨਹੀਂ ਪਾਂਦਾ ਸੀ (ਅਰਥਾਤ ਪਤਾ ਨਹੀਂ ਲਗਣ ਦਿੰਦਾ ਸੀ) ॥੪॥

ਹੇਰ ਮੁਗਲ ਅਨਤੈ ਰਮਤ ਤਰੁਨਿ ਧਾਰ ਰਿਸਿ ਚਿਤ ॥

(ਉਸ) ਮੁਗ਼ਲ ਨੂੰ ਹੋਰਨਾਂ ਨਾਲ ਕਾਮ-ਕ੍ਰੀੜਾ ਕਰਦਿਆਂ ਵੇਖ ਕੇ (ਇਸਤਰੀ ਨੇ) ਮਨ ਵਿਚ ਬਹੁਤ ਗੁੱਸਾ ਕੀਤਾ।

ਕੀਨਾ ਏਕ ਬੁਲਾਇ ਗ੍ਰਿਹ ਬਾਲ ਬਨਿਕ ਕੋ ਮਿਤ ॥੫॥

ਇਕ ਬਨੀਏ ਦੇ ਲੜਕੇ ਨੂੰ ਘਰ ਬੁਲਾ ਕੇ ਉਸ ਨੂੰ ਮਿਤਰ ਬਣਾਇਆ ॥੫॥

ਏਕ ਦਿਵਸ ਤਾ ਸੌ ਕਹਿਯੋ ਭੇਦ ਸਕਲ ਸਮਝਾਇ ॥

ਇਕ ਦਿਨ ਉਸ ਨੂੰ ਸਾਰਾ ਭੇਦ ਸਮਝਾ ਕੇ ਕਹਿ ਦਿੱਤਾ।

ਪੁਤ੍ਰ ਧਾਮ ਤਿਹ ਰਾਖਿਯੋ ਨਿਜੁ ਪਤਿ ਤੇ ਡਰ ਪਾਇ ॥੬॥

ਆਪਣੇ ਪਤੀ ਤੋਂ ਡਰਦਿਆਂ ਉਸ ਨੂੰ ਪੁੱਤਰ ਦੇ ਘਰ ਵਿਚ ਠਹਿਰਾ ਦਿੱਤਾ ॥੬॥

ਪਿਯ ਸੋਵਤ ਤ੍ਰਿਯ ਜਾਗਿ ਕੈ ਪਤਿ ਕੌ ਦਿਯੋ ਜਗਾਇ ॥

ਇਸਤਰੀ ਨੇ ਜਾਗ ਕੇ ਸੁਤੇ ਹੋਏ ਪਤੀ ਨੂੰ ਜਗਾਇਆ

ਲੈ ਆਗ੍ਯਾ ਸੁਤ ਬਨਕ ਕੇ ਸੰਗ ਬਿਹਾਰੀ ਜਾਇ ॥੭॥

ਅਤੇ ਆਗਿਆ ਲੈ ਕੇ ਬਨੀਏ ਦੇ ਪੁੱਤਰ ਨਾਲ ਜਾ ਕੇ ਸੰਗ ਕੀਤਾ ॥੭॥

ਪਿਯ ਸੋਵਤ ਤ੍ਰਿਯ ਜੋ ਜਗੈ ਕਹੈ ਦੁਸਟ ਕੋਊ ਆਇ ॥

(ਇਸਤਰੀ ਨੇ ਪਤੀ ਨੂੰ ਕਿਹਾ) ਸੁਤੇ ਹੋਏ ਪਤੀ ਕੋਲ ਜੇ ਇਸਤਰੀ ਜਾਗਦੀ ਹੋਵੇ ਅਤੇ ਕੋਈ ਦੁਸ਼ਟ ਆ ਕੇ ਕਹੇ (ਕਿ ਤੇਰੀ ਪਤਨੀ ਕਿਸੇ ਹੋਰ ਨਾਲ ਸੰਗ ਕਰ ਰਹੀ ਹੈ)

ਤੁਰਤੁ ਦੋਸਤੀ ਪਤਿ ਤਜੈ ਨਾਤ ਨੇਹ ਛੁਟਿ ਜਾਇ ॥੮॥

ਤਾਂ ਪਤੀ ਤੁਰਤ (ਉਸ ਇਸਤਰੀ ਨਾਲ) ਸੰਬੰਧ ਤਿਆਗ ਦਿੰਦਾ ਹੈ ਅਤੇ ਪ੍ਰੇਮ ਦਾ ਨਾਤਾ ਖ਼ਤਮ ਹੋ ਜਾਂਦਾ ਹੈ ॥੮॥

ਅੜਿਲ ॥

ਅੜਿਲ:

ਪਿਯ ਕੋ ਪ੍ਰਿਥਮ ਜਵਾਇ ਆਪੁ ਪੁਨਿ ਖਾਇਯੈ ॥

ਪਹਿਲਾਂ ਪ੍ਰਿਯ ਨੂੰ ਖਵਾ ਕੇ ਫਿਰ ਆਪ ਖਾਣਾ ਚਾਹੀਦਾ ਹੈ।

ਪਿਯ ਪੂਛੇ ਬਿਨੁ ਨੈਕ ਨ ਲਘੁ ਕਹ ਜਾਇਯੈ ॥

ਪ੍ਰਿਯ ਤੋਂ ਪੁਛੇ ਬਿਨਾ ਪਿਸ਼ਾਬ (ਲਘੂ ਸ਼ੰਕਾ) ਲਈ ਵੀ ਨਹੀਂ ਜਾਣਾ ਚਾਹੀਦਾ।

ਜੋ ਪਿਯ ਆਇਸੁ ਦੇਇ ਸੁ ਸਿਰ ਪਰ ਲੀਜਿਯੈ ॥

ਜੋ ਪਤੀ ਆਗਿਆ ਦੇਵੇ, ਉਸ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ।

ਹੋ ਬਿਨੁ ਤਾ ਕੇ ਕਛੁ ਕਹੇ ਨ ਕਾਰਜ ਕੀਜਿਯੈ ॥੯॥

ਉਸ ਨੂੰ ਕਹੇ ਬਿਨਾ ਕੋਈ ਵੀ ਕਾਰਜ ਨਹੀਂ ਕਰਨਾ ਚਾਹੀਦਾ ॥੯॥

ਦੋਹਰਾ ॥

ਦੋਹਰਾ:

ਬਿਨੁ ਪਿਯ ਕੀ ਆਗ੍ਯਾ ਲਈ ਮੈ ਲਘੁ ਕੋ ਨਹਿ ਜਾਉ ॥

(ਕਹਿਣ ਲਗੀ) ਪਤੀ ਦੀ ਆਗਿਆ ਬਿਨਾ ਮੈਂ ਪਿਸ਼ਾਬ ਲਈ ਵੀ ਨਹੀਂ ਜਾਵਾਂਗੀ।

ਕੋਟਿ ਕਸਟ ਤਨ ਪੈ ਸਹੋ ਪਿਯ ਕੋ ਕਹਿਯੋ ਕਮਾਉ ॥੧੦॥

ਸ਼ਰੀਰ ਉਤੇ ਕਿਤਨਾ ਹੀ ਕਸ਼ਟ ਸਹਿ ਲਵਾਂਗੀ, ਪਰ ਪ੍ਰਿਯ ਦਾ ਕਹਿਆ ਮੰਨਾਗੀ ॥੧੦॥

ਸੁਨਤ ਬਚਨ ਮੂਰਖ ਮੁਗਲ ਆਗ੍ਯਾ ਤ੍ਰਿਯ ਕਹ ਦੀਨ ॥

ਬੋਲ ਸੁਣ ਕੇ ਮੂਰਖ ਮੁਗ਼ਲ ਨੇ ਇਸਤਰੀ ਨੂੰ ਆਗਿਆ ਦੇ ਦਿੱਤੀ।

ਰੀਝਿ ਗਯੋ ਜੜ ਬੈਨ ਸੁਨਿ ਸਕ੍ਯੋ ਨ ਕਛੁ ਛਲ ਚੀਨ ॥੧੧॥

(ਉਹ) ਮੂਰਖ ਬੋਲ ਸੁਣ ਕੇ ਪ੍ਰਸੰਨ ਹੋ ਗਿਆ ਅਤੇ ਛਲ ਨੂੰ ਭਾਂਪ ਨਾ ਸਕਿਆ ॥੧੧॥

ਸੁਨਤ ਬਚਨ ਤ੍ਰਿਯ ਉਠਿ ਚਲੀ ਪਿਯ ਕੀ ਆਗ੍ਯਾ ਪਾਇ ॥

ਪ੍ਰਿਯ ਦੇ ਬੋਲ ਸੁਣ ਕੇ ਅਤੇ ਆਗਿਆ ਪ੍ਰਾਪਤ ਕਰ ਕੇ ਇਸਤਰੀ ਉਠ ਕੇ ਚਲੀ ਗਈ

ਰਤਿ ਮਾਨੀ ਸੁਤ ਬਨਿਕ ਸੋ ਹ੍ਰਿਦੈ ਹਰਖ ਉਪਜਾਇ ॥੧੨॥

ਅਤੇ ਮਨ ਵਿਚ ਪ੍ਰਸੰਨ ਹੋ ਕੇ ਬਨੀਏ ਦੇ ਪੁੱਤਰ ਨਾਲ ਕਾਮ-ਕ੍ਰੀੜਾ ਕੀਤੀ ॥੧੨॥

ਪਰੈ ਆਪਦਾ ਕੈਸਿਯੈ ਕੋਟ ਕਸਟ ਸਹਿ ਲੇਤ ॥

ਭਾਵੇਂ ਕਿਹੋ ਜਿਹੀ ਬਿਪਤਾ ਆ ਪਵੇ ਅਤੇ ਕਿਤਨੇ ਹੀ ਕਸ਼ਟ ਕਿਉਂ ਨਾ ਸਹਿਣੇ ਪੈ ਜਾਣ,

ਤਊ ਸੁਘਰ ਨਰ ਇਸਤ੍ਰਿਯਨ ਭੇਦ ਨ ਅਪਨੋ ਦੇਤ ॥੧੩॥

ਤਾਂ ਵੀ ਸੁਘੜ ਪੁਰਸ਼ ਇਸਤਰੀਆਂ ਨੂੰ ਆਪਣਾ ਭੇਦ ਨਹੀਂ ਦਿੰਦੇ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯॥੩੬੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਉਨ੍ਹੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯॥੩੬੫॥ ਚਲਦਾ॥

ਭੁਜੰਗ ਛੰਦ ॥

ਭੁਜੰਗ ਛੰਦ:

ਬਹੁਰਿ ਬੰਦ ਗ੍ਰਿਹ ਮਾਝ ਨ੍ਰਿਪ ਪੂਤ ਡਾਰਿਯੋ ॥

ਰਾਜੇ ਨੇ ਫਿਰ ਆਪਣੇ ਪੁੱਤਰ ਨੂੰ ਬੰਦੀਖਾਨੇ ਭੇਜ ਦਿੱਤਾ।

ਭਈ ਭੋਰ ਬਹੁਰੌ ਨਿਕਟ ਕੋ ਹਕਾਰਿਯੋ ॥

ਸਵੇਰ ਹੋਣ ਤੇ ਫਿਰ (ਆਪਣੇ) ਕੋਲ ਬੁਲਾ ਲਿਆ।

ਤਬੈ ਮੰਤ੍ਰ ਯੋ ਰਾਇ ਸੋ ਬੈਨ ਭਾਖ੍ਯੋ ॥

ਤਦ ਮੰਤ੍ਰੀ ਨੇ ਰਾਜੇ ਨੂੰ ਇਸ ਤਰ੍ਹਾਂ ਬਚਨ ਕੀਤਾ

ਚਿਤਰ ਸਿੰਘ ਕੇ ਪੂਤ ਕੌ ਪ੍ਰਾਨ ਰਾਖ੍ਯੋ ॥੧॥

ਅਤੇ ਚਿਤ੍ਰ ਸਿੰਘ ਦੇ ਪੁੱਤਰ ਦੀ ਰਖਿਆ ਕੀਤੀ ॥੧॥

ਸਹਰ ਚੀਨ ਮਾਚੀਨ ਮੈ ਏਕ ਨਾਰੀ ॥

ਚੀਨ ਮਚੀਨ ਨਗਰ ਵਿਚ ਇਕ ਇਸਤਰੀ ਸੀ

ਰਹੈ ਆਪਨੇ ਖਾਵੰਦਹਿ ਅਧਿਕ ਪ੍ਯਾਰੀ ॥

ਅਤੇ ਅਪਾਣੇ ਪਤੀ ਦੀ ਬਹੁਤ ਪਿਆਰੀ ਸੀ।

ਜੁ ਸੋ ਬੈਨ ਭਾਖੈ ਵਹੀ ਬਾਤ ਮਾਨੈ ॥

ਉਹ ਜੋ ਕੁਝ ਕਹਿੰਦੀ ਸੀ, ਉਹੀ ਗੱਲ ਮਨ ਲੈਂਦਾ ਸੀ।

ਬਿਨਾ ਤਾਹਿ ਪੂਛੇ ਨਹੀ ਕਾਜ ਠਾਨੈ ॥੨॥

ਉਸ ਦੇ ਪੁਛੇ ਬਿਨਾ ਕੋਈ ਕੰਮ ਨਹੀਂ ਕਰਦਾ ਸੀ ॥੨॥

ਦਿਨੋ ਰੈਨ ਡਾਰੇ ਰਹੈ ਤਾਹਿ ਡੇਰੈ ॥

ਉਹ ਦਿਨ ਰਾਤ (ਉਸ ਕੋਲ) ਡੇਰੇ ਜਮਾਈ ਰਖਦਾ ਸੀ।

ਬਿਨਾ ਤਾਹਿ ਨਹਿ ਇੰਦ੍ਰ ਕੀ ਹੂਰ ਹੇਰੈ ॥

ਉਸ ਤੋਂ ਬਿਨਾ ਇੰਦਰ ਦੀ ਹੂਰ ਨੂੰ ਵੀ ਨਹੀਂ ਵੇਖਦਾ ਸੀ।

ਤ੍ਰਿਯਾ ਰੂਪ ਆਨੂਪ ਲਹਿ ਪੀਯ ਜੀਵੈ ॥

(ਉਸ) ਇਸਤਰੀ ਦਾ ਅਨੂਪਮ ਰੂਪ ਵੇਖ ਕੇ ਪਤੀ ਜੀਉਂਦਾ ਸੀ।

ਬਿਨਾ ਨਾਰਿ ਪੂਛੇ ਨਹੀ ਪਾਨ ਪੀਵੈ ॥੩॥

ਬਿਨਾ ਇਸਤਰੀ ਦੇ ਪੁਛਿਆਂ ਪਾਣੀ ਤਕ ਵੀ ਨਹੀਂ ਪੀਂਦਾ ਸੀ ॥੩॥

ਮਤੀ ਲਾਲ ਨੀਕੋ ਰਹੈ ਨਾਮ ਬਾਲਾ ॥

ਲਾਲ ਮਤੀ ਉਸ ਇਸਤਰੀ ਦਾ ਸੋਹਣਾ ਨਾਂ ਸੀ।

ਦਿਪੈ ਚਾਰੁ ਆਭਾ ਮਨੋ ਰਾਗ ਮਾਲਾ ॥

ਉਸ ਦੀ ਸੁੰਦਰ ਛਬੀ ਇਸ ਪ੍ਰਕਾਰ ਝਲਕਦੀ ਸੀ ਮਾਨੋ ਰਾਗ ਮਾਲਾ ਹੋਵੇ।

ਸੁਨੀ ਕਾਨ ਐਸੀ ਨ ਵੈਸੀ ਨਿਹਾਰੀ ॥

ਉਸ ਵਰਗੀ (ਸੁੰਦਰ ਇਸਤਰੀ) ਨਾ ਕੰਨਾਂ ਨਾਲ ਸੁਣੀ ਗਈ ਹੈ ਅਤੇ ਨਾ ਹੀ ਉਹੋ ਜਿਹੀ ਅੱਖਾਂ ਨਾਲ ਵੇਖੀ ਹੈ।

ਭਈ ਹੈ ਨ ਆਗੇ ਨ ਹ੍ਵੈਹੈ ਕੁਮਾਰੀ ॥੪॥

(ਉਸ ਜਿਹੀ) ਕੁਮਾਰੀ ਨਾ ਅਗੇ ਹੋਈ ਹੈ ਅਤੇ ਨਾ ਹੀ ਅਗੋਂ ਹੋਵੇਗੀ ॥੪॥

ਮਨੌ ਆਪੁ ਲੈ ਹਾਥ ਬ੍ਰਹਮੈ ਬਨਾਈ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਹਮਾ ਨੇ ਆਪਣੇ ਹੱਥ ਨਾਲ ਬਣਾਈ ਹੋਵੇ।

ਕਿਧੌ ਦੇਵ ਜਾਨੀ ਕਿਧੌ ਮੈਨ ਜਾਈ ॥

ਯਾ ਉਹ ਦੇਵਯਾਨੀ ਸੀ ਜਾਂ ਕਾਮ ਦੇਵ ਦੀ ਪੈਦਾ ਕੀਤੀ ਹੋਈ ਸੀ।


Flag Counter