ਚੰਗਾ ਹੋਇਆ ਉਸ ਮੂਰਖ ਨੇ ਇਸ ਤਰ੍ਹਾਂ ਕਿਹਾ।
ਜਿਸ ਨੇ ਸੁਣਿਆ, ਉਸੇ ਨੇ ਪਕੜ ਕੇ ਕੁਟਾਪਾ ਚੜ੍ਹਾ ਦਿੱਤਾ ॥੧੨॥
ਦੋਹਰਾ:
ਦਸ ਹਜ਼ਾਰ ਜੁਤੀਆਂ ਦੀ ਮਾਰ ਜੁਲਾਹੇ ਨੇ ਖਾਈ।
ਇਸ ਪਿਛੋਂ ਉਥੇ ਜਾ ਪਹੁੰਚਿਆ ਜਿਥੇ ਉਸ ਦਾ ਸੌਹਰਾ ਘਰ ਸੀ ॥੧੩॥
ਚੌਪਈ:
ਘਰ ਵਾਲਿਆਂ ਨੇ ਕਿਹਾ ਕਿ ਖਾਣਾ ਖਾਓ, ਪਰ (ਉਸ ਨੇ) ਨਾ ਖਾਇਆ।
ਭੁਖਾ ਮਰਦਾ ਰਿਹਾ ਪਰ ਸ਼ਰਮ ਦੇ ਮਾਰੇ ਨੇ ਨਾ ਦਸਿਆ।
ਜਦੋਂ ਅੱਧੀ ਰਾਤ ਬੀਤ ਗਈ
ਤਾ ਉਸ ਨੂੰ ਅਧਿਕ ਭੁਖ ਲਗੀ ॥੧੪॥
ਲਕੜੀ ਲੈ ਕੇ ਤੇਲ ਦੇ ਘੜੇ ਨੂੰ ਤੋੜ ਦਿੱਤਾ (ਭਾਵ ਮੋਰੀ ਕਰ ਲਈ)
ਸਾਰਾ (ਤੇਲ) ਪੀ ਲਿਆ, ਜ਼ਰਾ ਜਿੰਨਾ ਵੀ ਨਾ ਛਡਿਆ।
ਸੂਰਜ ਚੜ੍ਹਿਆ ਅਤੇ ਤਾਰੇ ਛਿਪ ਗਏ।
(ਉਸ ਨੇ) ਹੱਥ ਵਿਚ ਤਾਣੀ ('ਫਾਸਿ') ਦੇ ਕਾਨੇ ਲੈ ਲਏ ॥੧੫॥
ਦੋਹਰਾ:
ਤਾਣੀ ਵੇਚ ਕੇ ਕ੍ਰਿਪਾਨ ਲੈ ਲਈ ਅਤੇ ਨੌਕਰੀ ਲਈ ਜਲਦੀ ਜਲਦੀ ਚਲ ਪਿਆ।
ਜਿਥੇ ਰਸਤੇ ਵਿਚ ਸ਼ੇਰ (ਲੋਕਾਂ ਨੂੰ) ਮਾਰਦਾ ਸੀ, ਉਸ ਥਾਂ ਉਤੇ ਜਾ ਪਹੁੰਚਿਆ ॥੧੬॥
ਡਰ ਦਾ ਮਾਰਿਆ ਜੁਲਾਹਾ ਹੱਥ ਵਿਚ ਸੈਹਥੀ ਫੜ ਕੇ ਬ੍ਰਿਛ ਉਤੇ ਚੜ੍ਹ ਗਿਆ।
ਸ਼ੇਰ ਕ੍ਰੋਧਵਾਨ ਹੋ ਕੇ (ਬ੍ਰਿਛ ਦੇ) ਹੇਠਾਂ ਆ ਕੇ ਖੜੋ ਗਿਆ ॥੧੭॥
ਚੌਪਈ:
(ਜਦ) ਸ਼ੇਰ ਦੀ ਨਜ਼ਰ ਜੁਲਾਹੇ ਉਤੇ ਪਈ
ਤਾਂ ਕੰਬਦੇ ਹੋਏ ਹੱਥਾਂ ਵਿਚੋਂ ਬਰਛੀ ਡਿਗ ਪਈ।
(ਉਹ ਸ਼ੇਰ ਦੇ) ਮੂੰਹ ਵਿਚ ਲਗੀ ਅਤੇ ਪਿਠ ਹੇਠੋਂ ਨਿਕਲ ਗਈ।
ਮਾਨੋ ਕਮਲ ਦੇ ਫੁਲ ਦੀ ਕਲੀ (ਡੋਡੀ) ਖਿੜੀ ਹੋਵੇ ॥੧੮॥
(ਜਦੋਂ ਉਸ ਨੇ) ਜਾਣ ਲਿਆ ਕਿ ਸ਼ੇਰ ਸਚਮੁਚ ਮਰ ਗਿਆ ਹੈ,
(ਤਾਂ ਬ੍ਰਿਛ ਤੋਂ) ਉਤਰ ਕੇ (ਸ਼ੇਰ ਦੇ) ਕੰਨ ਅਤੇ ਪੂਛਲ ਕਟ ਲਿੱਤੀ।
ਜਾ ਕੇ ਉਹ ਰਾਜੇ ਨੂੰ ਵਿਖਾਏ
ਅਤੇ ਆਪਣਾ ਬਹੁਤ ਸਾਰਾ ਮਹੀਨਾ ਕਰਵਾ ਲਿਆ (ਅਰਥਾਤ ਚੰਗੀ ਤਨਖਾਹ ਲਗਵਾ ਲਈ) ॥੧੯॥
ਦੋਹਰਾ:
ਉਸ (ਰਾਜੇ) ਦਾ ਇਕ ਵੈਰੀ ਸੀ। ਉਹ ਫ਼ੌਜ ਲੈ ਕੇ ਚੜ੍ਹ ਆਇਆ।
ਤਾਂ ਰਾਜੇ ਨੇ ਸ਼ੇਰ ਨੂੰ ਮਾਰਨ ਵਾਲੇ ('ਪਚਮਾਰ') ਨੂੰ ਸੈਨਾਪਤੀ ਬਣਾ ਕੇ ਭੇਜ ਦਿੱਤਾ ॥੨੦॥
ਚੌਪਈ:
ਜਦੋਂ ਪਚਮਾਰ ਨੇ ਇਹ ਖ਼ਬਰ ਸੁਣੀ
ਤਾਂ ਆਪਣੀ ਜੁਲਾਹੀ ਨਾਰ ਨੂੰ ਬੁਲਾਇਆ।
ਦੋਹਾਂ ਨੇ ਚਿਤ ਵਿਚ ਬਹੁਤ ਡਰ ਮੰਨਿਆ
ਅਤੇ ਅੱਧੀ ਰਾਤ ਨੂੰ ਜੰਗਲ ਦਾ ਰਾਹ ਫੜਿਆ ॥੨੧॥
ਜਦ ਇਸਤਰੀ ਸਹਿਤ ਜੁਲਾਹਾ ਭਜ ਗਿਆ
ਤਾਂ ਉਸ ਵੇਲੇ ਭਿਆਨਕ ਬਦਲ ਗੱਜਣ ਲਗਿਆ।
ਕਦੇ ਕਦੇ ਬਿਜਲੀ ਚਮਕ ਪੈਂਦੀ,
ਤਦ ਕਿਤੇ ਮਾਰਗ ਦਿਸ ਪੈਂਦਾ ॥੨੨॥
(ਉਹ) ਰਸਤਾ ਭੁਲ ਕੇ, ਉਸ ਮਾਰਗ ਉਤੇ ਪੈ ਗਿਆ
ਜਿਥੇ ਰਾਜੇ ਦੇ ਵੈਰੀ ਦਾ ਲਸ਼ਕਰ ਪਿਆ ਸੀ।
ਉਥੇ ਇਕ ਖੂਹੀ ਸੀ, (ਜੋ ਉਸ ਦੀ) ਨਜ਼ਰ ਨਾ ਪਈ
ਅਤੇ ਜੁਲਾਹਾ ਵਿਚ ਜਾ ਡਿਗਿਆ ॥੨੩॥
ਦੋਹਰਾ:
ਜਦ ਉਹ ਖੂਹੀ ਵਿਚ ਜਾ ਪਿਆ ਅਤੇ ਬੇਹੋਸ਼ (ਹੋ ਗਿਆ)
ਤਾਂ ਜੁਲਾਹੀ ਇਸ ਤਰ੍ਹਾਂ ਪੁਕਾਰ ਉਠੀ ਕਿ ਸ਼ੇਰ-ਮਾਰ (ਖੂਹੀ ਵਿਚ) ਆ ਡਿਗਿਆ ਹੈ ॥੨੪॥
ਅੜਿਲ: