ਸ਼੍ਰੀ ਦਸਮ ਗ੍ਰੰਥ

ਅੰਗ - 747


ਗੋਲਾ ਆਦਿ ਉਚਾਰਿ ਕੈ ਆਲਯ ਅੰਤ ਉਚਾਰ ॥

ਪਹਿਲਾਂ 'ਗੋਲਾ' ਉਚਾਰ ਕੇ (ਫਿਰ) ਅੰਤ ਉਤੇ 'ਆਲਯ' (ਘਰ) ਦਾ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੬੪੬॥

(ਇਹ) ਨਾਮ ਤੁਪਕ ਦਾ ਹੁੰਦਾ ਹੈ। ਚਤੁਰੋ! ਵਿਚਾਰ ਕਰ ਲਵੋ ॥੬੪੬॥

ਗੋਲਾ ਆਦਿ ਉਚਾਰਿ ਕੈ ਧਰਨੀ ਅੰਤਿ ਉਚਾਰ ॥

ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ (ਫਿਰ) ਅੰਤ ਤੇ 'ਧਰਣੀ' (ਧਾਰਨ ਕਰਨ ਵਾਲੀ) ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੬੪੭॥

(ਇਹ ਸ਼ਬਦ) ਤੁਪਕ ਦਾ ਨਾਮ ਹੋਵੇਗਾ। ਸਮਝਦਾਰੋ! ਸਮਝ ਲਵੋ ॥੬੪੭॥

ਗੋਲਾ ਆਦਿ ਉਚਾਰਿ ਕੈ ਅਸਤ੍ਰਣਿ ਪੁਨਿ ਪਦ ਦੇਹੁ ॥

ਪਹਿਲਾਂ 'ਗੋਲਾ' ਪਦ ਉਚਾਰ ਕੇ, ਫਿਰ 'ਅਸਤ੍ਰਣਿ' (ਸੁਟਣ ਵਾਲੀ) ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ ॥੬੪੮॥

(ਇਹ) ਨਾਮ ਤੁਪਕ ਦਾ ਹੈ। ਸੂਝਵਾਨ ਚਿਤ ਵਿਚ ਵਿਚਾਰ ਕਰਨ ॥੬੪੮॥

ਗੋਲਾਲਯਣੀ ਆਦਿ ਕਹਿ ਮੁਖ ਤੇ ਸਬਦ ਉਚਾਰ ॥

ਪਹਿਲਾਂ 'ਗੋਲਾਲਯਣੀ' (ਗੋਲੇ ਦੇ ਘਰ ਰੂਪ) ਕਹਿ ਕੇ ਮੁਖ ਤੋਂ ਸ਼ਬਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੬੪੯॥

(ਇਹ) ਤੁਪਕ ਦਾ ਨਾਮ ਹੈ। ਸਿਅਣਿਓ! ਵਿਚਾਰ ਲਵੋ ॥੬੪੯॥

ਗੋਲਾ ਆਦਿ ਉਚਾਰਿ ਕੈ ਆਲਯਣੀ ਪੁਨਿ ਭਾਖੁ ॥

ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, ਫਿਰ 'ਆਲਯਣੀ' (ਗੋਲੇ ਦਾ ਘਰ ਰੂਪ) ਦਾ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੬੫੦॥

(ਇਹ) ਨਾਮ ਤੁਪਕ ਦਾ ਬਣੇਗਾ। ਸੋਚਵਾਨੋ! ਜਾਣ ਲਵੋ ॥੬੫੦॥

ਗੋਲਾ ਆਦਿ ਬਖਾਨਿ ਕੈ ਸਦਨਨਿ ਅੰਤਿ ਉਚਾਰ ॥

ਪਹਿਲਾਂ 'ਗੋਲਾ' ਸ਼ਬਦ ਕਹਿ ਕੇ ਅੰਤ ਉਤੇ 'ਸਦਨਨਿ' ('ਸਦਨ'-ਘਰ ਰੂਪ ਵਾਲੀ) ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੬੫੧॥

(ਇਹ) ਨਾਮ ਤੁਪਕ ਦਾ ਹੈ। ਕਵੀਜਨੋ! ਵਿਚਾਰ ਲਵੋ ॥੬੫੧॥

ਗੋਲਾ ਪਦ ਪ੍ਰਥਮੈ ਉਚਰਿ ਕੈ ਕੇਤਨਿ ਪਦ ਕਹੁ ਅੰਤਿ ॥

ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਕੇਤਨਿ' (ਘਰ ਰੂਪ ਵਾਲੀ) ਪਦ ਦਾ ਕਥਨ ਕਰੋ।

ਨਾਮ ਸਕਲ ਸ੍ਰੀ ਤੁਪਕ ਕੇ ਨਿਕਸਤ ਚਲਤ ਅਨੰਤ ॥੬੫੨॥

(ਇਹ) ਨਾਮ ਤੁਪਕ ਦਾ ਹੁੰਦਾ ਹੈ। (ਇਸ ਤਰ੍ਹਾਂ ਦੇ) ਹੋਰ ਨਾਮ ਬਣਦੇ ਹਨ ॥੬੫੨॥

ਗੋਲਾ ਆਦਿ ਉਚਾਰਿ ਕੈ ਕੇਤਨਿ ਪਦ ਕੈ ਦੀਨ ॥

ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, (ਫਿਰ) 'ਕੇਤਨਿ' ਪਦ ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੬੫੩॥

(ਇਹ) ਨਾਮ ਤੁਪਕ ਦਾ ਬਣਦਾ ਹੈ। ਪ੍ਰਬੀਨੋ! ਸਮਝ ਲਵੋ ॥੬੫੩॥

ਗੋਲਾ ਆਦਿ ਉਚਾਰਿ ਕੈ ਸਦਨੀ ਅੰਤਿ ਉਚਾਰ ॥

ਪਹਿਲਾਂ 'ਗੋਲਾ' ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਸਦਨੀ' (ਸਦਨ-ਘਰ ਰੂਪ) ਕਹੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੬੫੪॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਸਮਝ ਲੈਣ ॥੬੫੪॥

ਗੋਲਾ ਆਦਿ ਉਚਾਰੀਐ ਧਾਮਿਨ ਅੰਤਿ ਉਚਾਰ ॥

ਪਹਿਲਾਂ 'ਗੋਲਾ' ਪਦ ਉਚਾਰੋ, (ਫਿਰ) ਅੰਤ ਉਤੇ 'ਧਾਮਿਨ' (ਧਾਮ ਰੂਪ) ਪਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤ ਸਵਾਰ ॥੬੫੫॥

(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ। ਸੂਝਵਾਨ ਵਿਚਾਰ ਕਰ ਲੈਣ ॥੬੫੫॥

ਗੋਲਾ ਆਦਿ ਉਚਾਰਿ ਕੈ ਨਈਵਾਸਨ ਕਹਿ ਅੰਤਿ ॥

ਪਹਿਲਾ 'ਗੋਲਾ' ਪਦ ਉਚਾਰ ਕੇ (ਫਿਰ) 'ਨਈਵਾਸਨ' (ਨਿਵਾਸ-ਰੂਪ) ਅੰਤ ਉਤੇ ਕਰੋ।

ਨਾਮ ਤੁਪਕ ਕੇ ਹੋਤ ਹੈ ਨਿਕਸਤ ਚਲਤ ਬਿਅੰਤ ॥੬੫੬॥

(ਇਹ) ਨਾਮ ਤੁਪਕ ਦਾ ਬਣ ਜਾਏਗਾ, ਅਤੇ ਹੋਰ ਬੇਅੰਤ ਬਣਦੇ ਜਾਣਗੇ ॥੬੫੬॥

ਗੋਲਾ ਆਦਿ ਉਚਾਰਿ ਕੈ ਲਿਆਲੀ ਅੰਤਿ ਉਚਾਰ ॥

ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ ਫਿਰ ਅੰਤ ਉਤੇ 'ਲਿਆਲੀ' (ਨਿਗਲਣ ਵਾਲੀ) ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ ॥੬੫੭॥

(ਇਹ) ਨਾਮ ਤੁਪਕ ਦਾ ਹੁੰਦਾ ਹੈ। ਸੂਝਵਾਨੋ! ਸੰਵਾਰ ਲਵੋ ॥੬੫੭॥

ਗੋਲਾ ਆਦਿ ਉਚਾਰਿ ਕੈ ਮੁਕਤਨਿ ਅੰਤਿ ਉਚਾਰ ॥

ਪਹਿਲਾਂ 'ਗੋਲਾ' ਸ਼ਬਦ ਉਚਾਰੋ, ਅੰਤ ਉਤੇ 'ਮੁਕਤਨਿ' (ਮੁਕਤ ਕਰਨ ਵਾਲੀ, ਛਡਣ ਵਾਲੀ) ਕਥਨ ਕਰੋ।

ਨਾਮ ਤੁਪਕ ਕੇ ਕਹਿ ਕਬੋ ਲੀਜਹੁ ਸਕਲ ਬੀਚਾਰ ॥੬੫੮॥

(ਇਸ) ਨੂੰ ਤੁਪਕ ਦਾ ਨਾਂਮ ਕਹਿ ਕੇ ਕਵੀ ਜਨੋ! ਮਨ ਵਿਚ ਵਿਚਾਰ ਲਵੋ ॥੬੫੮॥

ਗੋਲਾ ਆਦਿ ਉਚਾਰਿ ਕੈ ਦਾਤੀ ਅੰਤਿ ਉਚਾਰ ॥

'ਗੋਲਾ' ਸ਼ਬਦ ਪਹਿਲਾਂ ਉਚਾਰ ਕੇ ਅੰਤ ਉਤੇ 'ਦਾਤੀ' (ਦੇਣ ਵਾਲੀ) ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੬੫੯॥

(ਇਹ) ਨਾਮ ਤੁਪਕ ਦਾ ਹੈ। ਬੁੱਧੀਮਾਨੋ! ਵਿਚਾਰ ਲਵੋ ॥੬੫੯॥

ਗੋਲਾ ਆਦਿ ਉਚਾਰਿ ਕੈ ਤਜਨੀ ਪੁਨਿ ਪਦ ਦੇਹੁ ॥

ਪਹਿਲਾਂ 'ਗੋਲਾ' (ਸ਼ਬਦ) ਉਚਾਰ ਕੇ ਫਿਰ 'ਤਜਨੀ' (ਛਡਣ ਵਾਲੀ) ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੬੬੦॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨ ਮਨ ਵਿਚ ਵਿਚਾਰ ਲੈਣ ॥੬੬੦॥

ਜੁਆਲਾ ਆਦਿ ਉਚਾਰਿ ਕੈ ਛਡਨਿ ਅੰਤਿ ਉਚਾਰ ॥

ਪਹਿਲਾਂ 'ਜੁਆਲਾ' (ਸ਼ਬਦ) ਉਚਾਰ ਕੇ (ਫਿਰ) ਅੰਤ ਉਤੇ 'ਛਡਨਿ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੬੬੧॥

(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਸੂਝ ਵਾਲਿਓ! ਵਿਚਾਰ ਕਰ ਲਵੋ ॥੬੬੧॥

ਜੁਆਲਾ ਸਕਤਨੀ ਬਕਤ੍ਰ ਤੇ ਪ੍ਰਥਮੈ ਕਰੋ ਬਖਿਆਨ ॥

ਪਹਿਲਾਂ 'ਜੁਆਲਾ' ਕਥਨ ਕਰ ਕੇ, (ਫਿਰ) ਮੂੰਹ ਤੋਂ 'ਸਕਤਨੀ' (ਸ਼ਕਤੀ ਵਾਲੀ) ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਪਛਾਨ ॥੬੬੨॥

ਇਹ ਨਾਮ ਤੁਪਕ ਦਾ ਬਣ ਜਾਏਗਾ। ਸੂਝਵਾਨ ਵਿਚਾਰ ਕਰ ਲੈਣ ॥੬੬੨॥

ਜੁਆਲਾ ਤਜਣੀ ਬਕਤ੍ਰ ਤੇ ਪ੍ਰਥਮੈ ਕਰੋ ਉਚਾਰ ॥

ਪਹਿਲਾਂ ਮੂੰਹ ਤੋਂ 'ਜੁਆਲਾ' ਕਹਿ ਕੇ ਫਿਰ 'ਤਜਣੀ' (ਤਿਆਗਣ ਵਾਲੀ) ਸ਼ਬਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ ॥੬੬੩॥

(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਸਮਝਦਾਰੋ! ਵਿਚਾਰ ਲਵੋ ॥੬੬੩॥

ਜੁਆਲਾ ਛਾਡਣਿ ਪ੍ਰਥਮ ਹੀ ਮੁਖ ਤੇ ਕਰੋ ਉਚਾਰ ॥

ਪਹਿਲਾਂ 'ਜੁਆਲਾ' ਸ਼ਬਦ ਕਹਿ ਕੇ (ਫਿਰ) ਮੁਖ ਤੋਂ 'ਛਾਡਣਿ' ਪਦ ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ ॥੬੬੪॥

(ਇਹ) ਨਾਮ ਤੁਪਕ ਦਾ ਹੈ। ਸੂਝਵਾਨੋ! ਵਿਚਾਰ ਲਵੋ ॥੬੬੪॥

ਜੁਆਲਾ ਦਾਇਨਿ ਪ੍ਰਥਮ ਹੀ ਮੁਖ ਤੇ ਕਰੋ ਉਚਾਰ ॥

ਪਹਿਲਾਂ 'ਜੁਆਲਾ' (ਸ਼ਬਦ) ਕਹਿ ਕੇ ਫਿਰ ਮੂੰਹ ਤੋਂ 'ਦਾਇਨਿ' (ਦੇਣ ਵਾਲੀ) ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ ॥੬੬੫॥

(ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਸੁਘੜੋ! ਵਿਚਾਰ ਕਰ ਲਵੋ ॥੬੬੫॥

ਜੁਆਲਾ ਬਕਤ੍ਰਣਿ ਪ੍ਰਥਮ ਹੀ ਮੁਖ ਤੇ ਕਰੋ ਉਚਾਰ ॥

ਪਹਿਲਾਂ 'ਜੁਆਲਾ' ਅਤੇ ਫਿਰ 'ਬਕਤ੍ਰਣਿ' (ਮੂੰਹ ਵਾਲੀ) ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ ॥੬੬੬॥

(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਘੜ ਜਨੋ! ਵਿਚਾਰ ਲਵੋ ॥੬੬੬॥

ਜੁਆਲਾ ਆਦਿ ਉਚਾਰਿ ਕੈ ਪ੍ਰਗਟਾਇਨਿ ਪਦ ਦੇਹੁ ॥

ਪਹਿਲਾਂ 'ਜੁਆਲਾ' ਸ਼ਬਦ ਦਾ ਉਚਾਰਨ ਕਰ ਕੇ, (ਫਿਰ) 'ਪ੍ਰਗਟਾਇਨਿ' (ਪ੍ਰਗਟ ਕਰਨ ਵਾਲੀ) ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੬੬੭॥

(ਇਹ) ਨਾਮ ਤੁਪਕ ਦਾ ਹੈ। ਸੂਝਵਾਨੋ! ਵਿਚਾਰ ਕਰ ਲਵੋ ॥੬੬੭॥

ਜੁਆਲਾ ਆਦਿ ਉਚਾਰਿ ਕੈ ਧਰਣੀ ਅੰਤਿ ਉਚਾਰ ॥

ਪਹਿਲਾਂ 'ਜੁਆਲਾ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਧਰਣੀ' (ਧਾਰਨ ਕਰਨ ਵਾਲੀ) ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ ॥੬੬੮॥

(ਇਹ) ਨਾਮ ਤੁਪਕ ਦਾ ਹੈ। ਸੂਝਵਾਨੋ, ਵਿਚਾਰ ਲਵੋ ॥੬੬੮॥

ਦੁਰਜਨ ਆਦਿ ਉਚਾਰਿ ਕੈ ਦਾਹਨਿ ਪੁਨਿ ਪਦ ਦੇਹੁ ॥

ਪਹਿਲਾਂ 'ਦੁਰਜਨ' ਸ਼ਬਦ ਦਾ ਉਚਾਰਨ ਕਰ ਕੇ, ਫਿਰ 'ਦਾਹਨਿ' (ਸਾੜਨ ਵਾਲੀ) ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ ॥੬੬੯॥

(ਇਹ) ਨਾਮ ਤੁਪਕ ਦਾ ਬਣੇਗਾ। ਵਿਚਾਰਵਾਨੋ! ਸੋਚ ਲਵੋ ॥੬੬੯॥