ਸ਼੍ਰੀ ਦਸਮ ਗ੍ਰੰਥ

ਅੰਗ - 1347


ਮਥਹੁ ਜਾਨਵੀ ਹੋਤ ਸਵਾਰੇ ॥

ਤੁਸੀਂ ਚਲੋ ਅਤੇ ਸਵੇਰ ('ਸਵਾਰੇ') ਹੋਣ ਤੇ

ਤਹ ਤੇ ਜੁ ਨਰ ਨਿਕਸਿ ਹੈ ਕੋਈ ॥

ਗੰਗਾ ('ਜਾਨ੍ਹਵੀ') ਦਾ ਮੰਥਨ ਕਰੋ। ਉਸ ਵਿਚੋਂ ਜੋ ਕੋਈ ਵੀ ਪੁਰਸ਼ ਨਿਕਲੇਗਾ,

ਭਰਤਾ ਹੋਇ ਹਮਾਰੋ ਸੋਈ ॥੧੫॥

ਉਹੀ ਮੇਰਾ ਪਤੀ ਹੋਵੇਗਾ ॥੧੫॥

ਬਚਨ ਸੁਨਤ ਰਾਜਾ ਹਰਖਾਨੋ ॥

(ਇਹ) ਗੱਲ ਸੁਣ ਕੇ ਰਾਜਾ ਪ੍ਰਸੰਨ ਹੋਇਆ।

ਸਾਚੁ ਝੂਠੁ ਜੜ ਕਛੁ ਨ ਪਛਾਨੋ ॥

(ਉਸ) ਮੂਰਖ ਨੇ ਸੱਚ ਝੂਠ ਕੁਝ ਨਾ ਸਮਝਿਆ।

ਜੋਰਿ ਪ੍ਰਜਾ ਦੈ ਢੋਲ ਨਗਾਰੇ ॥

(ਉਸ ਨੇ) ਪ੍ਰਜਾ ਨੂੰ ਇਕੱਠਾ ਕਰ ਕੇ ਢੋਲ ਨਗਾਰੇ ਵਜਾਏ

ਚਲੇ ਸੁਰਸੁਰੀ ਮਥਨ ਸਕਾਰੇ ॥੧੬॥

ਅਤੇ ਤੜਕਸਾਰ ਗੰਗਾ ਦਾ ਮੰਥਣ ਕਰਨ ਲਈ ਚਲ ਪਿਆ ॥੧੬॥

ਬਡੇ ਦ੍ਰੁਮਨ ਕੀ ਮਥਨਿ ਸੁਧਾਰਿ ॥

ਵੱਡੇ ਬ੍ਰਿਛਾਂ ਦੀਆਂ ਮਧਾਣੀਆਂ ਧਾਰਨ ਕੀਤੀਆਂ

ਮਥਤ ਭਏ ਸੁਰਸਰਿ ਮੋ ਡਾਰਿ ॥

ਅਤੇ ਗੰਗਾ ਵਿਚ ਪਾ ਕੇ ਰਿੜਕਣ ਲਗੇ।

ਤਨਿਕ ਬਾਰਿ ਕਹ ਜਬੈ ਡੁਲਾਯੋ ॥

ਜਦੋਂ ਜਲ ਨੂੰ ਥੋੜਾ ਜਿੰਨਾ ਹਿਲਾਇਆ,

ਨਿਕਸਿ ਪੁਰਖ ਤਹ ਤੇ ਇਕ ਆਯੋ ॥੧੭॥

ਤਾਂ ਉਸ ਵਿਚੋਂ ਇਕ ਪੁਰਸ਼ ਨਿਕਲ ਆਇਆ ॥੧੭॥

ਨਿਰਖਿ ਸਜਨ ਕੋ ਰੂਪ ਅਪਾਰਾ ॥

ਉਸ ਸੱਜਨ ਦਾ ਅਪਾਰ ਰੂਪ ਵੇਖ ਕੇ

ਬਰਤ ਭਈ ਤਿਹ ਰਾਜ ਕੁਮਾਰਾ ॥

(ਰਾਜ ਕੁਮਾਰੀ ਨੇ) ਉਸ ਰਾਜ ਕੁਮਾਰ ਨੂੰ ਵਰ ਲਿਆ।

ਭੇਦ ਅਭੇਦ ਪਸੁ ਕਛੁ ਨ ਬਿਚਰਿਯੋ ॥

ਉਸ ਮੂਰਖ ਨੇ ਭੇਦ ਅਭੇਦ ਕੁਝ ਵੀ ਨਾ ਵਿਚਾਰਿਆ।

ਇਹ ਛਲ ਨਾਰਿ ਜਾਰ ਕਹ ਬਰਿਯੋ ॥੧੮॥

ਇਸ ਛਲ ਨਾਲ ਇਸਤਰੀ ਨੇ ਯਾਰ ਨੂੰ ਵਰ ਲਿਆ ॥੧੮॥

ਦੋਹਰਾ ॥

ਦੋਹਰਾ:

ਜਿਹ ਬਿਧਿ ਤੇ ਮਥਿ ਨੀਰਧਹਿ ਲਛਮੀ ਬਰੀ ਮੁਰਾਰਿ ॥

ਜਿਸ ਤਰ੍ਹਾਂ ਵਿਸ਼ਣੂ ਨੇ ਸਮੁੰਦਰ ਨੂੰ ਮੱਥ ਕੇ ਲੱਛਮੀ ਨਾਲ ਵਿਆਹ ਕੀਤਾ ਸੀ,

ਤਸਹਿ ਮਥਿ ਗੰਗਾ ਬਰਾ ਯਾ ਕਹ ਰਾਜ ਕੁਮਾਰਿ ॥੧੯॥

ਉਸੇ ਤਰ੍ਹਾਂ ਰਾਜ ਕੁਮਾਰੀ ਨੇ ਗੰਗਾ ਨੂੰ ਮੱਥ ਕੇ ਆਪਣੇ ਯਾਰ ਨਾਲ ਵਿਆਹ ਕਰ ਲਿਆ ॥੧੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਰਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੪॥੭੦੧੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੪॥੭੦੧੫॥ ਚਲਦਾ॥

ਚੌਪਈ ॥

ਚੌਪਈ:

ਸਰਬ ਸਿੰਘ ਰਾਜਾ ਇਕ ਸੋਹੈ ॥

ਸਰਬ ਸਿੰਘ ਨਾਂ ਦਾ ਇਕ ਰਾਜਾ ਸੁਸ਼ੋਭਿਤ ਸੀ।

ਸਰਬ ਸਿੰਧੁ ਪੁਰ ਗੜ ਜਿਹ ਕੋ ਹੈ ॥

ਜਿੱਥੇ ਸਰਬ ਸਿੰਧ ਪੁਰ ਨਾਂ ਦਾ ਜੋ ਗੜ੍ਹ ਹੈ।

ਸ੍ਰੀ ਦਲ ਥੰਭੁ ਸੁਜਾਨ ਪੁਤ੍ਰ ਤਿਹ ॥

ਉਸ ਦਾ ਦਲ ਥੰਭੁ ਨਾਂ ਦਾ ਇਕ ਸੂਝਵਾਨ ਪੁੱਤਰ ਸੀ,

ਸੁੰਦਰ ਅਵਰ ਨ ਭਯੋ ਤੁਲਿ ਜਿਹ ॥੧॥

ਜਿਸ ਵਰਗਾ ਕੋਈ ਹੋਰ ਸੁੰਦਰ ਨਹੀਂ ਸੀ ॥੧॥

ਦੁਸਟ ਸਿੰਘ ਤਾ ਕੌ ਭ੍ਰਾਤਾ ਭਨਿ ॥

ਦੁਸਟ ਸਿੰਘ ਉਸ ਦਾ ਭਰਾ ਸੀ,

ਦੁਤਿਯ ਚੰਦ੍ਰ ਜਾਨਾ ਸਭ ਲੋਗਨ ॥

ਜਿਸ ਨੂੰ ਸਾਰੇ ਲੋਕ ਦੂਜਾ ਚੰਦ੍ਰਮਾ ਸਮਝਦੇ ਸਨ।

ਰੂਪਵਾਨ ਗੁਨਵਾਨ ਭਨਿਜੈ ॥

ਉਹ ਰੂਪਵਾਨ ਅਤੇ ਗੁਣਵਾਨ ਦਸਿਆ ਜਾਂਦਾ ਸੀ।

ਕਵਨ ਸੁਘਰ ਸਮ ਤਾਹਿ ਕਹਿਜੈ ॥੨॥

ਉਸ ਵਰਗਾ ਸੁਘੜ ਹੋਰ ਕਿਸ ਨੂੰ ਕਿਹਾ ਜਾ ਸਕਦਾ ਸੀ ॥੨॥

ਸ੍ਰੀ ਸੁਜੁਲਫ ਦੇ ਸਾਹ ਦੁਲਾਰੀ ॥

(ਉਥੇ) ਸੁਜ਼ੁਲਫ਼ ਦੇ (ਦੇਈ) ਨਾਂ ਦੀ ਸ਼ਾਹ ਦੀ ਪੁੱਤਰੀ (ਰਹਿੰਦੀ ਸੀ)

ਜਿਹ ਸਮਾਨ ਨਹਿ ਦੇਵ ਕੁਮਾਰੀ ॥

ਜਿਸ ਵਰਗੀ ਕੋਈ ਦੇਵ ਇਸਤਰੀ ਵੀ ਨਹੀਂ ਸੀ।

ਰਾਜ ਕੁਅਰਿ ਨਿਰਖਾ ਤਿਹ ਜਬ ਹੀ ॥

ਜਦੋਂ ਉਸ ਨੇ ਰਾਜ ਕੁਮਾਰ ਨੂੰ ਵੇਖਿਆ,

ਲਗਗੀ ਲਗਨ ਨਿਗੌਡੀ ਤਬ ਹੀ ॥੩॥

ਤਦੋਂ ਹੀ (ਉਸ ਨੂੰ) ਭੈੜੀ ਲਗਨ ਲਗ ਗਈ ॥੩॥

ਹਿਤੂ ਜਾਨਿ ਸਹਚਰੀ ਬੁਲਾਈ ॥

(ਉਸ ਨੇ ਇਕ) ਹਿਤੈਸ਼ਣ ਸਖੀ ਨੂੰ ਬੁਲਾਇਆ

ਭੇਦ ਭਾਖਿ ਤਿਹ ਠੌਰ ਪਠਾਈ ॥

ਅਤੇ ਸਾਰਾ ਭੇਦ ਦਸ ਕੇ ਉਸ ਦੀ ਥਾਂ ਵਲ ਭੇਜ ਦਿੱਤਾ।

ਰਾਜ ਕੁਅਰ ਤਿਹ ਹਾਥ ਨ ਆਯੋ ॥

ਪਰ ਰਾਜ ਕੁਮਾਰ ਉਸ ਦੇ ਕਾਬੂ ਨਾ ਆਇਆ।

ਇਹ ਬਿਧਿ ਉਹਿ ਇਹ ਆਨਿ ਸੁਨਾਯੋ ॥੪॥

ਇਸ ਤਰ੍ਹਾਂ ਉਸ ਨੇ ਸ਼ਾਹ ਦੀ ਪੁੱਤਰੀ ਨੂੰ ਆ ਕੇ ਦਸ ਦਿੱਤਾ ॥੪॥

ਸਾਹੁ ਸੁਤਾ ਬਹੁ ਜਤਨ ਥਕੀ ਕਰਿ ॥

ਸ਼ਾਹ ਦੀ ਪੁੱਤਰੀ ਬਹੁਤ ਯਤਨ ਕਰ ਕੇ ਥਕ ਗਈ,

ਗਯੋ ਨ ਮੀਤ ਕੈਸੇਹੂੰ ਤਿਹ ਘਰ ॥

ਪਰ ਰਾਜ ਕੁਮਾਰ ਕਿਸੇ ਤਰ੍ਹਾਂ ਵੀ ਉਸ ਦੇ ਘਰ ਨਾ ਗਿਆ।

ਬੀਰ ਹਾਕਿ ਇਕ ਤਹਾ ਪਠਾਯੋ ॥

ਉਸ ਨੇ (ਬਵੰਜਾ ਬੀਰਾਂ ਵਿਚੋਂ) ਇਕ ਬੀਰ ਨੂੰ ਬੁਲਾ ਕੇ ਉਥੇ ਭੇਜਿਆ।

ਸੋਤ ਸੇਜ ਤੇ ਗਹਿ ਪਟਕਾਯੋ ॥੫॥

(ਉਸ ਨੇ) ਸੇਜ ਉਤੇ ਸੁਤੇ ਹੋਏ (ਰਾਜ ਕੁਮਾਰ) ਨੂੰ ਪਕੜ ਕੇ ਪਟਕਾ ਮਾਰਿਆ ॥੫॥

ਟੰਗਰੀ ਭੂਤ ਕਬੈ ਗਹਿ ਲੇਈ ॥

ਕਦੇ ਭੂਤ (ਬੀਰ) ਉਸ ਦੀ ਟੰਗ ਫੜ ਲੈਂਦਾ

ਕਬਹੂੰ ਡਾਰਿ ਸੇਜ ਪਰ ਦੇਈ ॥

ਅਤੇ ਕਦੇ ਸੇਜ ਉਤੇ ਸੁਟ ਦਿੰਦਾ।

ਅਧਿਕ ਤ੍ਰਾਸ ਦੇ ਤਾਹਿ ਪਛਾਰਾ ॥

ਉਸ ਨੂੰ ਬਹੁਤ ਭੈ ਭੀਤ ਕਰ ਕੇ ਪਛਾੜਿਆ

ਉਹਿ ਡਰਿ ਜਿਯ ਤੇ ਮਾਰਿ ਨ ਡਾਰਾ ॥੬॥

ਅਤੇ ਉਸ (ਸ਼ਾਹ ਦੀ ਪੁੱਤਰੀ) ਦੇ ਡਰ ਕਰ ਕੇ ਜਾਨੋ ਨਾ ਮਾਰਿਆ ॥੬॥

ਰੈਨਿ ਸਿਗਰ ਤਿਹ ਸੋਨ ਨ ਦਿਯੋ ॥

ਸਾਰੀ ਰਾਤ ਉਸ ਨੂੰ ਸੌਣ ਨਾ ਦਿੱਤਾ

ਨ੍ਰਿਪ ਸੁਤ ਕਹ ਤ੍ਰਾਸਿਤ ਬਹੁ ਕਿਯੋ ॥

ਅਤੇ ਰਾਜ ਕੁਮਾਰ ਨੂੰ ਬਹੁਤ ਡਰਾਇਆ।

ਚਲੀ ਖਬਰਿ ਰਾਜਾ ਪ੍ਰਤਿ ਆਈ ॥

(ਇਸ ਸਭ ਦੀ) ਖ਼ਬਰ ਰਾਜੇ ਪਾਸ ਵੀ ਪਹੁੰਚ ਗਈ।

ਭੂਤ ਨਾਸ ਕਰ ਲਏ ਬੁਲਾਈ ॥੭॥

ਰਾਜੇ ਨੇ ਭੂਤ (ਦੇ ਪ੍ਰਭਾਵ ਨੂੰ) ਨਸ਼ਟ ਕਰਨ ਵਾਲੇ ਨੂੰ ਬੁਲਾ ਲਿਆ ॥੭॥