ਸ਼੍ਰੀ ਦਸਮ ਗ੍ਰੰਥ

ਅੰਗ - 988


ਤਨਿਕ ਛੁਅਤ ਤਾ ਕੇ ਤੁਰਤ ਬਾਧਿ ਗਯੋ ਤਤਕਾਲ ॥

ਉਸ ਦੇ ਜ਼ਰਾ ਜਿੰਨਾ ਛੋਹਣ ਨਾਲ (ਉਹ) ਤੁਰਤ ਬੰਨ੍ਹਿਆ ਗਿਆ।

ਦਾਨਵ ਕੋ ਬਾਧਤ ਭਈ ਇਹ ਚਰਿਤ੍ਰ ਕਰਿ ਬਾਲ ॥੩੩॥

ਇਹ ਚਰਿਤ੍ਰ ਕਰ ਕੇ (ਉਸ) ਇਸਤਰੀ ਨੇ ਦੈਂਤ ਨੂੰ ਬੰਨ੍ਹ ਲਿਆ ॥੩੩॥

ਭੁਜੰਗ ਛੰਦ ॥

ਭੁਜੰਗ ਛੰਦ:

ਛਲਿਯੋ ਛੈਲ ਦਾਨੋ ਇਸੀ ਛਲੈ ਬਾਲਾ ॥

ਇਸਤਰੀ ਨੇ ਇਸ ਛਲ ਨਾਲ ਦੈਂਤ ਨੂੰ ਛਲ ਲਿਆ।

ਲੀਯੋ ਬਸ੍ਰਯ ਕੈ ਕੈ ਮਹਾ ਰੂਪ ਆਲਾ ॥

(ਉਸ ਨੂੰ) ਮਹਾਨ ਰੂਪ ਦੇ ਘਰ ਵਰਗੀ (ਇਸਤਰੀ) ਨੇ ਆਪਣੇ ਵਸ ਵਿਚ ਕਰ ਲਿਆ।

ਬੰਧ੍ਰਯੋ ਬੀਰ ਮੰਤ੍ਰਾਨ ਕੇ ਜੋਰ ਆਯੋ ॥

ਉਹ ਯੋਧਾ ਮੰਤਰਾਂ ਦੇ ਜ਼ੋਰ ਨਾਲ ਬੰਨ੍ਹਿਆ ਹੋਇਆ ਆਇਆ

ਸਭੈ ਗ੍ਰਾਮ ਬਾਸੀਨ ਕੌ ਲੈ ਦਿਖਾਯੋ ॥੩੪॥

ਅਤੇ ਸਾਰੇ ਪਿੰਡ ਵਾਸੀਆਂ ਨੂੰ (ਵੇਸਵਾ ਨੇ) ਲਿਆ ਕੇ ਵਿਖਾਇਆ ॥੩੪॥

ਪ੍ਰਥਮ ਗ੍ਰਾਮ ਬਾਸੀਨ ਕੌ ਲੈ ਦਿਖਾਰਿਯੋ ॥

ਪਹਿਲਾਂ ਉਸ ਨੇ ਸਾਰੇ ਗ੍ਰਾਮ-ਵਾਸੀਆਂ ਨੂੰ ਲਿਆ ਕੇ ਵਿਖਾਇਆ

ਪੁਨਿਰ ਖੋਦਿ ਭੂਮੈ ਤਿਸੈ ਗਾਡਿ ਡਾਰਿਯੋ ॥

ਅਤੇ ਫਿਰ ਭੂਮੀ ਖੋਦ ਕੇ ਉਸ ਨੂੰ ਗਡ ਦਿੱਤਾ।

ਜਿਨੈ ਲੈ ਗਦਾ ਕੋ ਘਨੋ ਬੀਰ ਮਾਰੇ ॥

ਜਿਸ ਨੇ ਗਦਾ ਲੈ ਕੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ ਸਨ,

ਭਏ ਤੇਜ ਮੰਤ੍ਰਾਨ ਕੇਤੇ ਬਿਚਾਰੇ ॥੩੫॥

ਉਹ ਮੰਤਰਾਂ ਦੇ ਤੇਜ ਨਾਲ ਕਿਤਨਾ ਵਿਚਾਰਾ ਬਣਿਆ ਪਿਆ ਸੀ ॥੩੫॥

ਦੋਹਰਾ ॥

ਦੋਹਰਾ:

ਜਿਨ ਖੇਚਰ ਕਰ ਖਗ ਲੈ ਖਤ੍ਰੀ ਹਨੇ ਅਪਾਰ ॥

ਜਿਸ ਦੈਂਤ ('ਖੇਚਰ') ਨੇ ਹੱਥ ਵਿਚ ਤਲਵਾਰ ਲੈ ਕੇ ਬੇਸ਼ੁਮਾਰ ਛਤ੍ਰੀ ਮਾਰ ਦਿੱਤੇ ਸਨ,

ਤੇ ਛੈਲੀ ਇਹ ਛਲ ਛਲਿਯੋ ਐਸੋ ਚਰਿਤ੍ਰ ਬਿਚਾਰ ॥੩੬॥

ਉਸ ਨੂੰ ਇਸ ਇਸਤਰੀ ਨੇ ਅਜਿਹਾ ਚਰਿਤ੍ਰ ਕਰ ਕੇ ਛਲ ਲਿਆ ॥੩੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੫॥੨੪੬੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੫॥੨੪੬੭॥ ਚਲਦਾ॥

ਦੋਹਰਾ ॥

ਦੋਹਰਾ:

ਦੇਸ ਤਪੀਸਾ ਕੇ ਬਿਖੈ ਗੜੀ ਸਿਨਸਿਨੀ ਏਕ ॥

ਤਪੀਸਾ ਦੇਸ ਵਿਚ ਇਕ 'ਸਿਨਸਿਨੀ' ਨਾਂ ਦੀ ਗੜ੍ਹੀ ਸੀ।

ਜੀਤਿ ਨ ਕੋਊ ਤਿਹ ਸਕਿਯੋ ਭਿਰਿ ਭਿਰਿ ਗਏ ਅਨੇਕ ॥੧॥

ਉਸ ਨੂੰ ਕੋਈ ਵੀ ਜਿਤ ਨਾ ਸਕਿਆ, (ਭਾਵੇਂ) ਅਨੇਕਾਂ ਲੜ ਲੜ ਕੇ ਚਲੇ ਗਏ ॥੧॥

ਚੌਪਈ ॥

ਚੌਪਈ:

ਅਬਦੁਲ ਨਬੀ ਤਹਾ ਕਹ ਧਾਯੋ ॥

ਅਬਦੁਲ ਨਬੀ ਨੇ ਉਸ ਉਤੇ ਹਮਲਾ ਕੀਤਾ।

ਚਾਰਿ ਦ੍ਯੋਸ ਲਗਿ ਜੁਧ ਮਚਾਯੋ ॥

ਚਾਰ ਦਿਨ ਤਕ ਘਮਸਾਨ ਯੁੱਧ ਮਚਾਇਆ।

ਅਧਿਕ ਮਾਰਿ ਗੋਲਿਨ ਕੀ ਭਈ ॥

ਗੋਲਿਆਂ ਦੀ ਬਹੁਤ ਮਾਰ ਹੋਈ।

ਭ੍ਰਿਤਨ ਬਿਸਰ ਸਕਲ ਸੁਧਿ ਗਈ ॥੨॥

ਨੌਕਰਾਂ ਨੂੰ ਸਭ ਸੁੱਧ-ਬੁੱਧ ਭੁਲ ਗਈ ॥੨॥

ਆਖਰ ਗੜੀ ਤਵਨ ਕੌ ਤੋਰਿਯੋ ॥

ਅੰਤ ਵਿਚ ਉਨ੍ਹਾਂ ਨੇ ਗੜ੍ਹੀ ਨੂੰ ਤੋੜ ਦਿੱਤਾ

ਯਾ ਕੌ ਕਿਨੀ ਨ ਮੁਹਰੋ ਮੋਰਿਯੋ ॥

ਅਤੇ ਉਨ੍ਹਾਂ ਨੂੰ ਅਗੋਂ ਕਿਸੇ ਨੇ ਨਾ ਮੋੜਿਆ।

ਅਟਕਤ ਏਕ ਅਟਾਰੀ ਭਈ ॥

(ਬਸ) ਇਕ ਅਟਾਰੀ ਅਟਕ ਗਈ।

ਅਧਿਕ ਮਾਰਿ ਗੋਲਿਨ ਕੀ ਦਈ ॥੩॥

ਉਸ ਉਤੇ ਵੀ ਬਹੁਤ ਗੋਲੇ ਚਲਾਏ ਗਏ ॥੩॥

ਭਰਿ ਭਰਿ ਤੁਪਕ ਤਵਨ ਤ੍ਰਿਯ ਲ੍ਯਾਵੈ ॥

ਉਥੇ ਇਸਤਰੀਆਂ ਬੰਦੂਕਾਂ ਭਰ ਭਰ ਕੇ ਲਿਆਉਂਦੀਆਂ ਸਨ

ਲੈ ਲੈ ਕਰ ਮੈ ਪੁਰਖ ਚਲਾਵੈ ॥

ਅਤੇ ਮਰਦ ਹੱਥ ਵਿਚ ਲੈ ਲੈ ਕੇ ਚਲਾਂਦੇ ਸਨ।

ਤਕਿ ਤਕਿ ਤਨ ਜਾ ਕੇ ਮੈ ਮਾਰੈ ॥

ਜਿਸ ਦੇ ਸ਼ਰੀਰ ਨੂੰ ਵੇਖ ਵੇਖ ਕੇ ਉਹ ਮਾਰਦੇ ਸਨ,

ਹੈ ਗੈ ਰਥ ਬੀਰਾਨ ਬਿਦਾਰੈ ॥੪॥

ਉਹ ਰਥ, ਘੋੜੇ ਅਤੇ ਹਾਥੀ ਨਸ਼ਟ ਹੋ ਜਾਂਦੇ ਸਨ ॥੪॥

ਭਰਿ ਬੰਦੂਕ ਤ੍ਰਿਯ ਸਿਸਤ ਬਨਾਈ ॥

(ਇਕ) ਇਸਤਰੀ ਨੇ ਬੰਦੂਕ ਭਰ ਕੇ ਨਿਸ਼ਾਣਾ ਸਾਧਿਆ

ਖਾਨ ਨਬੀ ਕੇ ਹ੍ਰਿਦੈ ਲਗਾਈ ॥

ਅਤੇ ਨਬੀ ਖ਼ਾਨ ਦੇ ਹਿਰਦੇ ਵਿਚ ਮਾਰੀ।

ਲਾਗਤ ਘਾਇ ਹਾਹਿ ਨਹਿ ਭਾਖਿਯੋ ॥

ਗੋਲੀ ਲਗਦਿਆਂ ਉਸ ਨੇ ਹਾਏ ਤਕ ਨਾ ਕਹੀ

ਮਾਰਿ ਪਾਲਕੀ ਭੀਤਰਿ ਰਾਖਿਯੋ ॥੫॥

ਅਤੇ ਪਾਲਕੀ ਵਿਚ ਮਾਰ ਕੇ ਰਖ ਦਿੱਤਾ ॥੫॥

ਦੋਹਰਾ ॥

ਦੋਹਰਾ:

ਨਬੀ ਤੁਪਕ ਕੇ ਸੰਗ ਹਨ੍ਯੋ ਉਤੈ ਜੁਧ ਅਤਿ ਹੋਇ ॥

ਨਬੀ ਬੰਦੂਕ ਨਾਲ ਮਾਰਿਆ ਗਿਆ ਅਤੇ ਉਧਰ ਬਹੁਤ ਜੰਗ ਹੋਈ।

ਇਤਿ ਭ੍ਰਿਤ ਪਤਿ ਲੈ ਘਰ ਗਏ ਉਤੈ ਨ ਜਾਨਤ ਕੋਇ ॥੬॥

ਇਧਰ ਨੌਕਰ ਨਬੀ ਖ਼ਾਨ ਨੂੰ ਘਰ ਲੈ ਗਏ ਅਤੇ ਉਧਰ (ਇਸ ਗੱਲ ਦਾ) ਕਿਸੇ ਨੂੰ ਪਤਾ ਨਾ ਲਗਿਆ ॥੬॥

ਏਕ ਤੋਪਚੀ ਤੁਪਕ ਲੈ ਬਾਧੀ ਸਿਸਤ ਬਨਾਇ ॥

ਇਕ ਤੋਪਚੀ ਨੇ ਤੁਪਕ ਲੈ ਕੇ ਨਿਸ਼ਾਣਾ ਬੰਨ੍ਹਿਆ।

ਤਾ ਕੇ ਪਤਿ ਕੇ ਉਰ ਬਿਖੈ ਗੋਲੀ ਹਨੀ ਰਿਸਾਇ ॥੭॥

ਕ੍ਰੋਧ ਪੂਰਵਕ ਉਸ ਦੇ ਪਤੀ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ॥੭॥

ਚੌਪਈ ॥

ਚੌਪਈ:

ਲਗੇ ਤੁਪਕ ਕੇ ਬ੍ਰਿਣ ਭਟ ਜੂਝਿਯੋ ॥

ਬੰਦੂਕ ਦੇ ਜ਼ਖ਼ਮ ਨਾਲ ਸੂਰਮਾ ਮਾਰਿਆ ਗਿਆ।

ਠਾਢੀ ਨਿਕਟ ਤਵਨ ਤ੍ਰਿਯ ਬੂਝਿਯੋ ॥

ਕੋਲ ਖੜੋਤੀ ਉਸ ਦੀ ਇਸਤਰੀ ਨੂੰ ਪਤਾ ਲਗ ਗਿਆ।

ਚਕਮਕ ਝਾਰਿ ਕਢੀ ਚਿਨਗਾਰੀ ॥

ਉਸ ਨੇ ਚਕਮਕ ਪੱਥਰ ਨੂੰ ਰਗੜ ਕੇ ਚਿੰਗਾਰੀ ਕਢੀ

ਤਿਨ ਛਪਰਨ ਮੋ ਛਿਪ੍ਰ ਪ੍ਰਜਾਰੀ ॥੮॥

ਅਤੇ ਤੁਰਤ ਛਪਰਾਂ ਨੂੰ ਸਾੜ ਦਿੱਤਾ ॥੮॥

ਮੁਗਲ ਸੇਖ ਸੈਯਦ ਤਹ ਆਏ ॥

ਮੁਗ਼ਲ, ਸ਼ੇਖ, ਸੱਯਦ (ਸਭ) ਉਥੇ ਆਏ

ਤਾ ਤ੍ਰਿਯ ਕੋ ਯੌ ਬਚਨ ਸੁਨਾਏ ॥

ਅਤੇ ਉਸ ਇਸਤਰੀ ਨੂੰ ਇਸ ਤਰ੍ਹਾਂ ਕਿਹਾ,

ਅਬ ਤੂੰ ਇਸਤ੍ਰੀ ਹੋਹਿ ਹਮਾਰੀ ॥

ਹੁਣ ਤੂੰ ਸਾਡੀ ਇਸਤਰੀ ਬਣ'।


Flag Counter