ਸ਼੍ਰੀ ਦਸਮ ਗ੍ਰੰਥ

ਅੰਗ - 1152


ਸਿਰ ਮੋ ਖਾਇ ਕ੍ਰਿਪਾਨ ਜੁ ਤਿਹ ਕਟੁ ਬਚ ਕਹੈ ॥

ਜੋ ਉਨ੍ਹਾਂ ਨੂੰ ਕੌੜੇ ਬਚਨ ਕਹਿੰਦਾ ਹੈ, ਉਹ ਸਿਰ ਉਤੇ ਕ੍ਰਿਪਾਨ ਦਾ ਵਾਰ ਸਹਿੰਦਾ ਹੈ।

ਨਿੰਬੂਆ ਟਿਕ ਕਹਿ ਰਹੈ ਮੂੰਛਿ ਐਸੇ ਕੀਏ ॥

ਉਹ ਮੁੱਛਾਂ ਨੂੰ ਇਸ ਤਰ੍ਹਾਂ (ਵਟ ਚੜ੍ਹਾਈ) ਰਖਦੇ ਹਨ ਕਿ ਉਨ੍ਹਾਂ ਉਤੇ ਨਿੰਬੂ ਟਿਕੇ ਰਹਿੰਦੇ ਹਨ।

ਹੋ ਤੇ ਨਰ ਪੀਵਹਿ ਭਾਗ ਕਹਾ ਪਸੁ ਤੈਂ ਪੀਏ ॥੧੪॥

ਉਹ ਪੁਰਸ਼ ਹੀ ਭੰਗ ਪੀਂਦੇ ਹਨ, ਤੇਰੇ ਵਰਗੇ ਪਸ਼ੂ ਕਿਥੇ ਪੀਂਦੇ ਹਨ ॥੧੪॥

ਅਗੰਜਾਨ ਜੋ ਗੰਜਤ ਸਦਾ ਅਗੰਜ ਨਰ ॥

ਨ ਗੰਜੇ ਜਾਣ ਵਾਲਿਆਂ ਨੂੰ ਗੰਜਿਤ ਕਰਨ ਵਾਲੇ ਸਦਾ ਅਗੰਜ ਪੁਰਸ਼ ਹੁੰਦੇ ਹਨ।

ਤ੍ਰਸਤ ਤਾਪ ਤੁਟਿ ਜਾਇ ਨਿਰਖਿ ਜਿਹ ਖੜਗ ਕਰ ॥

ਜਿਨ੍ਹਾਂ ਦੇ ਹੱਥ ਵਿਚ ਤਲਵਾਰ ਵੇਖ ਕੇ ਡਰੇ ਹੋਇਆਂ ਦਾ ਦੁਖ ਦੂਰ ਹੋ ਜਾਂਦਾ ਹੈ।

ਤੇ ਪੀਵਤ ਹੈ ਭਾਗ ਅਧਿਕ ਜਿਨ ਜਸ ਲਏ ॥

ਉਹ ਭੰਗ ਪੀਂਦੇ ਹਨ ਜਿਨ੍ਹਾਂ ਨੇ (ਜਗਤ ਵਿਚ) ਅਧਿਕ ਜਸ ਲੈਣਾ ਹੁੰਦਾ ਹੈ।

ਹੋ ਦਾਨ ਖਾਡ ਕੈ ਪ੍ਰਥਮ ਬਹੁਰਿ ਜਗ ਤੇ ਗਏ ॥੧੫॥

ਉਹ ਪਹਿਲਾਂ ਜਗਤ ਵਿਚ ਤਲਵਾਰ-ਦਾਨ ਕਰਦੇ ਹਨ, ਫਿਰ ਸੰਸਾਰ ਤੋਂ ਜਾਂਦੇ ਹਨ ॥੧੫॥

ਦੋਹਰਾ ॥

ਦੋਹਰਾ:

ਤੇ ਨਰ ਕੈਫਨ ਕੋ ਪਿਯਤ ਤੈ ਕ੍ਯਾ ਪਿਯਹਿ ਅਜਾਨ ॥

ਉਹ ਪੁਰਸ਼ ਹੀ ਨਸ਼ੇ ਦਾ ਸੇਵਨ ਕਰਦੇ ਹਨ, ਹੇ ਅਜਾਨ! ਤੂੰ ਕੀ ਨਸ਼ਾ ਕਰੇਂਗਾ।

ਕਰ ਤਕਰੀ ਪਕਰਤ ਰਹਿਯੋ ਕਸੀ ਨ ਕਮਰ ਕ੍ਰਿਪਾਨ ॥੧੬॥

ਸਦਾ ਹੱਥ ਵਿਚ ਤਕੜੀ ਹੀ ਫੜੀ ਹੈ, (ਕਦੇ) ਲਕ ਨਾਲ ਕ੍ਰਿਪਾਨ ਨਹੀਂ ਕਸੀ ॥੧੬॥

ਚੌਪਈ ॥

ਚੌਪਈ:

ਯੌ ਸੁਨਿ ਬੈਨ ਸਾਹੁ ਰਿਸਿ ਭਰਿਯੋ ॥

ਇਹ ਬੋਲ ਸੁਣ ਕੇ ਸ਼ਾਹ ਗੁੱਸੇ ਨਾਲ ਭਰ ਗਿਆ

ਨਿਜੁ ਤ੍ਰਿਯ ਕਹ ਕਟੁ ਬਚਨ ਉਚਰਿਯੋ ॥

ਅਤੇ ਆਪਣੀ ਪਤਨੀ ਨੂੰ ਕੌੜੇ ਬੋਲ ਬੋਲੇ।

ਲਾਤ ਮੁਸਟ ਭੇ ਕੀਏ ਪ੍ਰਹਾਰਾ ॥

(ਉਸ ਉਤੇ) ਲੱਤਾਂ ਅਤੇ ਮੁਕਿਆਂ ਦਾ ਪ੍ਰਹਾਰ ਕੀਤਾ

ਤੈ ਕ੍ਯੋਨ ਐਸੀ ਭਾਤਿ ਉਚਾਰਾ ॥੧੭॥

(ਅਤੇ ਕਿਹਾ ਕਿ) ਤੂੰ ਇਸ ਤਰ੍ਹਾਂ ਕਿਉਂ ਬੋਲੀ ਹੈਂ ॥੧੭॥

ਤ੍ਰਿਯੋ ਬਾਚ ॥

ਇਸਤਰੀ ਨੇ ਕਿਹਾ:

ਕਹੋ ਸਾਹੁ ਤੌ ਸਾਚ ਉਚਰਊਾਂ ॥

ਹੇ ਸ਼ਾਹ ਜੀ! ਜੇ ਕਹੋ ਤਾਂ ਤੁਹਾਨੂੰ ਸੱਚ ਆਖਾਂ।

ਤੁਮ ਤੇ ਤਊ ਅਧਿਕ ਜਿਯ ਡਰਊਾਂ ॥

ਫਿਰ ਵੀ (ਮੈਂ) ਮਨ ਵਿਚ ਤੁਹਾਡੇ ਪਾਸੋਂ ਬਹੁਤ ਡਰਦੀ ਹਾਂ।

ਜੋ ਕੁਲ ਰੀਤਿ ਬਡਨ ਚਲਿ ਆਈ ॥

ਜੋ ਵੱਡਿਆਂ ਦੀ ਕੁਲ-ਰੀਤ ਚਲੀ ਆਈ ਹੈ,

ਸੋ ਮੈ ਤੁਹਿ ਪ੍ਰਤਿ ਕਹਤ ਸੁਨਾਈ ॥੧੮॥

ਉਹ ਮੈਂ ਤੁਹਾਡੇ ਪ੍ਰਤਿ ਕਹਿ ਕੇ ਸੁਣਾਉਂਦੀ ਹਾਂ ॥੧੮॥

ਛਪੈ ਛੰਦ ॥

ਛਪੈ ਛੰਦ:

ਦਿਜਨ ਦਾਨ ਦੀਬੋ ਦ੍ਰੁਜਾਨ ਸਿਰ ਖੜਗ ਬਜੈਬੋ ॥

ਬ੍ਰਾਹਮਣਾਂ ਨੂੰ ਦਾਨ ਦੇਣਾ, ਦੁਰਜਨਾਂ ਦੇ ਸਿਰ ਤੇ ਖੜਕ ਵਜਾਣਾ,

ਮਹਾ ਦੁਸਟ ਕਹ ਦੰਡਿ ਦਾਰਿਦ ਦੀਨਾਨ ਗਵੈਬੋ ॥

ਮਹਾ ਦੁਸ਼ਟਾਂ ਨੂੰ ਦੰਡਿ ਦੇਣਾ, ਗ਼ਰੀਬਾਂ ਨਿਤਾਣਿਆਂ ਦਾ ਦਰਿਦ੍ਰ ਦੂਰ ਕਰਨਾ,

ਨਿਜੁ ਨਾਰਿਨ ਕੇ ਸਾਥ ਕੇਲ ਚਿਰ ਲੌ ਮਚਿ ਮੰਡਬ ॥

ਆਪਣੀਆਂ ਇਸਤਰੀਆਂ ਨਾਲ ਕੇਲ-ਕ੍ਰੀੜਾ ਚਿਰ ਤਕ ਕਾਇਮ ਕਰਨਾ,

ਖੰਡ ਖੰਡ ਰਨ ਖੇਤ ਖਲਨ ਖੰਡਨ ਸੌ ਖੰਡਬ ॥

ਰਣ-ਭੂਮੀ ਵਿਚ ਵੈਰੀਆਂ ਦੇ ਖੰਡੇ ਨਾਲ ਟੋਟੇ ਟੋਟੇ ਕਰਨਾ (ਆਦਿ ਕੁਸ਼ਲ ਕਰਮ ਹਨ)।

ਅਮਲ ਨ ਪੀ ਏਤੀ ਕਰੈ ਕ੍ਯੋ ਆਯੋ ਮਹਿ ਲੋਕ ਮਹਿ ॥

ਅਮਲ ਪੀ ਕੇ ਜੋ ਇਹ ਕੁਝ ਨਹੀਂ ਕਰਦੇ, (ਉਹ) ਇਸ ਲੋਕ ਵਿਚ ਕਿਉਂ ਆਏ ਹਨ।

ਸੁਰ ਅਸੁਰ ਜਛ ਗੰਧ੍ਰਬ ਸਭੈ ਤਿਹ ਨਰ ਕੌ ਹਸਿ ਹਸਿ ਕਹਹਿ ॥੧੯॥

ਇਹ ਗੱਲ ਉਸ ਆਦਮੀ ਨੂੰ ਦੇਵਤੇ, ਦੈਂਤ, ਯਕਸ਼, ਗੰਧਰਬ ਹੱਸ ਹੱਸ ਕੇ ਕਹਿੰਦੇ ਹਨ ॥੧੯॥

ਛੰਦ ॥

ਛੰਦ:

ਸੋ ਨਰ ਪਿਯਤ ਨ ਭਾਗ ਰਹੈ ਕੌਡੀ ਮਹਿ ਜਿਹ ਚਿਤ ॥

ਜੋ ਬੰਦਾ ਭੰਗ ਨਹੀਂ ਪੀਂਦਾ ਅਤੇ ਜਿਸ ਦਾ ਮਨ ਕੌਡੀ (ਮਾਇਆ) ਵਿਚ ਲਗਾ ਰਹਿੰਦਾ ਹੈ।

ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ ॥

ਜੋ ਵਿਅਕਤੀ ਅਮਲ ਨਹੀਂ ਪੀਂਦਾ ਅਤੇ ਜਿਸ ਦਾ ਦਾਨ ਦੇਣ ਵਿਚ ਹਿਤ ਨਹੀਂ ਹੈ।

ਸ੍ਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥

(ਉਹ ਲੋਕ) ਕਾਂ ਦੀ ਉਪਮਾ ਪ੍ਰਾਪਤ ਕਰ ਕੇ ਸਿਆਣੇ ਅਖਵਾਉਂਦੇ ਹਨ।

ਅੰਤ ਸ੍ਵਾਨ ਜ੍ਯੋਂ ਮਰੈ ਦੀਨ ਦੁਨਿਯਾ ਪਛੁਤਾਵਹਿ ॥੨੦॥

ਅੰਤ ਵਿਚ ਉਹ ਸੰਸਾਰ ਵਿਚ ਕੁੱਤੇ ਦੀ ਮੌਤੇ ਦੀਨ ਹੋ ਕੇ ਮਰਦੇ ਹਨ ਅਤੇ ਪਛਤਾਵਾ ਕਰਦੇ ਹਨ ॥੨੦॥

ਦੋਹਰਾ ॥

ਦੋਹਰਾ:

ਅੰਤ ਕਾਕ ਕੀ ਮ੍ਰਿਤੁ ਮਰੈ ਮਨ ਭੀਤਰ ਪਛੁਤਾਹਿ ॥

(ਉਹ) ਅੰਤ ਵਿਚ ਕਾਂ ਦੀ ਮੌਤੇ ਮਰ ਕੇ ਮਨ ਵਿਚ ਪਛਤਾਉਂਦਾ ਹੈ।

ਖੰਡਾ ਗਹਿਯੋ ਨ ਜਸ ਲਿਯੋ ਕਛੂ ਜਗਤ ਕੇ ਮਾਹਿ ॥੨੧॥

(ਉਸ ਨੇ) ਨਾ ਖੰਡਾ ਫੜਿਆ ਹੈ ਅਤੇ ਨਾ ਹੀ ਜਗਤ ਵਿਚ ਕੁਝ ਜਸ ਲਿਆ ਹੈ ॥੨੧॥

ਸਾਹ ਬਾਚ ॥

ਸ਼ਾਹ ਨੇ ਕਿਹਾ:

ਚੌਪਈ ॥

ਚੌਪਈ:

ਸੁਨ ਸਾਹੁਨਿ ਤੈ ਕਛੁ ਨ ਜਾਨਤ ॥

ਹੇ ਸ਼ਾਹਣੀ! ਸੁਣ, ਤੂੰ ਕੁਝ ਨਹੀਂ ਜਾਣਦੀ

ਸੋਫਿਨ ਸੌ ਅਮਲਿਨ ਕਹ ਠਾਨਤ ॥

ਅਤੇ ਸੋਫ਼ੀਆਂ ਨੂੰ ਅਮਲ ਦੀ ਗੱਲ ਕਹਿੰਦੀ ਹੈਂ।

ਸੋਫੀ ਰੰਕ ਦਰਬੁ ਉਪਜਾਵੈ ॥

ਨਿਰਧਨ ਸੋਫ਼ੀ ਵੀ ਧਨ ਪੈਦਾ ਕਰਦਾ ਹੈ

ਅਮਲੀ ਨ੍ਰਿਪਹੂੰ ਧਾਮ ਲੁਟਾਵੈ ॥੨੨॥

ਅਤੇ ਅਮਲੀ ਰਾਜਾ ਵੀ ਧਨ ਲੁਟਾ ਦਿੰਦਾ ਹੈ ॥੨੨॥

ਤ੍ਰਿਯੋ ਬਾਚ ॥

ਇਸਤਰੀ ਨੇ ਕਿਹਾ

ਛੰਦ ॥

ਛੰਦ:

ਜੇ ਅਮਲਨ ਕਹ ਖਾਇ ਖਤਾ ਕਬਹੂੰ ਨਹਿ ਖਾਵੈ ॥

ਜੋ (ਲੋਕ) ਅਮਲ ਖਾਂਦੇ ਹਨ, ਉਹ ਕਦੇ ਵੀ ਗ਼ਲਤੀ ਨਹੀਂ ਕਰਦੇ।

ਮੂੰਡਿ ਅਵਰਨਹਿ ਜਾਹਿ ਆਪੁ ਕਬਹੂੰ ਨ ਮੁੰਡਾਵੈ ॥

ਉਹ ਹੋਰਾਂ ਨੂੰ ਛਲ ਲੈਂਦੇ ਹਨ, ਪਰ ਆਪ ਛਲੇ ਨਹੀਂ ਜਾਂਦੇ।

ਚੰਚਲਾਨ ਕੋ ਚਿਤ ਚੋਰ ਛਿਨ ਇਕ ਮਹਿ ਲੇਹੀ ॥

(ਉਹ) ਇਕ ਛਿਣ ਵਿਚ ਇਸਤਰੀ ਦਾ ਚਿਤ ਚੁਰਾ ਲੈਂਦੇ ਹਨ।

ਭਾਤਿ ਭਾਤਿ ਭਾਮਿਨਨਿ ਭੋਗ ਭਾਵਤ ਮਨ ਦੇਹੀ ॥੨੩॥

(ਉਹ) ਇਸਤਰੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਮਨ ਭਾਉਂਦੇ ਰਤੀ-ਦਾਨ ਦਿੰਦੇ ਹਨ ॥੨੩॥

ਅੜਿਲ ॥

ਅੜਿਲ:


Flag Counter